ਨੋਟਬੰਦੀ ਕਰ ਕੇ ਵਿਕਾਸ ਦਰ ਵਿੱਚ ਆਏਗਾ ਨਿਘਾਰ: ਸੀਆਈਆਈ

ਭਾਰਤੀ ਸਨਅਤਾਂ ਬਾਰੇ ਕਨਫੈਡਰੇਸ਼ਨ (ਸੀਆਈਆਈ) ਨੇ ਕਿਹਾ ਹੈ ਕਿ ਨੋਟਬੰਦੀ ਕਰ ਕੇ ਮਾਰਕੀਟ ਵਿੱਚ ਪੈਸੇ ਦੀ ਥੁੜ੍ਹ ਦੇ ਚਲਦਿਆਂ ਮੌਜੂਦਾ ਵਿੱਤੀ ਸਾਲ ਦੀ ਦੂਜੀ ਛਿਮਾਹੀ ਵਿੱਚ ਮੁਲਕ ਦੀ ਵਿਕਾਸ ਦਰ ਵਿੱਚ ‘ਅਹਿਮ ਨਿਘਾਰ’ ਆਏਗਾ। ਸੀਆਈਆਈ ਦੇ ਪ੍ਰਧਾਨ ਨੌਸ਼ਾਦ ਫੋਰਬਸ ਨੇ ਕਿਹਾ ਕਿ ਜਿੱਥੋਂ ਤਕ ਸੰਗਠਿਤ ਕਮਾਈ ਦਾ ਸਵਾਲ ਹੈ ਤਾਂ ਜ਼ਰੂਰੀ(ਖਪਤ ਹੋਣ ਵਾਲੀਆਂ) ਵਸਤਾਂ ਦੀ ਵਿਕਰੀ ਨਵੰਬਰ ਮਹੀਨੇ 20 ਫੀਸਦੀ ਤਕ ਘੱਟ ਗਈ ਹੈ।

 

ਇਥੇ ਗੱਲਬਾਤ ਕਰਦਿਆਂ ਫੋਰਬਸ ਨੇ ਕਿਹਾ,‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਤਿਮਾਹੀ ਤੇ ਉਸ ਤੋਂ ਅਗਲੀ ਵਿੱਚ ਵੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਵਿੱਚ ਮੋਟਾ ਨਿਘਾਰ ਆਏਗਾ।’ ਉਨ੍ਹਾਂ ਕਿਹਾ ਕਿ ਨੋਟਬੰਦੀ ਕਰਕੇ ਨੌਕਰੀਆਂ ’ਤੇ ਨਕਾਰਾਤਮਕ ਅਸਰ ਪਿਆ ਹੈ, ਕਿਉਂਕਿ ਇਸ ਖੇਤਰ ਵਿੱਚ ਕਾਮਿਆਂ ਨੂੰ ਨਗ਼ਦ ਤਨਖਾਹਾਂ ਦੇਣੀਆਂ ਪੈਂਦੀਆਂ ਹਨ। ਭਾਰਤੀ ਰਿਜ਼ਰਵ ਬੈਂਕ ਨੇ ਦਸੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਮੌਜੂਦਾ ਵਿੱਤੀ ਵਰ੍ਹੇ (2016-17) ਲਈ  ਆਰਥਿਕ ਵਿਕਾਸ ਦਰ 7.1 ਫੀਸਦ ਰਹਿਣ ਦੀ ਭਵਿੱਖਬਾਣੀ ਕੀਤੀ ਸੀ, ਜਦਕਿ ਪਿਛਲੀ ਨਜ਼ਰਸਾਨੀ ’ਚ ਇਹ ਅੰਕੜਾ 7.6 ਫੀਸਦ ਸੀ। ਆਰਬੀਆਈ ਨੇ ਕਿਹਾ ਕਿ ਨੋਟਬੰਦੀ ਕਰ ਕੇ ਆਈ ਮੰਦੀ ਥੋੜ੍ਹਚਿਰੀ ਹੈ। ਜੁਲਾਈ-ਸਤੰਬਰ ਦੀ ਤਿਮਾਹੀ ਵਿੱਚ ਖੇਤੀ ਪੈਦਾਵਾਰ ਸਦਕਾ 7.3 ਫੀਸਦ ਨੂੰ ਛੂੰਹਦੀ ਜੀਡੀਪੀ ਨਾਲ ਭਾਰਤ ਤੇਜ਼ੀ ਨਾਲ ਵਿਕਸਤ ਹੁੰਦਾ ਮੁੱਖ ਅਰਥਚਾਰਾ ਸੀ, ਪਰ ਅਗਲੇ ਕੁਝ ਮਹੀਨਿਆਂ ’ਚ ਨੋਟਬੰਦੀ ਕਰਕੇ ਇਸ ਰਫ਼ਤਾਰ ਨੂੰ ਕੁਝ ਬ੍ਰੇਕਾਂ ਜ਼ਰੂਰ ਲੱਗ ਸਕਦੀਆਂ ਹਨ।

 

ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ

ਚੰਡੀਗੜ੍ਹ (ਵਤਨ ਬਿਉਰੋ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਅਤੇ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਵਿੱਚ ਧਾਰਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਨੀ-ਲਿਖਣੀ ਵੀ ਸਿਖਾਈ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਵਰਣਮਾਲਾ ਦੀ ਮਾਰਫ਼ਤ ਸਿੱਖੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸਕੂਲ ਬੋਰਡ ਲਾਹੌਰ ਵੱਲੋਂ ਚੌਥੀ ਅਤੇ ਸੱਤਵੀਂ ਜਮਾਤ ਦੀ ਉਰਦੂ ਦੀ ਪੁਸਤਕ ਵਿੱਚ ‘ਸਿੱਖ ਧਰਮ’ ਸਿਰਲੇਖ ਹੇਠ ਦਰਜ ਚੈਪਟਰ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਚੈਪਟਰ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਸਿੱਖ ਰਾਜ ਦੀ ਸਮਾਪਤੀ ਤਕ ਸੰਖੇਪ ਜਾਣਕਾਰੀ ਦਰਜ ਹੈ। Continue reading “ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ”

ਟਵਿੱਟਰ ਤੋਂ ਬਾਅਦ ਫੇਸਬੁੱਕ ਵੱਲੋਂ ਵੀ ਟਰੰਪ ਨੂੰ ਕੋਰੀ ਨਾਂਹ

ਨਿਊ ਯਾਰਕ (ਵਤਨ ਬਿਉਰੋ)-ਟਵਿੱਟਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਜਾਇੰਟ ਫੇਸਬੁੱਕ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁਸਲਿਮ ਬਹੁ-ਆਬਾਦੀ ਵਾਲੇ ਮੁਲਕਾਂ ਤੋਂ ਅਮਰੀਕਾ ਆ ਕੇ ਵਸੇ ਪਰਵਾਸੀਆਂ ਸਬੰਧੀ ਡੇਟਾਬੇਸ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੱਕਰਬਰਗ ਨੇ ਕਿਹਾ ਕਿ ਉਹ ਇਸ ਕੰਮ ਵਿੱਚ ਸਰਕਾਰ ਦੀ ਕੋਈ ਮਦਦ ਨਹੀਂ ਕਰਨਗੇ। ਫੇਸਬੁੱਕ, ਐਪਲ ਤੇ ਗੂਗਲ ਸਮੇਤ ਵਿਸ਼ਵ ਦੀਆਂ ਨੌਂ ਪ੍ਰਮੁੱਖ ਕੰਪਨੀਆਂ ’ਚੋਂ ਟਵਿੱਟਰ ਨੇ ਸਭ ਤੋਂ ਪਹਿਲਾਂ ਟਰੰਪ ਨੂੰ ਇਨਕਾਰ ਕੀਤਾ ਸੀ। ਸੀਐਨਐਨਮਨੀ ਦੀ ਰਿਪੋਰਟ ਮੁਤਾਬਕ ਸਰਕਾਰੀ ਤੌਰ ’ਤੇ ਅਜੇ ਤਕ ਕਿਸੇ ਨੇ ਫੇਸਬੁੱਕ ਨਾਲ ਰਾਬਤਾ ਨਹੀਂ ਕੀਤਾ, ਪਰ ਕੰਪਨੀ ਨੇ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਹੈ। Continue reading “ਟਵਿੱਟਰ ਤੋਂ ਬਾਅਦ ਫੇਸਬੁੱਕ ਵੱਲੋਂ ਵੀ ਟਰੰਪ ਨੂੰ ਕੋਰੀ ਨਾਂਹ”

ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸੁਆਲ

ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨੇ ਕਾਲੇ ਧਨ ਸਬੰਧੀ ਕਈ ਸੁਆਲ ਖੜ੍ਹੇ ਕੀਤੇ ਹਨ। ਇਹ ਫ਼ੈਸਲਾ ਕਿੰਨਾ ਕੁ ਕਾਰਗਰ ਹੈ ਅਤੇ ਕਿੰਨੀ ਕੁ ਸਰਕਾਰ ਦੀ ਕਾਲੇ ਧਨ ਦੇ ਖਾਤਮੇ ਪ੍ਰਤੀ ਪ੍ਰਤੀਬੱਧਤਾ ਹੈ? ਕਾਲਾ ਧਨ, ਕਾਲਾ ਬਾਜ਼ਾਰੀ ਦੀ ਪਰਿਭਾਸ਼ਾ ਤੇ ਦੋਵਾਂ ’ਚ ਅੰਤਰ? ਇਸ ਦੇ ਸਿਰਜਣਹਾਰ ਤੇ ਪਾਲਣਹਾਰ ਕੌਣ ਹਨ? ਇਸ ਨੂੰ ਮੂਲ ਰੂਪ ’ਚ ਖਤਮ ਕਰਨ ਵਰਗੇ ਕਈ ਗੁੰਝਲਦਾਰ ਸੁਆਲ ਹਰ ਦਿਮਾਗ਼ ’ਚ ਹਨ।
ਕਾਲਾ ਧਨ ਸਿਰਫ਼ ਨਕਦੀ ਨਾ ਹੋ ਕੇ ਸਗੋਂ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਖੁਲਾਸਾ ਟੈਕਸ ਤੋਂ ਬਚਣ ਲਈ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ। ਅੱਜ ਕੋਈ ਕਾਲੇ ਧਨ ਨੂੰ ਨਕਦੀ ਵਜੋਂ ਨਾ ਰੱਖ ਕੇ ਸ਼ੇਅਰ ਬਾਜ਼ਾਰ, ਸੋਨਾ, ਰੀਅਲ ਅਸਟੇਟ, ਹਵਾਲਾ, ਜਾਅਲੀ ਕੰਪਨੀਆਂ ਦੇ ਮਾਧਿਆਮ ਰਾਹੀਂ ਰੱਖਦੇ ਹਨ ਜੋ ਹਕੂਮਤੀ ਤੰਤਰ ਦੀ ਛੁਪੀ ਹੋਈ ਮਨਜ਼ੂਰੀ ਤੋਂ ਬਿਨਾਂ ਅਸੰਭਵ ਜਾਪਦੀ ਹੈ। ਕਾਲੇ ਧੰਦੇ ਵਾਲੇ ਸਰਮਾਏਦਾਰ ਚੋਰਮੋਰੀ ਰਾਹੀਂ ਮੌਰੀਸ਼ੀਅਸ ਵਰਗੇ ‘ਟੈਕਸ ਜੰਨਤ’ ਦੇਸ਼ਾਂ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਲਗਾਕੇ ਚਿੱਟਾ ਕਰਦੇ ਹਨ। Continue reading “ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸੁਆਲ”

ਸੁਖਬੀਰ ਦਾ ਸੁਫ਼ਨਾ ਹੋਇਆ ਪੂਰਾ: ਹਰੀਕੇ ਝੀਲ ਵਿੱਚ ਚੱਲੀ ਜਲ ਬੱਸ

ਸੁਖਬੀਰ ਬਾਦਲ ਦਾ ਸੁਫ਼ਨਾ ਹੋਇਆ ਪੂਰਾ: ਹਰੀਕੇ ਝੀਲ ਵਿੱਚ ਚੱਲੀ ਜਲ ਬੱਸ

ਹਰੀਕੇ -ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਅੱਜ ਬਾਅਦ ਦੁਪਹਿਰ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਖ਼ੁਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਵਾਰ ਸਨ।  ਉਨ੍ਹਾਂ ਨਾਲ ਮੀਡੀਆ ਕਰਮੀ ਤੇ ਹੋਰ ਹਾਜ਼ਰ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦਾ ਇਕ ਹੋਰ ਸੁਫ਼ਨਮਈ ਪ੍ਰਾਜੈਕਟ ਪੂਰਾ ਹੋਇਆ ਹੈ, ਜਿਸ ਬਾਰੇ ਵਿਰੋਧੀਆਂ ਤੇ ਹੋਰਾਂ ਨੇ ਵੱਡੀ ਆਲੋਚਨਾ ਕੀਤੀ ਸੀ। ਆਲੋਚਨਾ ਕਰਨ ਵਾਲਿਆਂ ਬਾਰੇ ਉਨ੍ਹਾਂ ਆਖਿਆ ਕਿ ਕਾਂਗਰਸੀ ਅਤੇ ‘ਆਪ’ ਵਾਲੇ ਹੁਣ ਇਸ ਜਲ ਬੱਸ ਵਿੱਚ ਸਵਾਰ ਹੋ ਕੇ ਕੁਦਰਤ ਦੇ ਨਜ਼ਾਰੇ ਦਾ ਆਨੰਦ ਲੈ ਸਕਦੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਇਸ ਯੋਜਨਾ ਦੇ ਅਗਲੇ ਪੜਾਅ ‘ਚ ਪੰਜਾਬ ਵਿਚਲੀਆਂ ਹੋਰ ਜਲਗਾਹਾਂ ‘ਤੇ ਵੀ ਸੈਰ-ਸਪਾਟੇ ਨੂੰ ਉਭਾਰਨ ਲਈ ਜਲ ਬੱਸ ਸੇਵਾ ਸ਼ੁਰੂ ਕਰਨਗੇ, ਜਿਨ੍ਹਾਂ ਵਿੱਚ ਬਠਿੰਡਾ ਤੇ ਰੋਪੜ ਸ਼ਾਮਲ ਹਨ। Continue reading “ਸੁਖਬੀਰ ਦਾ ਸੁਫ਼ਨਾ ਹੋਇਆ ਪੂਰਾ: ਹਰੀਕੇ ਝੀਲ ਵਿੱਚ ਚੱਲੀ ਜਲ ਬੱਸ”

ਜਗਦੀਸ਼ ਸਿੰਘ ਖੇਹਰ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ

 4 ਜਨਵਰੀ ਨੂੰ ਚੁੱਕਣਗੇ ਸਹੁੰ -ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਸਿੱਖ

ਨਵੀਂ ਦਿੱਲੀ-ਜਸਟਿਸ ਜਗਦੀਸ਼ ਸਿੰਘ ਖੇਹਰ ਦੇਸ਼ ਦੇ ਅਗਲੇ ਨਵੇਂ ਚੀਫ਼ ਜਸਟਿਸ ਹੋਣਗੇ। ਉਹ 44ਵੇਂ ਚੀਫ਼ ਜਸਟਿਸ ਦੇ ਤੌਰ ‘ਤੇ 4 ਜਨਵਰੀ 2017 ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਉਣਗੇ। ਇਥੇ ਖਾਸ ਗੱਲ ਦੱਸਣਯੋਗ ਹੈ ਕਿ ਉਹ ਦੇਸ਼ ਦੇ ਪਹਿਲੇ ਅਜਿਹੇ ਸਿੱਖ ਸਖ਼ਸ਼ੀਅਤ ਹੋਣਗੇ ਜੋ ਦੇਸ਼ ਦੇ ਚੀਫ਼ ਜਸਟਿਸ ਬਣਨਗੇ। ਮੌਜੂਦਾ ਚੀਫ਼ ਜਸਟਿਸ ਟੀ. ਐਸ. ਠਾਕੁਰ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਕੋਲ ਜਸਟਿਸ ਖੇਹਰ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਹੈ। ਟੀ.ਐਸ.ਠਾਕੁਰ ਦਾ ਕਾਰਜਕਾਲ 3 ਜਨਵਰੀ 2017 ਨੂੰ ਸਮਾਪਤ ਹੋਣ ਜਾ ਰਿਹਾ ਹੈ। ਦੇਸ਼ ਦੇ ਅਗਲੇ ਚੀਫ਼ ਜਸਟਿਸ ਖੇਹਰ ਦਾ ਜਨਮ 28 ਜਨਵਰੀ, 1952 ਨੂੰ ਹੋਇਆ ਸੀੇ। ਉਨ੍ਹਾਂ ਦਾ ਪੂਰਾ ਨਾਂਅ ਜਗਦੀਸ਼ ਸਿੰਘ ਖੇਹਰ ਹੈ। ਸਾਲ 1974 ‘ਚ ਚੰਡੀਗੜ੍ਹ ਦੇ ਸਰਕਾਰੀ ਕਾਲਜ ਤੋਂ ਸਾਇੰਸ ‘ਚ ਗਰੈਜੂਏਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ 1977 ‘ਚ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਹਾਸਿਲ ਕੀਤੀ। ਇਸ ਦੇ ਬਾਅਦ ਸਾਲ 1979 ‘ਚ ਉਨ੍ਹਾਂ ਨੇ ਐਲ.ਐਲ.ਐਮ. ਕੀਤੀ। ਯੂਨੀਵਰਸਿਟੀ ‘ਚ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੋਨ ਤਗਮੇ ਨਾਲ ਨਿਵਾਜਿਆ ਗਿਆ। ਸਾਲ 1979 ‘ਚ ਉਨ੍ਹਾਂ ਨੇ ਵਕਾਲਤ ਸ਼ੁਰੂ ਕੀਤੀ। ਖੇਹਰ ਨੇ ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਹਾਈਕੋਰਟ ਅਤੇ ਸੁਪਰੀਮ ਕੋਰਟ ‘ਚ ਵਕਾਲਤ ਦਾ ਅਭਿਆਸ ਕੀਤਾ। ਜਸਟਿਸ ਖੇਹਰ ਉਤਰਾਖੰਡ ਅਤੇ ਫਿਰ ਕਰਨਾਟਕ ਹਾਈਕੋਰਟ ‘ਚ ਮੁੱਖ ਜੱਜ ਬਣੇ। ਜਸਟਿਸ ਖੇਹਰ ਸਾਲ 2011 ‘ਚ ਸੁਪਰੀਮ ਕੋਰਟ ‘ਚ ਬਤੌਰ ਜੱਜ ਨਿਯੁਕਤ ਹੋਏ ਸਨ।

ਚੁੱਪ ਹੋ ਗਈ ਤਾਮਿਲਨਾਡੂ ਦੀ ਮਾਂ !

ਚੁੱਪ ਹੋ ਗਈ ਤਾਮਿਲਨਾਡੂ ਦੀ ਮਾਂ !
ਸੋਮਵਾਰ ਪੰਜ ਦਸੰਬਰ ਰਾਤ 11 . 30 ਵਜੇ ਤਾਮਿਲਨਾਡੂ ਦੀ ਮੁੱਖਮੰਤਰੀ ਜੇ ਜੈਲਲਿਤਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ।

 

ਜੈਲਲਿਤਾ ਨੂੰ ਦਾਹ ਸੰਸਕਾਰ ਦੇ ਬਦਲੇ ਦਫ਼ਨਾਇਆ ਕਿਉਂ ਗਿਆ ?
ਮੰਗਲਵਾਰ ਸ਼ਾਮ ਨੂੰ ਜਦੋਂ ਜੈਲਲਿਤਾ ਦੇ ਪਾਰਥਿਵ ਸਰੀਰ ਨੂੰ ਕਬਰ ਵਿੱਚ ਉਤਾਰਾ ਜਾ ਰਿਹਾ ਸੀ ਤਾਂ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਹੇ ਸਨ ਕਿ ਹਿੰਦੂ ਰਸਮ ਅਤੇ ਪਰੰਪਰਾ ਦੇ ਮੁਤਾਬਿਕ ਮੌਤ ਦੇ ਬਾਅਦ ਸਰੀਰ ਦਾ ਦਾਹ ਸੰਸਕਾਰ ਕੀਤਾ ਜਾਂਦਾ ਹੈ . ਜੈਲਲਿਤਾ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੋਇਆ ? Continue reading “ਚੁੱਪ ਹੋ ਗਈ ਤਾਮਿਲਨਾਡੂ ਦੀ ਮਾਂ !”

‘ਆਪ’ ਵਿੱਚ ਵਧੀ ‘ਤੂੰ ਤੂੰ-ਮੈਂ ਮੈਂ’; ਬਾਗ਼ੀਆਂ ਨੇ ਵੀ ਸੱਦੀ ਕਨਵੈਨਸ਼ਨ

khalsa-gandhiਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਬਾਗੀਆਂ ਨੇ 3 ਦਸੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਖੁੱਲ੍ਹੀ ਕਨਵੈਨਸ਼ਨ ਕਰ ਕੇ ‘ਦਿੱਲੀ ਟੀਮ’ ਨੂੰ ਬੇਨਕਾਬ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 59 ਟਿਕਟਾਂ ਦੀ ਕੀਤੀ ‘ਵਿਕਰੀ’ ਦੇ ਖੁਲਾਸੇ ਕੀਤੇ ਜਾਣਗੇ।
ਬਾਗੀਆਂ ਨੇ ਪੁਰਾਣੀ ਲੀਡਰਸ਼ਿਪ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ ਅੰਮ੍ਰਿਤਸਰ, ਪ੍ਰੋਫੈਸਰ ਮਨਜੀਤ ਸਿੰਘ ਅਤੇ ਜੱਸੀ ਜਸਰਾਜ ਨੂੰ ਇਕੱਠਾ ਕਰ ਕੇ ਕੋਈ ਨਵਾਂ ਬਦਲ ਬਣਾਉਣ ਦੀ ਰਣਨੀਤੀ ਬਣਾਈ ਹੈ। ਕੱਲ੍ਹ ‘ਆਪ’ ਦੇ ਬਾਗੀ ਵਲੰਟੀਅਰਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦੇ ਕੇ 59 ‘ਦਾਗੀ’ ਉਮੀਦਵਾਰਾਂ ਨੂੰ ਬਦਲਣ ਅਤੇ ‘ਦਿੱਲੀ ਦੀ ਟੀਮ’ ਦੀ ਵਾਪਸੀ ਕਰਨ ਸਮੇਤ ਫੰਡਾਂ ਨੂੰ ਜਨਤਕ ਕਰਨ ਲਈ ਕਿਹਾ ਸੀ। ਇੰਜਨੀਅਰ ਕਾਬਲ ਸਿੰਘ ਅਤੇ ਡਾ. ਹਰਿੰਦਰ ਸਿੰਘ ਜ਼ੀਰਾ ਨੇ 48 ਘੰਟਿਆਂ ਦਾ ਅਲਟੀਮੇਟਮ ਖ਼ਤਮ ਹੁੰਦਿਆਂ 3 ਦਸੰਬਰ ਨੂੰ ਕਨਵੈਨਸ਼ਨ ਸੱਦ ਕੇ ਬਾਗੀ ਵਲੰਟੀਅਰਾਂ ਨੂੰ ਦਿੱਲੀ ਦੀ ਟੀਮ ਵੱਲੋਂ ਕੀਤੀਆਂ ਵਧੀਕੀਆਂ, ਭ੍ਰਿਸ਼ਟਾਚਾਰ ਅਤੇ ਹੋਰ ਮਨਮਾਨੀਆਂ ਦੇ ਚਿੱਠੇ ਖੋਲ੍ਹਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਕਨਵੈਨਸ਼ਨ ਵਿੱਚ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਉਪਰ ਵੀ ਚਰਚਾ ਕੀਤੀ ਜਾਵੇਗੀ। Continue reading “‘ਆਪ’ ਵਿੱਚ ਵਧੀ ‘ਤੂੰ ਤੂੰ-ਮੈਂ ਮੈਂ’; ਬਾਗ਼ੀਆਂ ਨੇ ਵੀ ਸੱਦੀ ਕਨਵੈਨਸ਼ਨ”

‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ

bapu-charkhaਨਿਊ ਯਾਰਕ – ਟਾਈਮ ਰਸਾਲੇ ਨੇ ਸੌ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਮਹਾਤਮਾ ਗਾਂਧੀ ਦੀ ਸਾਲ 1946 ਦੀ ਫੋਟੋ ਨੂੰ ਸ਼ਾਮਲ ਕੀਤਾ ਗਿਆ ਹੈ। ਮਹਾਤਮਾ ਗਾਂਧੀ ਦੀ ਇਹ ਕਾਲੀ ਚਿੱਟੀ ਤਸਵੀਰ ਫੋਟੋਗ੍ਰਾਫਰ ਮਾਰਗਰੇਟ ਬਰਕ ਵ੍ਹਾਈਟ ਨੇ ਖਿੱਚੀ ਸੀ। ਫੋਟੋ ਵਿੱਚ ਮਹਾਤਮਾ ਗਾਂਧੀ ਜ਼ਮੀਨ ’ਤੇ ਪਤਲੇ ਗੱਦੇ ’ਤੇ ਬੈਠ ਕੇ ਖ਼ਬਰਾਂ ਪੜ੍ਹ ਰਹੇ ਹਨ, ਜਦ ਕਿ ਉਨ੍ਹਾਂ ਦੇ ਅੱਗੇ ਚਰਖਾ ਪਿਆ ਹੈ। ਤਸਵੀਰ ਭਾਰਤ ਦੇ ਨੇਤਾਵਾਂ ’ਤੇ ਇਕ ਲੇਖ ਲਈ ਖਿੱਚੀ ਗਈ ਸੀ ਪਰ ਇਸ ਤੋਂ ਦੋ ਬਾਅਦ ਮਹਾਤਮਾ ਗਾਂਧੀ ਦੀ ਹੱਤਿਆ ਹੋਣ ਬਾਅਦ ਸ਼ਰਧਾਂਜਲੀ ਵਜੋਂ ਇਸ ਨੂੰ ਪ੍ਰਮੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। Continue reading “‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ”

ਰਾਸ਼ਟਰ ਗਾਣ ਨਾਲ ਜੁੜੀਆਂ ਨੌਂ ਅਨੋਖੀਆਂ ਜਾਣਕਾਰੀਆਂ

ਭਾਰਤ ਦੇ ਰਾਸ਼ਟਰ ਗਾਣ ਜਨ ਗਨ ਮਨ ਨੂੰ ਸਿਨੇਮਾ ਘਰਾਂ ਵਿੱਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ ।
ਰਾਸ਼ਟਰ ਗਾਣ ਦੇ ਬਾਰੇ ਕੁੱਝ ਰੋਚਕ ਜਾਣਕਾਰੀਆਂ –

  • ਪਹਿਲੀ ਵਾਰ ਜਨ ਗਨ ਮਨ ਗਾਇਆ ਗਿਆ ਸੀ 16 ਦਸੰਬਰ 1911 ਨੂੰ ਕਾਂਗਰਸ ਦੇ ਕੋਲਕਾਤਾ ਇਕੱਠ ਵਿੱਚ ਇਸ ਦਾ ਪਾਠ ਕੀਤਾ ਗਿਆ ਸੀ ਅਤੇ ਤਦ ਤੱਕ ਇਸ ਨੂੰ ਸੰਗੀਤਬੱਧ ਨਹੀਂ ਕੀਤਾ ਗਿਆ ਸੀ ।
  • 30 , ਦਸੰਬਰ 1911 ਨੂੰ ਬਰੀਟੀਸ਼ ਸਮਰਾਟ ਜਾਰਜ ਪੰਚਮ ਭਾਰਤ ਆਏ ਅਤੇ ਕੋਲਕਾਤਾ ਦੇ ਕੁੱਝ ਅਖ਼ਬਾਰਾਂ ਵਿੱਚ ਲਿਖਿਆ ਗਿਆ ਕਿ ਸੰਭਵਤ ਇਹ ਗੀਤ ਉਨ੍ਹਾਂ ਦੇ ਸਨਮਾਨ ਵਿੱਚ ਲਿਖਿਆ ਗਿਆ ਹੈ . ਲੇਕਿਨ 1939 ਵਿੱਚ ਰਵਿੰਦਰ ਨਾਥ ਟੈਗੋਰ ਨੇ ਇਸ ਦਾ ਖੰਡਨ ਕੀਤਾ ।
  • ਪਹਿਲੀ ਵਾਰ ਵਿਅਕਤੀ ਗਨ ਮਨ ਨੂੰ ਪਰਫਾਰਮ ਕੀਤਾ ਗਿਆ ਯਾਨੀ ਇਸ ਦੀ ਸੰਗੀਤਬੱਧ ਪ੍ਰਸਤੁਤੀ ਹੋਈ ਜਰਮਨੀ ਦੇ ਹੈੰਬਰਗ ਸ਼ਹਿਰ ਵਿੱਚ ।

Continue reading “ਰਾਸ਼ਟਰ ਗਾਣ ਨਾਲ ਜੁੜੀਆਂ ਨੌਂ ਅਨੋਖੀਆਂ ਜਾਣਕਾਰੀਆਂ”

rbanner1

Share