ਨਸ਼ਿਆਂ ਦੇ ਪਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ – ਰਾਹੁਲ ਗਾਂਧੀ

kuljit nagra78 ਫੀਸਦੀ ਜਵਾਨੀ ਹੈ ਨਸ਼ਿਆਂ ਦੀ ਗ੍ਰਿਫ਼ਤ ਵਿਚ-ਕੈਪਟਨ

ਪੰਜਾਬ ਦਾ ਮੈਕਸੀਕੋ ਤੋਂ ਵੀ ਬੁਰਾ ਹਾਲ-ਜਾਖੜ

ਜਲੰਧਰ, 13 ਜੂਨ -ਪੰਜਾਬ ‘ਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਖਿਲਾਫ ਕਾਂਗਰਸ ਪਾਰਟੀ ਵਲੋਂ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਕੁੱਲ ਹਿੰਦ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸੂਬੇ ‘ਚ ਨਸ਼ਿਆਂ ਦੇ ਪਸਾਰ ਲਈ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਚਿੱਟਾ ਪੰਜਾਬ ਦਾ ਭਵਿੱਖ ਤਬਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 4 ਸਾਲ ਪਹਿਲਾਂ ਉਨ੍ਹਾਂ ਨੇ ਜੋ ਗੱਲ ਕਹੀ ਸੀ, ਅੱਜ ਉਹ ਸੱਚ ਸਾਬਤ ਹੋ ਰਹੀ ਹੈ। ਉਸ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਹੋਰਨਾਂ ਲੀਡਰਾਂ ਨੇ ਮੇਰਾ ਮਜ਼ਾਕ ਉਡਾਇਆ ਸੀ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਤੱਕ ਦੇ ਦੋਸ਼ ਲਗਾਏ ਸਨ ਪਰ ਅੱਜ ਸੱਚਾਈ ਸਾਰਿਆਂ ਦੇ ਸਾਹਮਣੇ ਹੈ ਤੇ ਪੰਜਾਬ ਸਰਕਾਰ ਨੂੰ ਵੀ ਹੁਣ ਇਸ ਸੱਚਾਈ ਤੋਂ ਮੂੰਹ ਨਹੀਂ ਫੇਰਨਾ ਚਾਹੀਦਾ। ਉਨ੍ਹਾਂ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਆਉਣ ‘ਤੇ ਨਸ਼ਿਆਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਦੇ ਨਾਲ-ਨਾਲ ਉਨ੍ਹਾਂ  Continue reading “ਨਸ਼ਿਆਂ ਦੇ ਪਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ – ਰਾਹੁਲ ਗਾਂਧੀ”

ਸੈਂਸਰ ਬੋਰਡ ਵੱਲੋਂ ਫਿਲਮ ਉੜਤਾ ਪੰਜਾਬ ਨੂੰ ਹਰੀ ਝੰਡੀ

udta-punjab-1

* ਸੈਂਸਰ ਬੋਰਡ ਨੂੰ ਝਾੜ * ਇਕ ਕੱਟ ਨਾਲ 48 ਘੰਟਿਆਂ ‘ਚ ਸਰਟੀਫਿਕੇਟ ਜਾਰੀ ਕਰਨ ਦੇ ਆਦੇਸ਼
ਮੁੰਬਈ, 13 ਜੂਨ -‘ਉੜਤਾ ਪੰਜਾਬ’ ਫ਼ਿਲਮ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੰਬੇ ਹਾਈ ਕੋਰਟ ਨੇ ਇਕ ਸੀਨ ਦੇ ਕੱਟ ਨਾਲ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਫ਼ਿਲਮ ਨਿਰਮਾਤਾ ਨੂੰ ਪਿਸ਼ਾਬ ਕਰਨ ਦਾ ਦ੍ਰਿਸ਼ ਹਟਾਉਣ ਅਤੇ ਇਕ ਸੋਧਿਆ ਡਿਸਕਲੇਮਰ ਦੇਣ ਲਈ ਕਿਹਾ ਹੈ। ਅਦਾਲਤ ਨੇ ਸੈਂਸਰ ਬੋਰਡ ‘ਤੇ ਵਰ੍ਹਦੇ ਹੋਏ ਉਸ ਨੂੰ ਕਿਹਾ ਕਿ ਉਹ ਦਾਦੀ ਵਾਂਗ ਕੰਮ ਨਾ ਕਰੇ ਅਤੇ ਸਮੇਂ ਦੇ ਨਾਲ ਬਦਲੇ। ਜਸਟਿਸ ਐਸ. ਸੀ. ਧਰਮਧਿਕਾਰੀ ਅਤੇ ਜਸਟਿਸ ਸ਼ਾਲਿਨੀ ਫਨਸਾਲਕਰ ਜੋਸ਼ੀ ‘ਤੇ ਆਧਾਰਿਤ ਡਵੀਜ਼ਨ ਬੈਂਚ ਨੇ ਸੈਂਸਰ ਬੋਰਡ (ਸੀ. ਬੀ. ਐਫ. ਸੀ.) ਨੂੰ ਹਦਾਇਤ ਕੀਤੀ ਕਿ ਨਸ਼ੀਲੇ ਪਦਾਰਥਾਂ ਦੇ ਵਿਸ਼ੇ ਵਾਲੀ ਫ਼ਿਲਮ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਮਨਜ਼ੂਰੀ ਦੇਵੇ ਤਾਂ ਜੋ ਫ਼ਿਲਮਕਾਰ ਇਸ ਨੂੰ ਨਿਰਧਾਰਤ ਕੀਤੀ ਤਾਰੀਖ 17 ਜੂਨ ਨੂੰ ਰਿਲੀਜ਼ ਕਰ ਸਕਣ। Continue reading “ਸੈਂਸਰ ਬੋਰਡ ਵੱਲੋਂ ਫਿਲਮ ਉੜਤਾ ਪੰਜਾਬ ਨੂੰ ਹਰੀ ਝੰਡੀ”

ਆਸਟਰੇਲੀਅਨ ਓਪਨ: ਸਾਇਨਾ ਦੂਜੀ ਵਾਰ ਬਣੀ ਚੈਂਪੀਅਨ

ਖ਼ਿਤਾਬੀ ਮੁਕਾਬਲੇ ’ਚ ਚੀਨ ਦੀ ਸੁਨ ਯੂ ਨੂੰ ਦਿੱਤੀ ਮਾਤ; ਇਨਾਮੀ ਰਾਸ਼ੀ ਵਜੋਂ 56,250 ਡਾਲਰ ਮਿਲੇ

ਸਾਇਨਾ ਨੇਹਵਾਲ ਆਸਟਰੇਲੀਅਨ ਓਪਨ ਦੀ ਜੇਤੂ ਟਰਾਫ਼ੀ ਤੇ ਤਗ਼ਮੇ ਨਾਲ।

ਸਾਇਨਾ ਨੇਹਵਾਲ ਆਸਟਰੇਲੀਅਨ ਓਪਨ ਦੀ ਜੇਤੂ ਟਰਾਫ਼ੀ ਤੇ ਤਗ਼ਮੇ ਨਾਲ।

ਸਿਡਨੀ, 12 ਜੂਨ
ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਅੱਜ ਇਥੇ ਚੀਨ ਦੀ ਸੁਨ ਯੂ ਨੂੰ ਤਿੰਨ ਗੇਮ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਹਰਾ ਕੇ ਦੂਜੀ ਵਾਰ ਆਸਟਰੇਲਿਆਈ ਓਪਨ ਸੁਪਰ ਸੀਰੀਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਸਾਇਨਾ ਨੇ ਵਿਸ਼ਵ ਦੀ 12ਵੇਂ ਨੰਬਰ ਦੀ ਖਿਡਾਰਨ ਸੁਨ ਨੂੰ ਇਕ ਘੰਟਾ 11 ਮਿੰਟ ਤੱਕ ਚੱਲੇ ਫਾਈਨਲ ਵਿੱਚ 11-21, 21-14, 21-19 ਨਾਲ ਹਰਾਇਆ। ਲੰਡਨ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਾਇਨਾ ਨੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਰੇਚਾਨੋਕ ਇੰਤਾਨੋਨ ਤੇ ਸੈਮੀ ਫਾਈਨਲ ਵਿੱਚ ਚੀਨ ਦੀ ਯਿਹਾਨ ਵਾਂਗ ਨੂੰ ਮਾਤ ਦਿੱਤੀ ਸੀ, ਜੋ ਕ੍ਰਮਵਾਰ 2013 ਤੇ 2011 ਵਿੱਚ ਵਿਸ਼ਵ ਚੈਂਪੀਅਨ ਰਹਿ ਚੁੱਕੀਆਂ ਹਨ। ਸਾਇਨਾ ਦਾ ਇਸ ਸੀਜ਼ਨ ਦਾ ਇਹ ਪਹਿਲਾ ਖ਼ਿਤਾਬ ਹੈ ਤੇ ਇਨਾਮੀ ਰਾਸ਼ੀ ਵਜੋਂ ਉਸ ਨੂੰ 56,250 ਡਾਲਰ ਮਿਲਣਗੇ। ਆਸਟਰੇਲੀਅਨ ਓਪਨ ਵਿੱਚ ਸਾਇਨਾ ਦੀ ਇਹ ਦੂਜੀ ਖ਼ਿਤਾਬੀ ਜਿੱਤ ਹੈ। ਭਾਰਤੀ ਸ਼ਟਲਰ ਨੇ 2014 ਵਿੱਚ ਵੀ ਇਥੇ ਖ਼ਿਤਾਬੀ ਜਿੱਤ ਦਰਜ ਕੀਤੀ ਸੀ।

Continue reading “ਆਸਟਰੇਲੀਅਨ ਓਪਨ: ਸਾਇਨਾ ਦੂਜੀ ਵਾਰ ਬਣੀ ਚੈਂਪੀਅਨ”

ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ

_AMAR_SINGHਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ :

 

ਲਖਨਊ, 12 ਜੂਨ: ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਭਾਜਪਾ ‘ਤੇ ਅਪਣੀ ਪੋਲ ਖੁੱਲ੍ਹਣ ਦੇ ਡਰ ਨਾਲ ਫ਼ਿਲਮ ‘ਉੜਤਾ ਪੰਜਾਬ’ ਦਾ ਵਿਰੋਧ ਕਰਨ ਦਾ ਅਸਿੱਧਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਪਠਾਨਕੋਟ ਏਅਰਬੇਸ ‘ਚ ਹੋਈ ਘੁਸਪੈਠ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲਾ ਗਰੋਹ ਹੀ ਸੀ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ‘ਚ ਉੁਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੰਮ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਹੈ, ਸ਼ਾਇਦ ਇਸੇ ਕਰ ਕੇ ‘ਉੜਤਾ ਪੰਜਾਬ’ ਬਾਰੇ ਐਨਾ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਪੰਜਾਬ ‘ਚ ਤਸਕਰੀ ਦੇ ਕਾਰੋਬਾਰ ‘ਚ ਭਾਜਪਾ ਦਾ ਹੱਥ ਹੈ। ਨਸ਼ੀਲੇ ਪਦਾਰਥਾਂ ਦੇ ਵਪਾਰ ‘ਚ ਸ਼ਾਮਲ ਲੋਕ, ਕਸ਼ਮੀਰ’ਚ ਇਸ ਵਪਾਰ ਦੇ ਹੀ ਰਾਹੀਂ ਘੁਸੇ ਸਨ ਅਤੇ ਫ਼ੌਜ ਦੇ ਇਕ ਟਿਕਾਣੇ ‘ਚ ਜੋ ਲੋਕ 10-15 ਦਿਨਾਂ ਤਕ ਲੁਕੇ ਰਹੇ, ਉਸ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦਾ ਗਰੋਹ ਸੀ।” ਜ਼ਿਕਰਯੋਗ ਹੈ ਕਿ ਪੰਜਾਬ ‘ਚ ਨਸ਼ੇ ਦੀ ਲਤ ‘ਤੇ ਬਣੀ ਸ਼ਾਹਿਦ ਕਪੂਰ ਦੀ ਫ਼ਿਲਮ ‘ਉੜਤਾ ਪੰਜਾਬ’ ਦੇ ਕਥਿਤ ਇਤਰਾਜ਼ਯੋਗ ਦ੍ਰਿਸ਼ਾਂ ਅਤੇ ਸੰਵਾਦਾਂ ਕਰ ਕੇ ਫ਼ਿਲਮ ਨਿਰਮਾਤਾ ਅਤੇ ਸੈਂਸਰ ਬੋਰਡ ਵਿਚਕਾਰ ਸ਼ੁਰੂ ਹੋਈ ਲੜਾਈ ਅਦਾਲਤ ਪੁੱਜ ਗਈ ਹੈ

ਬਗਦਾਦ ਵਿੱਚ ਕਾਰ ਬੰਬ ਧਮਾਕਾ; 15 ਨਾਗਰਿਕਾਂ ਦੀ ਮੌਤ

ਬਗਦਾਦ ਨੇੜਲੇ ਸ਼ੀਆ ਬਹੁਗਿਣਤੀ ਵਾਲੇ ਇਕ ਸਨਅਤੀ ਇਲਾਕੇ ਵਿੱਚ ਆਤਮਘਾਤੀ ਕਾਰ ਬੰਬ ਧਮਾਕੇ ਕਾਰਨ ਘੱਟੋ ਘੱਟ 15 ਜਣੇ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਏ। ਇਕ ਪੁਲੀਸ ਅਫ਼ਸਰ ਨੇ ਕਿਹਾ ਕਿ ਰਾਜਧਾਨੀ ਦੇ ਨਿਊ ਬਗਦਾਦ ਇਲਾਕੇ ਵਿੱਚ ਹੋਏ ਇਸ ਧਮਾਕੇ ਕਾਰਨ 35 ਨਾਗਰਿਕ ਜ਼ਖ਼ਮੀ ਹੋਏ। ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਹ ਕਾਰ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਖੜੀ ਕੀਤੀ ਗਈ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।  Continue reading “ਬਗਦਾਦ ਵਿੱਚ ਕਾਰ ਬੰਬ ਧਮਾਕਾ; 15 ਨਾਗਰਿਕਾਂ ਦੀ ਮੌਤ”

‘ਮਦਰ ਇੰਡੀਆ’ ਦੇ ਦੀਵਾਨੇ ਹਨ ਇਥੋਪੀਅਨ

mother-india-10301ਅਦੀਸ ਅਬਾਬਾ: ਇਥੋਪੀਅਨ ਲੋਕਾਂ ਲਈ ਬਾਲੀਵੁਡ ਦਾ ਦੂਜਾ ਨਾਂ ‘ਮਦਰ ਇੰਡੀਆ’ ਹੈ। ਨਰਗਿਸ-ਸੁਨੀਲ ਦੱਤ ਦੀ ਅਦਾਕਾਰੀ ਵਾਲੀ ਇਹ ਫਿਲਮ ਇਸ ਮੁਲਕ ਵਿੱਚ ਇੰਨੀ ਮਕਬੂਲ ਹੈ ਕਿ ਕਰੀਬ ਛੇ ਦਹਾਕਿਆਂ ਮਗਰੋਂ ਵੀ ਲੋਕ ਇਸ ਫਿਲਮ ਦੇ ਦੀਵਾਨੇ ਹਨ।
‘ਵੀਰ ਜ਼ਾਰਾ’, ‘ਕੁਛ ਕੁਛ ਹੋਤਾ ਹੈ’ ਤੇ ‘ਕਰਨ ਅਰਜੁਨ’ ਜਿਹੀਆਂ ਕੁਝ ਬਲਾਕਬਸਟਰ ਬਾਲੀਵੁਡ ਫਿਲਮਾਂ ਨੇ ਜਿੱਥੇ ਸਥਾਨਕ ਭਾਸ਼ਾਵਾਂ ਵਿੱਚ ਡੱਬ ਕੀਤੇ ਜਾਣ ਦੇ ਦਮ ’ਤੇ ਇਸ ਮੁਲਕ ਵਿੱਚ ਪ੍ਰਸਿੱਧੀ ਖੱਟੀ ਹੈ, ਉਥੇ ‘ਮਦਰ ਇੰਡੀਆ’ ਹਿੰਦੀ ਭਾਸ਼ਾ ਵਿੱਚ ਹੋਣ ਦੇ ਬਾਵਜੂਦ ਲੋਕਾਂ ਦੇ ਦਿਲਾਂ ’ਤੇ ਰਾਜ਼ ਕਰਦੀ ਹੈ। ਹਿੰਦੀ ਦਾ ਇੱਕ ਵੀ ਬੋਲ ਸਮਝ ਨਾ ਆਉਣ ਦੇ ਬਾਵਜੂਦ ਫਿਲਮ ਦੀ ਕਹਾਣੀ ਵਿਦੇਸ਼ੀਆਂ ਨੂੰ ਭਾਵੁਕ ਕਰ ਦਿੰਦੀ ਹੈ। Continue reading “‘ਮਦਰ ਇੰਡੀਆ’ ਦੇ ਦੀਵਾਨੇ ਹਨ ਇਥੋਪੀਅਨ”

rbanner1

Share