ਰੁੱਖ ਬਚਾਓ, ਹਰਿਆਵਲ ਫੈਲਾਓ

treeਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ।

ਗੁਰੂ ਸਾਹਿਬ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਸਾਡਾ ਫਰਜ਼ ਹੈ ਕਿ ਗੁਰੂ ਰੂਪੀ ਹਵਾ ਨੂੰ ਸ਼ੁੱਧ ਰੱਖੀਏ। ਪਾਣੀ ਪਿਤਾ ਸਮਾਨ ਹੈ। ਪਾਣੀ ਵਿੱਚ ਜ਼ਹਿਰੀਲੇ ਰਸਾਇਣ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ। ਪਾਣੀ ਪਿਤਾ ਹੈ- ਪਾਣੀ ਦਾ ਪਿਤਾ ਵਾਂਗ ਹੀ ਸਤਿਕਾਰ ਕਰੀਏ। ਧਰਤੀ ਮਾਤ ਹੈ- ਸਾਡੀ ਪਾਲਣਹਾਰ ਹੈ। ਧਰਤੀ ਦਾ ਵਾਤਾਵਰਣ ਸ਼ੁੱਧ ਰੱਖਣਾ ਸਾਡਾ ਪਰਮ ਧਰਮ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ – ‘ਬਲਿਹਾਰੀ ਕੁਦਰਤਿ ਵਸਿਆ। ਤੇਰਾ ਅੰਤ ਨਾ ਜਾਈ ਲਖਿਆ’ ਆਪਾਂ ਸਾਰੇ ਪ੍ਰਾਣੀ ਜਲ, ਜੰਗਲ, ਜ਼ਮੀਨ ਤੇ ਜਾਨਵਰਾਂ ਨਾਲ ਪਿਆਰ ਕਰੀਏ। ਬਿਰਖ ਨਾ ਕੱਟੀਏ,
ਨਵੇਂ ਬਿਰਖ ਲਗਾਈਏ, ਬਿਰਖਾਂ ਨੂੰ ਪਾਲੀਏ। ਧਰਤੀ ਮਾਤਾ ਨੂੰ ਰਸਾਇਣਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ, ਨਦੀਨਨਾਸ਼ਕਾਂ ਵਰਗੇ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਤੋਂ ਬਚਾ ਕੇ ਰੱਖੀਏ। ਜੈਵਿਕ ਖੇਤੀ ਅਪਣਾਈਏ। ਝੋਨਾ ਘੱਟ ਲਾਈਏ। ਧਰਤੀ ਹੇਠਲੇ ਪਾਣੀ ਨੂੰ ਸ਼ੁੱਧ ਰੱਖੀਏ। ਵਾਢੀ ਤੋਂ ਬਾਅਦ ਬਚੇ ਨਾੜ ਨੂੰ ਅੱਗ ਨਾ ਲਾਈਏ, ਧਰਤੀ ਨੂੰ  ਬਾਂਝ ਨਾ ਕਰੀਏ। ਪਾਣੀ ਦਾ ਸਰਫਾ ਕਰੀਏ। ਪਾਣੀ ਜ਼ਾਇਆ ਹੋਣ ਤੋਂ ਬਚਾਈਏ।
ਨਾਨਕ ਇਹ ਜਗਤ ਸਭ ਜਲ ਹੈ,
ਜਲ ਹੀ ਤੇ ਸਭ ਕੋਇ।।

ਆਪਾਂ ਸਾਰੇ, ਸਹੀ ਸੋਚ ਵਾਲੇ ਵਿਅਕਤੀ ਫੈਸਲਾ ਕਰੀਏ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾ ਕੇ ਰੁੱਖਾਂ ਦੀ ਰਾਖੀ ਕਰਕੇ ਇਸ ਤਪਸ਼ ਮਾਰੀ ਧਰਤੀ ਨੂੰ ਹਰੀ-ਭਰੀ ਕਰਨਾ ਹੈ। ਰੁੱਖਾਂ ਦੀ ਘਣੀ ਛਾਂ ਸਾਡੇ ਤਪਦੇ ਹਿਰਦੇ ਸ਼ਾਂਤ ਕਰਦੀ ਹੈ। ਰੁੱਖ ਸਾਡੇ ਮਿੱਤਰ ਹਨ, ਹਮਦਰਦ ਹਨ। ਸਾਡੇ ਦੁੱਖ ਸਮਝਦੇ ਹਨ। ਖੁਸ਼ੀ-ਗ਼ਮੀ ਮਹਿਸੂਸ ਕਰਦੇ ਹਨ। ਭਾਵੇਂ ਇਨ੍ਹਾਂ ਪਾਸ ਜ਼ੁਬਾਨ ਨਹੀਂ ਹੁੰਦੀ, ਪਰ ਰੁੱਖ ਗੀਤ ਵੀ ਗਾਉਂਦੇ ਹਨ। ਮੌਸਮ ਬਹਾਰ ਵਿੱਚ ਰੁੱਖਾਂ ਉੱਤੇ ਜੋਬਨ ਆਉਂਦਾ ਹੈ। ਨਵੇਂ ਪੱਤੇ ਆਉਂਦੇ ਹਨ। ਫੁੱਲ ਡੋਡੀਆਂ ਲੱਗਦੀਆਂ ਹਨ। ਬਰਸਾਤ ਵਿੱਚ ਰੁੱਖ ਇਸ਼ਨਾਨ ਕਰਦੇ ਹਨ, ਗਾਉਂਦੇ ਹਨ। ਬੇਰੀ ਦੇ ਬਿਰਖ ਨੂੰ ਜਦੋਂ ਬੇਰ ਲੱਗਦੇ ਹਨ ਤਾਂ ਬੇਰੀ ਝੁੱਕ ਜਾਂਦੀ ਹੈ। ਪੱਥਰ ਮਾਰਨ ਦੀ ਲੋੜ ਨਹੀਂ । ਪੱਕੇ ਬੇਰ ਖਲੋ ਕੇ ਤੋੜੇ ਜਾ ਸਕਦੇ ਹਨ। ਨਿਮਰਤਾ, ਨਿਰਮਾਣ ਦੇ ਗੁਣ ਅਸੀਂ ਬੇਰੀ ਦੇ ਬਿਰਖ ਤੋਂ ਸਿੱਖਦਾੇ ਹਾਂ।
ਪਤਾ ਨਹੀਂ ਕਿਹੜੀ ਮਾਰੂ ਹਵਾ ਚੱਲੀ ਹੈ ਕਿ ਕਿੱਕਰਾਂ ਦੇ ਰੁੱਖ ਘਟਦੇ ਹੀ ਜਾ ਰਹੇ ਹਨ। ਸੂਇਆਂ ਤੇ ਨਹਿਰਾਂ ਕਿਨਾਰੇ ਕਦੀ ਉੱਚੀਆਂ ਲੰਮੀਆਂ ਟਾਹਲੀਆਂ ਲਹਿਰਾਇਆ ਕਰਦੀਆਂ ਸਨ। ਹੁਣ ਟਾਵੀਂ ਟਾਵੀਂ ਹੀ ਕਿੱਧਰੇ ਕੋਈ ਟਾਹਲੀ ਰਹਿ ਗਈ ਹੈ। ਨਿੰਮਾਂ ਹਾਲੀ ਵੀ ਹਰੀਆਂ ਭਰੀਆਂ ਹਨ। ਨਿੰਮਾਂ ਦੇ ਵੱਧ ਤੋਂ ਵੱਧ ਬਿਰਖ ਲਾਉਣੇ ਚਾਹੀਦੇ ਹਨ। ਨਿੰਮਾਂ ਦੇ ਕਈ ਗੁਣ ਹਨ। ਨਿੰਮਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਉਪਜਾਊ ਧਰਤੀ ਹੌਲੀ ਹੌਲੀ ਘਟਦੀ ਜਾ ਰਹੀ ਹੈ। ਥਾਂ ਥਾਂ ਰਿਹਾਇਸ਼ੀ ਬਸਤੀਆਂ ਉਸਰ ਰਹੀਆਂ ਹਨ। ਹਰੇ ਭਰੇ ਜੰਗਲ ਕੱਟ ਕੇ, ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ। ਧਾਰਮਿਕ ਅਸਥਾਨ ਤੇ ਡੇਰੇ ਫੈਲ ਰਹੇ ਹਨ। ਧਰਤੀ ਸੁੰਗੜ ਰਹੀ ਹੈ। ਧਰਤੀ ਉੱਤੇ ਸੇਮ ਤੇ ਕੱਲਰ ਨੇ ਹਮਲਾ ਕੀਤਾ ਹੋਇਆ ਹੈ। ਜੇ ਧਰਤੀ ਘਟਦੀ ਗਈ ਤਾਂ ਰੁੱਖਾਂ ਲਈ ਵੀ ਥਾਂ ਘਟਦੀ ਜਾਵੇਗੀ। ਹਰਿਆਵਲ, ਤਪਸ਼ ਵਿੱਚ ਬਦਲ ਜਾਵੇਗੀ। ਧਰਤੀ ਵਿੱਚ ਅਸੀਂ ਬਹੁਤ ਗੰਦਮੰਦ ਮਿਲਾ ਰਹੇ ਹਾਂ।  ਧਰਤੀ ਵਿੱਚ ਹੇਠਾਂ ਤਾਰਾਂ, ਪਾਈਪਾਂ, ਸੀਵਰੇਜ ਦੀ ਗੰਦਗੀ, ਕਾਰਖਾਨਿਆਂ ਦਾ ਜ਼ਹਿਰੀਲਾ ਮਾਦਾ ਮਿਲਾਇਆ ਜਾ ਰਿਹਾ ਹੈ। ਧਰਤੀ ਉਪਰ ਫਸਲਾਂ ਦਾ ਰਹਿੰਦ-ਖੂੰਹਦ ਤੇ ਘਾਹ-ਫੂਸ ਸਾੜਿਆ ਜਾ ਰਿਹਾ ਹੈ। ਧਰਤੀ ਦਾ ਸੀਨਾ ਅੰਦਰੋਂ ਵਿੰਨ੍ਹਿਆ ਜਾ ਰਿਹਾ ਹੈ। ਪਾਣੀ ਦੀਆਂ ਭਰੀਆਂ  ਸਮੁੰਦਰੀ ਹਵਾਵਾਂ ਸਾਡੇ ਪਹਾੜਾਂ ਨਾਲ ਟਕਰਾਉਣ ਤੋਂ ਪਹਿਲਾਂ ਹੀ ਤਪ ਜਾਂਦੀਆਂ ਹਨ। ਬਾਰਸ਼ ਕਿਵੇਂ ਬਰਸੇ? ਪਾਣੀ ਦੇ ਭਰੇ ਮੇਘਲੇ ਸਾਡੇ ਨਾਲ ਪਹਿਲਾਂ ਹੀ ਰੁੱਸ ਗਏ ਹਨ। ਵੀਰਵਾਰ ਦੀਆਂ ਝੜੀਆਂ ਹਫਤਾ ਹਫਤਾ ਤਕ ਬਰਸਦੀਆਂ ਸਨ, ਹੁਣ ਦੋ ਘੰਟਿਆਂ ਦਾ ਮੀਂਹ ਹੜ੍ਹ ਵਰਗੀ ਸਥਿਤੀ ਬਣਾ ਦਿੰਦਾ ਹੈ ਪਰ ਧਰਤੀ ਦਾ ਸੀਨਾ ਨਹੀਂ ਠਾਰਦਾ। ਪਿੱਪਲ ਦੇ ਹਰੇ ਚੌੜੇ ਪੱਤੇ ਤੋੜ ਕੇ ਗਰਮ ਤਵੇ ਉੱਤੇ ਮਿੱਠੇ ਪੂੜੇ ਫੈਲਾਏ ਜਾਂਦੇ ਹਨ। ਹੁਣ ਤਾਂ ਵਾਤਾਵਰਣ ਦਾ ਸਾਵਾਂਪਨ ਨਹੀਂ ਰਿਹਾ। ਰੁੱਖ ਕਾਦਿਰ ਦੀ ਕੁਦਰਤ ਦੇ ਪਹਿਰੇਦਾਰ ਹਨ, ਰਖਵਾਲੇ ਹਨ। ਰੁੱਖ ਜੀਵਨ ਦਾਨੀ ਹਨ। ਗੁਰੂ ਸਾਹਿਬਾਨ ਨੇ ਤਾਂ ਰੁੱਖਾਂ ਦੀ ਤੁਲਨਾ ਅੰਮ੍ਰਿਤ ਨਾਲ ਕੀਤੀ ਹੈ। ਗੁਰੂ ਅੰਗਦ ਦੇਵ ਜੀ ਲਿਖਦੇ ਹਨ:
ਸਤਿਗੁਰੂ ਅੰਮ੍ਰਿਤ ਬਿਰਖੁ ਹੈ।
ਅੰਮ੍ਰਿਤ ਰਸਿ ਲਿਆ।।
ਇਹ ਵੀ ਕਿਹਾ ਜਾਂਦਾ ਹੈ: ਰੁੱਖਾਂ ਵਿੱਚ ਰੱਬ ਵਸਦਾ ਹੈ/ਰੁੱਖਾਂ ਵਿੱਚੋਂ ਅੰਮ੍ਰਿਤ ਝਰਦਾ ਹੈ। ਆਓ ਰੁੱਖ ਲਾਈਏ, ਰੁੱਖ ਪਾਲੀਏ, ਰੁੱਖ ਬਚਾਈਏ। ਧਰਤੀ ਦੀ ਹਰਿਆਵਲ ਵਧਾਈਏ।

ਪ੍ਰੋ.ਹਮਦਰਦਵੀਰ ਨੌਸ਼ਹਿਰਵੀ 94638-08697

ਸਟੀਵ ਮੈੱਕਰੀ ਮਦਦ ਕਰਣਗੇ ਸ਼ਰਬਤ ਗੁਲਾ ਦੀ

sharbat-gula-nowਮੰਨੇ ਪ੍ਰਮੰਨੇ ਫੋਟੋਗਰਾਫਰ ਸਟੀਵ ਮੈੱਕਰੀ ਨੇ ਕਿਹਾ ਹੈ ਕਿ ਉਹ ਸ਼ਰਬਤ ਗੁਲਾ ਦੀ ਹਰਸੰਭਵ ਮਦਦ ਕਰਣਗੇ . ਸ਼ਰਬਤ ਗੁਲਾ ਅਫਗਾਨਿਸਤਾਨ ਦੀ ਉਹ ਸ਼ਰਨਾਰਥੀ ਕੁੜੀ ਹੈ ਜਿਸਦੀ ਤਸਵੀਰ ਨੇਸ਼ਨਲ ਜੋਗਰਾਫਿਕ ਦੇ ਕਵਰ ਪੇਜ ਉੱਤੇ 1985 ਵਿੱਚ ਛੱਪੀ ਸੀ ਜਿਨ੍ਹੇ ਪੂਰੀ ਦੁਨੀਆ ਦਾ ਧਿਆਨ ਆਕਰਸ਼ਤ ਕੀਤਾ ਸੀ . ਸ਼ਰਬਤ ਦੀ ਇਹ ਤਸਵੀਰ ਸਟੀਵ ਮੈੱਕਰੀ ਨੇ ਹੀ ਖਿੱਚੀ ਸੀ . ਸ਼ਰਬਤ ਗੁਲਾ ਨੂੰ ਪਿਛਲੇ ਦਿਨੀਂ ਪਾਕਿਸਤਾਨ ਵਿੱਚ ਨਕਲੀ ਪਹਿਚਾਣ ਪੱਤਰ ਬਣਵਾਉਣ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ .
ਸਟੀਵ ਨੇ ਆਪਣੇ ਇੰਸਟਾਗਰਾਮ ਪੰਨੇ ਉੱਤੇ ਸ਼ਰਬਤ ਗੁਲਾ ਨੂੰ ਹਿਰਾਸਤ ਵਿੱਚ ਲਈ ਜਾਣ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਸ਼ਰਬਤ ਦੀ ਹਰਸੰਭਵ ਮਦਦ ਕਰਣਗੇ . ਉਨ੍ਹਾਂ ਦਾ ਕਹਿਣਾ ਸੀ , ਅਸੀ ਉਸ ਇਲਾਕੇ ਵਿੱਚ ਆਪਣੇ ਦੋਸਤਾਂ ਦੇ ਸੰਪਰਕ ਵਿੱਚ ਹਾਂ ਅਤੇ ਹਰਸੰਭਵ ਕੋਸ਼ਿਸ਼ ਕਰ ਰਹੇ ਹਾਂ . ਮੈਂ ਸ਼ਰਬਤ ਅਤੇ ਉਸਦੇ ਪਰਵਾਰ ਨੂੰ ਹਰ ਤਰ੍ਹਾਂ ਦੀਆਂ ਕਾਨੂੰਨੀ ਅਤੇ ਵਿੱਤੀ ਸਹਾਇਤਾ ਉਪਲੱਬਧ ਕਰਾਉਣ ਲਈ ਪ੍ਰਤਿਬਧ ਹਾਂ . Continue reading “ਸਟੀਵ ਮੈੱਕਰੀ ਮਦਦ ਕਰਣਗੇ ਸ਼ਰਬਤ ਗੁਲਾ ਦੀ”

ਪੁਆਧੀ ਲੋਕ ਗੀਤਾਂ ’ਚ ਜਨ ਜੀਵਨ ਦੀ ਝਲਕ

 Map of poadhਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ, ਉਦਗਾਰਾਂ, ਗ਼ਮੀਆਂ-ਖ਼ੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਨ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦੀ ਗਾਥਾ ਵੀ ਬਿਆਨ ਕਰਦੇ ਹਨ। ਇਨ੍ਹਾਂ ਵਿੱਚ ਕਿਸੇ ਜਨ-ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸੱਭਿਆਚਾਰਕ ਤੱਤ ਸਮੋਏ ਹੁੰਦੇ ਹਨ। ਲੋਕ ਗੀਤਾਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਨ੍ਹਾਂ ਨੂੰ ਸੱਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵੀ ਸਮਝਣ ਦੀ ਲੋੜ ਹੈ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਸਾਕਾਦਾਰੀਆਂ-ਸਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਨ੍ਹਾਂ ਵਿੱਚ ਜਨ-ਜੀਵਨ ਦੀ ਆਤਮਾ ਵਿਦਮਾਨ ਹੈ।
ਪੁਆਧੀ ਲੋਕ ਗੀਤ ਪੰਜਾਬੀ ਲੋਕਧਾਰਾ ਦਾ ਅਨਿਖੜਵਾਂ ਅੰਗ ਹਨ। ਪੁਆਧ ਚੜ੍ਹਦੇ ਪੰਜਾਬ ਦਾ ਪੂਰਬ ਦੇ ਪਾਸੇ ਦਾ ਭਾਸ਼ਾਈ ਖੇਤਰ ਹੈ ਜਿੱਥੇ ਪੁਆਧੀ ਉੱਪ-ਭਾਸ਼ਾ ਬੋਲੀ ਜਾਂਦੀ ਰਹੀ ਹੈ। ਪੁਆਧੀ ਪੰਜਾਬੀ ਭਾਸ਼ਾ ਦੀ ਹੀ ਉੱਪ-ਭਾਸ਼ਾ ਹੈ। ਮੁੱਖ ਤੌਰ ’ਤੇ ਦਰਿਆ ਸਤਲੁਜ ਅਤੇ ਘੱਗਰ ਦਰਿਆ ਦੇ ਵਿਚਕਾਰਲੇ ਖੇਤਰ ਨੂੰ ਪੁਆਧ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਵਿੱਚ ਰੋਪੜ ਸਬ-ਡਿਵੀਜ਼ਨ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਖਮਾਣੋਂ ਦਾ ਇਲਾਕਾ, ਮੋਰਿੰਡਾ, ਖਰੜ, ਮੁਹਾਲੀ, ਡੇਰਾਬਸੀ, ਬਨੂੜ, ਰਾਜਪੁਰਾ, ਅੰਬਾਲਾ, ਜਗਾਧਰੀ, ਨਰਾਇਣਗੜ੍ਹ, ਯਮੁਨਾ ਨਗਰ, ਕੁਰੂਕਸ਼ੇਤਰ ਅਤੇ ਕੈਥਲ ਤਕ ਦੇ ਇਲਾਕੇ ਸ਼ਾਮਿਲ ਹਨ। ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਤਕ ਪੁਆਧ ਦੀ ਸੀਮਾ ਜਾ ਲਗਦੀ ਹੈ। Continue reading “ਪੁਆਧੀ ਲੋਕ ਗੀਤਾਂ ’ਚ ਜਨ ਜੀਵਨ ਦੀ ਝਲਕ”

ਪੁਆਧੀ ਬੋਲੀ ਦਾ ਪਹਿਲਾ ਖੋਜਕਾਰ-ਡਾ. ਬਲਬੀਰ ਸਿੰਘ ਸੰਧੂ

Dr balbir-singh-sandhuਭਾਸ਼ਾ ਵਿਗਿਆਨ ਦੇ ਖੇਤਰ ਵਿੱਚ ‘ਇੰਸਟਰੂਮੈਂਟ ਫੋਨੈਟਿਕਸ’ ਦਾ ਸ਼ਾਹ ਅਸਵਾਰ ਅਤੇ ਪੁਆਧੀ ਬੋਲੀ ’ਤੇ ਪਹਿਲੀ ਵਾਰ ਪੀਐੱਚ.ਡੀ. ਕਰਨ ਵਾਲਾ ਡਾ. ਬਲਬੀਰ ਸਿੰਘ ਸੰਧੂ ਉੱਚ ਵਿੱਦਿਅਕ ਸੰਸਥਾਵਾਂ ਅਤੇ ਵਿਦਵਾਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਜਾਪਦਾ ਹੈ। ਉਹ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦੇ ਪੁਆਧ ਦੇ ਨਿੱਕੇ ਜਿਹੇ ਪਿੰਡ ਨਰੜੂ ਦੇ ਸਾਧਾਰਨ ਕਿਸਾਨ ਪਰਿਵਾਰ ਵਿੱਚ 28 ਸਤੰਬਰ 1934 ਨੂੰ ਜਨਮੇ। ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ 1956 ਵਿੱਚ ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵਿੱਚ ਬਤੌਰ ਖੋਜ ਸਹਾਇਕ ਦੀ ਨੌਕਰੀ ਕੀਤੀ। ਉਦੋਂ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੇ ਬਲਬੀਰ ਸਿੰਘ ਸੰਧੂ ਦੀ ਖੋਜ ਘਾਲਣਾ ਬਾਰੇ ਜਾਣ ਕੇ ਕਿਹਾ ਸੀ ਕਿ ਬਲਬੀਰ ਸੰਧੂ ਦੀਆਂ ਖੁੱਚਾਂ ਵਿੱਚ ਬੜਾ ਦਮ ਹੈ। ਇਹ ਉਹ ਸਮਾਂ ਸੀ ਕਿ ਡਾ. ਸੰਧੂ ਭਾਸ਼ਾ ਵਿਗਿਆਨ ਦੀਆਂ ਖੋਜਾਂ ਵੱਲ ਅੱਗੇ ਵਧਦੇ ਗਏ। Continue reading “ਪੁਆਧੀ ਬੋਲੀ ਦਾ ਪਹਿਲਾ ਖੋਜਕਾਰ-ਡਾ. ਬਲਬੀਰ ਸਿੰਘ ਸੰਧੂ”

ਪਾਕਿਸਤਾਨ ਫੇਰੀ ਦੀਆਂ ਨਿੱਘੀਆਂ ਯਾਦਾਂ

ਜਿੰਦਰ ਪੰਜਾਬੀ ਦਾ ਪ੍ਰਮੁੱਖ ਤੇ ਚਰਚਿਤ ਕਹਾਣੀਕਾਰ ਹੈ। ‘ਚੱਲ ਜਿੰਦਰ ਇਸਲਾਮਾਬਾਦ ਚੱਲੀਏ’ ਉਸ ਦਾ ਨਵਾਂ ਸਫ਼ਰਨਾਮਾ ਹੈ। ਇਸ ਵਿੱਚ ਪਾਕਿਸਤਾਨ ਫੇਰੀ ਨਾਲ ਸਬੰਧਿਤ 12 ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ।  ‘ਮਿੱਤਰਾਂ ਦੀ ਜਿੱਤ’ ਨਾਮੀ ਲੇਖ ਵਿੱਚ ਲੇਖਕ ਦੱਸਦਾ ਹੈ ਕਿ ਉਹ ਗੌਤਮ ਤੇ ਡਾ. ਹਰਬੰਸ ਸਿੰਘ ਧੀਮਾਨ ਨਾਲ ਪਾਕਿਸਤਾਨ ਦੀ ਸੈਰ ਕਰਨ ਨੂੰ ਜਾਂਦਾ ਹੈ। ਪਾਕਿਸਤਾਨੀ ਮਿੱਤਰਾਂ ਦੀ ਕੋਸ਼ਿਸ਼ ਸਦਕਾ ਉਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਹੈ ਜਿਸ ਨੂੰ ਲੇਖਕ ਆਪਣੇ ਮਿੱਤਰਾਂ ਦੀ ਜਿੱਤ ਦੱਸਦਾ ਹੈ। ਜਦੋਂ ਲੇਖਕ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਦੇਖਣ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।
ਉਹ ਦੱਸਦਾ ਹੈ ਕਿ ਚਾਹੇ ਉਹ ਕਿਸੇ ਵੀ ਦੇਸ਼ ਦਾ ਬਾਰਡਰ ਵੇਖਣ ਜਾਵੇ, ਉਸ ਨੂੰ ਬਹੁਤ ਚਾਅ ਹੁੰਦਾ ਹੈ। ਉਹ ਪਾਕਿਸਤਾਨ ਵਿੱਚ ਕਈ ਲੋਕਾਂ ਨੂੰ ਮਿਲਿਆ। ਪਾਕਿਸਤਾਨ ਵਿਚਲੀਆਂ ਕਈ ਸੁੰਦਰ ਥਾਵਾਂ ਦੇ ਉਸ ਨੇ ਦਰਸ਼ਨ ਕੀਤੇ ਅਤੇ ਉਨ੍ਹਾਂ ਬਾਰੇ ਅਸਲ ਜਾਣਕਾਰੀ ਹਾਸਲ ਕੀਤੀ। ਉਹ ਪਾਕਿਸਤਾਨ ਵਿਚਲਾ ਆਪਣਾ ਨਾਨਕਾ ਘਰ ਵੀ ਦੇਖਣ ਗਿਆ ਜਿੱਥੇ ਉਸ ਦੇ ਨਾਨੇ ਦੇ ਇੱਕ ਪੁਰਾਣੇ ਦੋਸਤ ਬਜ਼ੁਰਗ ਨੇ ਉਸ ਦੇ ਪਰਿਵਾਰ ਬਾਰੇ ਬਹੁਤ ਰੌਚਿਕ ਗੱਲਾਂ ਦੱਸੀਆਂ। ਲੇਖਕ ਨੇ ‘ਲਾਹੌਰ ਦੀ ਇੱਕ ਖ਼ੂਬਸੂਰਤ ਤੇ ਯਾਦਗਾਰੀ ਸਵੇਰ’ ਬਾਰੇ ਵੀ ਇੱਕ ਲੇਖ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਹਨ। ਨਕੋਦਰ ਸ਼ਹਿਰ ਦਾ ਰਹਿਣ ਵਾਲਾ ਇੱਕ ਬਜ਼ੁਰਗ ਅਸ਼ਰਫ ਉਸ ਨੂੰ ਮਿਲਦਾ ਹੈ। ਉਹ ਨਕੋਦਰ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੇ ਮਾਰੇ ਜਾਣ ਬਾਰੇ ਵੀ ਲੇਖਕ ਨੂੰ ਜਾਣਕਾਰੀ ਦਿੰਦਾ ਹੈ।
ਇੱਕ ਲੇਖ ਵਿੱਚ ਭੀਸ਼ਮ ਸਾਹਨੀ ਦੇ ‘ਤਮਸ’ ਤੇ ਦੂਜੇ ਲੇਖਕ ਦੇ ਨਾਵਲ ‘ਬਸਤੀ’ ਬਾਰੇ ਚਰਚਾ ਸ਼ਾਮਲ ਹੈ। ਪਾਕਿਸਤਾਨੀ ਲੇਖਕ ਖ਼ਾਲਿਦ, ਜਿੰਦਰ ਨੂੰ ਕਈ ਲੇਖਕਾਂ ਨਾਲ ਵੀ ਮਿਲਾਉਂਦਾ ਹੈ ਅਤੇ ਉੱਥੋਂ ਲੇਖਕਾਂ ਦੁਆਰਾ ਛਾਪੇ ਜਾਣ ਵਾਲੇ ਮੈਗਜ਼ੀਨਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਪੁਸਤਕ ਰੌਚਿਕ ਹੈ ਅਤੇ ਪੜ੍ਹੀ ਜਾਣ ਵਾਲੀ ਹੈ।

ਜਿਵੰਤ ਦੀਵਾਰ

wall-paintingਇਹ ਤਸਵੀਰ ਨਾਇਜੇਲ ਜੈਕਸਨ ਨੇ ਖਿੱਚੀ ਹੈ. ਨਾਇਜੇਲ ਦਾ ਕਹਿਣਾ ਹੈ, ਲੰਦਨ ਦੇ ਬਰਿਕ ਲੇਨ ਏਰੀਆ ਵਿੱਚ ਇੱਕ ਦੀਵਾਰ ਉੱਤੇ ਕੀਤੀ ਗਈ ਇਸ ਪੇਂਟਿੰਗ ਨੇ ਦੀਵਾਰ ਨੂੰ ਜਿਵੰਤ ਬਣਾ ਦਿੱਤਾ ਹੈ .

‘ਸਭ ਕੁਝ ਖ਼ਤਰੇ ‘ਚ ਹੈ’ – ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ

ਸਭ ਕੁਝ ਖ਼ਤਰੇ 'ਚ ਹੈਮੇਜਰ ਸਿੰਘ ਨਾਗਰਾ ਨੇ ਆਪਣੇ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਹੈ।
ਇਸ ਕਾਵਿ-ਸੰਗ੍ਰਹਿ ਵਿੱਚ ਨਾਗਰਾ ਨੇ ਵਧੇਰੇ ਕਵਿਤਾਵਾਂ ਉਹ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਉਸਨੇ 1987-1992 ਦੌਰਾਨ ਆਪਣੇ ਵਿਦਿਆਰਥੀ ਜੀਵਨ ਸਮੇਂ ਲਿਖੀਆਂ। ਸ਼ਾਇਦ, ਇਸੇ ਕਾਰਨ ਹੀ ਇਨ੍ਹਾਂ ‘ਚੋਂ ਵਧੇਰੇ ਕਵਿਤਾਵਾਂ ਬੜੇ ਸਰਲ ਸੁਭਾਅ ਦੀਆਂ ਹਨ। ਇਸ ਕਾਵਿ-ਸੰਗ੍ਰਹਿ ਦੀ ਕਿਸੇ ਵੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ।
‘ਸਭ ਕੁਝ ਖ਼ਤਰੇ ‘ਚ ਹੈ’ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਭਵਿੱਖ ਵਿੱਚ ਪਰਪੱਕ ਕਵਿਤਾਵਾਂ ਲਿਖਣ ਲਈ ਕੀਤਾ ਗਿਆ ਪਹਿਲਾ ਕਾਵਿਕ ਅਭਿਆਸ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਨ੍ਹਾਂ ਕਵਿਤਾਵਾਂ ਵਿੱਚ ਨਾਗਰਾ ਨੇ ਮਨੁੱਖੀ ਹੋਂਦ ਨਾਲ ਜੁੜੇ ਵੱਖੋ ਵੱਖ ਪਹਿਲੂਆਂ ਬਾਰੇ ਬੜੇ ਹੀ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਚਿੰਤਾ ਪ੍ਰਗਟਾਈ ਹੈ।
ਮੇਜਰ ਸਿੰਘ ਨਾਗਰਾ ਦਾ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਪੜ੍ਹਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈ। ਇੱਕ ਸੁਚੇਤ ਸ਼ਾਇਰ ਹੋਣ ਦੇ ਨਾਤੇ ਉਸਦੀ ਚਿੰਤਾ ਮਨੁੱਖ ਦੀ ਹੋਂਦ ਬਾਰੇ ਹੈ। ਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਆਪਣੀ ਸ਼ਾਇਰੀ ਵਿੱਚ ਬਿਨ੍ਹਾਂ ਕਿਸੀ ਸੰਕੋਚ ਦੇ ਸਾਡੇ ਮੱਥਿਆਂ ਉੱਤੇ ਇਹ ਸੁਆਲ ਲਿਖ ਦਿੰਦਾ ਹੈ ਕਿ ਜਦੋਂ ਅਸੀਂ ਸਭ ਇੱਕੋ ਹੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੇ ਸਭ ਦੇ ਖ਼ੂਨ ਦਾ ਰੰਗ ਲਾਲ ਹੈ, ਸਾਡੇ ਸਭ ਦੇ ਦੁੱਖ-ਦਰਦ ਇੱਕੋ ਜਿਹੇ ਹਨ ਤਾਂ ਫਿਰ ਅਸੀਂ ਇੱਕ ਦੂਜੇ ਨਾਲ ਕਿਉਂ ਲੜਦੇ ਹਾਂ ਅਤੇ ਈਰਖਾ ਦੀ ਅੱਗ ਵਿੱਚ ਕਿਉਂ ਸੜਦੇ ਹਾਂ ? ਇਸ ਸਬੰਧ ਵਿੱਚ ਉਸ ਦੀ ਨਜ਼ਮ ‘ਅਸੀਂ ਸਭ ਇੱਕ ਹਾਂ’ ਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ: Continue reading “‘ਸਭ ਕੁਝ ਖ਼ਤਰੇ ‘ਚ ਹੈ’ – ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ”

ਚਿਹਰੇ ‘ਚ ਚਿਹਰਾ

ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਕਈ ਪੁਰਾਣੇ ਰੁੱਖ ਖੜੇ ਹਨ। ਕਈ ਬੋਹੜ ਜਾਂ ਪਿੱਪਲ ਤਾਂ ਸੈਂਕੜੇ ਸਾਲਾਂ ਦੇ ਵੀ ਹਨ। ਕਈ ਸੂਝਵਾਨ ਪੇਂਡੂਆਂ ਨੇ ਇਹਨਾਂ ਦੇ ਥੱਲੇ ਥੜੇ ਬਣਾ ਦਿੱਤੇ ਹਨ ਤੇ ਉੱਥੇ ਬੈਠਦੇ ਵੀ ਹਨ। ਇਹ ਰੁੱਖ ਮਨੁੰਖ ਨੂੰ ਛਾਂ ਤਾਂ ਦੇਂਦੇ ਹੀ ਹਨ, ਨਾਲ ਦੀ ਨਾਲ ਦਰਜਣਾਂ ਪੰਛੀਆਂ ਨੂੰ ਆਸਰਾ ਵੀ ਦੇਂਦੇ ਹਨ। ਇਹਨਾਂ ਵਿਚ ਬਣੀਆਂ ਹੋਈਆਂ ਕੁਦਰਤੀ ਖੋੜ੍ਹਾਂ, ਕਈ ਤਰ੍ਹਾਂ ਦੇ ਪੰਛੀਆਂ ਲਈ ਘਰ ਬਣ ਜਾਂਦੀਆਂ ਹਨ। ਇਹ ਖੋੜ੍ਹਾਂ, ਉੱਲੂਆਂ, ਤੇ ਤੋਤੇਆਂ ਦੇ ਮਨਪਸੰਦ ਟਿਕਾਣੇ ਬਣਦੇ ਹਨ। ਪੰਛੀਆਂ ਨੂੰ ਮਨੁੱਖ ਤੋਂ ਵੀ ਵੱਧ ਡਰ, ਸਪਾਂ, ਕਾਵਾਂ ਜਾਂ ਚਿੜੀਮਾਰਾਂ ਤੋਂ ਹੁੰਦਾ ਹੈ। ਇਹ ਪੰਛੀਆਂ ਦੇ ਅੰਡੇ ਤੇ ਬੱਚਿਆਂ ਦੋਨਾਂ ਨੂੰ ਹੀ ਖਾ ਜਾਂਦੇ ਹਨ। ਜੇ ਇਹਨਾਂ ਖੁੱਡਾਂ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਚੱਲੇਗਾ ਕਿ ਪੰਛੀ ਕਦੇ ਵੀ ਅਵੇਸਲੇ ਨਹੀਂ ਹੁੰਦੇ ਹਨ। ਨਰ ਤੇ ਮਾਦਾ ਵਾਰੋ ਵਾਰੀ ਖੁਰਾਕ ਲਿਆਉਂਦੇ ਹਨ ਤੇ ਨੇੜੇ ਹੀ ਬੈਠ ਕੇ ਪਹਿਰਾ ਦੇਂਦੇ ਹਨ। ਜੇਕਰ ਕਿਸੇ ਰੁੱਖ ਕੋਲ ਪੰਛੀ ਚੀਕ ਚਿਹਾੜਾ ਪਾ ਰਿਹੇ ਹੋਣ ਤਾ ਸਮਝੋ ਕੋਈ ਸੱਪ ਆਦਿ ਤੁਰਿਆ ਫਿਰਦਾ ਹੈ। ਇਸ ਮੌਕੇ ਤੇ ਪੰਛੀਆ ਦੀ ਮਦਦ ਕਰਨਾ, ਮਨੁੱਖ ਦਾ ਫਰਜ਼ ਬਣ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸੱਪ ਆਦਿ ਨੂੰ ਮਾਰ ਦਿੱਤਾ ਜਾਵੇ। ਜਿਊਣ ਦਾ ਹੱਕ ਸਭ ਨੂੰ ਹੈ, ਬੇਲੋੜੀ ਬਰਬਾਦੀ ਕਰਨ ਦਾ ਕਿਸੇ ਨੂੰ ਵੀ ਨਹੀਂ। ਸਭ ਤੋਂ ਖੂਬਸੂਰਤ ਇਹ ਵੀ ਹੈ ਕਿ ਜੀਵਾਂ ਨੂੰ ਪਾਲਦੀਆਂ ਇਹ ਖੋੜਾਂ ਆਪ ਵੀ ਕਿਸੇ ਮੁਸਕਰਾਂਉਂਦੇ ਚਿਹਰੇ ਤੋਂ ਘੱਟ ਨਹੀਂ ਹੁੰਦੀਆਂ, ਬਸ ਦੇਖਣ ਵਾਲੀ ਅੱਖ ਚਾਹੀਦੀ ਹੈ।

–ਜਨਮੇਜਾ ਸਿੰਘ ਜੌਹਲ

ਜ਼ਹਿਰ ਦਾ ਵਪਾਰ

ਸਾਡੇ ਦੇਸ਼ ਵਿਚ ਆਜ਼ਾਦੀ ਦਾ ਅਸਲੀ ਫਾਇਦਾ ਤਾਂ ਉਹ ਲੋਕ ਉਠਾਉਂਦੇ ਹਨ, ਜਿਹਨਾਂ ਨੂੰ ਕਨੂੰਨ ਕਾਬੂ ਕਰਨਾ ਆਉਂਦਾ ਹੈ। ਬਾਕੀ ਤਾਂ ਸਭ ਮੱਛੀਆਂ ਵਾਂਗ ਇਹਨਾਂ ਦਾ ਖਾਜਾ ਹੀ ਬਣਦੇ ਹਨ। ਬਜ਼ਾਰ ਵਿਚ ਖਾਣ ਪੀਣ ਦਾ ਸਮਾਨ ਵੇਚਦੀਆਂ ਰੇਹੜੀਆਂ ਹੀ ਲੈ ਲਵੋ, ਕਿਸੇ ਸਬਜ਼ੀ, ਕਿਸੇ ਫੱਲ ਤੇ ਰੇਟ ਹੀ ਨਹੀਂ ਲਿਖਿਆ ਹੁੰਦਾ। ਕਾਰਣ ਸਪਸ਼ਟ ਹੈ, ਜਿਹੋ ਜਿਹਾ ਗਾਹਕ, ਉਹੋ ਜਿਹਾ ਰੇਟ। ਪੰਜਾਬੀ ਲੁੱਟ ਹੋਣ ਦੇ ਆਦੀ ਹੋ ਚੁੱਕੇ ਹਨ। ਫੱਲਾਂ ਨੂੰ ਰੰਗ ਤੇ ਨਕਲੀ ਮਿੱਠੇ ਦੇ ਟੀਕੇ ਲਾਏ ਜਾਂਦੇ ਹਨ ਤੇ ਸਿਕੇ ਨਾਲ ਸੁਰਾਖ ਬੰਦ ਕੀਤਾ ਜਾਦਾ ਹੈ। ਕੈਮੀਕਲ ਦੀਆਂ ਪੁੜੀਆਂ, ਹਿਮਾਚਲ ਜਾਂ ਕਸ਼ਮੀਰ ਵਿਚ ਹੀ ਪੇਟੀਆਂ ਵਿਚ ਰੱਖ ਦਿੱਤੀਆ ਜਾਂਦੀਆਂ ਹਨ। ਭਾਵੇਂ 2006 ਵਿਚ ਬਣੇ ਖੁਰਾਕ ਕਨੂੰਨ ਵਿਚ 10 ਲੱਖ ਤਕ ਜੁਰਮਾਨਾ ਤੇ ਉਮਰ ਕੈਦ ਤਕ ਦੀ ਸਜ਼ਾ ਦਾ ਜ਼ਿਕਰ ਹੈ। ਪਰ ਕਨੂੰਨ ਕੋਣ ਪੜ੍ਹਦਾ ਹੈ ? ਹਰ ਰੇੜੀ ਵਾਲਾ ਰੋਜ਼ਾਨਾ 40–50 ਰੁਪਏ ਅਗਿਆਤ ਸ਼ਕਤੀਆਂ ਨੂੰ ਭੇਟਾ ਕਰਦਾ ਹੈ ਤੇ ਸ਼ਾਮ ਨੂੰ, ਕਨੂੰਨ ਨੂੰ ਜਾਨਣ ਵਾਲੇ ਹਰ ਰੇੜੀ ਤੋਂ ਚੁਣ ਕੇ ਸਮਾਨ ਲੈ ਜਾਂਦੇ ਹਨ। ਹੁਣ ਆਪ ਹੀ ਸੋਚ ਲੋ, ਤੁਹਾਨੂੰ ਲੁਭਾਣ ਲਈ, ਪੁਚਕਾਰਨ ਲਈ, ਤੁਹਾਡੀਆਂ ਜੇਬਾਂ ਚ ਹੱਥ ਪਾਉਣ ਲਈ, ਜੇ ਰੰਗਦਾਰ  ਜ਼ਹਿਰ ਪਾਕੇ ਤੁਹਾਨੂੰ ਫੱਲ  ਜਾਂ ਸਬਜ਼ੀਆਂ ਵੇਚ ਦਿੰਦੇ ਹਨ ਤਾਂ ਕਿਹੜਾ ਮਾਈ ਕਾ ਲਾਲ, ਇਹਨਾਂ ਦਾ ਕੀ ਵਿਗਾੜ ਲੂ ? ਤੁਹਾਡੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੈ। ਇਹੋ ਜਿਹੇ ਹਾਲਾਤ ਵਿਚ ਕੈਂਸਰ ਵੀ ਜੇ ਨਾ ਫੈਲੇ ਤਾਂ ਤੁਸੀਂ ਕਿਸਮਤ ਵਾਲੇ ਹੋ।

–ਜਨਮੇਜਾ ਸਿੰਘ ਜੌਹਲ

ਵਕਤ ਨਾਲ ਜੰਗ

ਵਕਤ ਨਾਲ ਜੰਗ

ਜਨਮ ਤੋਂ ਹੀ ਹਰ ਜੀਵ ਜੰਗ ਲੜਨੀ ਸ਼ੁਰੂ ਕਰ ਦਿੰਦਾ ਹੈ। ਜਿਊਣ ਲਈ, ਪਹਿਲੀ ਜੰਗ ਮਾਂ ਬਾਪ ਨਾਲ ਭੁੱਖ ਮਿਟਾਉਣ ਖਾਤਰ ਲੜਦਾ ਹੈ। ਭਾਂਵੇਂ ਉਹ ਰੋ ਕੇ ਜਿੱਤ ਵੀ ਜਾਂਦਾ ਹੈ। ਪਰ ਗੱਲ ਇੱਥੇ ਹੀ ਨਹੀਂ ਖਤਮ ਹੁੰਦੀ। ਆਲੇ ਦੁਆਲੇ ਨਾਲ ਜੰਗ, ਠੰਡ ਗਰਮੀ ਨਾਲ ਜੰਗ, ਬਿਮਾਰੀਆਂ ਨਾਲ ਜੰਗ, ਸਾਥੀਆਂ ਤੋਂ ਅੱਗੇ ਨਿਕਲਣ ਦੀ ਜੰਗ, ਕੰਮ ਕਾਰ ਜਾਂ ਨੌਕਰੀ ‘ਚ ਵੱਧ ਤੋਂ ਵੱਧ ਲਾਭ ਪਾਉਣ ਲਈ ਜੰਗ, ਦੁਨੀਆ ਵਿਚ ਨਾਮ ਕਮਾਉਣ ਲਈ ਜੰਗ, ਤਾਕਤ ਦੀ ਸਿਖਰਲੀ ਪੌੜੀ ਚੱੜ੍ਹ, ਥੱਲੇ ਨਾ ਖਿਸਕਣ ਦੀ ਜੰਗ। ਮਤਲਵ ਕਿ ਸਾਰੀ ਉਮਰ ਜੰਗ ਹੀ ਜੰਗ। ਤੇ ਹਰ ਜੰਗ ਢਾਅ ਜਾਂਦੀ ਹੈ, ਕਿੰਨਾਂ ਕੁਝ ? ਘਰ ਘਾਟ, ਰਿਸ਼ਤੇ ਨਾਤੇ , ਮਿੱਤਰ ਪਿਆਰੇ, ਸੋਚ ਦੇ ਦਾਇਰੇ, ਮਨ ਦੇ ਚਸ਼ਮੇ ਆਦਿ ਆਦਿ, ਸਭ ਕੁਝ ਹੀ ਤਾਂ ਤਬਾਹ ਹੋ ਜਾਂਦਾ ਹੈ। ਤੇ ਜਿਸ ਫ਼ਲ ਦੀ ਆਸ ਵਿਚ ਇਹ ਸਭ ਕੁਝ ਕੀਤਾ ਹੁੰਦਾ ਹੈ, ਉਹ ਹੋਰ ਦੂਰ ਹੋ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ‘ਜਦ ਤਰਕ ਮੁੱਕ ਜਾਵੇ, ਹਥਿਆਰ ਚਮਕਣ ਲੱਗ ਪੈਂਦੇ ਹਨ।”  ਪਰ ਕੌਣ ਸੁਣਦਾ ਹੈ ਇਸ ਸਭ ਕਾਸੇ ਨੂੰ, ਅੱਖਾਂ ਵਿਚ ਉੱਤਰੇ ਖੂਨ ਨੇ ਹੀ 47–65–71 ਦਾ ਇਤਿਹਾਸ ਰੱਚਿਆ ਹੈ। ਲੱਖਾਂ ਮਾਵਾਂ ਦੇ ਪੁੱਤ ਖੂਨ ਨਾਲ ਲੱਥ ਪੱਥ ਹੋ ਧਰਤੀ ਦੀ ਗੋਦ ਵਿਚ ਜਾ ਸੁੱਤੇ। ਪਰ ਤਾਕਤ ਦੇ ਵਪਾਰੀਆਂ ਦੇ ਪੁੱਤਾਂ ਦੇ ਹੱਥ ਤਾਂ ਹਥਿਆਰਾਂ ਨੂੰ ਛੂੰਹਦੇ ਵੀ ਨਹੀਂ, ਮਤੇ ਹਥਿਆਰ ਅਪਵਿੱਤਰ ਨਾ ਹੋ ਜਾਣ। ਅੱਜ ਵੀ ਇਸ ਹਵੇਲੀ ਨੂੰ ਸਮਝ ਨਹੀਂ ਲੱਗਦੀ ਕਿ ਕਿਉਂ ਕਿਲਕਾਰੀਆਂ ਦੀਆਂ ਅਵਾਜ਼ਾਂ, ਚੀਖਾਂ ਵਿਚ ਬਦਲ ਗਈਆਂ? ਹੇ ਸਿਰਜਨਹਾਰੇ, ਆਪਣੀ ਸਿਰਜਨਾ ਨੂੰ ਸੁਮੱਤ ਬਖਸ਼ੀ।

–ਜਨਮੇਜਾ ਸਿੰਘ ਜੌਹਲ

rbanner1

Share