ਸੁਖਬੀਰ ਸਿੰਘ ਬਾਦਲ ਦਾ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਤ ਕਰਦੀ ਗਾਇਕੀ ਨੂੰ ਠੱਲਣ ਲਈ ਸੈਂਸਰ ਬੋਰਡ ਸਥਾਪਤ ਕਰਨ ਬਾਰੇ ਸੋਚਣਾ ਸਵਾਗਤਯੋਗ, ਬਸ਼ਰਤੇ ………-ਇਪਟਾ, ਪੰਜਾਬ

ਅਮੀਰ ਪੰਜਾਬੀ ਵਿਰਸੇ ਨੂੰ ਤਬਾਹ ਕਰਦੀ ਅਤੇ ਪੰਜਾਬਆਂ ਅਤੇ ਪੰਜਾਬ ਦੀ ਨੌਜਵਾਨੀ ਦੇ ਸੁਭਾਅ ਅਤੇ ਚਰਿਤੱਰ ਦਾ ਘਾਣ ਕਰ ਰਹੀ ਲੱਚਰ, ਹਿੰਸਕ ਅਤੇ ਅਸ਼ਲੀਲ ਅਤੇ ਨਸ਼ਿਆਂ ਨੂੰਉਤਸ਼ਾਹਤ ਕਰਦੀ ਗਾਇਕੀ ਪ੍ਰਤੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਚਿੰਤਤ ਹੋਣਾ ਅਤੇ ਸੈਂਸਰ ਬੋਰਡ ਬਣਾਉਣ ਲਈ ਗੰਭੀਰਤਾ ਨਾਲ ਸੋਚਣਦਾ ਇਪਟਾ, ਪੰਜਾਬ ਨੇ ਸਵਾਗਤਯੋਗ ਹੈ, ਬਸ਼ਰਤੇ ਚੁਣਾਵੀ ਜੁਮਲਾ ਨਾ ਹੋਵੇ।ਜ਼ਿਕਰਯਗਿ ਹੈ ਕਿ ਇਪਟਾ ਪੰਜਾਬ ਤਾਂ ਪਿਛਲੇ ਡੇਢ ਦਹਾਕੇ ਤੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਬੰਧਤਮੰਤਰਾਲਿਆਂ, ਰਾਸ਼ਟਰ ਅਤੇ ਸੂਬਾ ਪੱਧਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਨੇਕਾਂ ਵਾਰ ਲਿਖਤੀ ਤੌਰ ’ਤੇ ਲੱਚਰ, ਹਿੰਸਕ ਅਤੇ ਅਸ਼ਲੀਲ ਅਤੇ ਨਸ਼ਿਆਂ ਨੂੰ ਉਤਸ਼ਾਹਤ ਕਰਦੀ ਗਾਇਕੀ ਵਰਗੇਸਭਿਆਚਾਰਕ ਪ੍ਰਦੁਸ਼ਣ ਬਾਰੇ ਸਮੇਂ ਸਮੇਂ ਸੁਚੇਤ ਕੀਤਾ ਜਾਂਦਾ ਰਿਹਾ ਹੈ। ਜਿਕਰਯੋਗ ਹੈ ਕਿ ਮਰਹੂਮ ਰਾਸ਼ਟਰਪਤੀ ਜਨਾਬ ਅਬਦੁੱਲ ਕਲਾਮ ਸਾਹਿਬ ਤੋਂ ਬਿਨ੍ਹਾ ਕਿਸੇ ਨੇ ਵੀ ਪੱਤਰ ਦਾ ਜਵਾਬ ਦੇਣ ਦੀਲੋੜ ਮਹਿਸੂਸ ਨਹੀਂ ਕੀਤੀ।ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪ-ਲਿਕੰਗ ਅਤੇ ਡਾਊਨ-ਲਿਕੰਗ ਸਾਡੇ ਮੁਲਕ ਤੋਂ ਨਹੀ ਹੁੰਦੀ, ਜਦ ਤੱਕ ਟੀ.ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ’ਤੇ ਲਗਾਮ ਨਹੀਂ ਕਸੀਜਾਂਦੀ, ਉਦੋਂ ਤੱਕ ਪੰਜਾਬ ਅਤੇ ਸਾਰੇ ਭਾਰਤ ਵਿਚ ਸਭਿਆਚਾਰਕ , ਸਮਾਜਿਕ, ਆਰਿਥਕ ਜਾਂ ਸਿਆਸੀ ਪ੍ਰਦੂਸ਼ਣ ਰੂਪੀ ਦੈਂਤ ਨੂੰ ਨੱਥ ਪਾਉਣੀ ਨਾ-ਮੁਮਕਿਨ ਹੈ। Continue reading “ਸੁਖਬੀਰ ਸਿੰਘ ਬਾਦਲ ਦਾ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਤ ਕਰਦੀ ਗਾਇਕੀ ਨੂੰ ਠੱਲਣ ਲਈ ਸੈਂਸਰ ਬੋਰਡ ਸਥਾਪਤ ਕਰਨ ਬਾਰੇ ਸੋਚਣਾ ਸਵਾਗਤਯੋਗ, ਬਸ਼ਰਤੇ ………-ਇਪਟਾ, ਪੰਜਾਬ”

ਕੈਪਟਨ ਤੇ ਬਾਦਲ ਅੰਦਰ ਖਾਤੇ ਮਿਲੇ ਹੋਏ ਹਨ – ਸੁਖਪਾਲ ਸਿੰਘ ਖਹਿਰਾ

sukhpal khaira AAPਜਲੰਧਰ, 15 ਜੂਨ – ਕਮਲ ਨਾਥ ਨੂੰ ਕਾਂਗਰਸ ਵੱਲੋਂ ਪੰਜਾਬ ਦਾ ਇੰਚਾਰਜ ਬਣਾਉਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਅੱਜ ਜਲੰਧਰ ‘ਚ ਆਪ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਕੀ ਕੈਪਟਨ ਨੂੰ ਹੱਕ ਦਿੱਤਾ ਹੋਇਆ ਹੈ ਕਿ ਉਹ ਕਦੀ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਕਲੀਨ ਚਿੱਟ ਦੇ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਚੁੱਕੇ ਹਨ। Continue reading “ਕੈਪਟਨ ਤੇ ਬਾਦਲ ਅੰਦਰ ਖਾਤੇ ਮਿਲੇ ਹੋਏ ਹਨ – ਸੁਖਪਾਲ ਸਿੰਘ ਖਹਿਰਾ”

ਅਮਰੀਕਾ ਤੇ ਕੈਨੇਡਾ ਤੋਂ ਵੀ ਖ਼ੁਸ਼ਹਾਲ ਹੈ ਪੰਜਾਬ : ਮਲੂਕਾ

sikander-singh-malukaਅਮਰੀਕਾ ਤੇ ਕੈਨੇਡਾ ਤੋਂ ਵੀ ਖ਼ੁਸ਼ਹਾਲ ਹੈ ਪੰਜਾਬ : ਮਲੂਕਾ :  ਕੋਟਕਪੂਰਾ, 13 ਜੂਨ (ਗੁਰਿੰਦਰ ਸਿੰਘ) : ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਪੰਜਾਬ ਦੇਸ਼ ਭਰ ਦੇ ਹੋਰਨਾਂ ਰਾਜਾਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ ਵਰਗੇ ਖ਼ੁਸ਼ਹਾਲ ਦੇਸ਼ਾਂ ਨਾਲੋਂ ਵੀ ਸ਼ਾਂਤ ਅਤੇ ਤਰੱਕੀ ਦੀ ਰਾਹ ‘ਤੇ ਹੈ।
ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ‘ਚ ਪ੍ਰੈਸ ਕਾਨਫ਼ਰੰਸ ਦੌਰਾਨ ਮਲੂਕਾ ਨੇ ਕਿਹਾ ਕਿ ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ‘ਚ 24 ਘੰਟੇ ਬਿਜਲੀ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਮੀਡੀਆ ਸਾਡੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਜਦਕਿ ਖ਼ੂਬੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਦਾ। Continue reading “ਅਮਰੀਕਾ ਤੇ ਕੈਨੇਡਾ ਤੋਂ ਵੀ ਖ਼ੁਸ਼ਹਾਲ ਹੈ ਪੰਜਾਬ : ਮਲੂਕਾ”

ਅਕਾਲ ਤਖ਼ਤ ਸਾਹਿਬ ਦੀ ਹਸਤੀ ਬਹਾਲ ਰੱਖੋ

Sri-Akal-Takht-Sahibਅਕਾਲ ਤਖ਼ਤ ਦੀ ਸਿਰਜਣਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤੀ। ਮੁੱਢ ਵਿਚ ਇਹ ਇਕ ਥੜ੍ਹਾ ਹੀ ਸੀ। ਛੇਵੇਂ ਪਾਤਸ਼ਾਹ ਇਥੇ ਬੈਠ ਕੇ ਘੋਲ ਦੇਖਦੇ, ਜੋਸ਼ ਭਰੀਆਂ ਵਾਰਾਂ ਸੁਣਦੇ ਸਨ। ਉਨ੍ਹਾਂ ਦਾ ਭਾਵ ਸੀ ਇਥੇ ਸਿੱਖ ਆਪਣੇ ਝਗੜੇ ਆਪ ਹੀ ਨਿਬੇੜ ਲੈਣ। ਉਨ੍ਹਾਂ ਤੋਂ ਪਿੱਛੋਂ ਇਥੇ ਵਿਰੋਧੀ ਹੀ ਕਾਬਜ਼ ਰਹੇ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਦਾਖਲ ਨਹੀਂ ਸੀ ਹੋਣ ਦਿੱਤਾ ਗਿਆ। ਉਹ ਕੁਝ ਚਿਰ ਅਕਾਲ ਤਖਤ ਵਾਲੇ ਪਾਸੇ ਬਾਹਰ ਹੀ ਬੈਠੇ। ਅਕਾਲ ਤਖਤ ਤੇ ਦਰਬਾਰ ਸਾਹਿਬ ਦੀ ਮਹੱਤਤਾ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਪਿੱਛੋਂ ਵਧ ਗਈ। ਇਥੇ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਬਣਾ ਕੇ ਭੇਜਿਆ ਸੀ। 1718 ਤੋਂ 1765 ਤੱਕ ਦਾ ਸਮਾਂ ਖਾਲਸਾ ਪੰਥ ‘ਤੇ ਵੱਡੇ ਸੰਕਟ ਦਾ ਸਮਾਂ ਸੀ। ਪਰ ਫਿਰ ਵੀ ਸਿੱਖ ਜਥੇ ਦੀਵਾਲੀ ਤੇ ਵਿਸਾਖੀ ਦੇ ਸਮੇਂ ਇਥੇ ਇਕੱਠੇ ਹੁੰਦੇ ਸਨ ਅਤੇ ਅਕਾਲ ਤਖ਼ਤ ‘ਤੇ ਬੈਠ ਕੇ ਆਪਣੇ ਮਸਲੇ ਭਾਈਚਾਰਕ ਤੌਰ ‘ਤੇ ਹੱਲ ਕਰਦੇ। ਉਨ੍ਹਾਂ ਵਿਚ ਕੋਈ ਵੱਡਾ ਨਹੀਂ ਸੀ ਹੁੰਦਾ। Continue reading “ਅਕਾਲ ਤਖ਼ਤ ਸਾਹਿਬ ਦੀ ਹਸਤੀ ਬਹਾਲ ਰੱਖੋ”

ਤੰਦਰੁਸਤ ਹੋਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਕੰਮਕਾਜ ਦੁਬਾਰਾ ਸ਼ੁਰੂ

badal1ਚੰਡੀਗੜ੍ਹ, 13 ਜੂਨ -ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤੰਦਰੁਸਤ ਹੋਣ ਤੋਂ ਬਾਅਦ ਕੰਮ ਕਾਜ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਲਈ ਸੰਗਤ ਦਰਸ਼ਨ ਦੇ ਪ੍ਰੋਗਰਾਮ ਵੀ ਜਾਰੀ ਕੀਤੇ ਹਨ। ਮੁੱਖ ਮੰਤਰੀ ਜੋ ਅੱਜ ਸ਼ਾਮ ਇੱਥੋਂ ਹੈਲੀਕਾਪਟਰ ਰਾਹੀਂ ਪਿੰਡ ਬਾਦਲ ਚਲੇ ਗਏ, ਵਲੋਂ ਨਵੇਂ ਪ੍ਰੋਗਰਾਮ ਅਨੁਸਾਰ ਮਲੋਟ ਵਿਖੇ 14, 15 ਅਤੇ 16 ਜੂਨ ਨੂੰ ਸੰਗਤ ਦਰਸ਼ਨ ਕੀਤਾ ਜਾਵੇਗਾ, ਜਦੋਂਕਿ 17 ਤਰੀਕ ਦਾ ਦਿਨ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਸ਼ੇਸ਼ ਕੰਮਕਾਜ ਲਈ ਰਾਖਵਾਂ ਰੱਖਿਆ ਹੋਇਆ ਹੈ ਤੇ 18 ਜੂਨ ਨੂੰ ਉਨ੍ਹਾਂ ਵੱਲੋਂ ਸਮਾਜਿਕ ਸੁਰੱਖਿਆ ਦੀਆਂ ਵੱਖ-ਵੱਖ ਸਕੀਮਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਲਈ ਸਾਰਾ ਦਿਨ ਮੀਟਿੰਗਾਂ ਰੱਖੀਆਂ ਹੋਈਆਂ ਹਨ। ਮੁੱਖ ਮੰਤਰੀ 22 ਜੂਨ ਨੂੰ ਖੇਮਕਰਨ ਅਤੇ 23 ਜੂਨ ਨੂੰ ਨਕੋਦਰ ਵਿਖੇ ਸੰਗਤ ਦਰਸ਼ਨ ਲਈ ਜਾਣਗੇ, ਜਦੋਕਿ 21 ਜੂਨ ਨੂੰ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀ ਯੋਗਾ ਦਿਵਸ ਵਿਚ ਸ਼ਮੂਲੀਅਤ ਕਰਨ ਮੌਕੇ ਮੁੱਖ ਮੰਤਰੀ ਵੀ ਇਨ੍ਹਾਂ ਸਮਾਗਮਾਂ ਵਿਚ ਹਾਜ਼ਰ ਰਹਿਣਗੇ। ਜਦੋਂਕਿ ਮੈਡੀਕਲ ਕਾਰਨਾਂ ਕਰਕੇ ਉਨ੍ਹਾਂ ਲਈ ਯੋਗਾ ਕਰਨਾ ਸ਼ਾਇਦ ਸੰਭਵ ਨਾ ਹੋ ਸਕੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨਾਲ ਸਬੰਧਤ 24 ਜੂਨ ਨੂੰ ਦਿੱਲੀ ਵਿਖੇ ਅਤੇ 26 ਜੂਨ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ‘ਚ ਵੀ ਸ਼ਮੂਲੀਅਤ ਕਰਨਗੇ। ਮੁੱਖ ਮੰਤਰੀ ਵਲੋਂ ਅੱਜ ਚੰਡੀਗੜ੍ਹ ਵਿਖੇ ਵੀ ਦਿਨ ਦੌਰਾਨ ਕਈ ਮੀਟਿੰਗਾਂ ਕੀਤੀਆਂ ਗਈਆਂ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਵਿਦੇਸ਼ ਦੌਰੇ ‘ਤੇ ਹਨ, ਉਨ੍ਹਾਂ ਸਬੰਧੀ ਵੀ ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਉਹ 17 ਜੂਨ ਤੱਕ ਵਾਪਸ ਦੇਸ਼ ਪਰਤ ਆਉਣਗੇ।

ਨਸ਼ਿਆਂ ਦੇ ਪਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ – ਰਾਹੁਲ ਗਾਂਧੀ

kuljit nagra78 ਫੀਸਦੀ ਜਵਾਨੀ ਹੈ ਨਸ਼ਿਆਂ ਦੀ ਗ੍ਰਿਫ਼ਤ ਵਿਚ-ਕੈਪਟਨ

ਪੰਜਾਬ ਦਾ ਮੈਕਸੀਕੋ ਤੋਂ ਵੀ ਬੁਰਾ ਹਾਲ-ਜਾਖੜ

ਜਲੰਧਰ, 13 ਜੂਨ -ਪੰਜਾਬ ‘ਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਖਿਲਾਫ ਕਾਂਗਰਸ ਪਾਰਟੀ ਵਲੋਂ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਕੁੱਲ ਹਿੰਦ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸੂਬੇ ‘ਚ ਨਸ਼ਿਆਂ ਦੇ ਪਸਾਰ ਲਈ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਚਿੱਟਾ ਪੰਜਾਬ ਦਾ ਭਵਿੱਖ ਤਬਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 4 ਸਾਲ ਪਹਿਲਾਂ ਉਨ੍ਹਾਂ ਨੇ ਜੋ ਗੱਲ ਕਹੀ ਸੀ, ਅੱਜ ਉਹ ਸੱਚ ਸਾਬਤ ਹੋ ਰਹੀ ਹੈ। ਉਸ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਹੋਰਨਾਂ ਲੀਡਰਾਂ ਨੇ ਮੇਰਾ ਮਜ਼ਾਕ ਉਡਾਇਆ ਸੀ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਤੱਕ ਦੇ ਦੋਸ਼ ਲਗਾਏ ਸਨ ਪਰ ਅੱਜ ਸੱਚਾਈ ਸਾਰਿਆਂ ਦੇ ਸਾਹਮਣੇ ਹੈ ਤੇ ਪੰਜਾਬ ਸਰਕਾਰ ਨੂੰ ਵੀ ਹੁਣ ਇਸ ਸੱਚਾਈ ਤੋਂ ਮੂੰਹ ਨਹੀਂ ਫੇਰਨਾ ਚਾਹੀਦਾ। ਉਨ੍ਹਾਂ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਆਉਣ ‘ਤੇ ਨਸ਼ਿਆਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਦੇ ਨਾਲ-ਨਾਲ ਉਨ੍ਹਾਂ  Continue reading “ਨਸ਼ਿਆਂ ਦੇ ਪਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ – ਰਾਹੁਲ ਗਾਂਧੀ”

ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ

ਕੇਂਦਰ ਵੱਲੋਂ ਬਣਾਈ ਵਿਸ਼ੇਸ਼ ਟੀਮ ਕੇਸਾਂ ਦੀ ਕਰੇਗੀ ਮੁੜ ਪੜਤਾਲ

11206cd _1984 anti sikh riots delhi (10)ਨਵੀਂ ਦਿੱਲੀ, ਕੇਂਦਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਿੱਲੀ ਅਤੇ ਕੁਝ ਹੋਰ ਸੂਬਿਆਂ ’ਚ 1984 ’ਚ ਹੋਏ ਸਿੱਖ ਕਤਲੇਆਮ ਦੇ 75 ਕੇਸਾਂ ਦੀ ਮੁੜ ਪੜਤਾਲ ਕਰੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਐਲਾਨੇ ਗਏ ਇਸ ਫ਼ੈਸਲੇ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਵਿਸ਼ੇਸ਼ ਜਾਂਚ ਟੀਮ 12 ਫਰਵਰੀ 2015 ਨੂੰ ਗ੍ਰਹਿ ਮੰਤਰਾਲੇ ਵੱਲੋਂ ਨਿਯੁਕਤ ਜਸਟਿਸ (ਸੇਵਾਮੁਕਤ) ਜੀ ਪੀ ਮਾਥੁਰ ਕਮੇਟੀ ਦੀ ਸਿਫ਼ਾਰਸ਼ ’ਤੇ ਬਣਾਈ ਗਈ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ’ਚ ਇੰਸਪੈਕਟਰ ਜਨਰਲ ਰੈਂਕ ਦੇ ਦੋ ਆਈਪੀਐਸ ਅਧਿਕਾਰੀ ਅਤੇ ਇਕ ਜੁਡੀਸ਼ਲ ਅਧਿਕਾਰੀ ਸ਼ਾਮਲ ਸਨ। Continue reading “ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ”

ਸੈਂਸਰ ਬੋਰਡ ਵੱਲੋਂ ਫਿਲਮ ਉੜਤਾ ਪੰਜਾਬ ਨੂੰ ਹਰੀ ਝੰਡੀ

udta-punjab-1

* ਸੈਂਸਰ ਬੋਰਡ ਨੂੰ ਝਾੜ * ਇਕ ਕੱਟ ਨਾਲ 48 ਘੰਟਿਆਂ ‘ਚ ਸਰਟੀਫਿਕੇਟ ਜਾਰੀ ਕਰਨ ਦੇ ਆਦੇਸ਼
ਮੁੰਬਈ, 13 ਜੂਨ -‘ਉੜਤਾ ਪੰਜਾਬ’ ਫ਼ਿਲਮ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੰਬੇ ਹਾਈ ਕੋਰਟ ਨੇ ਇਕ ਸੀਨ ਦੇ ਕੱਟ ਨਾਲ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਫ਼ਿਲਮ ਨਿਰਮਾਤਾ ਨੂੰ ਪਿਸ਼ਾਬ ਕਰਨ ਦਾ ਦ੍ਰਿਸ਼ ਹਟਾਉਣ ਅਤੇ ਇਕ ਸੋਧਿਆ ਡਿਸਕਲੇਮਰ ਦੇਣ ਲਈ ਕਿਹਾ ਹੈ। ਅਦਾਲਤ ਨੇ ਸੈਂਸਰ ਬੋਰਡ ‘ਤੇ ਵਰ੍ਹਦੇ ਹੋਏ ਉਸ ਨੂੰ ਕਿਹਾ ਕਿ ਉਹ ਦਾਦੀ ਵਾਂਗ ਕੰਮ ਨਾ ਕਰੇ ਅਤੇ ਸਮੇਂ ਦੇ ਨਾਲ ਬਦਲੇ। ਜਸਟਿਸ ਐਸ. ਸੀ. ਧਰਮਧਿਕਾਰੀ ਅਤੇ ਜਸਟਿਸ ਸ਼ਾਲਿਨੀ ਫਨਸਾਲਕਰ ਜੋਸ਼ੀ ‘ਤੇ ਆਧਾਰਿਤ ਡਵੀਜ਼ਨ ਬੈਂਚ ਨੇ ਸੈਂਸਰ ਬੋਰਡ (ਸੀ. ਬੀ. ਐਫ. ਸੀ.) ਨੂੰ ਹਦਾਇਤ ਕੀਤੀ ਕਿ ਨਸ਼ੀਲੇ ਪਦਾਰਥਾਂ ਦੇ ਵਿਸ਼ੇ ਵਾਲੀ ਫ਼ਿਲਮ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਮਨਜ਼ੂਰੀ ਦੇਵੇ ਤਾਂ ਜੋ ਫ਼ਿਲਮਕਾਰ ਇਸ ਨੂੰ ਨਿਰਧਾਰਤ ਕੀਤੀ ਤਾਰੀਖ 17 ਜੂਨ ਨੂੰ ਰਿਲੀਜ਼ ਕਰ ਸਕਣ। Continue reading “ਸੈਂਸਰ ਬੋਰਡ ਵੱਲੋਂ ਫਿਲਮ ਉੜਤਾ ਪੰਜਾਬ ਨੂੰ ਹਰੀ ਝੰਡੀ”

ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ

_AMAR_SINGHਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ :

 

ਲਖਨਊ, 12 ਜੂਨ: ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਭਾਜਪਾ ‘ਤੇ ਅਪਣੀ ਪੋਲ ਖੁੱਲ੍ਹਣ ਦੇ ਡਰ ਨਾਲ ਫ਼ਿਲਮ ‘ਉੜਤਾ ਪੰਜਾਬ’ ਦਾ ਵਿਰੋਧ ਕਰਨ ਦਾ ਅਸਿੱਧਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਪਠਾਨਕੋਟ ਏਅਰਬੇਸ ‘ਚ ਹੋਈ ਘੁਸਪੈਠ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲਾ ਗਰੋਹ ਹੀ ਸੀ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ‘ਚ ਉੁਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੰਮ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਹੈ, ਸ਼ਾਇਦ ਇਸੇ ਕਰ ਕੇ ‘ਉੜਤਾ ਪੰਜਾਬ’ ਬਾਰੇ ਐਨਾ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਪੰਜਾਬ ‘ਚ ਤਸਕਰੀ ਦੇ ਕਾਰੋਬਾਰ ‘ਚ ਭਾਜਪਾ ਦਾ ਹੱਥ ਹੈ। ਨਸ਼ੀਲੇ ਪਦਾਰਥਾਂ ਦੇ ਵਪਾਰ ‘ਚ ਸ਼ਾਮਲ ਲੋਕ, ਕਸ਼ਮੀਰ’ਚ ਇਸ ਵਪਾਰ ਦੇ ਹੀ ਰਾਹੀਂ ਘੁਸੇ ਸਨ ਅਤੇ ਫ਼ੌਜ ਦੇ ਇਕ ਟਿਕਾਣੇ ‘ਚ ਜੋ ਲੋਕ 10-15 ਦਿਨਾਂ ਤਕ ਲੁਕੇ ਰਹੇ, ਉਸ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦਾ ਗਰੋਹ ਸੀ।” ਜ਼ਿਕਰਯੋਗ ਹੈ ਕਿ ਪੰਜਾਬ ‘ਚ ਨਸ਼ੇ ਦੀ ਲਤ ‘ਤੇ ਬਣੀ ਸ਼ਾਹਿਦ ਕਪੂਰ ਦੀ ਫ਼ਿਲਮ ‘ਉੜਤਾ ਪੰਜਾਬ’ ਦੇ ਕਥਿਤ ਇਤਰਾਜ਼ਯੋਗ ਦ੍ਰਿਸ਼ਾਂ ਅਤੇ ਸੰਵਾਦਾਂ ਕਰ ਕੇ ਫ਼ਿਲਮ ਨਿਰਮਾਤਾ ਅਤੇ ਸੈਂਸਰ ਬੋਰਡ ਵਿਚਕਾਰ ਸ਼ੁਰੂ ਹੋਈ ਲੜਾਈ ਅਦਾਲਤ ਪੁੱਜ ਗਈ ਹੈ

rbanner1

Share