ਧਰਤੀ 600 ਸਾਲਾਂ ‘ਚ ਅੱਗ ਦਾ ਗੋਲਾ ਬਣ ਜਾਵੇਗੀ-ਹਾਕਿੰਗ

ਧਰਤੀ 600 ਸਾਲਾਂ ‘ਚ ਅੱਗ ਦਾ ਗੋਲਾ ਬਣ ਜਾਵੇਗੀ-ਹਾਕਿੰਗ

ਵਾਸ਼ਿੰਗਟਨ, ਅਮਰੀਕਾ ਨੇ ਭਾਰਤ ਅਤੇ ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਥੇਬੰਦੀਆਂ ਨੂੰ ਕਰੀਬ 5 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼, ਜਮਹੂਰੀਅਤ ਦੇ ਬਿਉਰੋ, ਮਨੁੱਖੀ ਹੱਕਾਂ ਅਤੇ ਮਜ਼ਦੂਰ ਵਿਭਾਗ ਵੱਲੋਂ ਆਪਣੇ ਬਿਆਨ ’ਚ ਕਿਹਾ ਗਿਆ ਹੈ ਕਿ ਉਹ 493,827 ਡਾਲਰ ਪ੍ਰੋਗਰਾਮ ਰਾਹੀਂ ਭਾਰਤ ’ਚ ਧਰਮ ਆਧਾਰਿਤ ਹਿੰਸਾ ਅਤੇ ਵਿਤਕਰੇ ਨੂੰ ਘਟਾਉਣਾ ਚਾਹੁੰਦਾ ਹੈ। ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਦੀ ਰਾਖੀ ਕਰਨ ਵਾਲੀਆਂ ਨੀਤੀਆਂ ਅਤੇ ਕੌਮੀ ਕਾਨੂੰਨਾਂ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਾਉਣ ਦੇ ਉਹ ਪੱਖ ’ਚ ਹਨ। ਭਾਰਤ ਲਈ ਵਿਦੇਸ਼ ਵਿਭਾਗ ਚਾਹੁੰਦਾ ਹੈ ਕਿ ਜਥੇਬੰਦੀਆਂ ਵੱਡੇ ਪੱਧਰ ’ਤੇ ਹਿੰਸਾ ਨੂੰ ਰੋਕਣ ਅਤੇ ਅਗਾਊਂ ਚਿਤਾਵਨੀਆਂ ਸਬੰਧੀ ਆਪਣੀਆਂ ਤਜਵੀਜ਼ਾਂ ਪੇਸ਼ ਕਰਨ। ਅਰਜ਼ੀਕਾਰਾਂ ਨੂੰ ਵਿਤਕਰੇ ਭਰੇ ਸੁਨੇਹਿਆਂ ਦਾ ਹਰ ਤਰ੍ਹਾਂ ਦੇ ਮੀਡੀਆ ’ਚ ਹਾਂ-ਪੱਖੀ ਸੁਨੇਹਿਆਂ ਨਾਲ ਸਫ਼ਲਤਾਪੂਰਬਕ ਟਾਕਰਾ ਕਰਨਾ ਪਏਗਾ। ਅਰਜ਼ੀਕਾਰ ਵਿਚਾਰ ਵੀ ਸਾਂਝੇ ਕਰਨ ਜਿਸ ਨਾਲ ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਧਾਰਮਿਕ ਆਜ਼ਾਦੀ ਦੀ ਕਾਨੂੰਨੀ ਰਾਖੀ ਲਈ ਸਿਖਾਇਆ ਜਾ ਸਕੇ।

ਅਮਰੀਕਾ-ਚੀਨ ਇਕੱਠਿਆਂ ਸੁਲਝਾ ਸਕਦੇ ਨੇ ਆਲਮੀ ਮੁਸ਼ਕਲਾਂ: ਟਰੰਪ

ਅਮਰੀਕਾ-ਚੀਨ ਇਕੱਠਿਆਂ ਸੁਲਝਾ ਸਕਦੇ ਨੇ ਆਲਮੀ ਮੁਸ਼ਕਲਾਂ: ਟਰੰਪਪੇਈਚਿੰਗ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਪਰਮਾਣੂ ਮਸਲੇ ਨਾਲ ਨਜਿੱਠਣ ਲਈ ਚੀਨ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਚੀਨ ਇਕੱਠਿਆਂ ਗੰਭੀਰ ਆਲਮੀ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਅੱਜ ਇਥੇ ਹੋਈ ਬੈਠਕ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਚੀਨੀ ਰਾਜਧਾਨੀ ’ਚ ਸ਼ਾਹੀ ਅੰਦਾਜ਼ ’ਚ ਸਵਾਗਤ ਕੀਤਾ ਗਿਆ। ਟਰੰਪ ਨੇ ਨਿੱਘੇ ਸਵਾਗਤ ਦਾ ਧੰਨਵਾਦ ਕਰਦਿਆਂ ਆਲਮੀ ਸਮੱਸਿਆਵਾਂ ਦੇ ਟਾਕਰੇ ਲਈ ਜਿਨਪਿੰਗ ਨੂੰ ਇਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ। ਏਸ਼ੀਆ ਦੇ ਪੰਜ ਮੁਲਕਾਂ ਦੇ ਦੌਰੇ ’ਤੇ ਨਿਕਲੇ ਟਰੰਪ ਜਦੋਂ ਚੀਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰੇਟ ਹਾਲ ਆਫ਼ ਪੀਪਲ ’ਚ 21 ਬੰਦੂਕਾਂ ਦੀ ਸਲਾਮੀ ਦਿੱਤੀ ਗਈ। Continue reading “ਅਮਰੀਕਾ-ਚੀਨ ਇਕੱਠਿਆਂ ਸੁਲਝਾ ਸਕਦੇ ਨੇ ਆਲਮੀ ਮੁਸ਼ਕਲਾਂ: ਟਰੰਪ”

ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ

ਅਮਰੀਕਾ ਵੱਲੋਂ ਨਫ਼ਰਤੀ ਅਪਰਾਧ ਪੀੜਤ ਭਾਰਤੀਆਂ ਨੂੰ ਜਲਦੀ ਇਨਸਾਫ਼ ਦੇਣ ਦਾ ਭਰੋਸਾ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਵਾਸ਼ਿੰਗਟਨ- ਇਥੇ ਕੈਂਟ ’ਚ ਘਰ ਬਾਹਰ ਭਾਰਤੀ ਮੂਲ ਦੇ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਵਤਨ ਪਰਤ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।
ਐਫਬੀਆਈ ਸਿਆਟਲ ਦੇ ਤਰਜਮਾਨ ਆਈਨ ਡਾਈਟ੍ਰਿਚ ਨੇ ਦੱਸਿਆ, ‘ਸਿਆਟਲ ਐਫਬੀਆਈ ਵੱਲੋਂ ਗੋਲੀਬਾਰੀ ਦੀ ਘਟਨਾ ਦੀ ਸਾਂਝੀ ਪੜਤਾਲ ਵਿੱਚ ਕੈਂਟ ਪੁਲੀਸ ਵਿਭਾਗ ਦੀ ਮਦਦ ਕੀਤੀ ਜਾ ਰਹੀ ਹੈ। ਨਫ਼ਰਤੀ-ਉਦੇਸ਼ ਵਾਲੇ ਅਪਰਾਧਾਂ ਦੀ ਪੜਤਾਲ ਲਈ ਐਫਬੀਆਈ ਪ੍ਰਤੀਬੱਧ ਹੈ ਅਤੇ ਅਸੀਂ ਸਿਆਟਲ ਇਲਾਕੇ ਵਿੱਚ ਆਪਣੇ ਭਾਈਚਾਰੇ ਦੇ ਸਾਰੇ ਭਾਈਵਾਲਾਂ ਨਾਲ ਕੰਮ ਜਾਰੀ ਰੱਖਾਂਗੇ।’ Continue reading “ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ”

ਉਸਾਰਨੀ ਪਵੇਗੀ ਲਿੰਕ ਨਹਿਰ: ਸੁਪਰੀਮ ਕੋਰਟ

ਉਸਾਰਨੀ ਪਵੇਗੀ ਲਿੰਕ ਨਹਿਰ: ਸੁਪਰੀਮ ਕੋਰਟ

ਨਵੀਂ ਦਿੱਲੀ-(ਪੀਟੀਆਈ)
ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਬਾਰੇ ਦਿੱਤਾ ਫ਼ੈਸਲਾ ਲਾਗੂ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਦੋਵਾਂ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਦੋਵੇਂ ਸੂਬਿਆਂ ਦੇ ਅੰਤਰ-ਰਾਜੀ ਜਲ ਵਿਵਾਦ ਸਬੰਧੀ ਇਕ ਸਿਆਸੀ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਮੁਜ਼ਾਹਰੇ ਦੌਰਾਨ ‘ਕਿਸੇ ਵੀ ਕੀਮਤ ’ਤੇ’ ਅਮਨ-ਕਾਨੂੰਨ ਬਣਾਈ ਰੱਖਣ।
ਗ਼ੌਰਤਲਬ ਹੈ ਕਿ ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਵੀਰਵਾਰ ਨੂੰ ਆਪਣੇ ਕਾਰਕੁਨਾਂ ਨੂੰ ਵੱਡੀ ਗਿਣਤੀ ਵਿੱਚ ਅੰਬਾਲਾ ਵਿਖੇ ਇਕੱਤਰ ਹੋ ਕੇ ਪੰਜਾਬ ਵਿੱਚ ਮਾਰਚ ਕਰਨ ਦਾ ਸੱਦਾ ਦਿੱਤਾ ਹੈ, ਤਾਂ ਕਿ ਉਥੇ ਨਹਿਰ ਦੀ ਪੁਟਾਈ ਕੀਤੀ ਜਾ ਸਕੇ। ਸੁਪਰੀਮ ਕੋਰਟ ਦੇ ਜਸਟਿਸ ਪੀ.ਸੀ. ਘੋਸ਼ ਤੇ ਜਸਟਿਸ ਅਮਿਤਵਾ ਰਾਏ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਆਖਿਆ, ‘‘ਹਰਿਆਣਾ ਤੇ ਪੰਜਾਬ ਕਿਸੇ ਵੀ ਕੀਮਤ ਉਤੇ ਅਮਨ-ਕਾਨੂੰਨ ਕਾਇਮ ਰੱਖਣ। ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਕਾਨੂੰਨਨ ਬਣਦੀ ਕਾਰਵਾਈ ਕਰਨੀ ਹੋਵੇਗੀ… ਅਮਨ-ਕਾਨੂੰਨ ਦਾ ਕਿਸੇ ਵੀ ਤਰ੍ਹਾਂ ਉਲੰਘਣ ਨਹੀਂ ਹੋਣਾ ਚਾਹੀਦਾ।’’ Continue reading “ਉਸਾਰਨੀ ਪਵੇਗੀ ਲਿੰਕ ਨਹਿਰ: ਸੁਪਰੀਮ ਕੋਰਟ”

ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ

ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ

ਵਾਸ਼ਿੰਗਟਨ,-ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਿਜ਼ਾਈਲ ਦੀ ਕੀਤੀ ਗਈ ਅਜ਼ਮਾਇਸ਼ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਜਾਪਾਨ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ, ਜੋ ਕੇਵਲ ਤਿੰਨ ਮਿੰਟ ਚੱਲੀ, ਮੌਕੇ ਕਿਹਾ, ‘‘ਮੈਂ ਸਾਰਿਆਂ ਨੂੰ ਇਹ ਦੱਸਣਾ ਅਤੇ ਸਮਝਾਉਣਾ ਚਾਹੁੰਦਾ ਹਾਂ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਜਾਪਾਨ ਦੀ ਪਿੱਠ ’ਤੇ ਖੜ੍ਹਾ ਹੈ। ਜਾਪਾਨ ਸਾਡਾ ਗੂੜ੍ਹਾ ਮਿੱਤਰ ਹੈ।’’ ਉਨ੍ਹਾਂ ਇਸ ਮੁੱਦੇ ’ਤੇ ਹੋਰ ਵੇਰਵੇ ਨਹੀਂ ਦਿੱਤੇ। Continue reading “ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ”

ਟਰੰਪ ਦੀ ਵੀਜ਼ਾ ਪਾਬੰਦੀ ਕਾਰਨ ਮੁਸਲਿਮ ਭਾਈਚਾਰਾ ਪ੍ਰੇਸ਼ਾਨ

ਟਰੰਪ ਦੀ ਵੀਜ਼ਾ ਪਾਬੰਦੀ ਕਾਰਨ ਮੁਸਲਿਮ ਭਾਈਚਾਰਾ ਪ੍ਰੇਸ਼ਾਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ’ਤੇ ਲਾਈ ਗਈ ਵੀਜ਼ਾ ਪਾਬੰਦੀ ਨਾਲ ਪ੍ਰਭਾਵਿਤ ਲੋਕ ਭੰਬਲਭੂਸੇ ਅਤੇ ਸਦਮੇ ਵਿੱਚ ਹਨ।

ਲਾਸ ਏਂਜਲਸ ਵਿੱਚ ਅਟਾਰਨੀ ਸਾਮ ਬੁਰਹਾਨੀ ਅਨੁਸਾਰ ਇਰਾਨੀ-ਅਮਰੀਕੀ ਭਾਈਚਾਰਾ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਟਰੰਪ ਵੱਲੋਂ ਸ਼ੁੱਕਰਵਾਰ ਨੂੰ ਸੱਤ ਮੁਲਕਾਂ: ਇਰਾਨ, ਇਰਾਕ, ਲਿਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਤੋਂ ਰਿਫਊਜੀਆਂ ਦੀ ਆਮਦ ਰੋਕਣ ਅਤੇ ਹੋਰ ਲੋਕਾਂ ਦੇ ਸਫ਼ਰ ਕਰਨ ’ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਇਰਾਨੀ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਮਰੀਕਾ ਵਿੱਚ ਰਹਿੰਦੇ ਕਰੀਬ 10 ਲੱਖ ਇਰਾਨੀ, ਜਿਨ੍ਹਾਂ ਵਿੱਚ ਵਿਦਿਆਰਥੀ, ਕਾਰੋਬਾਰੀ ਤੇ ਪਰਿਵਾਰ ਸ਼ਾਮਲ ਹਨ, ਇਨ੍ਹਾਂ ਪਾਬੰਦੀਆਂ ਕਰਕੇ ਭੰਬਲਭੂਸੇ ਵਿੱਚ ਹਨ। Continue reading “ਟਰੰਪ ਦੀ ਵੀਜ਼ਾ ਪਾਬੰਦੀ ਕਾਰਨ ਮੁਸਲਿਮ ਭਾਈਚਾਰਾ ਪ੍ਰੇਸ਼ਾਨ”

ਅਤਿਵਾਦ ਦੇ ਟਾਕਰੇ ਲਈ ਮੋਦੀ ਤੇ ਟਰੰਪ ਵੱਲੋਂ ਸਾਂਝਾ ਅਹਿਦ

ਅਤਿਵਾਦ ਦੇ ਟਾਕਰੇ ਲਈ ਮੋਦੀ ਤੇ ਟਰੰਪ ਵੱਲੋਂ ਸਾਂਝਾ ਅਹਿਦ

 *    ਰੱਖਿਆ ਅਤੇ ਸੁਰੱਖਿਆ ਲਈ ਰਲ ਕੇ ਕੰਮ ਕਰਨ ਦਾ ਐਲਾਨ

*    ਟਰੰਪ ਨੂੰ ਭਾਰਤ ਅਤੇ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ

ਨਵੀਂ ਦਿੱਲੀ / ਵਾਸ਼ਿੰਗਟਨ -ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਵਾਰਤਾ ਦੌਰਾਨ ਭਾਰਤ ਨੂੰ ਸੱਚਾ ਮਿੱਤਰ ਅਤੇ ਭਾਈਵਾਲ ਗਰਦਾਨਦਿਆਂ ਅਤਿਵਾਦ ਖ਼ਿਲਾਫ਼ ਆਲਮੀ ਜੰਗ ’ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਰੱਖਿਆ ਤੇ ਸੁਰੱਖਿਆ ਦੇ ਖੇਤਰ ’ਚ ਰਲ ਕੇ ਕੰਮ ਕਰਨ ਦਾ ਐਲਾਨ ਕੀਤਾ। ਫੋਨ ’ਤੇ ਹੋਈ ਗੱਲਬਾਤ ਦੌਰਾਨ ਦੋਵੇਂ ਆਗੂਆਂ ਨੇ ਇਕ-ਦੂਜੇ ਨੂੰ ਆਪਣੇ ਮੁਲਕਾਂ ’ਚ ਆਉਣ ਦਾ ਸੱਦਾ ਵੀ ਦਿੱਤਾ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਇਸ ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ’ਚ ਮੇਜ਼ਬਾਨੀ ਕਰਨਗੇ। ਦੋਵੇਂ ਆਗੂਆਂ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਅਰਥਚਾਰੇ ਅਤੇ ਰੱਖਿਆ ਜਿਹੇ ਖੇਤਰਾਂ ’ਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਵੀ ਵਿਚਾਰਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਖਣੀ ਅਤੇ ਮੱਧ ਏਸ਼ੀਆ ਖ਼ਿੱਤੇ ’ਚ ਸੁਰੱਖਿਆ ਬਾਰੇ ਵੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਵੱਲੋਂ 20 ਜਨਵਰੀ ਨੂੰ  ਸਹੁੰ ਚੁੱਕੇ ਜਾਣ ਤੋਂ ਬਾਅਦ ਸ੍ਰੀ ਮੋਦੀ ਪੰਜਵੇਂ ਵਿਦੇਸ਼ੀ ਆਗੂ ਹਨ, ਜਿਨ੍ਹਾਂ ਨਾਲ ਟਰੰਪ ਨੇ ਫੋਨ ਉਪਰ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਟਰੰਪ ਨਾਲ ਕੱਲ੍ਹ ਰਾਤ ਗੱਲਬਾਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਟਰੰਪ ਦੀ ਜਿੱਤ ਤੋਂ ਬਾਅਦ ਸ੍ਰੀ ਮੋਦੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵਧਾਈਆਂ ਦੇਣ ਵਾਲੇ ਆਗੂਆਂ ’ਚ ਸ਼ੁਮਾਰ ਸਨ।

ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ

ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ

ਨਵੀ ਦਿੱਲੀ-ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ (53) ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿਚ ਸ਼ਾਮਿਲ ਹੋ ਗਏ। ਪੰਜਾਬ ਦੀ ਰਾਜਨੀਤੀ ਵਿਚ ਵੱਡੀ ਭੂਮਿਕਾ ਨਾ ਮਿਲਣ ਤੋਂ ਨਾਰਾਜ਼ ਹੋ ਕੇ ਰਾਜਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਗਏ ਸਨ ਪਰ ਸ਼ਾਇਦ ਉੱਥੇ ਵੀ ਵੱਡੀ ਭੂਮਿਕਾ ਨੂੰ ਲੈ ਕੇ ਗੱਲ ਅਟਕ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀ ਚਰਚਾ ਜ਼ੋਰ ਫੜਦੀ ਗਈ ਤੇ ਅੱਜ ਆਖਿਰਕਾਰ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। Continue reading “ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ”

ਕੇਜਰੀਵਾਲ ਹੋਵੇਗਾ ਸੀਐਮ ਦਾ ਚਿਹਰਾ?

ਮਨੀਸ਼ ਸਿਸੋਦੀਆ ਦੀ ਟਿੱਪਣੀ ਨੇ ਪੈਦਾ ਕੀਤੀ ਰਾਜਸੀ ਖਲਬਲੀ  ਕੇਜਰੀਵਾਲ ਹੋ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ-ਸਿਸੋਦੀਆ

ਸ੍ਰੀ ਆਨੰਦਪੁਰ ਸਾਹਿਬ-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਤੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਨਾਲ ਮੀਟਿੰਗ ਲਈ ਪਹੁੰਚੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਅਸਿੱਧੇ ਤੌਰ ਉੱਤੇ ਸੰਕੇਤ ਦਿੱਤੇ ਹਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ। ਇੱਥੇ ਕਰੀਬ 15-20 ਮਿੰਟ ਤੱਕ ਚੱਲੀ ਮੀਟਿੰਗ ਉਪਰੰਤ ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਾਥੀ ਮਨੀਸ਼ ਸਿਸੋਦੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਉੱਤੇ ਭਰੋਸਾ ਰੱਖ ਕੇ ਹੀ ਆਪਣੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ। ਕੇਜਰੀਵਾਲ ਜੋ ਵਾਅਦਾ ਪੰਜਾਬ ਦੀ ਜਨਤਾ ਨਾਲ ਕਰ ਰਹੇ ਹਨ, ਉਸ ਨੂੰ ਹਰ ਹਾਲ ਵਿੱਚ ਪੂਰਾ ਕਰਨਗੇ। ਸਿਸੋਦੀਆ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਪਾਰਟੀ ਵੱਲੋਂ ਜਾਣਬੁੱਝ ਕੇ ਸੋਚੀ ਸਮਝੀ ਰਣਨੀਤੀ ਤਹਿਤ ਨਹੀਂ ਕੀਤਾ ਗਿਆ ਹੈ। Continue reading “ਕੇਜਰੀਵਾਲ ਹੋਵੇਗਾ ਸੀਐਮ ਦਾ ਚਿਹਰਾ?”

rbanner1

Share