ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਦਸ ਲੱਖ ਸ਼ਰਧਾਲੂ ਹੋਏ ਨਤਮਸਤਕ

ਸਾਰੀਆਂ ਸ਼ਤਾਬਦੀਆਂ ਦਾ ਰਿਕਾਰਡ ਟੁੱਟਿਆ;

ਪੰਜਾਬ, ਕੋਲਕਾਤਾ, ਮੁੰਬਈ ਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਪੁੱਜੇਗੀ ਸੰਗਤ

ਪਟਨਾ ਸਾਹਿਬ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋ ਰਹੀ ਸੰਗਤ ਨੇ ਪਿਛਲੀਆਂ ਸਾਰੀਆਂ ਸ਼ਤਾਬਦੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿੱਚ ਸਵੇਰ ਵੇਲੇ ਧਾਰਮਿਕ ਮਰਿਆਦਾ ਨਿਭਾਉਣ ਮਗਰੋਂ ਤਖ਼ਤ ਤੋਂ ਗਿਆਨੀ ਇਕਬਾਲ ਸਿੰਘ ਨੇ ਐਲਾਨ ਕੀਤਾ ਕਿ ਹੁਣ ਤੱਕ 10 ਲੱਖ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ, ਜੋ ਇਕ ਰਿਕਾਰਡ ਹੈ, ਜਦੋਂ ਕਿ ਅਜੇ ਮੁੱਖ ਸਮਾਗਮਾਂ ਵਿੱਚ ਤਿੰਨ ਦਿਨ ਬਾਕੀ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤ ਅਜੇ ਵੀ ਲਗਾਤਾਰ ਪਹੁੰਚ ਰਹੀ ਹੈ। ਬਿਹਾਰ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੇ ਪਟਨਾ ਸਾਹਿਬ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ। Continue reading “ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਦਸ ਲੱਖ ਸ਼ਰਧਾਲੂ ਹੋਏ ਨਤਮਸਤਕ”

ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ

ਚੰਡੀਗੜ੍ਹ (ਵਤਨ ਬਿਉਰੋ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਅਤੇ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਵਿੱਚ ਧਾਰਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਨੀ-ਲਿਖਣੀ ਵੀ ਸਿਖਾਈ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਵਰਣਮਾਲਾ ਦੀ ਮਾਰਫ਼ਤ ਸਿੱਖੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸਕੂਲ ਬੋਰਡ ਲਾਹੌਰ ਵੱਲੋਂ ਚੌਥੀ ਅਤੇ ਸੱਤਵੀਂ ਜਮਾਤ ਦੀ ਉਰਦੂ ਦੀ ਪੁਸਤਕ ਵਿੱਚ ‘ਸਿੱਖ ਧਰਮ’ ਸਿਰਲੇਖ ਹੇਠ ਦਰਜ ਚੈਪਟਰ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਚੈਪਟਰ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਸਿੱਖ ਰਾਜ ਦੀ ਸਮਾਪਤੀ ਤਕ ਸੰਖੇਪ ਜਾਣਕਾਰੀ ਦਰਜ ਹੈ। Continue reading “ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ”

ਬੁੱਧ ਧਰਮ ਦੇ ਪ੍ਰਮੁੱਖ ਗ੍ਰੰਥ ਅਤੇ ਪੁਸਤਕਾਂ

ਜਿਸ ਸਮੇਂ ਭਾਰਤ ਵਿੱਚ ਵੇਦਿਕ ਧਰਮ ਦਾ ਬੋਲਬਾਲਾ ਸੀ, ਉਸ ਵਕਤ ਭਾਰਤ ਵਿੱਚ ਕੁਝ ਨਵੀਨ ਧਾਰਮਿਕ ਮੁਹਾਂਦਰੇ ਵਾਲੀਆਂ ਵਿਚਾਰਧਾਰਾਵਾਂ ਵੀ ਉਤਪੰਨ ਹੋ ਰਹੀਆਂ ਸਨ। ਇਨ੍ਹਾਂ ਵਿਚਾਰਧਾਰਾਵਾਂ ਨਾਲ ਸਬੰਧਿਤ ਕੁਝ ਵਿਚਾਰਵਾਨ ਤਾਂ ਵੇਦਿਕ ਧਰਮ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਸਨ ਪਰ ਕੁਝ ਆਜ਼ਾਦਾਨਾ ਢੰਗ-ਤਰੀਕੇ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸੁਖਾਵਾਂ ਤੇ ਸਾਰਥਿਕ ਹੱਲ ਕਰਨਾ ਲੋਚਦੇ ਸਨ। ਇਨ੍ਹਾਂ ਵਿਚਾਰਧਾਰਾਵਾਂ ਵਿੱਚ ਹੀ ਮਹਾਤਮਾ ਬੁੱਧ ਦੀ ਵਿਚਾਰਧਾਰਾ ਸ਼ਾਮਲ ਹੈ। ਇਹ ਵਿਚਾਰਧਾਰਾ ਬੁੱਧ ਮਤ ਦੇ ਨਾਂ ਨਾਲ ਪਿਛਲੇ 2500 ਸਾਲ ਤੋਂ ਪ੍ਰਚੱਲਿਤ ਹੈ, ਜੋ ਵੱਖ-ਵੱਖ ਬੋਧੀ ਗ੍ਰੰਥਾਂ ਵਿੱਚ ਪੜ੍ਹਨ ਨੂੰ ਮਿਲਦੀ ਹੈ।
ਬੁੱਧ ਧਰਮ ਦੇ ਤਿੰਨ ਪ੍ਰਮੁੱਖ ਗ੍ਰੰਥ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਆਮ ਤੌਰ ’ਤੇ ਪਿਟਕ ਸ਼ਬਦ ਟੋਕਰੀ ਲਈ ਵਰਤਿਆ ਜਾਂਦਾ ਹੈ, ਪਰ ਬੋਧੀਆਂ ਵੱਲੋਂ ਇਸ ਦੀ ਵਰਤੋਂ ਗ੍ਰੰਥ ਦੇ ਭਾਗ ਵਜੋਂ ਕੀਤੀ ਗਈ ਹੈ। ਤ੍ਰਿਪਿਟਕ ਵਿੱਚ ਹੇਠ ਲਿਖੇ ਤਿੰਨ ਬੋਧੀ ਗ੍ਰੰਥ ਸ਼ਾਮਲ ਹਨ: Continue reading “ਬੁੱਧ ਧਰਮ ਦੇ ਪ੍ਰਮੁੱਖ ਗ੍ਰੰਥ ਅਤੇ ਪੁਸਤਕਾਂ”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਿਵੇਂ ਹੋਈ?

sgpcਬਿਨਾਂ ਸ਼ੱਕ ਮਹਾਰਾਜਾ ਰਣਜੀਤ ਸਿੰਘ ਗੁਰੂ-ਘਰ ਦਾ ਬੜਾ ਪ੍ਰੇਮੀ ਸੀ ਅਤੇ ਉਸ ਦੀ ਹਕੂਮਤ ਦੌਰਾਨ ਗੁਰੂ-ਘਰਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਬੜੇ ਸੁਚਾਰੂ ਢੰਗ ਨਾਲ ਚਲਦਾ ਰਿਹਾ | ਇਹ ਮਹਾਰਾਜਾ ਰਣਜੀਤ ਸਿੰਘ ਹੀ ਸੀ, ਜਿਸ ਨੇ ਨਾ ਕੇਵਲ ਗੁਰਦੁਆਰਿਆਂ ਦੇ ਨਾਂਅ ਸੈਂਕੜੇ ਏਕੜ ਜ਼ਮੀਨ ਲਵਾਈ, ਸਗੋਂ ਗੁਰੂ-ਘਰਾਂ ਦੇ ਠੀਕ ਪ੍ਰਬੰਧਾਂ ਵੱਲ ਵੀ ਉਚੇਚਾ ਧਿਆਨ ਦਿੱਤਾ | ਬਦਬਖ਼ਤੀ ਪਰ ਇਹ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਉਪਰੰਤ ਦੇਖਦਿਆਂ-ਦੇਖਦਿਆਂ ਸਿੱਖ ਰਾਜ ਸਮਾਪਤ ਹੋ ਗਿਆ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਵਾਗਡੋਰ ਅੰਗਰੇਜ਼ਾਂ ਨੇ ਸੰਭਾਲ ਲਈ | ਸਿੱਟਾ ਇਸ ਦਾ ਕੀ ਹੋਣ ਲੱਗਾ ਕਿ ਜਿਨ੍ਹਾਂ ਗੁਰਦੁਆਰਿਆਂ ਵਿਚ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਹੁੰਦਾ ਸੀ, ਉਨ੍ਹਾਂ ਵਿਚ ਅੰਗਰੇਜ਼ਾਂ ਨੇ ਆਪਣੇ ਪਿੱਠੂ ਪੁਜਾਰੀ ਅਤੇ ਮਹੰਤ ਵਾੜਨੇ ਸ਼ੁਰੂ ਕਰ ਦਿੱਤੇ | ਇਸ ਨਾਲ ਗੁਰਦੁਆਰਾ ਪ੍ਰਬੰਧ ਵਿਚ ਗਿਰਾਟ ਆਉਣੀ ਯਕੀਨੀ ਸੀ ਅਤੇ ਉਹ ਆਈ ਵੀ, ਕਿਉਂਕਿ ਇਨ੍ਹਾਂ ਮਹੰਤਾਂ ਨੇ ਗੁਰੂ-ਘਰਾਂ ਨੂੰ ਆਪਣੀ ਅੱਯਾਸ਼ੀ ਦੇ ਅੱਡੇ ਬਣਾਉਣਾ ਸ਼ੁਰੂ ਕਰ ਦਿੱਤਾ ਸੀ | ਇਸ ਨਾਲ ਗੁਰੂ-ਘਰ ਦੇ ਪ੍ਰੇਮੀਆਂ ਦੇ ਹਿਰਦੇ ਵਲੰੂਧਰੇ ਜਾਣੇ ਸੁਭਾਵਿਕ ਸੀ | ਅੱਕ-ਹਾਰ ਕੇ ਕਈ ਸਿੱਖ ਸ਼ਰਧਾਲੂਆਂ ਨੇ 15 ਨਵੰਬਰ, 1920 ਨੂੰ ਅੰਮਿ੍ਤਸਰ ਵਿਖੇ ਹੀ ਇਕ ਇਕੱਠ ਬੁਲਾ ਕੇ ਇਸ ਬੁਰਾਈ ਨਾਲ ਲੜਨ ਦਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ | ਇਸ ਇਕੱਠ ਨੂੰ ਸਿੱਖਾਂ ਵੱਲੋਂ ਬੜਾ ਭਰਵਾਂ ਹੁੰਗਾਰਾ ਦਿੱਤਾ ਗਿਆ | Continue reading “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਿਵੇਂ ਹੋਈ?”

‘ਅਕਾਲ ਚੈਨਲ’ ਨੂੰ ਮਿਲਿਆ ‘ਦੀ ਸਿੱਖ ਐਵਾਰਡ 2016’

ਲੈਸਟਰ (ਇੰਗਲੈਂਡ)-ਇੰਗਲੈਂਡ ‘ਚ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਹੋਏ 106 ਦੇਸ਼ਾਂ ‘ਚ ਚੱਲਦੇ ਪੰਜਾਬੀ ਚੈਨਲ ‘ਅਕਾਲ ਚੈਨਲ’ ਸਕਾਈ 843 ਵੱਲੋਂ ਪਿਛਲੇ ਥੋੜ੍ਹੇ ਸਮੇਂ ‘ਚ ਕੀਤੀਆਂ ਪ੍ਰਾਪਤੀਆਂ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਕਾਰਜਾਂ ਬਦਲੇ ਲੰਡਨ ਦੇ ਹੋਟਲ ਪਾਰਕ ਪਲਾਜ਼ਾ ‘ਚ ਹੋਏ ਐਵਾਰਡ ਸਮਾਰੋਹ ਮੌਕੇ ‘ਅਕਾਲ ਚੈਨਲ’ ਦੇ ਐਮ. ਡੀ. ਅਮਰੀਕ ਸਿੰਘ ਕੂਨਰ ਨੂੰ ‘ਦੀ ਸਿੱਖ ਐਵਾਰਡ 2016’ ਨਾਲ ਨਿਵਾਜਿਆ ਗਿਆ | ਜ਼ਿਕਰਯੋਗ ਹੈ ਕਿ ‘ਅਕਾਲ ਚੈਨਲ’ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਹੋਰ ਸੂਬਿਆਂ ‘ਚ ਗ਼ਰੀਬ ਅਤੇ ਬੇਸਹਾਰਾ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਕਾਰਜ ਕੀਤੇ ਜਾ ਰਹੇ ਹਨ | ‘ਅਕਾਲ ਚੈਨਲ’ ਨੂੰ ਇਹ ਐਵਾਰਡ ਮਿਲਣ ‘ਤੇ ਜਗਜੀਤ ਸਿੰਘ ਚੈਨਲ ਕੰਟਰੋਲਰ, ਰਵੀ ਹਰਸ਼, ਸਵਿੰਦਰ ਸਿੰਘ ਰੰਧਾਵਾ ਗਦਰਜਾਦਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ‘ਅਕਾਲ ਚੈਨਲ’ ਦੇ ਐਮ. ਡੀ. ਅਮਰੀਕ ਸਿੰਘ ਕੂਨਰ ਨੂੰ ਇਹ ਐਵਾਰਡ ਮਿਲਣ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਧਾਈ ਦਿੱਤੀ ਅਤੇ ‘ਅਕਾਲ ਚੈਨਲ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਅਮਰੀਕ ਸਿੰਘ ਕੂਨਰ ਨੇ ‘ਅਕਾਲ ਚੈਨਲ’ ਦੀਆਂ ਸਮੂਹ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਅਕਾਲ ਚੈਨਲ’ ਇਸੇ ਤਰ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਦਾ ਰਹੇਗਾ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਸਥਾਪਤੀ ਤੇ ਸਥਿਤੀ

sgpc-logoਗੁਰਦੁਆਰਾ ਸ਼ਬਦ, ਸ਼ਾਬਦਿਕ ਅਰਥਾਂ ਤਕ ਹੀ ਸੀਮਤ ਨਹੀਂ ਹੈ। ਸਿੱਖ ਧਰਮ ਵਿੱਚ ਇਹ ਸੰਕਲਪ ਵੀ ਹੈ ਤੇ ਸਿਧਾਂਤ ਵੀ। ਗੁਰਦੁਆਰਾ ਆਪਣੇ ਆਪ ਵਿੱਚ ਇੱਕ ਮੁਕੰਮਲ ਸੰਸਥਾ ਹੈ, ਜਿਸ ਦਾ ਨਿਸ਼ਚਿਤ ਵਿਧੀ-ਵਿਧਾਨ ਤੇ ਕਾਰਜ ਖੇਤਰ ਅਤੇ ਮਰਿਆਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ। ਇਸ ਦੀ ਹੋਂਦ, ਇਸ ਦੇ ਨਿਕਾਸ-ਵਿਕਾਸ ਤੇ ਇਸ ਦੇ ਸ਼੍ਰੋਮਣੀ ਸਿੱਖ ਸੰਸਥਾ ਵਜੋਂ ਪ੍ਰਵਾਨ ਚੜ੍ਹਨ ਦਾ ਵਰਣਨ ਇਸ ਲੇਖ ਵਿੱਚ ਹੈ।
ਸਿੱਖ ਰਾਜ ਦੇ ਸੂਰਜ ਛਿਪਣ ਨਾਲ ਗੁਰਦੁਆਰਾ ਪ੍ਰਬੰਧ ਵਿੱਚ ਵੀ ਗਿਰਾਵਟ ਆਰੰਭ ਹੋ ਗਈ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ-ਸਰਬਰਾਹ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਨਿਯੁਕਤ ਕੀਤਾ। ਗੁਰਦੁਆਰਾ ਪ੍ਰਬੰਧ ਦੀ ਇਸਾਈ ਮਤ ਦੇ ਸਿੱਖੀ ਅਸੂਲਾਂ ਵਿਰੁੱਧ ਵਰਤੋਂ ਅੰਗਰੇਜ਼ ਰਾਜ ਕਾਲ ਸਮੇਂ ਹੋਈ। ਸਹਿਜੇ-ਸਹਿਜੇ ਸ਼ਰਧਾਲੂ ਸਿੱਖ, ਨਾਕਸ ਗੁਰਦੁਆਰਾ ਪ੍ਰਬੰਧ ਕਾਰਨ ਗੁਰੂ ਘਰਾਂ ਤੋਂ ਟੁੱਟਣੇ ਸ਼ੁਰੂ ਹੋ ਗਏ। ਅੰਗਰੇਜ਼ ਰਾਜ ਸਮੇਂ ਹੀ ਗੁਰਦੁਆਰਿਆਂ ਦੇ ਧਾਰਮਿਕ ਮੁਖੀ ਮਹੰਤ, ਪੁਜਾਰੀ ਥਾਪਣ ਦੀ ਪਿਰਤ ਪਈ। ਇਸ ਨਾਲ ਗੁਰਦੁਆਰਾ ਪ੍ਰਬੰਧ ਸੰਗਤੀ ਪ੍ਰਬੰਧ ਦੀ ਥਾਂ ਵਿਅਕਤੀ ਵਿਸ਼ੇਸ਼ਾਂ ਦੇ ਪ੍ਰਬੰਧ ਅਧੀਨ ਆਉਣਾ ਸ਼ੁਰੂ ਹੋ ਗਿਆ। ਮਹੰਤ-ਪੁਜਾਰੀ ਦੀ ਮੌਤ ਪਿੱਛੋਂ ਉਸਦਾ ਉੱਤਰਾਧਿਕਾਰੀ ਵਿਅਕਤੀ ਵਿਸ਼ੇਸ਼ ਪ੍ਰਬੰਧਕ ਬਣ ਜਾਂਦਾ, ਭਾਵੇਂ ਉਹ ਗੁਰਮਤਿ ਦਾ ਧਾਰਨੀ ਹੋਵੇ ਜਾਂ ਨਾ। ਗੁਰੂ-ਘਰ ਦੇ ਪ੍ਰਬੰਧਕ ਚੜ੍ਹਤ-ਚੜ੍ਹਾਵੇ ਤੇ ਜਾਇਦਾਦਾਂ ਦੇ ਪ੍ਰਬੰਧਕ ਬਣ ਗਏ। ਗੁਰੂ ਘਰਾਂ ਦੇ ਨਿਵਾਸ ਅਸਥਾਨ ਐਸ਼ੋ-ਆਰਾਮ ਦੇ ਅੱਡੇ ਬਣ ਗਏ। ਸੰਸਾਰ ਦੇ ਸਾਰੇ ਕੁਕਰਮ ਇਨ੍ਹਾਂ ਧਰਮ ਮੰਦਰਾਂ ’ਚ ਮਹੰਤਾਂ-ਪੁਜਾਰੀਆਂ ਤੇ ਸਰਬਰਾਹਾਂ ਦੀ ਸਰਪਰਸਤੀ ਹੇਠ ਹੋਏ। Continue reading “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਸਥਾਪਤੀ ਤੇ ਸਥਿਤੀ”

ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਸੰਦੇਸ਼

guru-nanak-dev-ji-sobha-singhਭਾਰਤੀ ਚਿੰਤਨ ਅਨੁਸਾਰ ਸੰਤਾਂ-ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ ਪੱਖਾਂ ਨੂੰ ਖ਼ਤਮ ਕਰਨ ਲਈ ਹੁੰਦਾ ਹੈ। ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ (1469 ਈ:) ਇਸੇ ਧਾਰਨਾ ਅਨੁਸਾਰ ‘ਮਿਟੀ ਧੁਧੁ ਜਗਿ ਚਾਨਣੁ ਹੋਆ’ ਵੱਲ ਸੰਕੇਤ ਕਰਦਾ ਹੈ। ਇਸ ਤਰ੍ਹਾਂ ਦੇ ਮਹਾਂਪੁਰਸ਼ ਧਰਮਵੀਰ, ਕਰਮਵੀਰ, ਦਾਨਵੀਰ ਤੇ ਦਯਾਵੀਰ ਹੋਣ ਦੇ ਨਾਲ-ਨਾਲ ਜਨ-ਮਾਣਸ ਨੂੰ ਕਰੁਣਾ ਦਾ ਅੰਮ੍ਰਿਤ ਪ੍ਰਦਾਨ ਕਰਕੇ ਸਹੀ ਦਿਸ਼ਾ ਦਿੰਦੇ ਹਨ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਇਹ ਮਾਰਗ ਦਰਸ਼ਨ ਪਿਆਰ ਦੇ ਜ਼ਰੀਏ ਨਵੇਂ ਆਦਰਸ਼ਾਂ ਦੀ ਸਥਾਪਨਾ ਕਰਕੇ ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦੇ ਹਨ।
ਗੁਰੂ ਜੀ ਦਾ ਆਗਮਨ ਜਿਸ ਸਮੇਂ ਹੋਇਆ ਉਦੋਂ ਭਾਰਤ ਦੇ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਹਾਲਤਾਂ ਵਿਚ ਗਿਰਾਵਟ ਆ ਚੁੱਕੀ ਸੀ। ਸਮੇਂ ਦੇ ਹਾਲਾਤ ਦਾ ਮਨੁੱਖ ਦੇ ਦ੍ਰਿਸ਼ਟੀਕੋਣ ਦੇ ਨਿਰਮਾਣ ਵਿਚ ਬਹੁਤ ਵੱਡਾ ਹੱਥ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ। ਗੁਰੂ ਜੀ ਨੇ ਆਪਣੇ ਸਮੇਂ ਦੇ ਭਾਰਤੀ ਜੀਵਨ ਨੂੰ ਡੂੰਘੀ ਨੀਝ ਨਾਲ ਦੇਖਿਆ ਅਤੇ ਉਸ ਵਿਚ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚੰਗੀ ਤਰ੍ਹਾਂ ਚਿਤਰਿਆ ਹੈ ਤੇ ਉਸ ਦੀ ਕਰੜੀ ਪੜਚੋਲ ਕੀਤੀ ਹੈ। Continue reading “ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਸੰਦੇਸ਼”

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

guru-nanak-dev-ji-gurpurab

 

ਸਤਿਗੁਰ ਨਾਨਕ ਪ੍ਰਗਟਿਆ

ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਅਤੇ ਉਨ੍ਹਾਂ ਦੀ ਮਹਾਨ ਰੂਹਾਨੀ ਸ਼ਖ਼ਸੀਅਤ ਨੂੰ ਬੜੇ ਖੂਬਸੂਰਤ ਢੰਗ ਨਾਲ ਕਲਮਬੰਦ ਕੀਤਾ ਹੈ। ਭਾਈ ਸਾਹਿਬ ਦਾ ਕਥਨ ਹੈ-ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ ਅਤੇ ਸਾਰੇ ਸੰਸਾਰ ਵਿਚ ਗਿਆਨ ਦਾ ਚਾਨਣ ਹੋ ਗਿਆ। ਜਿਸ ਤਰ੍ਹਾਂ ਸੂਰਜ ਦੇ ਨਿਕਲਣ ਨਾਲ ਤਾਰੇ ਛੁਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਜਿਸ ਤਰ੍ਹਾਂ ਸ਼ੇਰ ਦੇ ਗਰਜਣ ਨਾਲ ਹਿਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ ਹਨ, ਧੀਰਜ ਨਹੀਂ ਧਰਦੀਆਂ-ਇਸ ਤਰ੍ਹਾਂ ਵਾਪਰ ਗਿਆ। ਜਿਥੇ ਵੀ ਬਾਬਾ ਨਾਨਕ ਪੈਰ ਧਰ ਦਿੰਦੇ ਹਨ, ਉਹੀ ਸਥਾਨ ਪੂਜਾ ਦੇ ਆਸਣ ਵਜੋਂ ਸੁਭਾਇਮਾਨ ਹੋ ਜਾਂਦਾ ਹੈ। ਜਗਤ ਦੇ ਜਿਹੜੇ ਵੀ ਕੋਈ ਸਿੱਧ ਅਸਥਾਨ ਹਨ, ਉਹ ਨਾਨਕ ਮੱਤੇ ਬਣ ਗਏ ਹਨ। ਘਰ-ਘਰ ਵਿਚ ਧਰਮਸ਼ਾਲਾਂ ਕਾਇਮ ਹੋ ਗਈਆਂ, ਜਿਥੇ ਸਦਾ ਵਿਸਾਖੀ ਦੇ ਦਿਨ ਵਾਂਗ ਕੀਰਤਨ ਹੋਣ ਲੱਗ ਪਿਆ ਹੈ। ਬਾਬਾ ਨਾਨਕ ਨੇ ਚਾਰੇ ਦਿਸ਼ਾਵਾਂ ਅਤੇ ਨੌ-ਖੰਡ ਪ੍ਰਿਥਵੀ ਨੂੰ ਸੱਚੇ ਨਾਮ ਦਾ ਸਹਾਰਾ ਦੇ ਕੇ ਤਾਰ ਦਿੱਤਾ। ਇਸ ਤਰ੍ਹਾਂ ਕਲਜੁਗ ਵਿਚ ਸ਼੍ਰੋਮਣੀ ਗੁਰੂ ਪ੍ਰਗਟ ਹੋ ਗਏ ਹਨ : Continue reading “ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ”

ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥

new-picture-1

ਟੋਰਾਂਟੋ (ਵਤਨ ਬਿਊਰੋ): ਉਪਰੋਕਤ ਗੁਰਬਾਣੀ ਦੇ ਫ਼ੁਰਮਾਨ ਨੂੰ ਮੁੱਖ ਰੱਖ ਕੇ ਯੂਨਾਈਟਿਡ ਸਿਖ਼ਸ ਵੱਲੋਂ ਮਿਤੀ 16 ਅਕਤੂਬਰ 2016 ਨੂੰ ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਦੇ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਓਨਟਾਰੀਓ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਇਹ ਕੀਰਤਨ ਦਰਬਾਰ ਸ਼ੁਰੂ ਹੋ ਕੇ ਸ਼ਾਮ 6:00 ਵਜੇ ਸਮਾਪਤ ਹੋਇਆ।
ਜਿਵੇਂ ਜਿਵੇਂ ਦਿਨ ਬੀਤਦਾ ਗਿਆ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਆਪਣੀ ਵਾਰੀ ਅਨੁਸਾਰ ਬਹੁਤ ਹੀ ਮਨਮੋਹਕ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਜ਼ਿਆਦਾਤਰ ਬੱਚਿਆਂ ਨੇ ਕਲਾਸੀਕਲ ਰਾਗਾਂ ਵਿਚ ਕੀਰਤਨ ਕੀਤਾ। ਇਹ ਸਾਰੇ ਬੱਚੇ ਪ੍ਰੋ. ਪ੍ਰਸ਼ੋਤਮ ਸਿੰਘ ਜਿਹੜੇ ਕਿ ਪਿਛਲੇ 35 ਸਾਲ ਤੋਂ ਓਨਟਾਰੀਓ ਭਰ ਦੇ ਬੱਚਿਆਂ ਨੂੰ ਕੀਰਤਨ ਵਿੱਦਿਆ ਸਿਖਾ ਰਹੇ ਹਨ, ਦੇ ਸ਼ਾਗਿਰਦ ਸਨ। ਇਸ ਕੀਰਤਨ ਦਾ ਇਕ ਖ਼ਾਸ ਆਕਰਸ਼ਣ ਇਹ ਸੀ ਕਿ ਭਾਰੀ ਤਾਦਾਦ ਵਿਚ ਹੈਮਿਲਟਨ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰਤ ਤੋਂ ਇੱਥੇ ਪੜ੍ਹਨ ਆਏ ਹੋਏ ਵਿਦਿਆਰਥੀਆਂ ਨੇ ਵੀ ਇਸ ਕੀਰਤਨ ਦਰਬਾਰ ਦਾ ਅਨੰਦ ਮਾਣਿਆ। Continue reading “ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ”

ਬੰਦੀ ਛੋੜ ਦਿਵਸ ਦਾ ਸਿਧਾਂਤਕ ਅਤੇ ਇਤਿਹਾਸਕ ਪਰਿਪੇਖ

ਸਮਾਂ ਤੇ ਸੁਹਜ

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲਿਆਉਂਦੇ ਹੋਏ।

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲਿਆਉਂਦੇ ਹੋਏ।

ਸਿੱਖ ਧਰਮ ਵਿੱਚ ਕਿਸੇ ਦਿਨ ਨੂੰ ਸ਼ੁਭ ਜਾਂ ਅਸ਼ੁਭ ਮੰਨਣ ਦਾ ਸਿਧਾਂਤਕ ਤੇ ਵਿਵਹਾਰਕ ਵਿਵਰਣ ਨਹੀਂ ਹੈ। ਗੁਰੂ ਸਾਹਿਬਾਨ ਦੇ ਆਗਮਨ ਤੇ ਹੋਰ ਪੱਖਾਂ ਨਾਲ ਜੁੜੇ ਦਿਹਾੜਿਆਂ ਦੀ ਇਤਿਹਾਸਕ ਮਹੱਤਤਾ ਹੈ ਅਤੇ ਇਨ੍ਹਾਂ ਦਾ ਸਭਿਆਚਾਰਕ ਪ੍ਰਗਟਾਵਾ ਜ਼ਰੂਰੀ ਹੈ। ਇਨ੍ਹਾਂ ਵਿੱਚ ਗੁਰਪੁਰਬ, ਦੀਵਾਲੀ, ਵਿਸਾਖੀ, ਮਾਘੀ ਅਤੇ ਹੋਲਾ ਪ੍ਰਮੁੱਖ ਹਨ। ਇਹ ਉਤਸਵ ਸਿੱਖ ਧਰਮ ਦੇ ਸਭਿਆਚਾਰ ਦਾ ਅਮਲੀ ਪ੍ਰਗਟਾਵਾ ਹਨ। ਇਸੇ ਤਰ੍ਹਾਂ ਬੰਦੀ ਛੋੜ ਦਿਵਸ ਮਨੌਤ ਪੱਖੋਂ ਭਾਰਤ ਦੇ ਪੁਰਾਤਨ ਤਿਉਹਾਰ ਦੀਵਾਲੀ ਨਾਲ ਜੁੜਿਆ ਹੋਇਆ ਹੈ ਜਾਂ ਸਿੱਖ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ, ਪਰ ਇਸ ਦਾ ਆਧਾਰ ਸਿੱਖ ਸਿਧਾਂਤ, ਪਰਉਪਕਾਰ ਦੀ ਭਾਵਨਾ ਤੇ ਇਤਿਹਾਸਕ ਪਿਛੋਕੜ ਹਨ। ਇਸੇ ਕਾਰਨ ਸਿੱਖ ਧਰਮ ਵਿੱਚ ਇਹ ਤਿਉਹਾਰ ਮਨਾਉਣ ਦੀ ਰਵਾਇਤ ਹੈ। ਖ਼ਾਸ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਨ ਕੀਤੀ ਜਾਂਦੀ ਦੀਪਮਾਲਾ ਅਤੇ ਆਕਰਸ਼ਕ ਆਤਿਸ਼ਬਾਜ਼ੀ ਕਾਰਨ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ’ ਦੇ ਬੋਲ ਪੰਜਾਬੀ ਅਖਾਣ ਵਜੋਂ ਪ੍ਰਚੱਲਿਤ ਹਨ। Continue reading “ਬੰਦੀ ਛੋੜ ਦਿਵਸ ਦਾ ਸਿਧਾਂਤਕ ਅਤੇ ਇਤਿਹਾਸਕ ਪਰਿਪੇਖ”

rbanner1

Share