ਨਿਊਟਨ ਦੀ ਕਿਤਾਬ 37 ਲੱਖ ਡਾਲਰ ’ਚ ਨਿਲਾਮ

ਨਿਊ ਯਾਰਕ- ਉੱਘੇ ਵਿਗਿਆਨੀ ਸਰ ਇਸਾਕ ਨਿਊਟਨ ਦੀ ਜਿਲਦ ਵਾਲੀ ਕਿਤਾਬ ‘ਪ੍ਰਿੰਸੀਪੀਆ ਮੈਥੇਮੈਟਿਕਾ’ 37 ਲੱਖ ਡਾਲਰ ’ਚ ਨਿਲਾਮ ਹੋਈ ਹੈ। ਨਿਊਟਨ ਦੇ ਗਤੀ ਸਬੰਧੀ ਮਸ਼ਹੂਰ ਤਿੰਨ ਸਿਧਾਂਤਾਂ ’ਤੇ ਕੀਤੇ ਗਏ ਕੰਮਾਂ ਦਾ ਇਸ ਕਿਤਾਬ ’ਚ ਜ਼ਿਕਰ ਹੈ। ਨਿਲਾਮੀ ’ਚ ਸਭ ਤੋਂ ਮਹਿੰਗੀ ਵਿਕਣ ਵਾਲੀ ਸਾਇੰਸ ਦੀ ਇਹ ਪਹਿਲੀ ਕਿਤਾਬ ਬਣ ਗਈ ਹੈ। ਇਹ ਕਿਤਾਬ 1687 ’ਚ ਲਿਖੀ ਗਈ ਸੀ ਅਤੇ ਅਲਬਰਟ ਆਇਨਸਟਾਈਨ ਨੇ ਇਸ ਨੂੰ ਬੌਧਿਕ ਪੱਖੋਂ ਅਹਿਮ ਉਪਲੱਬਧੀ ਮੰਨਿਆ ਸੀ। ਨਿਲਾਮ ਘਰ ਕ੍ਰਿਸਟੀਜ਼ ਨੂੰ ਬੱਕਰੇ ਦੀ ਖੱਲ੍ਹ ਦੇ ਕਵਰ ਵਾਲੀ ਕਿਤਾਬ ਦੀ ਵਿਕਰੀ ਤੋਂ 10 ਲੱਖ ਤੋਂ 15 ਲੱਖ ਡਾਲਰ ਤਕ ਮਿਲਣ ਦੀ ਉਮੀਦ ਸੀ। ਅਣਪਛਾਤੇ ਬੋਲੀਕਾਰ ਨੇ ਕਿਤਾਬ ਨੂੰ 37 ਲੱਖ 19 ਹਜ਼ਾਰ 500 ਡਾਲਰ ’ਚ ਖ਼ਰੀਦਿਆ। ਇਸ ਕਿਤਾਬ ਦੇ 252 ਪੰਨੇ ਹਨ ਅਤੇ ਕਈ ਚਿੱਤਰ ਵੀ ਬਣੇ ਹੋਏ ਹਨ। ਕਿਤਾਬ ਬਾਦਸ਼ਾਹ ਜੇਮਸ ਦੂਜੇ (1633-1701) ਨੂੰ ਭੇਟ ਕੀਤੀ ਗਈ ਸੀ ਅਤੇ ਕ੍ਰਿਸਟੀਜ਼ ਨਿਊਯਾਰਕ ਨੇ ਦਸੰਬਰ 2013 ’ਚ 25 ਲੱਖ ਡਾਲਰ ’ਚ ਖ਼ਰੀਦੀ ਸੀ

ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ

ਚੰਡੀਗੜ੍ਹ (ਵਤਨ ਬਿਉਰੋ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਅਤੇ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਵਿੱਚ ਧਾਰਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਨੀ-ਲਿਖਣੀ ਵੀ ਸਿਖਾਈ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਵਰਣਮਾਲਾ ਦੀ ਮਾਰਫ਼ਤ ਸਿੱਖੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸਕੂਲ ਬੋਰਡ ਲਾਹੌਰ ਵੱਲੋਂ ਚੌਥੀ ਅਤੇ ਸੱਤਵੀਂ ਜਮਾਤ ਦੀ ਉਰਦੂ ਦੀ ਪੁਸਤਕ ਵਿੱਚ ‘ਸਿੱਖ ਧਰਮ’ ਸਿਰਲੇਖ ਹੇਠ ਦਰਜ ਚੈਪਟਰ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਚੈਪਟਰ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਸਿੱਖ ਰਾਜ ਦੀ ਸਮਾਪਤੀ ਤਕ ਸੰਖੇਪ ਜਾਣਕਾਰੀ ਦਰਜ ਹੈ। Continue reading “ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ”

ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ

ਭਾਵੇਂ ਸੁਮੱਚੀ ਦੁਨੀਆਂ ਦਾ ਸਭ ਤੋਂ ਵੱਡਾ ਤੇ ਮਹਾਨ ਚਿੱਤਰਕਾਰ ਪਰਮ ਪਿਤਾ ਪਰਮਾਤਮਾ ਹੈ, ਪਰ ਫਿਰ ਵੀ ਇਸ ਫ਼ਾਨੀ ਸੰਸਾਰ ਉੱਤੇ ਕਈ ਅਜਿਹੇ ਮਹਾਨ ਚਿੱਤਰਕਾਰ ਹੋਏ ਹਨ, ਜਿਨ੍ਹਾਂ ਨੇ ਆਪਣੀ ਕਲਾ ਸਦਕਾ ਸੰਸਾਰ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅਜਿਹੇ ਹੀ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਪੈਦਾ ਹੋਏ ਚਿੱਤਰਕਾਰ ਸੋਭਾ ਸਿੰਘ ਦਾ ਹੈ।
ਸਰਦਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਪਿਤਾ ਸੁਖਦੇਵ ਸਿੰਘ ਤੇ ਮਾਤਾ ਅੱਛਰਾਂ ਦੇ ਘਰ ਸ੍ਰੀ ਹਰਗੋਬਿੰਦਰਪੁਰ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦੀ ਪਹਿਲੀ ਪਤਨੀ ਹਰਿ ਕੌਰ ਇੱਕ ਲੜਕੀ ਲੱਛਮੀ ਦੇਵੀ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਬੀਬੀ ਅੱਛਰਾਂ ਨਾਲ ਦੂਜਾ ਵਿਆਹ ਕੀਤਾ। ਬੀਬੀ ਅੱਛਰਾਂ ਵੀ ਪਹਿਲਾਂ ਵਿਆਹੀ ਹੋਈ ਸੀ। ਉਨ੍ਹਾਂ ਦੀ ਪਹਿਲੇ ਵਿਆਹ ਤੋਂ ਕ੍ਰਿਸ਼ਨਾ ਨਾਮ ਦੀ ਲੜਕੀ ਸੀ। ਬਾਅਦ ਵਿੱਚ ਉਨ੍ਹਾਂ ਦੇ ਘਰ ਮੰਗਤ ਸਿੰਘ ਤੇ ਸੋਭਾ ਸਿੰਘ ਦਾ ਜਨਮ ਹੋਇਆ। ਸੋਭਾ ਸਿੰਘ ਅਜੇ ਦੋ ਕੁ ਵਰ੍ਹੇ ਦਾ ਸੀ ਕਿ ਉਸ ਦੇ ਵੱਡੇ ਭਰਾ ਮੰਗਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੇ ਮਾਮੇ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਸਦਮਿਆਂ ਨੇ ਉਸ ਦੀ ਮਾਤਾ ਅੱਛਰਾਂ ਨੂੰ ਗਹਿਰੀ ਚੋਟ ਪਹੁੰਚਾਈ ਤੇ ਉਹ ਬਿਮਾਰ ਹੋ ਗਈ। ਉਸ ਨੂੰ ਟੀ.ਬੀ. ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਸੋਭਾ ਸਿੰਘ ਤੇ ਉਸ ਦੀ ਭੈਣ ਲੱਛਮੀ ਬਚਪਨ ਵਿੱਚ ਹੀ ਅਨਾਥ ਹੋ ਗਏ। ਪਿਤਾ ਸੁਖਦੇਵ ਸਿੰਘ ਦੇ ਫ਼ੌਜ ਵਿੱਚ ਹੋਣ ਕਰਕੇ ਸੋਭਾ ਸਿੰਘ ਦੀ ਦੇਖਭਾਲ ਉਸ ਦੀ ਭੈਣ ਲੱਛਮੀ ਦੇਵੀ ਨੇ ਹੀ ਕੀਤੀ। Continue reading “ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ”

ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ

10612cd _allahਵਿਚਾਰਕ ਤੇ ਵਿਹਾਰਕ ਤੌਰ ’ਤੇ ਅਮੀਰ ਅਤੇ ਹੋਰ ਅਨੇਕਾਂ ਖ਼ੂਬੀਆਂ ਦੀ ਮਾਲਕ ਸਿੱਖ ਕੌਮ,  ਪਤਾ ਨਹੀਂ ਕਿਉਂ ਆਪਣੇ ਲੇਖਕਾਂ, ਕਵੀਆਂ ਤੇ ਬੁੱਧੀਜੀਵੀਆਂ ਨੂੰ ਛੇਤੀ ਭੁਲਾ ਦਿੰਦੀ ਹੈ। ਸਿੱਖਾਂ ਨੇ ਸ਼ਾਇਦ ਇਸ ਤੱਥ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਕਿ ਇਹ ਕਲਮਕਾਰ ਹੀ ਹੁੰਦੇ ਹਨ, ਜੋ ਕੌਮ ਰੂਪੀ ਚਿਰਾਗ਼ ਵਿੱਚ ਆਪਣੀ ਚਰਬੀ ਢਾਲ ਕੇ ਪਾਉਂਦੇ ਰਹਿੰਦੇ ਹਨ ਤਾਂ ਕਿ ਚਿਰਾਗ਼ ਵਿੱਚੋਂ ਧੂੰਆਂ ਨਾ ਉੱਠੇ ਅਤੇ ਕੌਮ ਰੌਸ਼ਨੀ ਵੰਡਦੀ ਰਹੇ। ਸਿੱਖ ਜਗਤ ਨੇ ਬਾਬਾ ਨਾਨਕ ਦੇ ਇਸ ਮਹਾਨ ਵਾਕ ‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ’ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਕਦੇ ਇਹ ਸੋਚਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਤਕਾਰਾਂ ਨੂੰ ਉੱਚਾ ਰੁਤਬਾ ਦਿੰਦੇ ਸਨ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਖ ਸਮਾਜ ਨੇ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀਆਂ ਦਰਦਨਾਕ ਨਜ਼ਮਾਂ ਲਿਖਣ ਵਾਲੇ ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੂੰ ਵੀ ਬੇਕਿਰਕ ਹੋ ਕੇ ਵਿਸਾਰ ਦਿੱਤਾ ਹੈ। Continue reading “ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ”

ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ

ਇਤਿਹਾਸ ਦੇ ਹਰ ਪੜਾਅ ਵਿੱਚ ਕੁਝ ਅਜਿਹੇ ਜਾਂਬਾਜ਼ ਨਾਇਕ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਦੇ ਅਨੁਪਾਤ ਵਿੱਚ ਪ੍ਰਸਿੱਧੀ ਨਹੀਂ ਮਿਲਦੀ। ਦਲਜੀਤ ਸਿੰਘ ਉਰਫ਼ ਰਾਏ ਸਿੰਘ ਵੀ ਅਜਿਹਾ ਹੀ ਅਣਗੌਲਿਆ ਦੇਸ਼-ਭਗਤ ਹੈ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਅਹਿਮ ਘਟਨਾ ‘ਸਾਕਾ ਕੌਮਾਗਾਟਾਮਾਰੂ’ ਅਤੇ 1919 ਤੋਂ 1926 ਤਕ ਪੰਜਾਬ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਜ਼ਿਕਰਯੋਗ ਕੁਰਬਾਨੀ ਦੇ ਬਾਵਜੂਦ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਸਾਡੇ ਇਤਿਹਾਸਕਾਰਾਂ ਵੱਲੋਂ ਇਸ  ਜੁਝਾਰੂ ਦੇਸ਼-ਭਗਤ ਨੂੰ ਬਣਦਾ ਸਨਮਾਨ ਦਿੱਤਾ ਗਿਆ।
ਦਲਜੀਤ ਸਿੰਘ (ਰਾਏ ਸਿੰਘ) ਦਾ ਜਨਮ 1893 ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਾਉਣੀ (ਵਰਤਮਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿੱਚ ਮਲੂਕ ਸਿੰਘ ਦੇ ਘਰ ਹੋਇਆ। ਪਿੰਡ ਦੋਦਾ ਤੋਂ ਪ੍ਰਾਇਮਰੀ ਪਾਸ ਕਰਨ ਪਿੱਛੋਂ ਉਸ ਨੂੰ ਖ਼ਾਲਸਾ ਕਾਲਜੀਏਟ ਸਕੂਲ ਸ੍ਰੀ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1911 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਦਲਜੀਤ ਸਿੰਘ, ਸਿੱਖ ਵਿਦਵਾਨ ਅਤੇ ਮਿਸ਼ਨਰੀ ਭਾਈ ਤਖ਼ਤ ਸਿੰਘ ਦੇ ਪਾਸ ਕੰਨਿਆ ਮਹਾਂਵਿਦਿਆਲਾ ਫ਼ਿਰੋਜ਼ਪੁਰ ਚਲੇ ਗਏ ਅਤੇ ਭਾਈ ਸਾਹਿਬ ਵੱਲੋਂ ਕੱਢੇ ਜਾਂਦੇ ਰਸਾਲੇ ‘ਪੰਜਾਬੀ ਭੈਣ’ ਦੇ ਸਹਾਇਕ ਐਡੀਟਰ ਲੱਗ ਗਏ। Continue reading “ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ”

‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ

bapu-charkhaਨਿਊ ਯਾਰਕ – ਟਾਈਮ ਰਸਾਲੇ ਨੇ ਸੌ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਮਹਾਤਮਾ ਗਾਂਧੀ ਦੀ ਸਾਲ 1946 ਦੀ ਫੋਟੋ ਨੂੰ ਸ਼ਾਮਲ ਕੀਤਾ ਗਿਆ ਹੈ। ਮਹਾਤਮਾ ਗਾਂਧੀ ਦੀ ਇਹ ਕਾਲੀ ਚਿੱਟੀ ਤਸਵੀਰ ਫੋਟੋਗ੍ਰਾਫਰ ਮਾਰਗਰੇਟ ਬਰਕ ਵ੍ਹਾਈਟ ਨੇ ਖਿੱਚੀ ਸੀ। ਫੋਟੋ ਵਿੱਚ ਮਹਾਤਮਾ ਗਾਂਧੀ ਜ਼ਮੀਨ ’ਤੇ ਪਤਲੇ ਗੱਦੇ ’ਤੇ ਬੈਠ ਕੇ ਖ਼ਬਰਾਂ ਪੜ੍ਹ ਰਹੇ ਹਨ, ਜਦ ਕਿ ਉਨ੍ਹਾਂ ਦੇ ਅੱਗੇ ਚਰਖਾ ਪਿਆ ਹੈ। ਤਸਵੀਰ ਭਾਰਤ ਦੇ ਨੇਤਾਵਾਂ ’ਤੇ ਇਕ ਲੇਖ ਲਈ ਖਿੱਚੀ ਗਈ ਸੀ ਪਰ ਇਸ ਤੋਂ ਦੋ ਬਾਅਦ ਮਹਾਤਮਾ ਗਾਂਧੀ ਦੀ ਹੱਤਿਆ ਹੋਣ ਬਾਅਦ ਸ਼ਰਧਾਂਜਲੀ ਵਜੋਂ ਇਸ ਨੂੰ ਪ੍ਰਮੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। Continue reading “‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ”

ਰਾਸ਼ਟਰ ਗਾਣ ਨਾਲ ਜੁੜੀਆਂ ਨੌਂ ਅਨੋਖੀਆਂ ਜਾਣਕਾਰੀਆਂ

indian-flagਭਾਰਤ ਦੇ ਰਾਸ਼ਟਰ ਗਾਣ ਜਨ ਗਨ ਮਨ ਨੂੰ ਸਿਨੇਮਾ ਘਰਾਂ ਵਿੱਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ ।
ਰਾਸ਼ਟਰ ਗਾਣ ਦੇ ਬਾਰੇ ਕੁੱਝ ਰੋਚਕ ਜਾਣਕਾਰੀਆਂ –

  • ਪਹਿਲੀ ਵਾਰ ਜਨ ਗਨ ਮਨ ਗਾਇਆ ਗਿਆ ਸੀ 16 ਦਸੰਬਰ 1911 ਨੂੰ ਕਾਂਗਰਸ ਦੇ ਕੋਲਕਾਤਾ ਇਕੱਠ ਵਿੱਚ ਇਸ ਦਾ ਪਾਠ ਕੀਤਾ ਗਿਆ ਸੀ ਅਤੇ ਤਦ ਤੱਕ ਇਸ ਨੂੰ ਸੰਗੀਤਬੱਧ ਨਹੀਂ ਕੀਤਾ ਗਿਆ ਸੀ ।
  • 30 , ਦਸੰਬਰ 1911 ਨੂੰ ਬਰੀਟੀਸ਼ ਸਮਰਾਟ ਜਾਰਜ ਪੰਚਮ ਭਾਰਤ ਆਏ ਅਤੇ ਕੋਲਕਾਤਾ ਦੇ ਕੁੱਝ ਅਖ਼ਬਾਰਾਂ ਵਿੱਚ ਲਿਖਿਆ ਗਿਆ ਕਿ ਸੰਭਵਤ ਇਹ ਗੀਤ ਉਨ੍ਹਾਂ ਦੇ ਸਨਮਾਨ ਵਿੱਚ ਲਿਖਿਆ ਗਿਆ ਹੈ . ਲੇਕਿਨ 1939 ਵਿੱਚ ਰਵਿੰਦਰ ਨਾਥ ਟੈਗੋਰ ਨੇ ਇਸ ਦਾ ਖੰਡਨ ਕੀਤਾ ।
  • ਪਹਿਲੀ ਵਾਰ ਵਿਅਕਤੀ ਗਨ ਮਨ ਨੂੰ ਪਰਫਾਰਮ ਕੀਤਾ ਗਿਆ ਯਾਨੀ ਇਸ ਦੀ ਸੰਗੀਤਬੱਧ ਪ੍ਰਸਤੁਤੀ ਹੋਈ ਜਰਮਨੀ ਦੇ ਹੈੰਬਰਗ ਸ਼ਹਿਰ ਵਿੱਚ ।

Continue reading “ਰਾਸ਼ਟਰ ਗਾਣ ਨਾਲ ਜੁੜੀਆਂ ਨੌਂ ਅਨੋਖੀਆਂ ਜਾਣਕਾਰੀਆਂ”

ਸਭ ਲਈ ਸੁੰਦਰ ਸੰਸਾਰ ਦੀ ਕਾਮਨਾ – ਇਪਟਾ ਦੀ ਤਿੰਨ ਰੋਜ਼ਾ 14 ਵੀਂ ਰਾਸ਼ਟਰੀ ਸਭਿਆਚਾਰਕ ਕਾਨਫਰੰਸ

ipta-2016ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ- ਡਾ.ਰਣਬੀਰ ਸਿੰਘ
ਇਪਟਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ-ਰਾਕੇਸ਼

ਇਨਸਾਨੀ ਤੰਦਰੁਸਤੀ ਲਈ ਸ਼ੁੱਧ ਖਾਦ-ਖੁਰਾਕ, ਆਬੋ-ਹਵਾ ਤੇ ਜ਼ਹਿਨੀ ਤੰਦਰੁਸਤੀ ਲਈ ਨਿਰੋਏ ਸਭਿਆਚਾਰ ਦੀ ਲੋੜ-ਸੰਜੀਵਨ
ਇੰਦੋਰ (ਵਤਨ ਬਿਉਰੋ) ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕਰਦਾ ਅਤੇ ਕਲਾ ਲੋਕਾਂ ਲਈ ਦਾ ਆਪਣਾ ਪ੍ਰਣ ਦੁਹਰਾਉਂਦਾ ਇਪਟਾ ਦਾ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ 14 ਵੀਂ ਰਾਸ਼ਟਰੀ ਕਾਨਫਰੰਸ ਜੋ ਇੰਦੋਰ (ਮੱਧ-ਪ੍ਰਦੇਸ) ਵਿਖੇ ਭਾਰਤ ਦੇ ਹਰ ਖਿਤੇ ਦੇ ਸਭਿਆਚਾਰਕ ਰੰਗ ਬਿਖੇਰਦੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜੀ।ਭਾਰਤੀ ਸਭਿਆਚਾਰ ਦੇ ਇਸ ਮਹਾਂ ਕੁੰਭ ਦਾ ਆਗ਼ਾਜ਼ ਫਿਲਮਕਾਰ ਅਤੇ ਰਾਸ਼ਟਰੀ ਇਪਟਾ ਦੇ ਅਹਿਮ ਕਾਰਕੁਨ ਐਮ.ਐਸ. ਸੈਥਊ ਤੇ ਪੇਰਿਨ ਦਾਜੀ ਨੇ ਸਾਂਝੇ ਤੌਰ ‘ਤੇ ਝੰਡਾ ਲਹਿਰਾ ਕੇ ਕੀਤਾ ਅਤੇ ਇਪਟਾ ਦਾ ਝੰਡਾ ਗੀਤ ਇਪਟਾ, ਅਸ਼ੋਕ ਨਗਰ (ਮੱਧ-ਪ੍ਰਦੇਸ) ਇਪਟਾ, ਬਿਹਾਰ ਨੇ ਪੇਸ਼ ਕੀਤਾ।ਵੱਖ-ਵੱਖ ਰਾਜਾਂ ਦੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਫਿਲਮ ਅਭੀਨੇਤਾ, ਨਾਟਕਰਮੀ ਅਤੇ ਰਾਸ਼ਟਰੀ ਇਪਟਾ ਦੇ ਮੀਤ-ਪ੍ਰਧਾਨ ਅੰਜਨ ਸ਼੍ਰੀ ਵਾਸਤਵ ਨੇ ਕੀਤਾ। Continue reading “ਸਭ ਲਈ ਸੁੰਦਰ ਸੰਸਾਰ ਦੀ ਕਾਮਨਾ – ਇਪਟਾ ਦੀ ਤਿੰਨ ਰੋਜ਼ਾ 14 ਵੀਂ ਰਾਸ਼ਟਰੀ ਸਭਿਆਚਾਰਕ ਕਾਨਫਰੰਸ”

ਮੈਂ ਹਮੇਸ਼ਾਂ ਸੁੱਥਰੀ , ਸਿਹਤਮੰਦ ਅਤੇ ਲੋਕਾਂ ਦੀ ਬਾਤ ਪਾਉਂਦੀ ਗਾਇਕੀ ਨੂੰ ਦਿਤੀ ਤਰਜੀਹ- ਗੁਰਦੀਪ ਭੁੱਲਰ

gurdip-bhullarਪੰਜਾਬੀ ਗਾਇਕੀ ਵਿਚ ਗੰਧਲੇਪਨ ਨੂੰ ਠੱਲ ਪਾਉਂਣ ਵਾਸਤੇ ਸੈਂਸਰ ਬੋਰਡ ਬਣਾਉਣਾਂ ਮੇਰੀ ਪਹਿਲ- ਸਤਦਿੰਰ ਸੱਤੀ

 

ਪੰਜਾਬੀ ਰੰਗਮੰਚ, ਸਭਿਆਚਾਰ ਅਤੇ ਭਾਸ਼ਾ ਲਈ ਕੈਨੇਡਾ ਵਿਚ ਯਤਨਸ਼ੀਲ ਨਾਟਕ, ਗਾਇਕੀ ਅਤੇ ਫਿਲਮ ਦੇ ਖੇਤਰ ਵਿਚ ਨਾਮਣਾ ਖੱਟ ਚੁੱਕੇ ਗੁਰਦੀਪ ਭੁੱਲਰ ਜੋ  ਸਰੀ, ਕੈਨੇਡਾ ਰਂਿਹੰਦੇ ਹਨ ਨੇ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸਰੋਤਿਆ ਦੇ ਰੂ-ਬ-ਰੂ ਹੁੰਦੇ ਕਿਹਾ ਕਿ ਮੈਂ ਹਮੇਸ਼ਾਂ ਸੁੱਥਰੀ, ਸਿਹਤਮੰਦ ਅਤੇ ਲੋਕਾਂ ਦੀ ਬਾਤ ਪਾਉਂਦੀ ਗਾਇਕੀ ਨੂੰ ਦਿਤੀ ਤਰਜੀਹ ਦਿੱਤੀ ਹੈ।ਮੈਂਨੂੰ ਸੰਗੀਤ ਦੀ ਗੁੱੜਤੀ ਆਪਣੇ ਪਿਤਾ ਜੀ ਪਾਸੋਂ ਮਿਲੀ।ਕੈਨੇਡਾ ਵਰਗੇ ਮੁਲਕਾਂ ਵਿਚ ਕਲਾ ਦੀ ਜਿੰਨੀ ਕਦਰ ਹੈ ਓਨੀ ਕਦਰ ਹਾਲੇ ਸਾਡੇ ਆਪਣੇ ਮੁਲਕ ਵਿਚ ਨਹੀਂ ਪੈਣ ਲੱਗੀ।ਭਾਰਤ ਵਿਚ ਕੋਈ ਵੀ ਫਨਕਾਰ ਆਪਣੇ ਫ਼ਨ ਦੀ ਬਦੌਲਤ ਤਮਾਮ ਜ਼ਿੰਦਗੀ ਬਸਰ ਨਹੀਂ ਕਰ ਸਕਦਾ ਪਰ ਬਾਹਰੇ ਮੁਲਕਾਂ ਵਿਚ ਕਲਾਕਾਰ ਨੂੰ ਉਸਦੀ ਕਲਾ ਜ਼ਿੰਦਗੀ ਦੀਆਂ ਸਭ ਸੁੱਖ-ਸਹੂਲਤਾਂ ਮੁਹਇਆ ਕਰਵਾ ਦਿੰਦੀ ਹੈ।ਸਰੀ ਵਿਚ ਮੈਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ, ਸਭਿਆਚਾਰ ਅਤੇ ਰੰਗਮੰਚ ਨਾਲ ਜੋੜਣ ਲਈ ਗਰਦੀਪ ਆਰਟ ਸੈਂਟਰ ਰਾਂਹੀ ਸਿਖਲਾਈ ਦਿੰਦਾ ਹਾਂ ਅਤੇ ਵੱਡੇ ਪੱਧਰ ’ਤੇ ਪੰਜਾਬੀਅਤ ਨੂੰ ਪੇਸ਼ ਕਰਦੇ ਸਭਿਆਚਾਰਕ ਸਮਾਗਮਾਂ ਅਤੇ ਨਾਟਕਾਂ ਦੇ ਅਯੋਜਨ ਕਰਦਾ ਹਾਂ।ਇਹ ਸਾਰੇ ਅਯੋਜਨ ਟਿਕਟਾਂ ਉਪਰ ਹੁੰਦੇ ਹਨ।ਇਸ ਦੌਰਾਨ ਗੁਰਦੀਪ ਨੇ ਪੰਜਾਬੀ ਦੇ ਨਾਮਵਰ ਸ਼ਾਇਰ ਸਵਰਗੀ ਸ਼ਿਵ ਬਟਾਲਵੀ ਅਤੇ ਗੁਰਚਰਨ ਰਾਮਪੁਰੀ (ਕੈਨੇਡਾ) ਦੇ ਗੀਤ ਵੀ ਸੁਣਾਏ। Continue reading “ਮੈਂ ਹਮੇਸ਼ਾਂ ਸੁੱਥਰੀ , ਸਿਹਤਮੰਦ ਅਤੇ ਲੋਕਾਂ ਦੀ ਬਾਤ ਪਾਉਂਦੀ ਗਾਇਕੀ ਨੂੰ ਦਿਤੀ ਤਰਜੀਹ- ਗੁਰਦੀਪ ਭੁੱਲਰ”

ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ

village of punjab

ਸਮਾਜ ਦਾ ਸਭਿਆਚਾਰ ਲਗਾਤਾਰ ਤੇਜ਼ੀ ਨਾਲ ਬਦਲਣ ਵਾਲਾ ਵਰਤਾਰਾ ਹੈ। ਤਕਨੀਕੀ ਵਿਕਾਸ ਵਿੱਚ ਹੋਏ ਇਨਕਲਾਬ ਨਾਲ ਮਨੁੱਖ ਦੀ ਵਰਤੋਂ ਦੀਆਂ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਵਸਤਾਂ ਦਾ ਬਦਲਾਅ ਮਨੁੱਖੀ ਵਿਹਾਰ ਨੂੰ ਵੀ ਉਨੀ ਹੀ ਤੇਜ਼ੀ ਨਾਲ ਤਬਦੀਲ ਕਰਦਾ ਹੈ। ਤਬਦੀਲੀ ਦੇ ਇਸ ਵਰਤਾਰੇ ਨੂੰ ਜੇਕਰ ਅਸੀਂ ਪੰਜਾਬੀ ਸਮਾਜ ਦੇ ਸੰਦਰਭ ਵਿੱਚ ਵੇਖੀਏ ਤਾਂ ਇੱਥੇ ਹਰੇ, ਚਿੱਟੇ ਇਨਕਲਾਬ ਅਤੇ ਇਸ ਤੋਂ ਬਾਅਦ ਦੇ ਦੌਰ ਨੂੰ ਵੱਡੀਆਂ ਤਬਦੀਲੀਆਂ ਦਾ ਦੌਰ ਕਿਹਾ ਜਾ ਸਕਦਾ ਹੈ ਜਿਸ ਨਾਲ ਪੰਜਾਬੀ ਲੋਕਾਂ ਦਾ ਰਹਿਣ ਸਹਿਣ, ਸੁਭਾਅ, ਖਾਣ ਪੀਣ ਅਤੇ ਰਸਮਾਂ ਤੇਜ਼ੀ ਨਾਲ ਤਬਦੀਲ ਹੋਈਆਂ। ਖੇਤੀ ਦੇ ਸੰਦ ਅਤੇ ਇਸ ਨਾਲ ਜੁੜੇ ਕੰਮਕਾਜ, ਆਵਾਜਾਈ ਦੇ ਸਾਧਨ, ਵਿਆਹ ਸ਼ਾਦੀ ਦੀਆਂ ਰਸਮਾਂ, ਇੱਕ ਕਿਸਾਨ ਅਤੇ ਘਰ ਵਿੱਚ ਕੰਮ ਕਰਦੀ ਸੁਆਣੀ ਦੇ ਰੁਝੇਵੇਂ ਆਦਿ ਸਭ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਤਬਦੀਲ ਹੋਏ। Continue reading “ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ”

rbanner1

Share