ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ

tarasingh20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ‘ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਮਾਸਟਰ ਜੀ ਨੇ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਉਨ੍ਹਾਂ ਲਾਹੌਰ ਤੋਂ ਬੀ. ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਲਈ ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ। ਗੁਰਦੁਆਰਾ ਸੁਧਾਰ ਲਹਿਰ ਲਈ ਚਲੇ ਸੰਘਰਸ਼ ਵਿਚ ਅੰਗਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। Continue reading “ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ”

ਗਿਆਨੀ ਕਰਤਾਰ ਸਿੰਘ ਜਿਨ੍ਹਾਂ ਸਿੱਖਾਂ ਵਿਚੋਂ ਕਈ ਸਿਆਸਤਦਾਨ ਪੈਦਾ ਕੀਤੇ

Giani Kartar Singhਗਿਆਨੀ ਕਰਤਾਰ ਸਿੰਘ ਜੀ ਦਾ ਜੀਵਨ ਇਕ ਸਮੁੰਦਰ ਵਰਗਾ ਹੈ ਜਿਸ ਬਾਰੇ ਲਿਖਣ ਲਗਿਆਂ ਸਾਰੀ ਅਖ਼ਬਾਰ ਭਰੀ ਜਾ ਸਕਦੀ ਹੈ ਪਰ ਇਸ ਲੇਖ ਵਿਚ ਉਨ੍ਹਾਂ ਜਿਹੜੇ ਅਨੇਕਾਂ ਸਿਆਸਤਦਾਨ ਸਿੱਖਾਂ ਵਿਚੋਂ ਪੈਦਾ ਕੀਤੇ, ਤਿੰਨ ਮੁੱਖ ਮੰਤਰੀਆਂ ਤੋਂ ਇਲਾਵਾ ਕੁੱਝ ਕੁ ਸਿਆਸਤਦਾਨਾਂ ਬਾਰੇ ਦਸਿਆ ਜਾਵੇਗਾ। ਮੁੱਖ ਮੰਤਰੀ ਬਾਦਲ ਬਾਰੇ ਕਈ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਸਿਆਸੀ ਗੁਰੂ ਗਿਆਨੀ ਜੀ ਸਨ। ਬਾਦਲ ਆਪ ਵੀ ਸਟੇਜਾਂ ‘ਤੇ ਕਈ ਵਾਰ ਕਹਿੰਦੇ ਸੁਣੇ ਗਏ ਕਿ 1950 ਦੇ ਕਰੀਬ ਐਲ.ਐਲ.ਬੀ ਕਰ ਕੇ ਉਹ ਤਹਿਸਲਦਾਰੀ ਲੈਣ ਗਏ ਸਨ ਜਦੋਂ ਗਿਆਨੀ ਕਰਤਾਰ ਸਿੰਘ ਜੀ ਮਾਲ ਮੰਤਰੀ ਹੁੰਦੇ ਸਨ। ਗਿਆਨੀ ਜੀ ਨੇ ਹੀ ਬਾਦਲ ਜੀ ਨੂੰ ਪ੍ਰੇਰਿਆ ਕਿ ਉਹ ਸਿਆਸਤ ਵਿਚ ਕੁੱਦਣ ਤੇ ਆਪ ਤਹਿਸੀਲਦਾਰੀਆਂ ਤੇ ਹੋਰ ਵੱਡੀਆਂ ਵੱਡੀਆਂ ਨੌਕਰੀਆਂ ਦਿਆ ਕਰਨ। 1957 ਦੀਆਂ ਚੋਣਾਂ ਸਮੇਂ ਕਈ ਹੋਰਨਾਂ ਵਾਂਗ ਅਪਣੇ ਕੋਟੇ ਵਿਚ ਬਾਦਲ ਨੂੰ ਟਿਕਟ ਦਿਤੀ ਤੇ ਉਹ ਸੌਖੇ ਹੀ ਜਿੱਤ ਗਏ ਸਨ। ਯਾਦ ਰਹੇ ਕਿ 1937 ਤੋਂ 1957 ਤਕ ਕਾਂਗਰਸ ਅਤੇ ਅਕਾਲੀ ਇਵੇਂ ਹੀ ਇਕੱਠੇ ਚੋਣਾਂ ਲੜਦੇ ਸਨ ਜਿਵੇਂ ਅੱਜਕਲ ਭਾਜਪਾ ਅਤੇ ਅਕਾਲੀ ਗਠਜੋੜ ਹੈ। Continue reading “ਗਿਆਨੀ ਕਰਤਾਰ ਸਿੰਘ ਜਿਨ੍ਹਾਂ ਸਿੱਖਾਂ ਵਿਚੋਂ ਕਈ ਸਿਆਸਤਦਾਨ ਪੈਦਾ ਕੀਤੇ”

ਅਸਟਰੀਆ ਦੀ 1649 ਫੁੱਟ ਉੱਚੀ ਪਹਾੜੀ ‘ਤੇ ਸਥਾਪਿਤ ਕੀਤਾ ਗਿਆ ‘ਇਕ ਓਕਾਰ’

ioankarਹਮਬਰਗ-ਅਸਟਰੀਆ ਦੇ ਸ਼ਹਿਰ ਰੱਤਨਮਾਨਰ ਦੀ 1649 ਫੁੱਟ ਉੱਚੀ ਪਹਾੜੀ ‘ਤੇ ਜਿਥੇ ਸੰਸਾਰ ਦੇ ਬਹੁਤ ਸਾਰੇ ਧਰਮਾਂ ਦੇ ਧਾਰਮਿਕ ਚਿੰਨ੍ਹ ਲਗਾਏ ਗਏ ਹਨ, ਉਥੇ ਸਿੱਖ ਧਰਮ ਦਾ ਕੋਈ ਧਾਰਮਿਕ ਚਿੰਨ੍ਹ ਨਹੀਂ ਸੀ ਲੱਗਾ | ਅਸਟਰੀਆ ਵਸਦੇ ਸਿੱਖਾਂ ਭਾਈ ਬਲਦੀਪ ਸਿੰਘ, ਭਾਈ ਹਰਪ੍ਰੀਤ ਸਿੰਘ ਅਫਗਾਨੀ ਅਤੇ ਭਾਈ ਨਛੱਤਰ ਸਿੰਘ ਖਾਲਸਾ ਪ੍ਰਧਾਨ ਸਰਬ ਸਾਂਝੀ ਟਕਸਾਲ ਯੂਰਪ ਨੇ ਸ਼ਹਿਰ ਦੇ ਮੇਅਰ ਕਾਲ ਇਨ ਸਨੂਦਲ ਅਤੇ ਬਾਕੀ ਕਮੇਟੀ ਮੈਬਰਾਂ ਨਾਲ ਰਾਬਤਾ ਕਾਇਮ ਕਰਕੇ ਸਿੱਖ ਧਰਮ ਦਾ ਧਾਰਮਿਕ ਚਿੰਨ (ਇਕ ਓਾਕਾਰ) ਲਾਉਣ ਦੀ ਮਨਜ਼ੂਰੀ ਲੈ ਕੇ 11 ਜੂਨ, 2016 ਨੂੰ ਇਸ ਚਿੰਨ੍ਹ ਨੂੰ ਉਥੇ ਇਕ ਸਾਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਕ ਓਾਕਾਰ ਦੇ ਅਰਥ ਜਰਮਨ ਭਾਸ਼ਾ ਵਿਚ ਲਿਖ ਕੇ ਇਕ ਬੋਰਡ ਲਗਾਇਆ ਗਿਆ | Continue reading “ਅਸਟਰੀਆ ਦੀ 1649 ਫੁੱਟ ਉੱਚੀ ਪਹਾੜੀ ‘ਤੇ ਸਥਾਪਿਤ ਕੀਤਾ ਗਿਆ ‘ਇਕ ਓਕਾਰ’”

ਕ੍ਰਾਂਤੀਕਾਰੀ ਰਾਜਯੋਗੀ ਸੰਤ ਅਤਰ ਸਿੰਘ ਮਸਤੂਆਣਾ

sant atar singh mastuanaਜਦੋਂ ਸੰਤ ਅਤਰ ਸਿੰਘ ਮਸਤੂਆਣਾ ਦਾ ਜਨਮ ਹੋਇਆ, ਉਸ ਸਮੇਂ ਸਿੱਖ ਰਾਜ ਟੁੱਟ ਚੁੱਕਾ ਸੀ। ਸਿੱਖ ਸਮਾਜਿਕ, ਵਿੱਦਿਅਕ, ਧਾਰਮਿਕ ਤੇ ਰਾਜਨੀਤਕ ਤੌਰ ’ਤੇ ਪੀੜਤ ਸਨ। ਇਸ ਸਮੇਂ ਕੁਝ ਸੁਧਾਰਕ ਲਹਿਰਾਂ ਚੱਲੀਆਂ, ਜਿਨ੍ਹਾਂ ਵਿੱਚੋਂ ਸਿੰਘ ਸਭਾ ਨੇ ਸਿੱਖੀ ਨੂੰ ਬੁਰਾਈਆਂ ਤੋਂ ਬਚਾਉਣ ਵਾਸਤੇ ਸ਼ਲਾਘਾਯੋਗ ਯਤਨ ਕੀਤੇ। ਇਸ ਸਮੇਂ ਸੰਤ ਅਤਰ ਸਿੰਘ ਨੇ ਨਾਮ ਬਾਣੀ, ਕਥਾ ਕੀਰਤਨ, ਸ਼ਰਧਾ, ਭਗਤੀ, ਨਿਤਨੇਮ, ਇਸ਼ਨਾਨ ਤੇ ਸਵੇਰੇ-ਸ਼ਾਮ ਦੇ ਸਤਿਸੰਗ ਦੀ ਲਹਿਰ ਚਲਾਈ। Continue reading “ਕ੍ਰਾਂਤੀਕਾਰੀ ਰਾਜਯੋਗੀ ਸੰਤ ਅਤਰ ਸਿੰਘ ਮਸਤੂਆਣਾ”

ਅਕਾਲ ਤਖ਼ਤ ਸਾਹਿਬ ਦੀ ਹਸਤੀ ਬਹਾਲ ਰੱਖੋ

Sri-Akal-Takht-Sahibਅਕਾਲ ਤਖ਼ਤ ਦੀ ਸਿਰਜਣਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤੀ। ਮੁੱਢ ਵਿਚ ਇਹ ਇਕ ਥੜ੍ਹਾ ਹੀ ਸੀ। ਛੇਵੇਂ ਪਾਤਸ਼ਾਹ ਇਥੇ ਬੈਠ ਕੇ ਘੋਲ ਦੇਖਦੇ, ਜੋਸ਼ ਭਰੀਆਂ ਵਾਰਾਂ ਸੁਣਦੇ ਸਨ। ਉਨ੍ਹਾਂ ਦਾ ਭਾਵ ਸੀ ਇਥੇ ਸਿੱਖ ਆਪਣੇ ਝਗੜੇ ਆਪ ਹੀ ਨਿਬੇੜ ਲੈਣ। ਉਨ੍ਹਾਂ ਤੋਂ ਪਿੱਛੋਂ ਇਥੇ ਵਿਰੋਧੀ ਹੀ ਕਾਬਜ਼ ਰਹੇ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਦਾਖਲ ਨਹੀਂ ਸੀ ਹੋਣ ਦਿੱਤਾ ਗਿਆ। ਉਹ ਕੁਝ ਚਿਰ ਅਕਾਲ ਤਖਤ ਵਾਲੇ ਪਾਸੇ ਬਾਹਰ ਹੀ ਬੈਠੇ। ਅਕਾਲ ਤਖਤ ਤੇ ਦਰਬਾਰ ਸਾਹਿਬ ਦੀ ਮਹੱਤਤਾ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਪਿੱਛੋਂ ਵਧ ਗਈ। ਇਥੇ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਬਣਾ ਕੇ ਭੇਜਿਆ ਸੀ। 1718 ਤੋਂ 1765 ਤੱਕ ਦਾ ਸਮਾਂ ਖਾਲਸਾ ਪੰਥ ‘ਤੇ ਵੱਡੇ ਸੰਕਟ ਦਾ ਸਮਾਂ ਸੀ। ਪਰ ਫਿਰ ਵੀ ਸਿੱਖ ਜਥੇ ਦੀਵਾਲੀ ਤੇ ਵਿਸਾਖੀ ਦੇ ਸਮੇਂ ਇਥੇ ਇਕੱਠੇ ਹੁੰਦੇ ਸਨ ਅਤੇ ਅਕਾਲ ਤਖ਼ਤ ‘ਤੇ ਬੈਠ ਕੇ ਆਪਣੇ ਮਸਲੇ ਭਾਈਚਾਰਕ ਤੌਰ ‘ਤੇ ਹੱਲ ਕਰਦੇ। ਉਨ੍ਹਾਂ ਵਿਚ ਕੋਈ ਵੱਡਾ ਨਹੀਂ ਸੀ ਹੁੰਦਾ। Continue reading “ਅਕਾਲ ਤਖ਼ਤ ਸਾਹਿਬ ਦੀ ਹਸਤੀ ਬਹਾਲ ਰੱਖੋ”

ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ

ਕੇਂਦਰ ਵੱਲੋਂ ਬਣਾਈ ਵਿਸ਼ੇਸ਼ ਟੀਮ ਕੇਸਾਂ ਦੀ ਕਰੇਗੀ ਮੁੜ ਪੜਤਾਲ

11206cd _1984 anti sikh riots delhi (10)ਨਵੀਂ ਦਿੱਲੀ, ਕੇਂਦਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਿੱਲੀ ਅਤੇ ਕੁਝ ਹੋਰ ਸੂਬਿਆਂ ’ਚ 1984 ’ਚ ਹੋਏ ਸਿੱਖ ਕਤਲੇਆਮ ਦੇ 75 ਕੇਸਾਂ ਦੀ ਮੁੜ ਪੜਤਾਲ ਕਰੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਐਲਾਨੇ ਗਏ ਇਸ ਫ਼ੈਸਲੇ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਵਿਸ਼ੇਸ਼ ਜਾਂਚ ਟੀਮ 12 ਫਰਵਰੀ 2015 ਨੂੰ ਗ੍ਰਹਿ ਮੰਤਰਾਲੇ ਵੱਲੋਂ ਨਿਯੁਕਤ ਜਸਟਿਸ (ਸੇਵਾਮੁਕਤ) ਜੀ ਪੀ ਮਾਥੁਰ ਕਮੇਟੀ ਦੀ ਸਿਫ਼ਾਰਸ਼ ’ਤੇ ਬਣਾਈ ਗਈ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ’ਚ ਇੰਸਪੈਕਟਰ ਜਨਰਲ ਰੈਂਕ ਦੇ ਦੋ ਆਈਪੀਐਸ ਅਧਿਕਾਰੀ ਅਤੇ ਇਕ ਜੁਡੀਸ਼ਲ ਅਧਿਕਾਰੀ ਸ਼ਾਮਲ ਸਨ। Continue reading “ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ”

rbanner1

Share