ਬ੍ਰਾਜ਼ੀਲ ਦੇ ਪੰਜਾਬੀਆਂ ਦਾ ਪਹਿਲਾ ਗੁਰਦੁਆਰਾ

brazil-gurdwaraਅਗਸਤ 2016 ਵਿੱਚ ਓਲਪਿੰਕ ਖੇਡਾਂ ਬ੍ਰਾਜ਼ੀਲ ਦੇ ਰੀਓ ਡੀ ਜਨੇਰੋ ਵਿੱਚ ਹੋਈਆਂ। ਇਸ ਤਰ੍ਹਾਂ ਬ੍ਰਾਜ਼ੀਲ ਦੱਖਣੀ ਅਮਰੀਕਾ ਦਾ ਪਹਿਲਾ ਅਜਿਹਾ ਮੁਲਕ ਬਣਿਆ ਜਿਸ ਨੂੰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ। ਓਲੰਪਿਕਸ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਬ੍ਰਾਜ਼ੀਲ ਵਿੱਚ ਵੱਸਦੇ ਪੰਜਾਬੀਆਂ ਨੇ ਸਾਓ ਪਾਓਲੋ ਵਿੱਚ ਆਪਣਾ ਪਹਿਲਾ ਗੁਰਦੁਆਰਾ ਬਣਾਇਆ। ਸਾਓ ਪਾਓਲੋ, ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੇ।
ਇਸ ਮੁਲਕ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦੀ ਗਿਣਤੀ ਬੇਸ਼ੱਕ 25-30 ਤੋਂ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਨੇ ਹੰਭਲਾ ਮਾਰ ਕੇ ਇੱਕ ਨਿਵੇਕਲਾ ਗੁਰੂ ਘਰ ਬਣਾ ਕੇ ਆਪਣੇ ਭਾਈਚਾਰੇ ਦੇ ਰੱਬੀ ਬਾਣੀ ਨਾਲ ਜੁੜਨ ਲਈ ਇਹ ਕੇਂਦਰ ਬਣਾ ਲਿਆ। ਇਸ ਗੁਰਦੁਆਰੇ ਵਿੱਚ ਹਰ ਐਤਵਾਰ ਦਰਬਾਰ ਸਜਦਾ ਹੈ ਅਤੇ ਬਾਕੀ ਦਿਨ ਵੀ ਰਹਿਤ ਮਰਿਆਦਾ ਮੁਤਾਬਿਕ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸ਼ਾਮ ਵੇਲੇ ਸੁਖਾਸਣ ਹੁੰਦਾ ਹੈ। ਗੁਰਦੁਆਰੇ ਦੀ ਸੇਵਾ ਸੰਭਾਲ ਲਈ ਦੋ ਸੇਵਾਦਾਰ ਖ਼ਾਸ ਤੌਰ ਉੱਤੇ ਭਾਰਤ ਤੋਂ ਕਾਨੂੰਨੀ ਤੌਰ ਉੱਤੇ ਲਿਆਂਦੇ ਗਏ ਹਨ। ਲੰਗਰ ਦੀ ਸੇਵਾ ਲਈ ਵੱਖ ਵੱਖ ਪਰਿਵਾਰ ਘਰੋਂ ਹੀ ਖਾਣਾ ਬਣਾ ਲਿਆਉਂਦੇ ਹਨ। ਜਿਹੜੀ ਇਮਾਰਤ ਵਿੱਚ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਹੈ, ਉਹ ਅਫ਼ਰੀਕਾ ਵੱਸੇ ਇੱਕ ਸਿੱਖ ਵਪਾਰੀ ਦੀ ਹੈ। ਉਸ ਨੇ ਇਹ ਇਮਾਰਤ ਬ੍ਰਾਜ਼ੀਲ ਦੀ ਸਿੱਖ ਸੰਗਤ ਨੂੰ ਗੁਰੂ ਘਰ ਲਈ ਦਿੱਤੀ ਹੋਈ ਹੈ। ਗੁਰਦੁਆਰੇ ਦੇ ਪ੍ਰਧਾਨ ਸਰਬਜੀਤ ਸਿੰਘ ਬੇਦੀ ਪਿਛਲੇ ਤਕਰੀਬਨ 25 ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ। ਉਹ ਦੱਸਦੇ ਹਨ, ‘‘ਮੇਰੇ ਮਾਤਾ ਜੀ ਬੇਸ਼ੱਕ ਇੱਕ ਹਿੰਦੂ ਪਰਿਵਾਰ ਨਾਲ ਸਬੰਧਿਤ ਸਨ, ਪਰ ਉਨ੍ਹਾਂ ਦੀ ਗੁਰੂ ਘਰ ਵਿੱਚ ਅਥਾਹ ਸ਼ਰਧਾ ਸੀ। ਬਾਬਾ ਜੀ ਲਈ ਬੀੜ ਅਤੇ ਹੋਰ ਸਾਮਾਨ ਉਨ੍ਹਾਂ ਨੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਸੰਗਤ ਦੇ ਭਰਪੂਰ ਸਹਿਯੋਗ ਸਦਕਾ ਹੀ ਇਸ ਗੁਰਦੁਆਰੇ ਦੀ ਸਥਾਪਨਾ ਹੋ ਸਕੀ ਹੈ।’’ Continue reading “ਬ੍ਰਾਜ਼ੀਲ ਦੇ ਪੰਜਾਬੀਆਂ ਦਾ ਪਹਿਲਾ ਗੁਰਦੁਆਰਾ”

ਬਾਬਾ ਦੀਪ ਸਿੰਘ – ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

baba-deep-singh-jiਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ  ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝੱਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ।
ਕਿਰਪਾਲ ਸਿੰਘ ਨੇ ਇਸ ਸੂਰਬੀਰ ਦੀ ਸੂਰਬੀਰਤਾ ਨੂੰ ਉਭਾਰਦਾ ਇੱਕ ਚਿੱਤਰ ਬਣਾਇਆ ਹੈ। ਚਿੱਤਰ ਦੀਆਂ ਆਪਣੀਆਂ ਰੂਪਗਤ ਅਤੇ ਵਿਸ਼ੇਗਤ ਵਿਸ਼ੇਸ਼ਤਾਵਾਂ ਹਨ। ਚਿੱਤਰ ਬਿਰਤਾਂਤਕ ਹੈ ਜਿਸ ਦਾ ਆਧਾਰ  ਸਰਬ-ਗਿਆਤ ਇਤਿਹਾਸ ਹੈ।
ਪ੍ਰਾਪਤ  ਤੱਥਾਂ ਮੁਤਾਬਿਕ ਬਾਬਾ ਦੀਪ ਸਿੰਘ ਦਾ ਜਨਮ ਵੀਹ ਜੁਲਾਈ ਸੋਲਾਂ ਸੌ ਬਿਆਸੀ ਨੂੰ ਪੋਹਵਿੰਡ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ ਸੀ। ਪਿਤਾ ਭਾਈ ਭਗਤੂ ਦਾ ਗੁਰੂ ਘਰ ਨਾਲ ਪਿਆਰ ਸੀ। ਇਸੇ ਲਈ ਉਹ ਆਪਣੇ ਬੱਚੇ ਨੂੰ ਨਾਲ ਲੈ ਆਨੰਦਪੁਰ ਪਹੁੰਚਦੇ ਹਨ ਜਦੋਂ ਗੁਰੂ ਗੋਬਿੰਦ ਰਾਏ (ਸਿੰਘ) ਨੇ ਵਿਸਾਖੀ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਕੀਤਾ ਸੀ। Continue reading “ਬਾਬਾ ਦੀਪ ਸਿੰਘ – ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ”

ਸੂਰਜ ਪ੍ਰਕਾਸ਼ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ

ਭਾਈ ਸਾਹਿਬ ਭਾਈ ਸੰਤੋਖ ਸਿੰਘ, ਜਿਨ੍ਹਾਂ ਨੂੰ ਮਹਾਂਕਵੀ ਜਾਂ ਚੂੜਾਮਣੀ ਕਵੀ ਕਰਕੇ ਪੁਕਾਰਿਆ ਜਾਂਦਾ ਹੈ, ਨੇ ਸਿੱਖ ਇਤਿਹਾਸ ਨੂੰ ਜਿਸ ਵਿਸਥਾਰ ਸਹਿਤ ਸੂਰਜ ਪ੍ਰਕਾਸ਼ ਵਿਚ ਸੰਭਾਲਿਆ ਹੈ, ਉਸ ਦੀ ਬਰਾਬਰੀ ਹੋਰ ਕੋਈ ਇਤਿਹਾਸਕ ਪੁਸਤਕ ਨਹੀਂ ਕਰ ਸਕਦੀ। ਇਸ ਪੁਸਤਕ ਦਾ ਪੂਰਾ ਨਾਂਅ ‘ਸ੍ਰੀ ਗੁਰਪ੍ਰਤਾਪ ਸੂਰਜ’ ਹੈ, ਜਿਸ ਨੂੰ ਚਲੰਤ ਨਾਂਅ ‘ਸੂਰਜ ਪ੍ਰਕਾਸ਼’ ਦਿੱਤਾ ਗਿਆ ਹੈ। ਅੱਜ ਤੋਂ 228 ਸਾਲ ਪਹਿਲਾਂ ਭਾਈ ਸੰਤੋਖ ਸਿੰਘ ਦਾ ਜਨਮ ਸੰਨ 1788 ਈਸਵੀ (1845 ਸੰਮਤ ਬਿਕਰਮੀ) ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਛੋਟੇ ਜਿਹੇ ਪਿੰਡ ਨੂਰ ਦੀ ਸਰਾਂ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਦੇਵਾ ਸਿੰਘ ਅਤੇ ਮਾਤਾ ਰਜਾਈ ਜੀ ਜਾਂ ਰੱਜੀ ਸਨ। ਉਨ੍ਹਾਂ ਅੰਮ੍ਰਿਤਸਰ ਵਿਖੇ ਭਾਈ ਸੰਤ ਸਿੰਘ ਪਾਸੋਂ ਵਿੱਦਿਆ ਪ੍ਰਾਪਤ ਕੀਤੀ। ਉਹ ਵਿੱਦਿਆ ਵਿਚ ਬੜੇ ਚਤੁਰ ਅਤੇ ਹੁਸ਼ਿਆਰ ਸਨ। ਆਪ ਮਹਾਰਾਜਾ ਉਦੈ ਸਿੰਘ ਦੇ ਦਰਬਾਰੀ ਕਵੀ ਬਣੇ। ਮਹਾਰਾਜਾ ਪਟਿਆਲਾ ਅਤੇ ਕੈਥਲ ਦੇ ਮਹਾਰਾਜਾ ਉਦੈ ਸਿੰਘ ਦੀ ਪ੍ਰੇਰਨਾ ‘ਤੇ ਉਨ੍ਹਾਂ ਸਿੱਖ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ। ਗੁਰਪ੍ਰਤਾਪ ਸੂਰਜ ਤੋਂ ਬਿਨਾਂ ਭਾਈ ਸਾਹਿਬ ਨੇ ਨਾਮ ਕੋਸ਼, ਸ੍ਰੀ ਨਾਨਕ ਪ੍ਰਕਾਸ਼, ਪੰਜਾਬੀ ਸੀਹਰਫੀ, ਗਰਬ ਗੰਜਨੀ, ਬਾਲਮੀਕ ਰਮਾਇਣ ਅਤੇ ਆਤਮ ਪੁਰਾਣ ਆਦਿ ਪੁਸਤਕਾਂ ਵੀ ਲਿਖੀਆਂ। ਬੂੜੀਆ ਨਿਵਾਸ ਸਮੇਂ ਆਪ ਨੇ ਬਹੁਤ ਸਾਰਾ ਸਾਹਿਤ ਲਿਖਿਆ। Continue reading “ਸੂਰਜ ਪ੍ਰਕਾਸ਼ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ”

ਕੈਂਸਰ ਰਿਸਰਚ ਲਈ ਗੁਰੂ ਗੋਬਿੰਦ ਸਿੰਘ ਬਰੈਡਫੋਰਡ ਗੁਰੂ ਘਰ ਵੱਲੋਂ ਦਾਨ

ਲੰਡਨ-ਕੈਂਸਰ ਦੀ ਵੱਧ ਰਹੀ ਬਿਮਾਰੀ ਲਈ ਦੁਨੀਆਂ ਭਰ ਦੇ ਲੋਕ ਚਿੰਤਤ ਹਨ ਅਤੇ ਇਸ ਦੀ ਰੋਕ ਥਾਮ ਲਈ ਖੋਜਕਾਰਾਂ ਵੱਲੋਂ ਨਿਤਾ ਪ੍ਰਤੀ ਕੋਸ਼ਿਸ਼ਾਂ ਜਾਰੀ ਹਨ। ਯੂ. ਕੇ. ਦੀ ਸਭ ਤੋਂ ਵੱਡੀ ਖੋਜ ਸੰਸਥਾ ਕੈਂਸਰ ਰਿਸਰਚ ਲਈ ਗੁਰੂ ਗੋਬਿੰਦ ਸਿੰਘ ਬਰੈਡਫੋਰਡ ਗੁਰਦੁਆਰਾ ਸਾਹਿਬ ਦੀ ਪ੍ਰਬੰਕ ਕਮੇਟੀ ਅਤੇ ਸੰਗਤਾਂ ਵੱਲੋਂ 1500 ਪੌਂਡ ਦੀ ਸਹਾਇਤਾ ਦਿੱਤੀ ਗਈ। ਗੁਰੂ ਘਰ ਦੇ ਪ੍ਰਧਾਨ ਰਣਬੀਰ ਸਿੰਘ ਰਾਏ ਨੇ ਮੈਰੀ ਕਿਓਰ ਹਸਪਤਾਲ ਦੇ ਡੇਵ ਹੌਰਵੇ ਨੂੰ ਚੈੱਕ ਭੇਂਟ ਕਰਦਿਆਂ ਕਿਹਾ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੀ ਰੋਕ ਥਾਮ ਲਈ ਅਜੇ ਹੋਰ ਖੋਜਾਂ ਕਰਨ ਦੀ ਲੋੜ ਹੈ, ਜਿਸ ਲਈ ਸਾਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਸਾਇੰਸਦਾਨ ਕੈਂਸਰ ਦੇ ਇਲਾਜ ਲਈ ਸਹਾਇਕ ਦਵਾਈਆਂ ਬਣਾ ਸਕਣ।

ਭਗਤ ਰਵਿਦਾਸ ਬਾਣੀ ਵਿੱਚ ਭਾਈਚਾਰਕ ਏਕਤਾ

ਭਗਤ ਰਵਿਦਾਸ ਜੀ ਇੱਕ ਅਜਿਹੇ ਮਹਾਨ ਕ੍ਰਾਂਤੀਕਾਰੀ ਚਿੰਤਕ ਤੇ ਸਮਾਜ ਸੁਧਾਕਰ ਹੋਏ ਹਨ ਜਿਨ੍ਹਾਂ ਨੇ ਆਪਣੇ ਸਰਬ-ਵਿਆਪੀ ਦ੍ਰਿਸ਼ਟੀਕੋਣ ਅਤੇ ਅਧਿਆਤਮਕ ਵਿਚਾਰਧਾਰਾ ਰਾਹੀਂ ਸਮੁੱਚੀ ਲੋਕਾਈ ਨੂੰ ਬਰਾਬਰੀ, ਸਮਾਨਤਾ, ਭਾਈਚਾਰਕ ਏਕਤਾ ਅਤੇ ਸਰਬ-ਸਾਂਝੀਵਾਲਤਾ ਵਰਗੇ ਸਮਾਜਿਕ ਸਰੋਕਾਰਾਂ ਨਾਲ ਜੋੜਿਆ। ਬੇਸ਼ੱਕ ਭਗਤ ਰਵਿਦਾਸ ਜੀ ਭਾਰਤੀ ਵਰਣ-ਵਿਵਸਥਾ ਦੀ ਵੰਡ ਅਨੁਸਾਰ ਨੀਵੀਂ ਜਾਤ ਨਾਲ ਸਬੰਧਿਤ ਸਨ ਪਰ ਉਨ੍ਹਾਂ ਨੇ ਕਦੇ ਵੀ ਇਸ ਦੀ ਨਮੋਸ਼ੀ ਜਾਂ ਹੀਣਤਾ ਮਹਿਸੂਸ ਨਹੀਂ ਕੀਤੀ ਬਲਕਿ ਉਨ੍ਹਾਂ ਨੇ ਆਪਣੀ ਕਥਨੀ ਤੇ ਕਰਨੀ ਨਾਲ ਸਮਾਜ ਵਿੱਚ ਹੋ ਰਹੇ ਅਜਿਹੇ ਭੇਦਭਾਵਾਂ ਦਾ ਕ੍ਰਾਂਤੀਕਾਰੀ ਸੁਰ ਵਿੱਚ ਪੁਰਜ਼ੋਰ ਖੰਡਨ ਕੀਤਾ। ਉਨ੍ਹਾਂ ਨੇ ਆਪਣੀ ਅਧਿਆਤਮਿਕ ਵਿਚਾਰਧਾਰਾ ਰਾਹੀਂ ਜਾਤੀ ਵਿਵਸਥਾ ਅਧੀਨ ਪੀੜਤ, ਦੁਖੀ ਅਤੇ ਦਲਿਤ ਲੋਕਾਂ ਵਿੱਚ ਅਣਖ, ਇੱਜ਼ਤ ਅਤੇ ਸਵੈਮਾਨ ਨੂੰ ਜਾਗ੍ਰਿਤ ਕੀਤਾ। ਉਨ੍ਹਾਂ ਨੇ ‘ਬੇਗਮਪੁਰਾ ਸਹਰ ਕੋ ਨਾਉ’ ਸ਼ਬਦ ਰਾਹੀਂ  ਅਜਿਹਾ ਆਦਰਸ਼ ਤੇ ਕਲਿਆਣਕਾਰੀ ਸਮਾਜ ਸਿਰਜਿਆ ਜਿੱਥੇ ਕੋਈ ਗਮ, ਕਰ, ਦੁੱਖ, ਜ਼ੁਲਮ, ਲੁੱਟ-ਖਸੁੱਟ, ਪਾਪ ਅਤੇ ਜਾਤ-ਪਾਤ ਦਾ ਭੇਦਭਾਵ ਨਾ ਹੋਵੇ। ਇਹ ਸ਼ਬਦ ਇੱਕ ਅਜਿਹਾ ਸੂਝ ਮਾਡਲ ਹੈ ਜੋ ਮਾਨਵ ਮੁਕਤੀ ਅਤੇ ਲੋਕ ਵਰਗ ਦੀ ਆਜ਼ਾਦੀ ਲਈ ਚੇਤਨਾ ਪੈਦਾ ਕਰਦਾ ਹੈ। Continue reading “ਭਗਤ ਰਵਿਦਾਸ ਬਾਣੀ ਵਿੱਚ ਭਾਈਚਾਰਕ ਏਕਤਾ”

ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੀ ਨਹੀਂ ਹੋ ਰਹੀ ਸਹੀ ਸਾਂਭ-ਸੰਭਾਲ

12606cd-_26KOC14ਅੰਮ੍ਰਿਤਸਰ ਦੀ ਆਬਾਦੀ ਕਿਲ੍ਹਾ ਭੰਗੀਆਂ ਵਿੱਚ ਰਹਿੰਦੇ ਬ੍ਰਾਹਮਣ ਭਾਈ ਰਾਮ ਸ਼ਰਨ ਖਿੰਦਰੀ (ਸ਼ਰਮਾ) ਦੇ ਵੰਸ਼ਜਾਂ ਕੋਲ ਸੱਤਵੇਂ ਤੇ ਦਸਵੇਂ ਪਾਤਸ਼ਾਹ ਦੀਆਂ ਅਨਮੋਲ ਨਿਸ਼ਾਨੀਆਂ ਸਾਂਭ-ਸੰਭਾਲ ਦੀ ਕਮੀ ਕਾਰਨ ਨੁਕਸਾਨੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਅਸਥਾਨ ’ਤੇ ਭਾਈ ਹਰਿਆ ਖਿੰਦਰੀ ਨੂੰ ਆਪਣਾ ਬਸੰਤੀ ਰੰਗ ਦਾ ਮਲਮਲ ਦਾ ਚੋਲਾ ਤੇ ਆਸਾ ਸਾਹਿਬ (ਸੋਟਾ) ਅਤੇ ਭਾਈ ਹਰਿਆ ਦੇ ਪੁੱਤਰ ਭਾਈ ਨੱਥ ਮੱਲ ਨੂੰ ਆਨੰਦਪੁਰ ਸਾਹਿਬ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਦਾ ਜੋੜਾ ਬਖ਼ਸ਼ਿਆ ਸੀ। Continue reading “ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੀ ਨਹੀਂ ਹੋ ਰਹੀ ਸਹੀ ਸਾਂਭ-ਸੰਭਾਲ”

ਭਗਤ ਕਬੀਰ ਦੀ ਬਾਣੀ ਦਾ ਮਹੱਤਵ

ਬਾਰ੍ਹਵੀਂ-ਤੇਰ੍ਹਵੀਂ ਸਦੀ ਦਾ ਭਾਰਤੀ ਸਮਾਜ ਧਾਰਮਿਕ ਕੱਟੜਵਾਦ, ਪੁਜਾਰੀਵਾਦ ਤੇ ਜਾਤੀ ਉੂਚ-ਨੀਚ ਵਿੱਚ ਜਕੜਿਆ ਹੋਇਆ ਸੀ। ਉਸ ਸਮੇਂ ਦਲਿਤਾਂ ਨੂੰ ਨਾ ਤਾਂ ਪ੍ਰਭੂ ਭਗਤੀ ਕਰਨ ਤੇ ਨਾ ਹੀ ਮੰਦਰ ਵਿੱਚ ਜਾਣ ਦੀ ਆਗਿਆ ਸੀ। ਅਜਿਹੇ ਸਮੇਂ ਭਗਤੀ ਲਹਿਰ ਦਾ ਆਗਮਨ ਹੋਣਾ ਭਾਰਤੀ ਸਮਾਜ ਲਈ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ ਭਗਤੀ ਲਹਿਰ ਦੇ ਨਾਇਕ ਮਹਾਪੁਰਖਾਂ ਵਿੱਚੋਂ ਭਗਤ ਕਬੀਰ, ਭਗਤ ਰਵਿਦਾਸ ਤੇ ਭਗਤ ਨਾਮਦੇਵ ਦਾ ਯੋਗਦਾਨ ਨਾ ਭੁੱਲਣਯੋਗ ਹੈ। ਭਗਤ ਕਬੀਰ ਦਾ ਜਨਮ ਬਨਾਰਸ (ਵਾਰਾਨਸੀ) ਕਾਂਸ਼ੀ ਵਿੱਚ ਹੋਇਆ ਸੀ। ਉਨ੍ਹਾਂ ਦੀ ਜਨਮ ਮਿਤੀ ਬਾਰੇ ਬੇਸ਼ੱਕ ਕਈ ਵਿਦਵਾਨਾਂ ਵੱਲੋਂ ਮਤਭੇਦ ਹਨ ਪਰ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨਕੋਸ਼’ ਅਨੁਸਾਰ ਉਨ੍ਹਾਂ ਦਾ ਜਨਮ 1398 ਵਿੱਚ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਹੋਇਆ।  ਮਹਾਨਕੋਸ਼ ਅਨੁਸਾਰ ਕਬੀਰ ਜੀ ਦੀ ਮਾਤਾ ਨੇ ਬਨਾਰਸ ਕੋਲ ‘ਲਹਿਰ ਤਲਾਉ’ ਕੋਲ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਘਰ ਲੈ ਆਂਦਾ ਤੇ ਪੁੱਤਰ ਬਣਾ ਕੇ ਪਾਲਿਆ ਪੋਸਿਆ। ਕਬੀਰ ਜੀ ਦੇ ਧਾਰਮਿਕ ਗੁਰੂ ਸੁਆਮੀ ਰਾਮਾਨੰਦ ਨੂੰ ਹੀ ਦਰਸਾਇਆ ਗਿਆ ਹੈ। ਸੁਆਮੀ ਰਾਮਾਨੰਦ ਕਥਿਤ ਨੀਵੀਂ ਜਾਤ ਵਾਲਿਆਂ ਨੂੰ ਗੁਰਮੰਤਰ ਨਹੀਂ ਸਨ ਦਿੰਦੇ। ਇਸ ਲਈ ਭਗਤ ਕਬੀਰ ਜੀ ਇੱਕ ਪ੍ਰਭਾਤ ਉਨ੍ਹਾਂ ਦੇ ਰਸਤੇ ਵਿੱਚ ਲੇਟ ਗਏ। ਰਾਮਾਨੰਦ ਗੰਗਾ ਨਦੀ ’ਤੇ ਇਸ਼ਨਾਨ ਕਰਨ ਜਾ ਰਹੇ ਸਨ ਤੇ ਆਪਣੇ ਧਿਆਨ ਵਿੱਚ ਮਗਨ ਸਨ ਕਿ ਹਨੇਰੇ ਵਿੱਚ ਉਨ੍ਹਾਂ ਦਾ ਪੈਰ ਕਬੀਰ ਜੀ ਨੂੰ ਲੱਗਾ। ‘ਰਾਮ ਆਖ ਭਾਈ’ ਕਹਿ ਕੇ ਕਬੀਰ ਜੀ ਨੂੰ ਉਠਾਇਆ ਤੇ ਇੰਜ ਕਬੀਰ ਜੀ ਉਨ੍ਹਾਂ ਦੇ ਸ਼ਿਸ਼ ਬਣ ਗਏ। ਭਾਈ ਗੁਰਦਾਸ ਜੀ ਨੇ ਵੀ ਆਪਣੀ ਦਸਵੀਂ ਵਾਰ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। Continue reading “ਭਗਤ ਕਬੀਰ ਦੀ ਬਾਣੀ ਦਾ ਮਹੱਤਵ”

ਕਰਮਸ਼ੀਲ ਅਧਿਆਤਮਵਾਦੀ ਬਾਬਾ ਬੰਦਾ ਸਿੰਘ ਬਹਾਦਰ

ਸ਼ਤਾਬਦੀ ਸਮਾਰੋਹਾਂ ਦੀ ਨਿਰੰਤਰਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਨੂੰ ਫ਼ਤਹਿ ਕਰਨ ਦੀ ਤੀਜੀ ਸ਼ਤਾਬਦੀ ਲਗਪਗ ਪਹਿਲੀ ਵਾਰ ਮਨਾਈ ਜਾ ਰਹੀ ਹੈ। ਸਮੇਂ ਤੇ ਸਾਧਨਾਂ ਦੀ ਵਧੇਰੇ ਵਰਤੋਂ, ਸ਼ਤਾਬਦੀਆਂ ਦੀ ਸਿਆਸਤ ਵਜੋਂ ਹੀ ਹੁੰਦੀ ਆ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ‘ਬੰਦਾ-ਸਮਾਰੋਹਾਂ’ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ।
ਸਿੱਖ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਦਾ ਸਬੰਧ ਸਿੱਧੇ ਤੌਰ ’ਤੇ ਸਿੱਖ ਮਾਨਸਿਕਤਾ ਨਾਲ ਹੈ। ਸਿੱਖ ਮਾਨਸਿਕਤਾ ਦਾ ਸ੍ਰੋਤ ਬਾਣੀ ਹੈ ਤੇ ਪ੍ਰੇਰਨਾ ਸਿੱਖ ਇਤਿਹਾਸ ਹੈ। ਵਰਤਮਾਨ ਸਮਾਰੋਹ ਆਪਣੇ ਸ੍ਰੋਤ ਤੇ ਪ੍ਰੇਰਨਾ ਨਾਲ ਕਿੰਨਾ ਕੁ ਜੁੜੇ ਹੋਏ ਹਨ, ਇਸ ਬਾਰੇ ਗੱਲ ਕਰਨਾ ਜ਼ਰੂਰੀ ਹੈ। ਇਨ੍ਹਾਂ ਸਮਾਰੋਹਾਂ ਨੂੰ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਨਿਰੰਤਰਤਾ ਵਿੱਚ ਵੇਖੀਏ ਤਾਂ ਸੌਖਿਆਂ ਹੀ ਸਮਝ ਆ ਜਾਵੇਗਾ ਕਿ ਇਨ੍ਹਾਂ ਵਿੱਚ ਸਿਆਸੀਨੁਮਾ ਵਿਖਾਵੇ ਨੂੰ ਹੀ ਅਹਿਮੀਅਤ ਪ੍ਰਾਪਤ ਹੈ। ਸਿੱਖ ਧਰਮ ਵਿੱਚ ਮੇਲਾਨੁਮਾ ਬੇਲਗਾਮ ਭੀੜ ਨੂੰ ਕਦੇ ਅਹਿਮੀਅਤ ਨਹੀਂ ਦਿੱਤੀ ਗਈ। ਇੱਥੋਂ ਤਕ ਕਿ ਸਿੱਖ ਸੰਘਰਸ਼ਾਂ ਵੇਲੇ ਵੀ ਗਿਣਤੀ ਆਧਾਰਿਤ ਨਹੀਂ, ਗੁਣਤਾ ਆਧਾਰਿਤ ਨੂੰ ਪਹਿਲ ਦਿੱਤੀ ਗਈ ਸੀ। ਅਲਪ ਸੰਖਿਅਕ ਭਾਈਚਾਰਿਆਂ ਕੋਲੋਂ ਗਿਣਤੀ ਆਧਾਰਿਤ ਵਰਤਾਰਿਆਂ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਇਸ ਵੇਲੇ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗਿਣਤੀ ਦੇ ਹਿਸਾਬ ਨਾਲ ਸਿੱਖ ਭਾਈਚਾਰਾ ਕੁੰਭ ਵਰਗੇ ਇਕੱਠਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਨਾਲ ਇਹ ਤੱਥ ਸਾਹਮਣੇ ਆ ਜਾਂਦਾ ਹੈ ਕਿ ਭੀੜਨੁਮਾ ਇਕੱਠ ਵਿਅਕਤੀ ਕੇਂਦਰਿਤ ਸਿਆਸਤਨੁਮਾ ਅਵਸਰਾਂ ਨੂੰ ਵੀ ਇਹ ਠੀਕ ਬੈਠਦਾ ਹੈ। ਕਾਰਨ ਇਹ ਹੈ ਕਿ ਮੀਡੀਆ ਦੀ ਸਰਦਾਰੀ ਵਿੱਚ ਅਵਸਰਾਂ ਨੂੰ ਹਨੇਰੀ ਵਾਂਗ ਉਡਾਇਆ ਵੀ ਜਾ ਸਕਦਾ ਹੈ ਤੇ ਹੜ੍ਹ ਵਾਂਗ ਬਹਾਇਆ ਵੀ ਜਾ ਸਕਦਾ ਹੈ। Continue reading “ਕਰਮਸ਼ੀਲ ਅਧਿਆਤਮਵਾਦੀ ਬਾਬਾ ਬੰਦਾ ਸਿੰਘ ਬਹਾਦਰ”

ਢੱਡਰੀਆਂਵਾਲੇ ਤੇ ਧੁੰਮਾ ਦੇ ਭੇੜ ’ਚ ਫਸਿਆ ਅਕਾਲੀ ਦਲ

ਧਰਮ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਕਸੂਤੀ ਬਣੀ ਹੋਈ ਹੈ। ਅਕਾਲੀ ਲੀਡਰਸ਼ਿਪ ਨੇ ਇਸ ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਿਰ ਮੜ੍ਹ ਦਿੱਤੀ ਹੈ, ਜਿਨ੍ਹਾਂ ਵੱਲੋਂ ਇਨ੍ਹਾਂ ਧਾਰਮਿਕ ਸ਼ਖ਼ਸੀਅਤਾਂ ਵਿਚਾਲੇ ਸੁਲ੍ਹਾ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੰਤ ਢੱਡਰੀਆਂਵਾਲੇ ਅਤੇ ਬਾਬਾ ਧੁੰਮਾ ਦੋਵੇਂ ਇਕ ਦੂਜੇ ਖ਼ਿਲਾਫ਼ ਅੜੇ ਹੋਏ ਹਨ ਅਤੇ ਇਸ ਟਕਰਾਅ ਦਾ ਕੋਈ ਜਲਦੀ ਹੱਲ ਨਿਕਲਦਾ ਨਹੀਂ ਦਿਸਦਾ। Continue reading “ਢੱਡਰੀਆਂਵਾਲੇ ਤੇ ਧੁੰਮਾ ਦੇ ਭੇੜ ’ਚ ਫਸਿਆ ਅਕਾਲੀ ਦਲ”

ਛਠਮੁ ਪੀਰੁ ਬੈਠਾ ਗੁਰੁ ਭਾਰੀ – ਗੁਰੂ ਹਰਿਗੋਬਿੰਦ ਸਾਹਿਬ

Sri Guru Hargobind Sahib Ji -1ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖ਼ਸੀਅਤ ਦੇ ਅਨੇਕਾਂ ਗੁਣ ਹਨ। ਉਨ੍ਹਾਂ ਨੂੰ ਕਈ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਜਾਂਦਾ ਹੈ, ਜਿਵੇਂ ਮੀਰੀ-ਪੀਰੀ ਦੇ ਮਾਲਕ, ਬੰਦੀਛੋੜ ਸਤਿਗੁਰੂ, ਵਡ ਯੋਧਾ, ਪਰਉਪਕਾਰੀ, ਗੁਰ-ਭਾਰੀ ਆਦਿ। ਭਾਈ ਗੁਰਦਾਸ ਜੀ ਆਪ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਦਿਆਂ ਲਿਖਦੇ ਹਨ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਵਾਰ 1/48) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਈ: ਨੂੰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ। ਪੰਚਮ ਪਾਤਸ਼ਾਹ ਜੀ ਨੇ ਬਚਨ ਉਚਾਰੇ: ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ (ਪੰਨਾ 396) Continue reading “ਛਠਮੁ ਪੀਰੁ ਬੈਠਾ ਗੁਰੁ ਭਾਰੀ – ਗੁਰੂ ਹਰਿਗੋਬਿੰਦ ਸਾਹਿਬ”

rbanner1

Share