ਖਰੜ-ਲੁਧਿਆਣਾ ਸੜਕ ਨੂੰ 4 ਤੇ 6 ਮਾਰਗੀ ਬਣਾਉਣ ਨੂੰ ਪ੍ਰਵਾਨਗੀ

76 ਕਿ: ਮੀ: ਮਾਰਗ ਨੂੰ ਮੁਕੰਮਲ ਕਰਨ ਲਈ 2,069.70 ਕਰੋੜ ਦੀ ਆਵੇਗੀ ਲਾਗਤ

 

SAD_2289902fਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਦੀ ਹੋਈ ਬੈਠਕ ਵਿਚ ਪੰਜਾਬ ਵਿਚ ਕੌਮੀ ਰਾਜ ਮਾਰਗ 95 (ਨਵਾਂ ਐਨ.ਐਚ. 5) ‘ਤੇ ਖਰੜ-ਲੁਧਿਆਣਾ ਸੜਕ ਨੂੰ 4 ਅਤੇ 6 ਮਾਰਗੀ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ | ਕੇਂਦਰੀ ਮੰਤਰੀ ਮੰਡਲ ਦੀ ਇਸ ਬੈਠਕ ਉਪਰੰਤ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੜਕ ਤੇ ਰਾਜ ਮਾਰਗਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਚੰਡੀਗੜ੍ਹ-ਲੁਧਿਆਣਾ ਵਿਚਾਲੇ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਅਤੇ ਇਸ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਖਰੜ-ਲੁਧਿਆਣਾ ਮਾਰਗ ਨੂੰ 4/6 ਮਾਰਗੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਯੋਜਨਾ ਤਹਿਤ 2,069.70 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ | Continue reading “ਖਰੜ-ਲੁਧਿਆਣਾ ਸੜਕ ਨੂੰ 4 ਤੇ 6 ਮਾਰਗੀ ਬਣਾਉਣ ਨੂੰ ਪ੍ਰਵਾਨਗੀ”

ਐਮਾਜ਼ੋਨ, ਫਲਿਪਕਾਰਟ ਤੇ ਸਨੈਪਡੀਲ ਬਣੇ ਪਹਿਲੀ ਪਸੰਦ

Flipkart-Snapdeal-amazonਆਨਲਾਈਨ ਵਪਾਰ ਲਈ ਈ-ਕਾਮਰਸ ਵੈੱਬਸਾਈਟਾਂ ’ਚੋਂ ਕ੍ਰਮਵਾਰ ਐਮਾਜ਼ੋਨ, ਫਲਿਪਕਾਰਟ ਤੇ ਸਨੈਪਡੀਲ ਨੂੰ ਵਿਕਰੇਤਾ ਆਪਣੀਆਂ ਪਹਿਲੀਆਂ ਤਿੰਨ ਤਰਜੀਹਾਂ ਵਜੋਂ ਲੈਂਦੇ ਹਨ। ਇਹ ਖੁਲਾਸਾ ਨੀਲਸਨ ਵੱਲੋਂ ਕੀਤੇ ਇਕ ਅਧਿਐਨ ਤੋਂ ਹੋਇਆ ਹੈ। ਜਨਵਰੀ-ਮਾਰਚ ਦੀ ਪਹਿਲੀ ਤਿਮਾਹੀ ਵਿੱਚ ਕੀਤੇ ਗਏ ਇਸ ਅਧਿਐਨ ਵਿੱਚ 1184 ਆਨਲਾਈਨ ਵਿਕਰੇਤਾਵਾਂ ਦੀ ਰਾਇ ਨੂੰ ਆਧਾਰ ਬਣਾਇਆ ਗਿਆ ਹੈ।
ਅਧਿਐਨ ਮੁਤਾਬਕ ਆਨਲਾਈਨ ਵਿਕਰੇਤਾਵਾਂ ’ਚੋਂ 39 ਫੀਸਦੀ ਆਪਣਾ ਉਤਪਾਦ ਵੇਚਣ ਅਤੇ ਕਾਰੋਬਾਰ ਵਧਾਉਣ ਲਈ ਇਕੋ ਵੇਲੇ ਦੋ ਜਾਂ ਇਸ ਤੋਂ ਵੱਧ ਈ-ਕਾਮਰਸ ਵੈੱਬਸਾਈਟਾਂ ਨੂੰ ਖੋਲ੍ਹ ਕੇ ਯੋਗ ਬਦਲ ਦੀ ਭਾਲ ਕਰਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈ-ਕਾਮਰਸ ਵੈੱਬਸਾਈਟ ਬਾਰੇ ਪੂਰੀ ਜਾਣਕਾਰੀ ਹੋਣਾ ਇਕ ਅਹਿਮ ਕਾਰਕ ਹੈ, ਜੋ ਬਰਾਂਡਿਡ ਵਸਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਅਧਿਐਨ ਮੁਤਾਬਕ ਵਿਕਰੇਤਾਵਾਂ ਦੇ ਦਿਮਾਗ ’ਚ ਜਿਹੜੀ ਪਹਿਲੀ ਈ-ਕਾਮਰਸ ਸਾਈਟ ਆਉਂਦੀ ਹੈ ਉਸ ਵਿੱਚ 25 ਫੀਸਦੀ ਨਾਲ ਐਮਾਜ਼ੋਨ ਪਹਿਲੇ, 21 ਫੀਸਦੀ ਨਾਲ ਫਲਿਪਕਾਰਟ ਦੂਜੇ ਜਦਕਿ ਸਨੈਪਡੀਲ 20 ਫੀਸਦ ਨਾਲ ਤੀਜੇ ਸਥਾਨ ’ਤੇ ਹੈ। Continue reading “ਐਮਾਜ਼ੋਨ, ਫਲਿਪਕਾਰਟ ਤੇ ਸਨੈਪਡੀਲ ਬਣੇ ਪਹਿਲੀ ਪਸੰਦ”

ਨਸ਼ਿਆਂ ਦੇ ਪਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ – ਰਾਹੁਲ ਗਾਂਧੀ

kuljit nagra78 ਫੀਸਦੀ ਜਵਾਨੀ ਹੈ ਨਸ਼ਿਆਂ ਦੀ ਗ੍ਰਿਫ਼ਤ ਵਿਚ-ਕੈਪਟਨ

ਪੰਜਾਬ ਦਾ ਮੈਕਸੀਕੋ ਤੋਂ ਵੀ ਬੁਰਾ ਹਾਲ-ਜਾਖੜ

ਜਲੰਧਰ, 13 ਜੂਨ -ਪੰਜਾਬ ‘ਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਖਿਲਾਫ ਕਾਂਗਰਸ ਪਾਰਟੀ ਵਲੋਂ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਕੁੱਲ ਹਿੰਦ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸੂਬੇ ‘ਚ ਨਸ਼ਿਆਂ ਦੇ ਪਸਾਰ ਲਈ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਚਿੱਟਾ ਪੰਜਾਬ ਦਾ ਭਵਿੱਖ ਤਬਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 4 ਸਾਲ ਪਹਿਲਾਂ ਉਨ੍ਹਾਂ ਨੇ ਜੋ ਗੱਲ ਕਹੀ ਸੀ, ਅੱਜ ਉਹ ਸੱਚ ਸਾਬਤ ਹੋ ਰਹੀ ਹੈ। ਉਸ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਹੋਰਨਾਂ ਲੀਡਰਾਂ ਨੇ ਮੇਰਾ ਮਜ਼ਾਕ ਉਡਾਇਆ ਸੀ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਤੱਕ ਦੇ ਦੋਸ਼ ਲਗਾਏ ਸਨ ਪਰ ਅੱਜ ਸੱਚਾਈ ਸਾਰਿਆਂ ਦੇ ਸਾਹਮਣੇ ਹੈ ਤੇ ਪੰਜਾਬ ਸਰਕਾਰ ਨੂੰ ਵੀ ਹੁਣ ਇਸ ਸੱਚਾਈ ਤੋਂ ਮੂੰਹ ਨਹੀਂ ਫੇਰਨਾ ਚਾਹੀਦਾ। ਉਨ੍ਹਾਂ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਆਉਣ ‘ਤੇ ਨਸ਼ਿਆਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਦੇ ਨਾਲ-ਨਾਲ ਉਨ੍ਹਾਂ  Continue reading “ਨਸ਼ਿਆਂ ਦੇ ਪਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ – ਰਾਹੁਲ ਗਾਂਧੀ”

ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ

ਕੇਂਦਰ ਵੱਲੋਂ ਬਣਾਈ ਵਿਸ਼ੇਸ਼ ਟੀਮ ਕੇਸਾਂ ਦੀ ਕਰੇਗੀ ਮੁੜ ਪੜਤਾਲ

11206cd _1984 anti sikh riots delhi (10)ਨਵੀਂ ਦਿੱਲੀ, ਕੇਂਦਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਿੱਲੀ ਅਤੇ ਕੁਝ ਹੋਰ ਸੂਬਿਆਂ ’ਚ 1984 ’ਚ ਹੋਏ ਸਿੱਖ ਕਤਲੇਆਮ ਦੇ 75 ਕੇਸਾਂ ਦੀ ਮੁੜ ਪੜਤਾਲ ਕਰੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਐਲਾਨੇ ਗਏ ਇਸ ਫ਼ੈਸਲੇ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਵਿਸ਼ੇਸ਼ ਜਾਂਚ ਟੀਮ 12 ਫਰਵਰੀ 2015 ਨੂੰ ਗ੍ਰਹਿ ਮੰਤਰਾਲੇ ਵੱਲੋਂ ਨਿਯੁਕਤ ਜਸਟਿਸ (ਸੇਵਾਮੁਕਤ) ਜੀ ਪੀ ਮਾਥੁਰ ਕਮੇਟੀ ਦੀ ਸਿਫ਼ਾਰਸ਼ ’ਤੇ ਬਣਾਈ ਗਈ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ’ਚ ਇੰਸਪੈਕਟਰ ਜਨਰਲ ਰੈਂਕ ਦੇ ਦੋ ਆਈਪੀਐਸ ਅਧਿਕਾਰੀ ਅਤੇ ਇਕ ਜੁਡੀਸ਼ਲ ਅਧਿਕਾਰੀ ਸ਼ਾਮਲ ਸਨ। Continue reading “ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ”

ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ

_AMAR_SINGHਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ :

 

ਲਖਨਊ, 12 ਜੂਨ: ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਭਾਜਪਾ ‘ਤੇ ਅਪਣੀ ਪੋਲ ਖੁੱਲ੍ਹਣ ਦੇ ਡਰ ਨਾਲ ਫ਼ਿਲਮ ‘ਉੜਤਾ ਪੰਜਾਬ’ ਦਾ ਵਿਰੋਧ ਕਰਨ ਦਾ ਅਸਿੱਧਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਪਠਾਨਕੋਟ ਏਅਰਬੇਸ ‘ਚ ਹੋਈ ਘੁਸਪੈਠ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲਾ ਗਰੋਹ ਹੀ ਸੀ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ‘ਚ ਉੁਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੰਮ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਹੈ, ਸ਼ਾਇਦ ਇਸੇ ਕਰ ਕੇ ‘ਉੜਤਾ ਪੰਜਾਬ’ ਬਾਰੇ ਐਨਾ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਪੰਜਾਬ ‘ਚ ਤਸਕਰੀ ਦੇ ਕਾਰੋਬਾਰ ‘ਚ ਭਾਜਪਾ ਦਾ ਹੱਥ ਹੈ। ਨਸ਼ੀਲੇ ਪਦਾਰਥਾਂ ਦੇ ਵਪਾਰ ‘ਚ ਸ਼ਾਮਲ ਲੋਕ, ਕਸ਼ਮੀਰ’ਚ ਇਸ ਵਪਾਰ ਦੇ ਹੀ ਰਾਹੀਂ ਘੁਸੇ ਸਨ ਅਤੇ ਫ਼ੌਜ ਦੇ ਇਕ ਟਿਕਾਣੇ ‘ਚ ਜੋ ਲੋਕ 10-15 ਦਿਨਾਂ ਤਕ ਲੁਕੇ ਰਹੇ, ਉਸ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦਾ ਗਰੋਹ ਸੀ।” ਜ਼ਿਕਰਯੋਗ ਹੈ ਕਿ ਪੰਜਾਬ ‘ਚ ਨਸ਼ੇ ਦੀ ਲਤ ‘ਤੇ ਬਣੀ ਸ਼ਾਹਿਦ ਕਪੂਰ ਦੀ ਫ਼ਿਲਮ ‘ਉੜਤਾ ਪੰਜਾਬ’ ਦੇ ਕਥਿਤ ਇਤਰਾਜ਼ਯੋਗ ਦ੍ਰਿਸ਼ਾਂ ਅਤੇ ਸੰਵਾਦਾਂ ਕਰ ਕੇ ਫ਼ਿਲਮ ਨਿਰਮਾਤਾ ਅਤੇ ਸੈਂਸਰ ਬੋਰਡ ਵਿਚਕਾਰ ਸ਼ੁਰੂ ਹੋਈ ਲੜਾਈ ਅਦਾਲਤ ਪੁੱਜ ਗਈ ਹੈ

ਅਤਿਵਾਦ ਦੇ ਟਾਕਰੇ ਲਈ ਭਾਰਤ-ਪਾਕਿ ਸਾਂਝ ਜ਼ਰੂਰੀ: ਅਮਰੀਕਾ

modi-obamaਵਾਸ਼ਿੰਗਟਨ, 11 ਜੂਨ
ਅਤਿਵਾਦ ਲਈ ਕੋਈ ‘ਬਹਾਨਾ’ ਨਾ ਹੋਣ ਉਤੇ ਜ਼ੋਰ ਦਿੰਦਿਆਂ ਅਮਰੀਕਾ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਸੁਰੱਖਿਆ ਦੇ ਮੁਹਾਜ਼ ਉਤੇ ਇਕ ਦੂਜੇ ਨਾਲ ਨਿੱਘੇ ਸਬੰਧ ਕਾਇਮ ਕਰਨੇ ਚਾਹੀਦੇ ਹਨ।
ਇੱਥੇ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕ ਟੋਨਰ ਨੇ ਕਿਹਾ ਕਿ ਸਾਨੂੰ ਭਾਰਤ ਤੇ ਪਾਕਿਸਤਾਨ ਨਾਲ ਗੂੜ੍ਹੇ ਸਬੰਧ ਕਾਇਮ ਰੱਖਣ ਦੀ ਲੋੜ ਹੈ।
ਦੋਵਾਂ ਮੁਲਕਾਂ ਨੂੰ ਵੀ ਸੁਰੱਖਿਆ ਮੁਹਾਜ਼ ਉਤੇ ਚੰਗੇ ਰਿਸ਼ਤੇ ਬਣਾਉਣੇ ਚਾਹੀਦੇ ਹਨ। ਇਸ ਹਫ਼ਤੇ ਕਾਂਗਰਸ ਦੇ ਸਾਂਝੇ ਸਦਨ ਨੂੰ ਸੰਬੋਧਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਸੁਧਰਨ ਨਾਲ ਅਫ਼ਗਾਨਿਸਤਾਨ ਸਣੇ ਸਭ ਨੂੰ ਫਾਇਦਾ ਹੈ ਕਿਉਂਕਿ ਅਤਿਵਾਦ ਦਾ ਖ਼ਤਰਾ ਲਗਾਤਾਰ ਜਾਰੀ ਹੈ। Continue reading “ਅਤਿਵਾਦ ਦੇ ਟਾਕਰੇ ਲਈ ਭਾਰਤ-ਪਾਕਿ ਸਾਂਝ ਜ਼ਰੂਰੀ: ਅਮਰੀਕਾ”

ਜ਼ੋਰਾਂ ‘ਤੇ ਚੱਲ ਰਿਹੈ ਪਟਨਾ ਸਾਹਿਬ ਦਾ ਸੁੰਦਰੀਕਰਨ

Harmandir_Patnaਜਨਵਰੀ 2017 ‘ਚ ਮਨਾਇਆ ਜਾ ਰਿਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ
ਪਟਨਾ ਸਾਹਿਬ (ਬਿਹਾਰ), 10 ਜੂਨ-ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਸਬੰਧੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਨਵਰੀ 2017 ‘ਚ ਹੋਣ ਵਾਲੇ ਵਿਸ਼ਾਲ ਧਾਰਮਿਕ ਸਮਾਗਮਾਂ ‘ਚ ਪੁੱਜਣ ਵਾਲੀਆਂ ਲੱਖਾਂ ਸੰਗਤਾਂ ਲਈ ਜਿਥੇ ਹੁਣੇ ਤੋਂ ਵੱਡੀ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਤਖ਼ਤ ਸਾਹਿਬ ‘ਤੇ ਮੁੱਖ ਦਰਬਾਰ ਸਾਹਿਬ ਅਤੇ ਆਲੇ-ਦੁਆਲੇ ਦੇ ਸੁੰਦਰੀਕਰਨ ਦਾ ਕੰਮ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ | ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੋਨਾ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਪਰਿਕਰਮਾ ਵਿਚ ਸੰੁਦਰੀਕਰਨ ਲਈ ਬਹੁਰੰਗੀ ਮੀਨਾਕਾਰੀ ਕੀਤੀ ਜਾ ਰਹੀ ਹੈ |
ਬਾਹਰਲੇ ਪਾਸੇ ਸੰਗਤਾਂ ਲਈ ਆਧੁਨਿਕ ਸਹੂਲਤਾਂ ਨਾਲ ਲੈੱਸ ਕਮਰੇ, ਹੇਠਾਂ ਪਾਰਕਿੰਗ ਦਾ ਕੰਮ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਤੋਂ ਇਲਾਵਾ ਤਖ਼ਤ ਸਾਹਿਬ ਸਮੇਤ ਬਾਕੀ ਇਤਿਹਾਸਕ ਅਸਥਾਨਾਂ ਨੂੰ ਜਾਣ ਵਾਲੀਆਂ ਮੁੱਖ ਸੜਕਾਂ, ਬਾਜ਼ਾਰਾਂ ਦੀਆਂ ਗਲੀਆਂ ਅਤੇ ਪੁਲਾਂ ਦਾ ਕੰਮ ਬਿਹਾਰ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਨੂੰ ਵਿਸ਼ਵ ਪੱਧਰੀ ਸਮਾਗਮਾਂ ਦੇ ਰੂਪ ‘ਚ ਮਨਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ਕੀਤੇ ਜਾ ਰਹੇ ਮੁੱਖ ਪ੍ਰਬੰਧਾਂ ਤੋਂ ਇਲਾਵਾ ਇਨ੍ਹਾਂ ਸਮਾਗਮਾਂ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ 100-100 ਕਰੋੜ ਦਿੱਤੇ ਜਾ ਰਹੇ ਹਨ ਜਦੋਂਕਿ ਬਿਹਾਰ ਸਰਕਾਰ ਵੱਲੋਂ ਵੀ 47 ਕਰੋੜ ਦਿੱਤੇ ਗਏ ਹਨ, ਜਿਨ੍ਹਾਂ ਨਾਲ ਸੜਕਾਂ, ਪੁਲ ਅਤੇ ਸ਼ਹਿਰ ਦੇ ਸੰੁਦਰੀਕਰਨ ਦੇ ਕੰਮ ਚੱਲ ਰਹੇ ਹਨ | ਮੁੱਖ ਦਰਬਾਰ ‘ਚ ਸੋਨਾ ਲਗਾਉਣ, ਪਰਿਕਰਮਾ ‘ਚ ਮੀਨਾਕਾਰੀ ਤੇ ਸੰਗਤਾਂ ਲਈ ਬਣਨ ਵਾਲੇ ਆਧੁਨਿਕ ਸਹੂਲਤਾਂ ਵਾਲੇ ਕਮਰਿਆਂ ਦੀ ਤਿਆਰੀ ਗੁਰੂ ਨਾਨਕ ਨਿਸ਼ਕਾਮ ਸੇਵਾ ਜੱਥਾ ਯੂ. ਕੇ. ਵੱਲੋਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦੀ ਅਗਵਾਈ ‘ਚ ਕੀਤੀ ਜਾ ਰਹੀ ਹੈ, ਜਿਨ੍ਹਾਂ ‘ਚ ਪ੍ਰਵਾਸੀ ਪੰਜਾਬੀਆਂ ਵੱਲੋਂ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਸਬੰਧੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ 350ਵੇਂ ਗੁਰਪੁਰਬ ਸਮਾਗਮਾਂ ਮੌਕੇ 10 ਲੱਖ ਤੋਂ ਵੱਧ ਸੰਗਤਾਂ ਦੇ ਦੇਸ਼-ਵਿਦੇਸ਼ ਤੋਂ ਪੁੱਜਣ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਤਖ਼ਤ ਸਾਹਿਬ ਵੱਲੋਂ ਤਖ਼ਤਾਂ ਦੇ ਜਥੇਦਾਰਾਂ, ਸਿੱਖ ਸੰਪਰਦਾਵਾਂ ਅਤੇ ਸੰਗਤਾਂ ਨੂੰ ਇਥੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਗੁਰੂ ਨਾਨਕ ਨਿਸ਼ਕਾਮ ਸੇਵਾ ਜੱਥਾ ਯੂ.ਕੇ. ਵੱਲੋਂ ਸਮਾਗਮਾਂ ਲਈ ਨਿਭਾਈਆਂ ਜਾ ਰਹੀਆਂ ਵੱਡੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ | ਅਕਤੂਬਰ ਮਹੀਨੇ ਤੱਕ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ |

Patna Sahib

ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਸੰਗਤਾਂ ਲਈ ਪ੍ਰਬੰਧ
ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਕਸ਼ਮੀਰਾ ਸਿੰਘ ਵੱਲੋਂ ਜਿਥੇ ਗੁਰਦੁਆਰਾ ਬਾਲ ਲੀਲਾ ਦੀ ਸੇਵਾ ਕੀਤੀ ਜਾ ਰਹੀ ਹੈ ਉਥੇ ਸੰਗਤਾਂ ਦੀ ਰਿਹਾਇਸ਼ ਲਈ ਆਧੁਨਿਕ ਸਹੂਲਤਾਂ ਵਾਲੀਆਂ ਸਰਾਵਾਂ ਬਣਾਈਆਂ ਗਈਆਂ ਹਨ | ਇਸ ਸਥਾਨ ‘ਤੇ ਅੱਗੋਂ ਆ ਰਹੇ ਸਮਾਗਮਾਂ ਲਈ ਹੋਰ ਵੀ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਸੰਤ ਬਚਨ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵੀ 100 ਕਮਰਿਆਂ ਵਾਲੀ ਸਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ |

1377543__23ਸੋਨਾ ਲਾਉਣ ਦਾ ਕੰਮ ਮੁਕੰਮਲ
ਇਸ ਸਬੰਧੀ ਗੁਰੂ ਨਾਨਕ ਨਿਸ਼ਕਾਮ ਸੇਵਾ ਜਥੇ ਵੱਲੋਂ ਚੱਲ ਰਹੇ ਕਾਰਜਾਂ ਦੀ ਦੇਖ-ਰੇਖ ਕਰ ਰਹੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਦਰਬਾਰ ‘ਚ ਸੋਨਾ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਦਰਬਾਰ ਵਿਚ 22 ਸੋਨੇ ਦੇ ਪੱਲੇ ਲਗਾਏ ਗਏ ਹਨ | ਪ੍ਰਕਰਮਾ ‘ਚ ਕੀਤੀ ਜਾ ਰਹੀ ਮੀਨਾਕਾਰੀ ਜੈਪੁਰ ਦੇ ਮਾਹਿਰ ਮੀਨਾਕਾਰਾਂ ਵੱਲੋਂ ਕੀਤੀ ਜਾ ਰਹੀ ਹੈ | ਇਸ ਮੀਨਾਕਾਰੀ ਲਈ ‘ਸਟੋਨ ਕਲਰ’ ਵਰਤਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਦੇ ਉਪਰ ਵੀ ਸੋਨਾ ਲਗਾਇਆ ਜਾਵੇਗਾ | ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਸੇਵਕ ਜਥੇ ਵੱਲੋਂ 50 ਵੀ.ਆਈ.ਪੀ. ਕਮਰੇ ਵੀ ਬਣਾਏ ਜਾ ਰਹੇ ਹਨ | ਇਸ ਤੋਂ ਇਲਾਵਾ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਪੱਥਰ ਲਗਾਉਣ, ਜੋੜਾ ਘਰ, ਗਠੜੀ ਘਰ, ਪ੍ਰਸ਼ਾਦ ਘਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੰਡਰਗਰਾਊਾਡ ਪਾਰਕਿੰਗ ਸਮੇਤ ਇਹ ਕਾਰਜ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣਗੇ | ਮੀਨਾਕਾਰੀ ਦਾ ਕੰਮ ਜੈਪੁਰ (ਰਾਜਸਥਾਨ) ਦੇ ਮੀਨਾਕਾਰ ‘ਨਵੀਨ ਉਮਾਵਤ’ ਦੀ ਅਗਵਾਈ ਪੰਦਰਾਂ ਮੀਨਾਕਾਰ ਕੰਮ ਕਰ ਰਹੇ ਹਨ | ਇਨ੍ਹਾਂ ਵੱਲੋਂ ਪੀ.ਓ.ਪੀ. ‘ਤੇ ਮੀਨਾਕਾਰੀ ਦੇ ਡਿਜ਼ਾਇਨਾਂ ਨਾਲ ਖੋਦ ਕੇ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ | ਜ਼ਿਕਰਯੋਗ ਹੈ ਕਿ ਤਖ਼ਤ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨਾਲ ਮੀਟਿੰਗ ਵੀ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਬਿਹਾਰ ‘ਚ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਕੰਗਣ ਘਾਟ, ਗੁਰਦੁਆਰਾ ਸੋਨਾਰ ਟੋਲੀ, ਗੁਰਦੁਆਰਾ ਸ੍ਰੀ ਗਊ ਘਾਟ, ਗੁਰਦੁਆਰਾ ਸ੍ਰੀ ਹਾਂਡੀ ਸਾਹਿਬ, ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਸ੍ਰੀ ਬਾਲ ਲੀਲਾ ਅਸਥਾਨਾਂ ਸਮੇਤ ਹੋਰ ਇਤਿਹਾਸਕ ਸਥਾਨ ਹਨ |

ਮੋਦੀ ਹਕੂਮਤ ਦੌਰਾਨ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਵਧਿਆ

modi-9ਵਾਸ਼ਿੰਗਟਨ, 9 ਜੂਨ
ਮਨੁੱਖੀ ਹੱਕਾਂ ਲਈ ਕੰਮ ਕਰਦੇ ਕਈ ਅਮਰੀਕੀ ਗਰੁੱਪਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਮੋਦੀ ਸਰਕਾਰ ਦੀ ਦੋ-ਸਾਲਾ ਹਕੂਮਤ ਦੌਰਾਨ ਦੇਸ਼ ਵਿੱਚ ਇਨਸਾਨੀ ਹਕੂਕ ਅਤੇ ਅਕੀਦੇ ਦੀ ਆਜ਼ਾਦੀ ਦੀ ਹਾਲਤ ਖ਼ਸਤਾ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁੱਦੇ ਨੂੰ ਅਮਰੀਕਾ ਦੀ ਭਾਰਤ ਨਾਲ ਜਾਰੀ ਲਗਾਤਾਰ ਗੱਲਬਾਤ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਹ ਗੱਲ ਟੌਮ ਲੈਂਟੌਸ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਬੀਤੇ ਦਿਨ ‘ਚੁਣੌਤੀਆਂ ਤੇ ਮੌਕੇ: ਭਾਰਤ ਵਿੱਚ ਮਨੁੱਖੀ ਹੱਕਾਂ ਦੀ ਪੇਸ਼ਕਦਮੀ’ ਦੇ ਵਿਸ਼ੇ ਉਤੇ ਕਰਵਾਈ ਗਈ ਇਕ ਸੁਣਵਾਈ ਦੌਰਾਨ ਉਭਰ ਕੇ ਸਾਹਮਣੇ ਆਈ। Continue reading “ਮੋਦੀ ਹਕੂਮਤ ਦੌਰਾਨ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਵਧਿਆ”

ਆਦਰਸ਼ਾਂ ਨੂੰ ਆਦਰਸ਼ਾਂ ਵਾਂਗ ਹੀ ਵਿਵਹਾਰ ਕਰਨਾ ਚਾਹੀਦਾ ਹੈ…

Sachin Lata Tanmayਹਾਲ ਹੀ ਵਿੱਚ ਸੋਸ਼ਲ ਮੀਡੀਆ ਵਿੱਚ ਦੋ ਉੱਘੀਆਂ ਹਸਤੀਆਂ-ਲਤਾ ਮੰਗੇਸ਼ਕਰ ਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਏ ਜਾਣ ਨੂੰ ਲੈ ਕੇ ਕਾਫ਼ੀ ਰੌਲਾ-ਰੱਪਾ ਪਿਆ। ਇਲੈਕਟ੍ਰਾਨਿਕ ਮੀਡੀਆ ਦੇ ਇੱਕ ਹਿੱਸੇ ਨੇ ਵੀ ਮਹਿਜ਼ ਬਹਾਨਾ ਬਣਾ ਕੇ ਇਸ ਵਿਵਾਦ ਨੂੰ ਹਵਾ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਸੀਂ ਸਾਰੇ ਅਜਿਹੇ ਸਮਾਜ ਦਾ ਹਿੱਸਾ ਬਣਦੇ ਜਾ ਰਹੇ ਹਾਂ ਜੋ ਨਿੱਕੀ-ਨਿੱਕੀ ਗੱਲ ਤੋਂ ਬੜੀ ਛੇਤੀ ਆਪਾ ਗੁਆ ਬੈਠਦਾ ਹੈ। ਉਪਰੋਕਤ ਸਾਰੇ ਵਿਵਾਦ ਨੂੰ ਹੱਲਾਸ਼ੇਰੀ ਦੇਣ ਵਿੱਚ ਉਨ੍ਹਾਂ ‘ਬਰਾਂਡ’ ਮੈਨੇਜਰਾਂ ਦਾ ਵੱਡਾ ਹੱਥ ਸੀ, ਜਿਨ੍ਹਾਂ ਨੇ ਆਪਣੀ ਮੰਤਵ-ਪੂਰਤੀ ਲਈ ਇਹ ਦਲੀਲ ਘੜ ਲਈ ਕਿ ਕਿਉਂਕਿ ਸਚਿਨ ਇਕ ਉੱਘੀ ਹਸਤੀ ਤੇ ਦੇਸ਼ ਦਾ ਸਰਵਉੱਚ ਸਨਮਾਨ ‘ਭਾਰਤ ਰਤਨ’ ਪ੍ਰਾਪਤ ਸ਼ਖ਼ਸੀਅਤ ਹੈ, ਲਿਹਾਜ਼ਾ ਕਿਸੇ ਨੂੰ ਵੀ ਉਹਦਾ ਮਜ਼ਾਕ ਉਡਾਉਣ ਦੀ ਦੀ ਖੁੱਲ੍ਹ ਨਹੀਂ ਦਿੱਤੀ ਜਾਣੀ ਚਾਹੀਦੀ।
ਮੇਰੇ ਖਿਆਲ ਵਿੱਚ ਸਚਿਨ ਨੂੰ ‘ਭਾਰਤ ਰਤਨ’ ਨਾਲ ਸਨਮਾਨਣ ਦਾ ਮਨਮੋਹਨ ਸਿੰਘ ਸਰਕਾਰ ਦਾ ਫ਼ੈਸਲਾ ਸਭ ਤੋਂ ਅਹਿਮਕਾਨਾ ਫ਼ੈਸਲਿਆਂ ਵਿੱਚੋਂ ਇੱਕ ਸੀ। ਇਹ ਫ਼ੈਸਲਾ ਇਸ ਗੱਲ ਨੂੰ ਸਾਬਤ ਕਰਨ ਲਈ ਕਾਫ਼ੀ ਸੀ ਕਿ ਯੂਪੀਏ ਹਕੂਮਤ ਦੀ ਕਲਪਨਾ ਸ਼ਕਤੀ ਮੁੱਕ ਚੁੱਕੀ ਹੈ। ਇਹ ਸੋਚਣਾ ਕਿ ਮਹਾਰਾਸ਼ਟਰ ਦੇ ਵੋਟਰ ਸਿਰਫ਼ ਇਸ ਲਈ ਕਾਂਗਰਸ ਦੇ ਹੱਕ ’ਚ ਭੁਗਤਣਗੇ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਐਜਾਜ਼ ਇਕ ਮਹਾਰਾਸ਼ਟਰੀਅਨ ਨੂੰ ਦਿੱਤਾ ਗਿਆ ਹੈ, ਸਿਆਸੀ ਦੀਵਾਲੀਏਪਣ ਦਾ ਪ੍ਰਮਾਣ ਸੀ।
ਜਿਵੇਂ ਕਿ ਸਪਸ਼ਟ ਹੈ ਕਿ ਕਾਂਗਰਸ ਤੇ ਉਸ ਦੀ ਭਾਈਵਾਲ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਨੂੰ 2014 ਲੋਕ ਸਭਾ ਚੋਣਾਂ ਵਿੱਚ ਮੂੰਹ ਦੀ ਖਾਣੀ ਪਈ। ਸਚਿਨ ਨੇ ਵੀ ਕਾਂਗਰਸ ਦੀ ਬਾਂਹ ਫੜਨ ਲਈ ਹੱਥ ਅੱਗੇ ਨਹੀਂ ਕੀਤਾ। ਉਸ ਨੂੰ ਕਰਨਾ ਵੀ ਨਹੀਂ ਸੀ ਚਾਹੀਦਾ।
ਸਚਿਨ ਬਾਰੇ ਸਰਕਾਰ ਨੂੰ ਫ਼ੈਸਲੇ ਲਈ ਮਜਬੂਰ ਕਰਨ ਵਿੱਚ ਸੋਸ਼ਲ ਮੀਡੀਆ ਨੇ ਵੱਡੀ ਭੂਮਿਕਾ ਨਿਭਾਈ। ਟੈਲੀਵਿਜ਼ਨ ਦੇ ਐਂਕਰਾਂ ਵਿੱਚੋਂ ਇੱਕ, ਜੋ ਖ਼ੁਦ ਵੀ ਮਹਾਰਾਸ਼ਟਰ ਨਾਲ ਸਬੰਧਤ ਸੀ ਅਤੇ ਸੌੜੀ ਸੋਚ ਦਾ ਅਲੰਬਰਦਾਰ ਸੀ, ਨੇ ਮੂਹਰੇ ਹੋ ਕੇ ਅਗਵਾਈ ਕੀਤੀ ਤੇ ਇਸ ਮੁੱਦੇ ਨੂੰ ਮਹਾਰਾਸ਼ਟਰੀਅਨ (ਸੂਬਾਈ) ਰੰਗਤ ਦਿੱਤੀ। ਕੁਝ ਹੋਰਨਾਂ ਨੇ ਇਹ ਸੋਚਿਆ ਕਿ ਸ਼ਾਇਦ ਸਾਰੇ ਭਾਰਤ ਦੀ ਇਹੀ ਤਾਂਘ ਹੈ ਤੇ ਉਹ ਵੀ ‘ਸਚਿਨ ਮੰਡਲੀ’ ਦਾ ਹਿੱਸਾ ਬਣ ਗਏ। ਆਪਣਾ ਅਸਰ ਤੇ ਵਕਾਰ ਗੁਆਉਂਦੀ ਜਾ ਰਹੀ ਸਰਕਾਰ ਨੇ ਵੀ ਸਚਿਨ ਨੂੰ ਭਾਰਤ ਰਤਨ ਦਾ ਐਜਾਜ਼ ਹਾਸਲ ਕਰ ਚੁੱਕੀਆਂ ਸ਼ਖ਼ਸੀਅਤਾਂ ਦੇ ਬਰਾਬਰ ਰੱਖ ਕੇ ਉਨ੍ਹਾਂ ਦਾ ਮਾਣ-ਤਾਣ ਘਟਾਇਆ।
ਸਚਿਨ ਨੂੰ ਭਾਰਤ ਵੱਲੋਂ ਹੁਣ ਤੱਕ ਪੈਦਾ ਕੀਤਾ ਮਹਾਨਤਮ ਕ੍ਰਿਕਟਰ ਨਹੀਂ ਮੰਨਿਆ ਜਾ ਸਕਦਾ। ਉਸ ਨੇ ਦੌੜਾਂ ਦਾ ਭਾਵੇਂ ਅੰਬਾਰ ਲਾ ਛੱਡਿਆ, ਪਰ ਕੀ ਕਦੇ ਉਸ ਦੀਆਂ ਪਾਰੀਆਂ ਨਾਲ ਭਾਰਤ ਦੀ ਜਿੱਤ ਤੇ ਹਾਰ ਵਿੱਚ ਕੋਈ ਫ਼ਰਕ ਪਿਆ? ਇਕ ਖਿਡਾਰੀ ਵਜੋਂ ਉਸ ਨੇ ਕੀ ਕੋਈ ਆਦਰਸ਼ ਸਥਾਪਤ ਕੀਤੇ? ਉਸ ਨੇ ਕਦੇ ਵੀ ਵਿਸ਼ੇਸ਼  ਮਨੋਬਿਰਤੀ ਦੀ ਤਰਜਮਾਨੀ ਜਾਂ ਪ੍ਰਤੀਨਿਧਤਾ ਨਹੀਂ ਕੀਤੀ। ਉਹ ਤੜਕ-ਭੜਕ ਵਾਲੀ ਜ਼ਿੰਦਗੀ ਤੋਂ ਦੂਰ ਰਿਹਾ। ਵਿਆਹ ਵੀ ਉਸ ਨੇ ਵਧੀਆ ਤੇ ਯੋਗ ਤਰੀਕੇ ਨਾਲ ਚੁੱਪ-ਚਾਪ ਕਰਵਾ ਲਿਆ।
ਉਸਦੇ ਖੇਡ ਜੀਵਨ ਦੌਰਾਨ ਇੱਕ ਵੀ ਮੁਕਾਮ ਅਜਿਹਾ ਨਹੀਂ ਆਇਆ ਜਦੋਂ ਉਸ ਲਈ ਕਿਸੇ ਨੇ ‘ਕ੍ਰਿਸ਼ਮਈ ਸ਼ਖ਼ਸੀਅਤ’ ਵਰਗਾ ਵਿਸ਼ੇਸ਼ਣ ਵਰਤਿਆ ਹੋਵੇ। ਟਾਈਗਰ ਪਟੌਦੀ ਵਾਂਗ ਉਸ ਦੀ ਜ਼ਿੰਦਗੀ ’ਚ ਕੋਈ ‘ਸ਼ਰਮੀਲਾ ਟੈਗੋਰ’ ਨਹੀਂ ਆਈ। ਮੈਦਾਨ ਦੇ ਅੰਦਰ ਤੇ ਬਾਹਰ ਉਸ ਨੇ ਸੁਰੱਖਿਅਤ ਖੇਡਣ ਨੂੰ ਤਰਜੀਹ ਦਿੱਤੀ ਅਤੇ ਜੇਕਰ ਕ੍ਰਿਕਟੀਆ ਸੁਹਜ ਦੀ ਗੱਲ ਕਰੀਏ ਤਾਂ ਉਸਦੀ ਖੇਡ ਸ਼ੈਲੀ ਵਿੱਚੋਂ ਕਦੇ ਵੀ ਉਹ ਸੁਹਜ ਨਜ਼ਰ ਨਹੀਂ ਆਇਆ, ਜੋ ਰਾਹੁਲ ਦ੍ਰਾਵਿੜ ਦੀ ਸ਼ੈਲੀ ਵਿੱਚ ਸੀ।
ਸਚਿਨ ਨੇ ਭਾਰਤੀ ਕ੍ਰਿਕਟ ਦੇ ਪੁਰਾਣੇ ਕ੍ਰਮ ਦੀ ਹੀ ਨੁਮਾਇੰਦਗੀ ਕੀਤੀ। ਇਹ ਵੀਰੇਂਦਰ ਸਹਿਵਾਗ ਹੀ ਸੀ, ਜਿਸ ਨੇ ਭੱਦਰ ਪੁਰਸ਼ਾਂ ਦੀ ਇਸ ਖੇਡ ਵਿੱਚ ਹੇਠਲੇ ਪੱਧਰ ਤੋਂ ਉੱਠ ਕੇ ਤੇ ਦਿੱਲੀ ਦੀਆਂ ਗਲੀਆਂ ’ਚੋਂ ਨਿਕਲ ਕੇ ਕ੍ਰਿਕਟ ਦੇ ਕੇਂਦਰੀ ਮੰਚ ’ਤੇ ਆਪਣਾ ਮੁਕਾਮ ਬਣਾਇਆ। ਸਚਿਨ ਵੱਲੋਂ ਲਾਰਡਜ਼ ਦੀ ਬਾਲਕਨੀ ਵਿੱਚ ਕਮੀਜ਼ ਲਾਹ ਕੇ ਲਹਿਰਾਉਣ ਦੀ ਕਲਪਨਾ ਕਰਨਾ ਨਾਮੁਮਕਿਨ ਜਿਹਾ ਜਾਪਦਾ ਹੈ। ਇਹ ਤਾਂ ਸੌਰਵ ਗਾਂਗੁਲੀ ਹੀ ਸੀ, ਜਿਸ ਨੇ ਆਪਣੀ ਜ਼ਿੱਦ ਪੁਗਾਉਂਦਿਆਂ ਜਿੱਤ ਦੇ ਪਲਾਂ ਨੂੰ ਯਾਦਗਾਰੀ ਬਣਾ ਦਿੱਤਾ।
ਪਰ ਸਚਿਨ ਇਕ ‘ਬਰਾਂਡ’ ਬਣ ਚੁੱਕਾ ਹੈ ਤੇ ਇਸ ਬਰਾਂਡ ਨਾਲ ਜੁੜੇ ਲੋਕ ਉਸ ਦੇ ਨਾਂ ਨਾਲ ਜੁੜੀ ਮਿਥਿਆ ਦੀ ਰੱਜ ਕੇ ਵਾਹੀ ਕਰ ਰਹੇ ਹਨ। ਇਸ਼ਤਿਹਾਰਬਾਜ਼ੀ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਹੈ। ਉਤਪਾਦਾਂ ਨੂੰ ਉਹ ਮਾੜੇ ਸੇਲਜ਼ਮੈਨ ਵਜੋਂ ਵੇਚਦਾ ਹੈ। ਇਸ ਕੰਮ ਵਿੱਚ ਪੈਸਾ ਤਾਂ ਬਹੁਤ ਹੈ, ਪਰ ਮਾਣ-ਸਨਮਾਨ ਬਿਲਕੁਲ ਨਹੀਂ। ਹੋਰ ਤਾਂ ਹੋਰ, ਇਸ ਵਿੱਚ ਦੂਜਿਆਂ ਨੂੰ ਸੇਧ ਦੇਣ ਜੋਗਾ ਵੀ ਕੁਝ ਵੀ ਨਹੀਂ।
ਦੂਜਿਆਂ ਲਈ ‘ਆਦਰਸ਼’ ਬਣਨ ਦੀਆਂ ਚਾਹਵਾਨ ਉੱਘੀਆਂ ਹਸਤੀਆਂ, ਜੇ ਚਾਹੁੰਦੀਆਂ ਨੇ ਕਿ ਉਨ੍ਹਾਂ ਦਾ ਮਾਣ-ਤਾਣ ਬਣਿਆ ਰਹੇ ਤਾਂ ਉਹ ਸਦਾਚਾਰਕ ਤੌਰ ’ਤੇ ਕਲਿਆਣਕਾਰੀ ਸਰਗਰਮੀਆਂ ਦਾ ਹਿੱਸਾ ਬਣਨ। ਮਿਸਾਲ ਵਜੋਂ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਕੋਈ ਗੰਭੀਰਤਾ ਨਾਲ ਕਿਉਂ ਲਏਗਾ,ਖ਼ਾਸ ਤੌਰ ’ਤੇ ਜਦੋਂ ਅਸੀਂ ਉਸ ਨੂੰ ਨਿੱਤ ਖ਼ਪਤਕਾਰ ਉਤਪਾਦਾਂ ਦੀ ਮਸ਼ਹੂਰੀ ਕਰਦੇ ਆਮ ਵੇਖਦੇ ਹਾਂ।
ਮੁੱਕਦੀ ਗੱਲ ਇਹ ਹੈ ਕਿ ਦੂਜਿਆਂ ਲਈ ਮਿਸਾਲ ਬਣਨ ਵਾਲਿਆਂ ਨੂੰ ਮਿਸਾਲੀ ਕੰਮ ਕਰਨੇ ਹੀ ਸ਼ੋਭਦੇ ਹਨ।
4 june 9ਮੈਂ ਸਾਬਕਾ ਵਿਦੇਸ਼ ਸਕੱਤਰ ਮਹਾਰਾਜ ਕ੍ਰਿਸ਼ਨ ਰਸਗੋਤਰਾ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਸਵੈ-ਜੀਵਨੀ ‘ਏ ਲਾਈਫ ਇਨ ਡਿਪਲੋਮੈਸੀ’ ਪੜ੍ਹਨ ਦਾ ਲੁਤਫ਼ ਲੈ ਰਿਹਾ ਹਾਂ। ਇਕ ਹੰਢੇ-ਵਰਤੇ ਸਫ਼ੀਰ ਰਸਗੋਤਰਾ, ਜਿਨ੍ਹਾਂ ਨੂੰ ਗੋਲ-ਮੋਲ ਜਾਂ ਘੁਮਾਅ-ਫਿਰਾ ਕੇ ਗੱਲ ਕਰਨ ਦਾ ਲੰਮਾ ਤਜਰਬਾ ਹੈ, ਨੇ ਬੜੀ ਸੌਖੀ ਵਾਰਤਕ ਲਿਖਣ ਦੀ ਕਲਾ ਦਾ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਕੋਲ ਸੁਣਾਉਣ ਲਈ ਚੰਗੇ ਕਿੱਸੇ ਹਨ। ਰਸਗੋਤਰਾ 1949 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੂਨੀਅਰ ਅਧਿਕਾਰੀ ਤੇ ਮਗਰੋਂ ਸੀਨੀਅਰ ਅਧਿਕਾਰੀ ਵਜੋਂ ਸੇਵਾਵਾਂ ਨਿਭਾਉਂਦਿਆਂ ਕਈ ਅਹਿਮ ਵਾਕਿਆਤ ਦੇ ਚਸ਼ਮਦੀਦ ਗਵਾਹ ਰਹੇ ਅਤੇ ਉਨ੍ਹਾਂ ਨੂੰ ਦਿਲਚਸਪ ਸ਼ਖ਼ਸੀਅਤਾਂ ਨੂੰ ਨੇੜਿਓਂ ਹੋ ਕੇ ਵੇਖਣ ਦਾ ਮੌਕਾ ਵੀ ਮਿਲਿਆ।
ਇਸ ਕਿਤਾਬ ਦੇ ਮੁੱਖ ਬੰਦ ਵਿੱਚ ਰਸਗੋਤਰਾ ਲਿਖਦੇ ਹਨ ਕਿ ਇਸ ਸਵੈ-ਜੀਵਨੀ ਨੂੰ ਕਲਮਬੰਦ ਕਰਨ ਦਾ ਮੁੱਖ ਮੰਤਵ ‘ਉਸ ਅਰਸੇ ਦੌਰਾਨ ਜੁਟਾਈ ਜਾਣਕਾਰੀ ਦੇ ਰਹਿ ਗਏ ਖੱਪਿਆਂ ਨੂੰ ਪੂਰਨਾ ਹੈ।’
ਸ਼ਾਇਦ ਸਭ ਤੋਂ ਅਹਿਮ ‘ਦਰਾੜ’ ਜਿਹੜੀ ਉਨ੍ਹਾਂ ਭਰੀ, ਉਹ ਸਰਦਾਰ ਪਟੇਲ ਵੱਲੋਂ ਜਵਾਹਰ ਲਾਲ ਨਹਿਰੂ (ਨਵੰਬਰ 7, 1950) ਨੂੰ ‘ਲਿਖੇ’ ਪੱਤਰ ਦੇ ਰੂਪ ਵਿੱਚ ਹੈ, ਜਿਸ ਵਿੱਚ ਨਵੇਂ ਪ੍ਰਧਾਨ ਮੰਤਰੀ ਨੂੰ ਚੀਨ ਦੀਆਂ ਮੰਦਭਾਵਨਾਵਾਂ ਬਾਰੇ ਆਗਾਹ ਕੀਤਾ ਗਿਆ ਹੈ। ਇਹ ਪੱਤਰ ਨੂੰ ਲੰਮਾ ਸਮਾਂ ਨਹਿਰੂ ਦੇ ਨਿੰਦਕ ਇਹ ਦਰਸਾਉਣ ਲਈ ਵਰਤਦੇ ਰਹੇ ਕਿ ਨਹਿਰੂ ਕਿੰਨੇ ਗ਼ੈਰ-ਯਥਾਰਥਵਾਦੀ ਸਨ ਜਦੋਂ ਕਿ ਸਰਦਾਰ ਪਟੇਲ ਕਿੰਨੇ ਅਸਲਵਾਦੀ ਤੇ ਹਕੀਕਤਾਂ ਨੂੰ ਸਮਝਣ ਤੇ ਕਿਆਸਣ ਵਾਲੇ ਨੇਤਾ ਸਨ। ਰਸਗੋਤਰਾ ਨੇ ਵੀ ਉਹੀ ਗੱਲ ਦੁਹਰਾਈ ਹੈ, ਜਿਸ ਬਾਰੇ ਕਈ ਹੋਰ ਬੁੱਧੀਜੀਵੀ ਵੀ ਲੁਕਵੇਂ ਜਾਂ ਅਸਿੱਧੇ ਰੂਪ ਵਿੱਚ ਇਸ਼ਾਰਾ ਕਰ ਚੁੱਕੇ ਹਨ ਕਿ ‘ਪਟੇਲ ਵਾਲਾ ਪੱਤਰ’ ਲਿਖਣ ਵਾਲਾ ਕੋਈ ਹੋਰ ਨਹੀਂ, ਬਲਕਿ ਸਰ ਗਿਰਿਜਾ ਸ਼ੰਕਰ ਬਾਜਪਾਈ ਹੀ ਸੀ।
Nehru & Girja Shankar BAJPAI in Londonਨਹਿਰੂ ਵੱਲੋਂ ਬਾਜਪਾਈ ਦੀ ਵਿਦੇਸ਼ ਮੰਤਰਾਲੇ ਵਿੱਚ ਪਹਿਲੇ ਸਕੱਤਰ ਜਨਰਲ ਵਜੋਂ ਨਿਯੁਕਤੀ ਤੋਂ ਪਹਿਲਾਂ ਬਰਤਾਨਵੀ ਸਰਕਾਰ ਨੇ ਉਸ ਨੂੰ ਵਾਸ਼ਿੰਗਟਨ ਡੀਸੀ ਵਿੱਚ ਭਾਰਤ ਦੇ ਏਜੰਟ ਜਨਰਲ ਵਜੋਂ ਤਾਇਨਾਤ ਕੀਤਾ ਹੋਇਆ ਸੀ। ਰਸਗੋਤਰਾ ਮੁਤਾਬਕ, ਬਾਜਪਾਈ ਦੇ ਕੰਮਾਂ ਵਿੱਚ ‘ਬਰਤਾਨਵੀ ਸਰਕਾਰ ਦੇ ਜੰਗੀ ਪ੍ਰਚਾਰ ਪ੍ਰਸਾਰ ਵਿੱਚ ਸਹਾਇਤਾ ਕਰਨੀ, ਭਾਰਤ ਦੀ ਆਜ਼ਾਦੀ ਦੀ ਲੜਾਈ ਤੇ ਇਸ ਦੇ ਆਗੂਆਂ ਨੂੰ ਨਿੰਦਣਾ ਅਤੇ ਮਹਾਤਮਾ ਗਾਂਧੀ ਵੱਲੋਂ ‘ਭਾਰਤ ਛੱਡੋ ਅੰਦੋਲਨ’ ਵਿੱਢਣ ਤੋਂ ਬਾਅਦ ਸਰਕਾਰ ਵੱਲੋਂ ਭਾਰਤੀ ਰਾਸ਼ਟਰੀ ਕਾਂਗਰਸ ਤੇ ਉਸ ਦੇ ਹਮਾਇਤੀਆਂ ਦੇ ਦਮਨ ਨੂੰ ਨਿਆਂ-ਸੰਗਤ ਸਿੱਧ ਕਰਨਾ ਸ਼ਾਮਲ ਸੀ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਬ੍ਰਿਟਿਸ਼ ਅਕਾਵਾਂ ਦੇ ਕਹਿਣ ’ਤੇ ਅਮਰੀਕੀਆਂ ਅੱਗੇ ਭਾਰਤ ਬਾਰੇ ਬਹੁਤ ਝੂਠ ਹੀ ਬੋਲਦਾ ਰਿਹਾ ਸੀ।
ਉਂਜ, ਇਸ ਸਭ ਕੁਝ ਦੇ ਬਾਵਜੂਦ ਕਿਉਂਕਿ ਉਹ ਭਾਰਤੀ ਸਿਵਲ ਸੇਵਾਵਾਂ (ਆਈਸੀਐਸ) ਨਾਲ ਸਬੰਧਤ  ਇਸ ਅਧਿਕਾਰੀ ਦੀਆਂ ਖੂਬੀਆਂ ਤੋਂ ਭਲੀ-ਭਾਂਤ ਵਾਕਿਫ਼ ਸਨ ਤੇ ਉਨ੍ਹਾਂ ਨੇ ਬਾਜਪਾਈ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਮੁਖੀ ਵਜੋਂ ਕੰਮ ਕਰਨ ਲਈ ਰਾਜ਼ੀ ਕਰ ਲਿਆ ਸੀ। ਨਹਿਰੂ ਤੇ ਬਾਜਪਾਈ ਵਿੱਚ ਕੁਝ ਗੱਲਾਂ ਨੂੰ ਲੈ ਕੇ ਵਖਰੇਵੇਂ ਵੀ ਸਨ।  ਰਸਗੋਤਰਾ ਲਿਖਦੇ ਹਨ ਕਿ ਦਸ ਜਾਂ ਗਿਆਰਾਂ ਵਾਰ ਤਾਂ ਬਾਜਪਾਈ ਨੇ ਅਸਤੀਫਾ ਵੀ ਦਿੱਤਾ, ਪਰ ਪ੍ਰਧਾਨ ਮੰਤਰੀ ਨੇ ਸਭ ਹੱਦਾਂ-ਬੰਨ੍ਹੇ ਤੋੜਦਿਆਂ ਬਾਜਪਾਈ ਨੂੰ ਅਜਿਹਾ ਨਾ ਕਰਨ ਲਈ ਮਨਾਇਆ। ਬਾਜਪਾਈ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ’ਚੋਂ ਇਕੱਲਾ ਅਜਿਹਾ ਸ਼ਖ਼ਸ ਸੀ, ਜੋ ਨਹਿਰੂ ਨਾਲ ਮਤਭੇਦਾਂ ਦਾ ਪ੍ਰਗਟਾਵਾ ਕਰਨ ਤੋਂ ਡਰਦਾ ਨਹੀਂ ਸੀ ਅਤੇ ਕਈ ਮੌਕਿਆਂ ’ਤੇ ਤਾਂ ਪ੍ਰਧਾਨ ਮੰਤਰੀ ਨੂੰ ਵੀ ਉਨ੍ਹਾਂ ਦੇ ਜਜ਼ਬਾਤੀ ਫ਼ੈਸਲੇ ਬਦਲਣ ਲਈ ਮਨਾ ਲੈਂਦਾ ਸੀ।
ਉਂਜ, ਨਹਿਰੂ ਦੇ ਸ਼ੋਰਬੇ ਵਿੱਚ ਇਕੱਲਾ ਬਾਜਪਾਈ ਹੀ ਇੱਕੋਇੱਕ ਗੰਢਾ ਨਹੀਂ ਸੀ। ਬਾਜਪਾਈ ਤੋਂ ਇਲਾਵਾ ਨਹਿਰੂ ਕੋਲ ਹੋਰ ਵੀ ਕਈ ਹੋਣਹਾਰ ਤੇ ਕਾਬਲ ਅਧਿਕਾਰੀ ਤੇ ਸਲਾਹਕਾਰ ਸਨ। ਇਨ੍ਹਾਂ ਵਿੱਚ ਕੇ.ਐਮ. ਪਾਨੀਕਰ ਤੇ ਕ੍ਰਿਸ਼ਨਾ ਮੈਨਨ ਸ਼ਾਮਲ ਸਨ, ਜਿਨ੍ਹਾਂ ਨਾਲ ਬਾਜਪਾਈ ਦਾ ਨਜ਼ਰੀਏ ਨੂੰ ਲੈ ਕੇ ਵਖਰੇਵਾਂ ਸੀ। ਬਾਜਪਾਈ ਨੂੰ ਇਸ ਗੱਲੋਂ ਖਿਝ ਚੜ੍ਹਦੀ ਸੀ ਕਿ ਨਹਿਰੂ ਉਸ ਵੱਲੋਂ ਦਿੱਤੀ ਸਲਾਹ, ਖ਼ਾਸ ਕਰਕੇ ਚੀਨ ਬਾਬਤ ਦਿੱਤੀ ਜਾਂਦੀ ਸਲਾਹ ਨੂੰ ਬਹੁਤਾ ਗੌਲਦਾ ਨਹੀਂ ਸੀ।
nehru-patel-mountbatten-listicle-getty‘ਸਰਦਾਰ ਪਟੇਲ ਪੱਤਰ’ ਨੂੰ ਸਮੇਂ ਦੇ ਸੰਦਰਭ ਵਿੱਚ ਸਿਆਸੀ ਵਖਰੇਵਿਆਂ ਤੇ ਸਜ਼ਿਸ਼ਾਂ ਵਾਲੇ ਨਜ਼ਰੀਏ ਤੋਂ ਦੇਖੇ ਜਾਣ ਦੀ ਲੋੜ ਹੈ। ਨਹਿਰੂ-ਪਟੇਲ ਅਣਬਣ ਦਾ ਘੇਰਾ ਵਧਦਾ ਜਾ ਰਿਹਾ ਸੀ ਤੇ ਇਸ ਗੱਲ ਦੀ ਵੀ ਗੁੰਜਾਇਸ਼ ਹੈ ਕਿ ਬਾਜਪਾਈ ਨੇ ਬਿਮਾਰ ਪਏ ਸਰਦਾਰ ਨੂੰ ਇਸ ਪੱਤਰ ’ਤੇ ਸਹੀ ਪਾਉਣ ਲਈ ਮਨਾ ਲਿਆ ਹੋਵੇ। ਇਹ ਛੋਟੀ ਜਿਹੀ ਸ਼ਰਾਰਤ ਹੁਣ ਕਈ ਵੱਖੋ-ਵੱਖਰੇ ਇਤਿਹਾਸਕ ਕਿੱਸਿਆਂ ਦਾ ਆਧਾਰ ਬਣ ਗਈ ਹੈ। ਰਸਗੋਤਰਾ ਦੀ ਕਿਤਾਬ ਵਿੱਚ ਅਜਿਹੇ ਹੋਰ ਵੀ ਕਿੱਸੇ ਸ਼ਾਮਲ ਹਨ ਜੋ ਨਿਹਾਇਤ ਪੜ੍ਹਨਯੋਗ ਹਨ।

ਦੁਨੀਆਂ ਵਿੱਚ ਕੋਈ ਵੀ ਅਜਿਹਾ ਅਖ਼ਬਾਰ ਨਹੀਂ ਜੋ ਦਿਹਾੜੀ ’ਚ ਘੱਟੋ ਘੱਟ ਇੱਕ ਗ਼ਲਤੀ ਨਾ ਕਰਦਾ ਹੋਵੇ। ਕੁਝ ਇਸ ਸਚਾਈ ਨੂੰ ਮੰਨਦੇ ਹਨ ਜਦਕਿ ਕੁਝ ਅਜੇ ਵੀ ਇਨਕਾਰੀ ਹਨ। ਸਾਡਾ ਅਖ਼ਬਾਰ ਵੀ ਗ਼ਲਤੀਆਂ ਤੋਂ ਨਹੀਂ ਬਚਿਆ। ਅਸੀਂ ਆਮ ਤੌਰ ’ਤੇ ਆਪਣੀ ਗ਼ਲਤੀ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ, ਪਰ ਕੁਝ ਗ਼ਲਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਬਿਆਨ ਕਰਨਾ ਮੁਸ਼ਕਲ ਹੈ।
ਮਿਸਾਲ ਵਜੋਂ ‘ਟ੍ਰਿਬਿਊਨ’ ਦਾ ਮਕਬੂਲ ਕਾਲਮ ਹੈ ‘ਔਨ ਦਿਸ ਡੇਅ….100 ਯੀਅਰਜ਼ ਅਗੋਅ’ (ਸੌ ਸਾਲ ਪਹਿਲਾਂ…. ਅੱਜ ਦੇ ਦਿਨ)। ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਕਿ ਇਸ ਕਾਲਮ ਹੇਠ ਅਸੀਂ ਅੱਜ ਤੋਂ ਇੱਕ ਸ਼ਤਾਬਦੀ ਪਹਿਲਾਂ ਕੀ ਵਾਪਰਿਆ ਸੀ,ਉਸ ਬਾਰੇ ਜਾਣਕਾਰੀ ਦਿੰਦੇ ਹਾਂ। 4 ਜੂਨ ਨੂੰ ਇਸ ਕਾਲਮ ਹੇਠ ਛਪੀ ਜਾਣਕਾਰੀ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਨਮੋਸ਼ੀ ਝੱਲਣੀ ਪਈ ਹੈ। ਸੌ ਸਾਲ ਪੁਰਾਣੀ ਖ਼ਬਰ ਭਰੋਸੇ ਦੇ ਆਧਾਰ ’ਤੇ ਅਤੇ ਸ਼ਾਇਦ ਮਸ਼ੀਨੀ ਢੰਗ ਨਾਲ ਇਸ ਕਾਲਮ ਵਿੱਚ ਦੁਹਰਾ ਦਿੱਤੀ ਗਈ।
ਸੌ ਸਾਲ ਪਹਿਲਾਂ ਲੇਖਕ ਨੇ ਬੇਸਮਝੀ ਜਾਂ ਅਣਗਹਿਲੀ, ਜਾਂ ਕਹਿ ਲਵੋ ਦੋਵਾਂ ਕਰਕੇ, ਇੱਕ ਖ਼ਬਰ ਵਿੱਚ ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਨੂੰ ਰਲਗੱਡ ਕਰ ਦਿੱਤਾ ਸੀ। ਇਹ ਗ਼ਲਤੀ ਬੱਜਰ ਤੇ ਨਾਮਾਫ਼ੀਯੋਗ ਸੀ। ਤਿੰਨ ਦਿਨ ਬਾਅਦ 7 ਜੂਨ, 1916 ਦੇ ਅੰਕ ਵਿੱਚ ‘ਦਿ ਟ੍ਰਿਬਿਊਨ’ ਨੇ ਗ਼ਲਤੀ ਨੂੰ ਦਰੁਸਤ ਵੀ ਕੀਤਾ ਤੇ ਮੁਆਫ਼ੀ ਵੀ ਮੰਗੀ। ਪਰ ਹੁਣ ਸੌ ਸਾਲ ਬਾਅਦ ਸਾਡੇ ਤੋਂ ਮੁੜ ਗ਼ਲਤੀ ਹੋ ਗਈ ਤੇ 4 ਜੂਨ, 1916 ਵਾਲੀ ਗ਼ਲਤ ਖ਼ਬਰ ਮੁੜ ਛਪ ਗਈ। ਹੁਣ 100 ਸਾਲ ਬਾਅਦ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਪਾਠਕਾਂ ਤੋਂ ਬਿਨਾ ਸ਼ਰਤ ਮੁਆਫ਼ੀ ਮੰਗਾਂ। ਜ਼ਾਹਿਰ ਹੈ ਕਿ ਜ਼ਿੰਦਗੀ ਸਾਨੂੰ ਹਰ ਰੋਜ਼ ਹਲੀਮੀ ਦਾ ਇੱਕ ਨਵਾਂ ਸਬਕ ਸਿਖਾਉਂਦੀ ਹੈ।

ਆਖ਼ਿਰ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮੈਨੂੰ ਹਾਲ ਹੀ ਵਿੱਚ ‘ਇਨਸਿੰਕ’ ਚੈਨਲ ਬਾਰੇ ਪਤਾ ਲੱਗਿਆ ਹੈ। ਇਹ ਭਾਰਤੀ ਸੰਗੀਤਕ ਟੈਲੀਵਿਜ਼ਨ ਚੈਨਲ ਹੈ ਜੋ ਟਾਟਾ ਸਕਾਈ (672) ’ਤੇ ਆਉਂਦਾ ਹੈ। ਇਹ ਖੋਜ ਆਪਣੇ ਆਪ ਵਿੱਚ ਬਹੁਤ ਲਜ਼ੀਜ਼ ਹੈ। ਭਾਰਤੀ ਸ਼ਾਸਤਰੀ ਸੰਗੀਤ ਨੂੰ ਸੁਣਨਾ ਤੇ ਮਾਣਨਾ ਆਪਣੇ ਆਪ ਵਿੱਚ ਸੁਹਜਮਈ ਵਰਦਾਨ ਹੈ। ਸਵੇਰੇ ਸਵੇਰੇ ਕੌਫ਼ੀ ਤੇ ਰਾਗਾਂ ਦੇ ਸੁਮੇਲ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ? – ਹਰੀਸ਼ ਖਰੇ

rbanner1

Share