ਅਮਰੀਕਾ ਵੱਲੋਂ ਭਾਰਤ ਅਤੇ ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਲਈ 5 ਲੱਖ ਡਾਲਰ ਮਨਜ਼ੂਰ

ਵਾਸ਼ਿੰਗਟਨ, –ਅਮਰੀਕਾ ਨੇ ਭਾਰਤ ਅਤੇ ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਥੇਬੰਦੀਆਂ ਨੂੰ ਕਰੀਬ 5 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼, ਜਮਹੂਰੀਅਤ ਦੇ ਬਿਉਰੋ, ਮਨੁੱਖੀ ਹੱਕਾਂ ਅਤੇ ਮਜ਼ਦੂਰ ਵਿਭਾਗ ਵੱਲੋਂ ਆਪਣੇ ਬਿਆਨ ’ਚ ਕਿਹਾ ਗਿਆ ਹੈ ਕਿ ਉਹ 493,827 ਡਾਲਰ ਪ੍ਰੋਗਰਾਮ ਰਾਹੀਂ ਭਾਰਤ ’ਚ ਧਰਮ ਆਧਾਰਿਤ ਹਿੰਸਾ ਅਤੇ ਵਿਤਕਰੇ ਨੂੰ ਘਟਾਉਣਾ ਚਾਹੁੰਦਾ ਹੈ। ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਦੀ ਰਾਖੀ ਕਰਨ ਵਾਲੀਆਂ ਨੀਤੀਆਂ ਅਤੇ ਕੌਮੀ ਕਾਨੂੰਨਾਂ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਾਉਣ ਦੇ ਉਹ ਪੱਖ ’ਚ ਹਨ। ਭਾਰਤ ਲਈ ਵਿਦੇਸ਼ ਵਿਭਾਗ ਚਾਹੁੰਦਾ ਹੈ ਕਿ ਜਥੇਬੰਦੀਆਂ ਵੱਡੇ ਪੱਧਰ ’ਤੇ ਹਿੰਸਾ ਨੂੰ ਰੋਕਣ ਅਤੇ ਅਗਾਊਂ ਚਿਤਾਵਨੀਆਂ ਸਬੰਧੀ ਆਪਣੀਆਂ ਤਜਵੀਜ਼ਾਂ ਪੇਸ਼ ਕਰਨ। ਅਰਜ਼ੀਕਾਰਾਂ ਨੂੰ ਵਿਤਕਰੇ ਭਰੇ ਸੁਨੇਹਿਆਂ ਦਾ ਹਰ ਤਰ੍ਹਾਂ ਦੇ ਮੀਡੀਆ ’ਚ ਹਾਂ-ਪੱਖੀ ਸੁਨੇਹਿਆਂ ਨਾਲ ਸਫ਼ਲਤਾਪੂਰਬਕ ਟਾਕਰਾ ਕਰਨਾ ਪਏਗਾ। ਅਰਜ਼ੀਕਾਰ ਵਿਚਾਰ ਵੀ ਸਾਂਝੇ ਕਰਨ ਜਿਸ ਨਾਲ ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਧਾਰਮਿਕ ਆਜ਼ਾਦੀ ਦੀ ਕਾਨੂੰਨੀ ਰਾਖੀ ਲਈ ਸਿਖਾਇਆ ਜਾ ਸਕੇ।

ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ

ਅਮਰੀਕਾ ਵੱਲੋਂ ਨਫ਼ਰਤੀ ਅਪਰਾਧ ਪੀੜਤ ਭਾਰਤੀਆਂ ਨੂੰ ਜਲਦੀ ਇਨਸਾਫ਼ ਦੇਣ ਦਾ ਭਰੋਸਾ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਵਾਸ਼ਿੰਗਟਨ- ਇਥੇ ਕੈਂਟ ’ਚ ਘਰ ਬਾਹਰ ਭਾਰਤੀ ਮੂਲ ਦੇ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਵਤਨ ਪਰਤ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।
ਐਫਬੀਆਈ ਸਿਆਟਲ ਦੇ ਤਰਜਮਾਨ ਆਈਨ ਡਾਈਟ੍ਰਿਚ ਨੇ ਦੱਸਿਆ, ‘ਸਿਆਟਲ ਐਫਬੀਆਈ ਵੱਲੋਂ ਗੋਲੀਬਾਰੀ ਦੀ ਘਟਨਾ ਦੀ ਸਾਂਝੀ ਪੜਤਾਲ ਵਿੱਚ ਕੈਂਟ ਪੁਲੀਸ ਵਿਭਾਗ ਦੀ ਮਦਦ ਕੀਤੀ ਜਾ ਰਹੀ ਹੈ। ਨਫ਼ਰਤੀ-ਉਦੇਸ਼ ਵਾਲੇ ਅਪਰਾਧਾਂ ਦੀ ਪੜਤਾਲ ਲਈ ਐਫਬੀਆਈ ਪ੍ਰਤੀਬੱਧ ਹੈ ਅਤੇ ਅਸੀਂ ਸਿਆਟਲ ਇਲਾਕੇ ਵਿੱਚ ਆਪਣੇ ਭਾਈਚਾਰੇ ਦੇ ਸਾਰੇ ਭਾਈਵਾਲਾਂ ਨਾਲ ਕੰਮ ਜਾਰੀ ਰੱਖਾਂਗੇ।’ Continue reading “ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ”

ਉਸਾਰਨੀ ਪਵੇਗੀ ਲਿੰਕ ਨਹਿਰ: ਸੁਪਰੀਮ ਕੋਰਟ

ਉਸਾਰਨੀ ਪਵੇਗੀ ਲਿੰਕ ਨਹਿਰ: ਸੁਪਰੀਮ ਕੋਰਟ

ਨਵੀਂ ਦਿੱਲੀ-(ਪੀਟੀਆਈ)
ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਬਾਰੇ ਦਿੱਤਾ ਫ਼ੈਸਲਾ ਲਾਗੂ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਦੋਵਾਂ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਦੋਵੇਂ ਸੂਬਿਆਂ ਦੇ ਅੰਤਰ-ਰਾਜੀ ਜਲ ਵਿਵਾਦ ਸਬੰਧੀ ਇਕ ਸਿਆਸੀ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਮੁਜ਼ਾਹਰੇ ਦੌਰਾਨ ‘ਕਿਸੇ ਵੀ ਕੀਮਤ ’ਤੇ’ ਅਮਨ-ਕਾਨੂੰਨ ਬਣਾਈ ਰੱਖਣ।
ਗ਼ੌਰਤਲਬ ਹੈ ਕਿ ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਵੀਰਵਾਰ ਨੂੰ ਆਪਣੇ ਕਾਰਕੁਨਾਂ ਨੂੰ ਵੱਡੀ ਗਿਣਤੀ ਵਿੱਚ ਅੰਬਾਲਾ ਵਿਖੇ ਇਕੱਤਰ ਹੋ ਕੇ ਪੰਜਾਬ ਵਿੱਚ ਮਾਰਚ ਕਰਨ ਦਾ ਸੱਦਾ ਦਿੱਤਾ ਹੈ, ਤਾਂ ਕਿ ਉਥੇ ਨਹਿਰ ਦੀ ਪੁਟਾਈ ਕੀਤੀ ਜਾ ਸਕੇ। ਸੁਪਰੀਮ ਕੋਰਟ ਦੇ ਜਸਟਿਸ ਪੀ.ਸੀ. ਘੋਸ਼ ਤੇ ਜਸਟਿਸ ਅਮਿਤਵਾ ਰਾਏ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਆਖਿਆ, ‘‘ਹਰਿਆਣਾ ਤੇ ਪੰਜਾਬ ਕਿਸੇ ਵੀ ਕੀਮਤ ਉਤੇ ਅਮਨ-ਕਾਨੂੰਨ ਕਾਇਮ ਰੱਖਣ। ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਕਾਨੂੰਨਨ ਬਣਦੀ ਕਾਰਵਾਈ ਕਰਨੀ ਹੋਵੇਗੀ… ਅਮਨ-ਕਾਨੂੰਨ ਦਾ ਕਿਸੇ ਵੀ ਤਰ੍ਹਾਂ ਉਲੰਘਣ ਨਹੀਂ ਹੋਣਾ ਚਾਹੀਦਾ।’’ Continue reading “ਉਸਾਰਨੀ ਪਵੇਗੀ ਲਿੰਕ ਨਹਿਰ: ਸੁਪਰੀਮ ਕੋਰਟ”

ਅਤਿਵਾਦ ਦੇ ਟਾਕਰੇ ਲਈ ਮੋਦੀ ਤੇ ਟਰੰਪ ਵੱਲੋਂ ਸਾਂਝਾ ਅਹਿਦ

ਅਤਿਵਾਦ ਦੇ ਟਾਕਰੇ ਲਈ ਮੋਦੀ ਤੇ ਟਰੰਪ ਵੱਲੋਂ ਸਾਂਝਾ ਅਹਿਦ

 *    ਰੱਖਿਆ ਅਤੇ ਸੁਰੱਖਿਆ ਲਈ ਰਲ ਕੇ ਕੰਮ ਕਰਨ ਦਾ ਐਲਾਨ

*    ਟਰੰਪ ਨੂੰ ਭਾਰਤ ਅਤੇ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ

ਨਵੀਂ ਦਿੱਲੀ / ਵਾਸ਼ਿੰਗਟਨ -ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਵਾਰਤਾ ਦੌਰਾਨ ਭਾਰਤ ਨੂੰ ਸੱਚਾ ਮਿੱਤਰ ਅਤੇ ਭਾਈਵਾਲ ਗਰਦਾਨਦਿਆਂ ਅਤਿਵਾਦ ਖ਼ਿਲਾਫ਼ ਆਲਮੀ ਜੰਗ ’ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਰੱਖਿਆ ਤੇ ਸੁਰੱਖਿਆ ਦੇ ਖੇਤਰ ’ਚ ਰਲ ਕੇ ਕੰਮ ਕਰਨ ਦਾ ਐਲਾਨ ਕੀਤਾ। ਫੋਨ ’ਤੇ ਹੋਈ ਗੱਲਬਾਤ ਦੌਰਾਨ ਦੋਵੇਂ ਆਗੂਆਂ ਨੇ ਇਕ-ਦੂਜੇ ਨੂੰ ਆਪਣੇ ਮੁਲਕਾਂ ’ਚ ਆਉਣ ਦਾ ਸੱਦਾ ਵੀ ਦਿੱਤਾ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਇਸ ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ’ਚ ਮੇਜ਼ਬਾਨੀ ਕਰਨਗੇ। ਦੋਵੇਂ ਆਗੂਆਂ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਅਰਥਚਾਰੇ ਅਤੇ ਰੱਖਿਆ ਜਿਹੇ ਖੇਤਰਾਂ ’ਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਵੀ ਵਿਚਾਰਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਖਣੀ ਅਤੇ ਮੱਧ ਏਸ਼ੀਆ ਖ਼ਿੱਤੇ ’ਚ ਸੁਰੱਖਿਆ ਬਾਰੇ ਵੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਵੱਲੋਂ 20 ਜਨਵਰੀ ਨੂੰ  ਸਹੁੰ ਚੁੱਕੇ ਜਾਣ ਤੋਂ ਬਾਅਦ ਸ੍ਰੀ ਮੋਦੀ ਪੰਜਵੇਂ ਵਿਦੇਸ਼ੀ ਆਗੂ ਹਨ, ਜਿਨ੍ਹਾਂ ਨਾਲ ਟਰੰਪ ਨੇ ਫੋਨ ਉਪਰ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਟਰੰਪ ਨਾਲ ਕੱਲ੍ਹ ਰਾਤ ਗੱਲਬਾਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਟਰੰਪ ਦੀ ਜਿੱਤ ਤੋਂ ਬਾਅਦ ਸ੍ਰੀ ਮੋਦੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵਧਾਈਆਂ ਦੇਣ ਵਾਲੇ ਆਗੂਆਂ ’ਚ ਸ਼ੁਮਾਰ ਸਨ।

ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ

ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ

ਨਵੀ ਦਿੱਲੀ-ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ (53) ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿਚ ਸ਼ਾਮਿਲ ਹੋ ਗਏ। ਪੰਜਾਬ ਦੀ ਰਾਜਨੀਤੀ ਵਿਚ ਵੱਡੀ ਭੂਮਿਕਾ ਨਾ ਮਿਲਣ ਤੋਂ ਨਾਰਾਜ਼ ਹੋ ਕੇ ਰਾਜਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਗਏ ਸਨ ਪਰ ਸ਼ਾਇਦ ਉੱਥੇ ਵੀ ਵੱਡੀ ਭੂਮਿਕਾ ਨੂੰ ਲੈ ਕੇ ਗੱਲ ਅਟਕ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀ ਚਰਚਾ ਜ਼ੋਰ ਫੜਦੀ ਗਈ ਤੇ ਅੱਜ ਆਖਿਰਕਾਰ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। Continue reading “ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ”

ਕੇਜਰੀਵਾਲ ਹੋਵੇਗਾ ਸੀਐਮ ਦਾ ਚਿਹਰਾ?

ਮਨੀਸ਼ ਸਿਸੋਦੀਆ ਦੀ ਟਿੱਪਣੀ ਨੇ ਪੈਦਾ ਕੀਤੀ ਰਾਜਸੀ ਖਲਬਲੀ  ਕੇਜਰੀਵਾਲ ਹੋ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ-ਸਿਸੋਦੀਆ

ਸ੍ਰੀ ਆਨੰਦਪੁਰ ਸਾਹਿਬ-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਤੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਨਾਲ ਮੀਟਿੰਗ ਲਈ ਪਹੁੰਚੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਅਸਿੱਧੇ ਤੌਰ ਉੱਤੇ ਸੰਕੇਤ ਦਿੱਤੇ ਹਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ। ਇੱਥੇ ਕਰੀਬ 15-20 ਮਿੰਟ ਤੱਕ ਚੱਲੀ ਮੀਟਿੰਗ ਉਪਰੰਤ ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਾਥੀ ਮਨੀਸ਼ ਸਿਸੋਦੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਉੱਤੇ ਭਰੋਸਾ ਰੱਖ ਕੇ ਹੀ ਆਪਣੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ। ਕੇਜਰੀਵਾਲ ਜੋ ਵਾਅਦਾ ਪੰਜਾਬ ਦੀ ਜਨਤਾ ਨਾਲ ਕਰ ਰਹੇ ਹਨ, ਉਸ ਨੂੰ ਹਰ ਹਾਲ ਵਿੱਚ ਪੂਰਾ ਕਰਨਗੇ। ਸਿਸੋਦੀਆ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਪਾਰਟੀ ਵੱਲੋਂ ਜਾਣਬੁੱਝ ਕੇ ਸੋਚੀ ਸਮਝੀ ਰਣਨੀਤੀ ਤਹਿਤ ਨਹੀਂ ਕੀਤਾ ਗਿਆ ਹੈ। Continue reading “ਕੇਜਰੀਵਾਲ ਹੋਵੇਗਾ ਸੀਐਮ ਦਾ ਚਿਹਰਾ?”

ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਦਸ ਲੱਖ ਸ਼ਰਧਾਲੂ ਹੋਏ ਨਤਮਸਤਕ

ਸਾਰੀਆਂ ਸ਼ਤਾਬਦੀਆਂ ਦਾ ਰਿਕਾਰਡ ਟੁੱਟਿਆ;

ਪੰਜਾਬ, ਕੋਲਕਾਤਾ, ਮੁੰਬਈ ਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਪੁੱਜੇਗੀ ਸੰਗਤ

ਪਟਨਾ ਸਾਹਿਬ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋ ਰਹੀ ਸੰਗਤ ਨੇ ਪਿਛਲੀਆਂ ਸਾਰੀਆਂ ਸ਼ਤਾਬਦੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿੱਚ ਸਵੇਰ ਵੇਲੇ ਧਾਰਮਿਕ ਮਰਿਆਦਾ ਨਿਭਾਉਣ ਮਗਰੋਂ ਤਖ਼ਤ ਤੋਂ ਗਿਆਨੀ ਇਕਬਾਲ ਸਿੰਘ ਨੇ ਐਲਾਨ ਕੀਤਾ ਕਿ ਹੁਣ ਤੱਕ 10 ਲੱਖ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ, ਜੋ ਇਕ ਰਿਕਾਰਡ ਹੈ, ਜਦੋਂ ਕਿ ਅਜੇ ਮੁੱਖ ਸਮਾਗਮਾਂ ਵਿੱਚ ਤਿੰਨ ਦਿਨ ਬਾਕੀ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤ ਅਜੇ ਵੀ ਲਗਾਤਾਰ ਪਹੁੰਚ ਰਹੀ ਹੈ। ਬਿਹਾਰ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੇ ਪਟਨਾ ਸਾਹਿਬ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ। Continue reading “ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਦਸ ਲੱਖ ਸ਼ਰਧਾਲੂ ਹੋਏ ਨਤਮਸਤਕ”

ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ

ਨਿਊਯਾਰਕ (ਵਤਨ ਬਿਊਰੋ) – ਨਿਊਯਾਰਕਪੁਲਿਸ ਵਿੱਚ ਤੈਨਾਤ ਸਿੱਖ ਧਰਮ ਦੇ ਲੋਕਾਂ ਨੂੰ ਪੁਲਿਸ ਹੈਟ ਪਹਿਨਣ ਦੀ ਜਗ੍ਹਾ ਪਗੜੀ ਪਹਿਨਣ ਦੀ ਛੋਟ ਦਿੱਤੀ ਗਈ ਹੈ ।
ਪਰ ਨਿਊਯਾਰਕ ਪੁਲਿਸ ਵਿਭਾਗ ਨੇ ਦੱਸਿਆ ਕਿ ਪਗੜੀ ਨੀਲੇ ਰੰਗ ਦੀ ਹੋਣੀ ਚਾਹੀਦੀ ਹੈ ਅਤੇ ਉਸ ਉੱਤੇ ਨਿਊਯਾਰਕ ਪੁਲਿਸ ਵਿਭਾਗ ਦਾ ਬਿੱਲਾ ਲੱਗਿਆ ਹੋਣਾ ਚਾਹੀਦਾ ਹੈ ।
ਨਵੇਂ ਕਨੂੰਨ ਦੇ ਮੁਤਾਬਿਕ ਪੁਲਸ ਬਲ ਵਿੱਚ ਸ਼ਾਮਿਲ ਸਿੱਖ ਡੇਢ ਇੰਚ ਤੱਕ ਦਾੜ੍ਹੀ ਰੱਖ ਸਕਦੇ ਹਨ ।
ਹੁਣ ਤੱਕ ਸਿੱਖ ਧਰਮ ਸਬੰਧ ਰੱਖਣ ਵਾਲੇ ਲੋਕ ਪੁਲਿਸ ਹੈਟ ਦੇ ਹੇਠਾਂ ਪਗੜੀ ਬੰਨ੍ਹ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਸੀ। Continue reading “ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ”

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

 

ਭਾਰਤ ਨੇ ਜੂਨੀਅਰ ਵਰਲਡ ਕੱਪ ਹਾਕੀ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਬੈਲਜੀਅਮ ਨੂੰ 2 – 1 ਤੋਂ ਹਰਾ ਦਿੱਤਾ ਹੈ। ਭਾਰਤ ਨੇ ਦੋਨਾਂ ਗੋਲ ਪਹਿਲਾਂ ਹਾਫ਼ ਵਿੱਚ ਕੀਤੇ ਅਤੇ ਆਖ਼ਰੀ ਸਮਾਂ ਤੱਕ ਭਾਰਤ 2 – 0 ਅਤੇ ਅੱਗੇ ਸੀ। ਪਰ ਬੈਲਜੀਅਮ ਨੇ ਬਿਲਕੁਲ ਆਖ਼ਰੀ ਸੈਕੰਡ ਵਿੱਚ ਗੋਲ ਕਰਕੇ ਜਿੱਤ ਦਾ ਅੰਤਰ 2 – 1 ਕਰ ਦਿੱਤਾ। ਭਾਰਤ ਵੱਲੋਂ ਪਹਿਲਾ ਗੋਲ ਅੱਠਵੇਂ ਮਿੰਟ ਵਿੱਚ ਗੁਰਜੰਟ ਸਿੰਘ ਨੇ ਕੀਤਾ। ਦੂਜਾ ਗੋਲ 22ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਕੀਤਾ। ਭਾਰਤ ਨੇ 15 ਸਾਲ ਬਾਅਦ ਇਹ ਖ਼ਿਤਾਬ ਜਿੱਤਿਆ। ਲਖਨਊ ਦੇ ਮੇਜਰ ਧਿਆਨ ਚੰਦ ਏਸਟਰੋਟਰਫ ਸਟੇਡੀਅਮ ਵਿੱਚ ਇਹ ਮੈਚ ਖੇਡਿਆ ਗਿਆ। ਭਾਰਤ ਦੇ ਕਪਤਾਨ ਹਰਜੀਤ ਸਿੰਘ ਹਨ। Continue reading “ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ”

rbanner1

Share
No announcement available or all announcement expired.