ਅਨੁਸ਼ਕਾ ਸ਼ਰਮਾ ਤਿਆਰੀ ਸ਼ਗਨਾਂ ਦੀ

ਦੀਵਾਲੀ ਤਾਂ ਲੰਘ ਗਈ ਤੇ ਕ੍ਰਿਸਮਸ ਦਾ ਅਨੁਸ਼ਕਾ ਸ਼ਰਮਾ ਨਾਲ ਕੋਈ ਖਾਸ ਲਗਾਓ ਨਹੀਂ ਹੈ। ਇਸ ਲਈ ਆ ਰਹੇ ਨਵੇਂ ਸਾਲ ਦਾ ਤੋਹਫ਼ਾ ਉਹ ਬੀ-ਟਾਊਨ ‘ਤੇ ਆਪਣੇ ਪ੍ਰਸੰਸਕਾਂ ਨੂੰ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਕੇ ਦੇ ਸਕਦੀ ਹੈ। ਸਭ ਠੀਕ-ਠਾਕ ਰਿਹਾ ਤਾਂ ਦਸੰਬਰ ‘ਚ ਅਨੂ ਤੇ ਵਿਰਾਟ ਦੀ ਸ਼ਾਦੀ ਧੂਮ-ਧਾਮ ਨਾਲ ਹੋਵੇਗੀ। ਅਨੁਸ਼ਕਾ ਦੇ ਕਹਿਣ ‘ਤੇ ਵਿਰਾਟ ਨੇ ਬੀ.ਸੀ.ਸੀ. ਆਈ ਨੂੰ ਅਰਜ਼ੀ ਦਿੱਤੀ ਹੈ ਕਿ ਦਸੰਬਰ ਮਹੀਨੇ ਦੀ ਛੁੱਟੀ ਉਸ ਨੂੰ ਚਾਹੀਦੀ ਹੈ। ਕਾਰਨ ‘ਨਿੱਜੀ’ ਲਿਖਿਆ ਹੈ। ਸਮਝ ਲਵੋ ਕਿ ਅਨੁਸ਼ਕਾ ਸ਼ਰਮਾ ਨੇ ਸਹੁਰੇ ਘਰ ਨਵਾਂ ਸਾਲ ਮਨਾਉਣ ਦਾ ਫੈਸਲਾ ਲੈ ਲਿਆ ਹੈ। ਅਨੁਸ਼ਕਾ ਸ਼ਰਮਾ ਵਿਆਹ ਤੋਂ ਪਹਿਲਾਂ ਕਰਨ ਜੌਹਰ ਆਦਿ ਨੂੰ ਮਿਲ ਰਹੀ ਹੈ। ਚਾਰ ਸਾਲ ਤੋਂ ਅਨੂ ਤੇ ਵਿਰਾਟ ਇਕ-ਦੂਜੇ ਲਈ ਬਣੇ ਹੋਏ ਹਨ। Continue reading “ਅਨੁਸ਼ਕਾ ਸ਼ਰਮਾ ਤਿਆਰੀ ਸ਼ਗਨਾਂ ਦੀ”

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

 

ਭਾਰਤ ਨੇ ਜੂਨੀਅਰ ਵਰਲਡ ਕੱਪ ਹਾਕੀ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਬੈਲਜੀਅਮ ਨੂੰ 2 – 1 ਤੋਂ ਹਰਾ ਦਿੱਤਾ ਹੈ। ਭਾਰਤ ਨੇ ਦੋਨਾਂ ਗੋਲ ਪਹਿਲਾਂ ਹਾਫ਼ ਵਿੱਚ ਕੀਤੇ ਅਤੇ ਆਖ਼ਰੀ ਸਮਾਂ ਤੱਕ ਭਾਰਤ 2 – 0 ਅਤੇ ਅੱਗੇ ਸੀ। ਪਰ ਬੈਲਜੀਅਮ ਨੇ ਬਿਲਕੁਲ ਆਖ਼ਰੀ ਸੈਕੰਡ ਵਿੱਚ ਗੋਲ ਕਰਕੇ ਜਿੱਤ ਦਾ ਅੰਤਰ 2 – 1 ਕਰ ਦਿੱਤਾ। ਭਾਰਤ ਵੱਲੋਂ ਪਹਿਲਾ ਗੋਲ ਅੱਠਵੇਂ ਮਿੰਟ ਵਿੱਚ ਗੁਰਜੰਟ ਸਿੰਘ ਨੇ ਕੀਤਾ। ਦੂਜਾ ਗੋਲ 22ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਕੀਤਾ। ਭਾਰਤ ਨੇ 15 ਸਾਲ ਬਾਅਦ ਇਹ ਖ਼ਿਤਾਬ ਜਿੱਤਿਆ। ਲਖਨਊ ਦੇ ਮੇਜਰ ਧਿਆਨ ਚੰਦ ਏਸਟਰੋਟਰਫ ਸਟੇਡੀਅਮ ਵਿੱਚ ਇਹ ਮੈਚ ਖੇਡਿਆ ਗਿਆ। ਭਾਰਤ ਦੇ ਕਪਤਾਨ ਹਰਜੀਤ ਸਿੰਘ ਹਨ। Continue reading “ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ”

ਸਿਆਸਤ ਤੇ ਖੇਡਾਂ ਵਿੱਚ ਧੂੜ੍ਹਾਂ ਪੁੱਟਣ ਵਾਲੀ ਬੇਤੀਆ

ਰੀਓ ਓਲੰਪਿਕ ’ਚ ਸਪੇਨ ਦੀ ਬੇਤੀਆ ਰੁੱਥ ਨੇ 37 ਸਾਲ ਦੀ ਉਮਰ ’ਚ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਖੇਡ ਹਲਕਿਆਂ ’ਚ ਨਵੀਂ ਮਿਸਾਲ ਪੈਦਾ ਕੀਤੀ ਹੈ। ਸਪੈਨਿਸ਼ ਅਥਲੀਟ ਬੇਤੀਆ ’ਤੇ ਰੀਓ ਵਿੱਚ ਓਲੰਪਿਕ ਚੈਂਪੀਅਨ ਦੀ ਮੋਹਰ ਲਗਾਤਾਰ ਤਿੰਨ ਓਲੰਪਿਕ ਟੂਰਨਾਮੈਂਟਾਂ ’ਚ ਕੋਈ ਵੀ ਤਗ਼ਮਾ ਜਿੱਤਣ ਤੋਂ ਨਾਕਾਮ ਰਹਿਣ ਤੋਂ ਬਾਅਦ ਲੱਗੀ ਹੈ। ਜ਼ਿਕਰਯੋਗ ਹੈ ਕਿ ਬੇਤੀਆ ਨੂੰ ਰੀਓ ਤੋਂ ਪਹਿਲਾਂ ਤਿੰਨ ਓਲੰਪਿਕ ਖੇਡਾਂ ਏਥਨਜ਼-2004 ’ਚ 1.89 ਮੀਟਰ ਛਾਲ ਨਾਲ 16ਵਾਂ, ਪੇਈਚਿੰਗ-2008 ’ਚ 1.96 ਮੀਟਰ ਨਾਲ 7ਵਾਂ ਅਤੇ ਲੰਡਨ-2012 ਓਲੰਪਿਕ ’ਚ 2.00 ਮੀਟਰ ਛਾਲ ਲਾਉਣ ’ਤੇ ਚੌਥਾ ਸਥਾਨ ਮਿਲਿਆ ਸੀ।
ਬੇਤੀਆ ਨੂੰ ਲੰਡਨ ਓਲੰਪਿਕ ’ਚ ਤਗ਼ਮਾ ਜਿੱਤਣ ਦੀ ਪੂਰੀ ਉਮੀਦ ਸੀ ਪਰ ਚੌਥੇ ਸਥਾਨ ’ਤੇ ਰਹਿਣ ਕਰਕੇ ਇੱਕ ਵਾਰ ਉਸ ਨੇ ਮੈਦਾਨ ਤੋਂ ਸਦਾ ਲਈ ਕਿਨਾਰਾ ਕਰਨ ਦਾ ਫ਼ੈਸਲਾ ਕਰ ਲਿਆ ਸੀ। ਵਧਦੀ ਉਮਰ ਵੀ ਉਸ ਨੂੰ ਮੈਦਾਨ ਤੋਂ ਪਾਸੇ ਹੋਣ ਵੱਲ ਇਸ਼ਾਰਾ ਕਰ ਰਹੀ ਸੀ। ਪਰ ਬੇਤੀਆ ਦੇ ਪ੍ਰਸ਼ੰਸਕਾਂ ਨੇ ਉਸ ’ਤੇ ਇਹ ਕਹਿ ਕੇ ਫ਼ੈਸਲਾ ਬਦਲਣ ਲਈ ਦਬਾਅ ਪਾਇਆ ਕਿ ਹਰ ਓਲੰਪਿਕ ’ਚ ਉਸ ਦੀ ਰੈਂਕਿੰਗ ਸੁਧਰ ਰਹੀ ਹੈ, ਜਿਸ ਕਰਕੇ ਇਕ ਨਾ ਇਕ ਦਿਨ ਉਸ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਅਖੀਰ ਬੇਤੀਆ ਰੀਓ ’ਚ 1.97 ਮੀਟਰ ਉੱਚੀ ਛਾਲ ਨਾਲ ਚੈਂਪੀਅਨ ਬਣ ਕੇ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ। ਬੇਤੀਆ ਦੀ ਰੀਓ ਵਿਚਲੀ ਬਿਹਤਰ ਕਾਰਗੁਜ਼ਾਰੀ ਬਾਰੇ ਖੇਡ ਹਲਕੇ ਇਸ ਕਰਕੇ ਹੈਰਾਨ ਹਨ ਕਿ ਵੱਧਦੀ ਉਮਰ ਤਗ਼ਮਾ ਜਿੱਤਣ ਦੇ ਉਸ ਦੇ ਰਾਹ ’ਚ ਰੋੜਾ ਨਹੀਂ ਬਣ ਸਕੀ। ਉਹ ਇਸ ਕਰਕੇ ਵੀ ਕਿਸਮਤ ਦੀ ਧਨੀ ਰਹੀ ਕਿਉਂਕਿ ਉਸ ਨੇ ਰੀਓ ਤੋਂ ਪਹਿਲਾਂ ਖੇਡੇ ਗਏ ਅੱਠ ਓਲੰਪਿਕ ਮੁਕਾਬਲਿਆਂ ਤੋਂ ਘੱਟ ਉਚਾਈ ਪਾਰ ਕਰ ਕੇ ਸੋਨ ਤਗ਼ਮਾ ਜਿੱਤਣ ਲਈ ਰਾਹ ਪੱਧਰਾ ਕੀਤਾ। Continue reading “ਸਿਆਸਤ ਤੇ ਖੇਡਾਂ ਵਿੱਚ ਧੂੜ੍ਹਾਂ ਪੁੱਟਣ ਵਾਲੀ ਬੇਤੀਆ”

ਐਂਡੀ ਮਰੇ ਬਣੇ ਨੰਬਰ ਇੱਕ ਟੈਨਿਸ ਖਿਡਾਰੀ

andy-murrayਨੋਵਾਕ ਜੋਕੋਵਿਚ ਨੂੰ ਪਿੱਛੇ ਛੱਡਦੇ ਹੋਏ ਬ੍ਰਿਟੇਨ ਦੇ ਟੈਨਿਸ ਖਿਡਾਰੀ ਐਂਡੀ ਮਰੇ ਸੰਸਾਰ ਰੈਂਕਿੰਗ ਵਿੱਚ ਟਾਪ ਉੱਤੇ ਪਹੁੰਚ ਗਏ ਹਨ। ਸੋਮਵਾਰ ਨੂੰ ਇਸਦੀ ਆਧਿਕਾਰਿਕ ਘੋਸ਼ਣਾ ਕੀਤੀ ਜਾਵੇਗੀ ।
ਸ਼ਨੀਵਾਰ ਨੂੰ ਕਨਾਡਾ ਦੇ ਟੈਨਿਸ ਖਿਲਾੜੀ ਮਿਲੋਸ ਰਾਓਨਿਕ ਅਤੇ ਐਂਡੀ ਮਰੇ ਦੇ ਵਿੱਚ ਪੇਰੀਸ ਮਾਸਟਰਸ ਟੂਰਨਾਮੇਂਟ ਦਾ ਸੇਮੀਫਾਇਨਲ ਮੈਚ ਖੇਡਿਆ ਜਾਣਾ ਸੀ । ਪਰ ਸੱਟ ਲੱਗਣ ਕਾਰਣ ਰਾਓਨਿਕ ਨੇ ਇਸ ਮੈਚ ਤੋਂ ਆਪਣਾ ਨਾਮ ਵਾਪਸ ਲੈ ਲਿਆ ।
ਰਾਓਨਿਕ ਨੇ ਦੱਸਿਆ , ਸ਼ਨੀਵਾਰ ਸਵੇਰੇ ਬਿਸਤਰ ਤੋਂ ਉੱਠਣ ਵਿੱਚ ਮੈਨੂੰ ਕਾਫ਼ੀ ਤਕਲੀਫ ਹੋਈ। ਇਸਦੇ ਬਾਅਦ ਮੈਂ ਚੇਕਅਪ ਕਰਵਾਇਆ ਅਤੇ ਪਤਾ ਚੱਲਿਆ ਕਿ ਮੈਂ ਖੇਡਣ ਦੀ ਹਾਲਤ ਵਿੱਚ ਬਿਲਕੁੱਲ ਵੀ ਨਹੀਂ ਹਾਂ । ਉਥੇ ਹੀ ਜੋਕੋਵਿਚ ਕੁਆਟਰ ਫਾਇਨਲ ਵਿੱਚ ਕਰੋਏਸ਼ਿਆ ਦੇ ਮਾਰਿਨ ਚਿਲਿਚ ਤੋਂ ਹਾਰਕੇ ਪਹਿਲਾਂ ਹੀ ਟੂਰਨਾਮੇਂਟ ਤੋਂ ਬਾਹਰ ਹੋ ਚੁੱਕੇ ਹਨ । 29 ਸਾਲ ਦੇ ਏੰਡੀ ਮਰੇ ਸਭਤੋਂ ਉਂਮ੍ਰਿਦਰਾਜ ਬਰੀਟੀਸ਼ ਖਿਲਾੜੀ ਹਨ , ਜਿਨ੍ਹਾਂ ਨੂੰ ਸੰਸਾਰ ਰੈਂਕਿੰਗ ਵਿੱਚ ਪਹਿਲਾ ਸਥਾਨ ਹਾਸਲ ਹੋਇਆ ਹੈ । ਐਤਵਾਰ ਨੂੰ ਮਰੇ ਸਿੱਧੇ ਫਾਇਨਲ ਮੁਕ਼ਾਬਲੇ ਵਿੱਚ ਜਾਨ ਇਜਨਰ ਨਾਲ ਭਿੜਣਗੇ।

ਯੂਥ ਕਲੱਬਾਂ ਦਾ ਜਥੇਬੰਦਕ ਢਾਂਚਾ ਅਤੇ ਕਾਰਜ-ਪ੍ਰਣਾਲੀ

youth-clubਨੌਜਵਾਨ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਨੌਜਵਾਨਾਂ ਉੱਤੇ ਹੀ ਕਿਸੇ ਵੀ ਦੇਸ਼ ਦਾ ਭਵਿੱਖ ਟਿਕਿਆ ਹੁੰਦਾ ਹੈ। ਲੋੜ ਹੁੰਦੀ ਹੈ ਨੌਜਵਾਨਾਂ ਦੀ ਸਮਰੱਥਾ ਦੀ ਢੁਕਵੀਂ ਵਰਤੋਂ ਕਰਨ ਅਤੇ ਸਹੀ ਦਿਸ਼ਾ ਦੇਣ ਦੀ। ਜੇਕਰ ਇਹ ਸਮਰੱਥਾ ਟੀਮ-ਵਰਕ ਦੇ ਰੂਪ ਵਿੱਚ ਆਪਣਾ ਰੁਖ਼ ਕਰ ਲਵੇ ਤਾਂ ਇਸ ਵਰਗ ਦੀਆਂ ਕਈ ਤਰ੍ਹਾਂ ਦੀ ਰੁਕਾਵਟਾਂ ਖਤਮ ਹੋ ਸਕਦੀਆਂ ਹਨ। ਯੂਥ ਵੈੱਲਫੇਅਰ ਕਲੱਬ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਪੇਂਡੂ ਖੇਤਰਾਂ ਵਿੱਚ ਅਗਾਂਹਵਧੂ ਸੋਚ ਦੇ ਨੌਜਵਾਨਾਂ ਵੱਲੋਂ ਅਜਿਹੇ ਕਈ ਕਲੱਬ ਬਣਾਏ ਹੁੰਦੇ ਹਨ। ਇਹ ਕਲੱਬ ਸਾਰੇ ਭਾਈਚਾਰਿਆਂ ਦੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ ਅਤੇ ਸਰਬ-ਸਾਂਝੇ ਹੋਣੇ ਚਾਹੀਦੇ ਹਨ ਤਾਂ ਜੋ ਚੰਗੇ ਸਿੱਟੇ ਨਿਕਲ ਸਕਣ। ਕਲੱਬ ਦੀ ਚੋਣ ਸਮੇਂ ਹਰ ਧਰਮ, ਜਾਤ ਤੇ ਹਰ ਕਿੱਤੇ ਵਾਲੇ ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਪਿੰਡ ਪੱਧਰ ’ਤੇ ਇੱਕ ਅਜਿਹਾ ਪਲੈਟਫਾਰਮ ਤਿਆਰ ਕਰਨਾ ਚਾਹੀਦਾ ਹੈ ਜਿਸ ਦਾ ਮਕਸਦ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਅਤੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਣਾ ਹੋਵੇ। ਕਲੱਬ ਵਿੱਚ ਪੰਚਾਇਤ ਦਾ ਨੁਮਾਇੰਦਾ ਵੀ ਲਿਆ ਜਾ ਸਕਦਾ ਹੈ। Continue reading “ਯੂਥ ਕਲੱਬਾਂ ਦਾ ਜਥੇਬੰਦਕ ਢਾਂਚਾ ਅਤੇ ਕਾਰਜ-ਪ੍ਰਣਾਲੀ”

ਸ਼ਾਰਾਪੋਵਾ ਕੀਤੀ ਅਪੀਲ ਉੱਤੇ ਰੋਕ ਦੋ ਸਾਲ ਤੋਂ ਘੱਟ ਕੇ ਹੋਇਆ 15 ਮਹੀਨੇ

ਖੇਡਾਂ ਕੀਤੀਆਂ ਵਿਚੋਲਗੀ ਅਦਾਲਤ ਨੇ ਰੂਸੀ ਟੈਨਿਸ ਸਟਾਰ ਮਾਰਿਆ ਸ਼ਾਰਾਪੋਵਾ ਉੱਤੇ ਲੱਗੇ ਡੋਪਿੰਗ ਰੋਕ ਕੀਤੀ ਮਿਆਦ ਵਿੱਚ ਕਟੌਤੀ ਕੀਤੀ ਹੈ ਅਤੇ ਇਸ ਨੂੰ ਘਟਾ ਕੇ ਪੰਦਰਾਂ ਮਹੀਨੇ ਕਰ ਦਿੱਤਾ ਸ਼ਾਰਾਪੋਵਾ ਉੱਤੇ ਦੋ ਸਾਲ ਦਾ ਰੋਕ ਲਗਾ ਸੀ ਜਿਸ ਦੇ ਖ਼ਿਲਾਫ਼ ਉਨ੍ਹਾਂ ਨੇ ਅਪੀਲ ਕੀਤੀ ਸੀ .
ਇਸ ਦੇ ਬਾਅਦ ਪੰਜ ਵਾਰ ਕੀਤੀ ਗਰੈਂਡ ਸਲੈਮ ਚੈਂਪੀਅਨ ਸ਼ਾਰਾਪੋਵਾ ਕੀਤੀ ਅਗਲੇ ਸਾਲ ਅਪ੍ਰੈਲ ਵਿੱਚ ਹੋਣ ਵਾਲੀ ਪ੍ਰਤੀਸਪਰਧਾ ਫਰੈਂਚ ਓਪਨ ਤੱਕ ਵਾਪਸੀ ਹੋ ਜਾਵੇਗੀ . ਸ਼ਾਰਾਪੋਵਾ ਇਸ ਸਾਲ ਜਨਵਰੀ ਵਿੱਚ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਦੌਰਾਨ ਪ੍ਰਤੀਬੰਧਿਤ ਪਦਾਰਥ ਮੇਲਡੋਨਿਅਮ ਲਈ ਕੀਤੀ ਗਈ ਜਾਂਚ ਵਿੱਚ ਪਾਜਿਟਿਵ ਪਾਈ ਗਈ ਸਨ . Continue reading “ਸ਼ਾਰਾਪੋਵਾ ਕੀਤੀ ਅਪੀਲ ਉੱਤੇ ਰੋਕ ਦੋ ਸਾਲ ਤੋਂ ਘੱਟ ਕੇ ਹੋਇਆ 15 ਮਹੀਨੇ”

ਖੇਡੋ ਮੁੰਡਿਓ ਖੇਡ ਕਬੱਡੀ, ਕੌਡੀ ਹੁਣ ਕਰੋੜਾਂ ਦੀ

ਕਬੱਡੀ ਕੱਲਰਾਂ ਤੋਂ ਖੇਡ ਭਵਨਾਂ ਤਕ 

ਕੱਲਰਾਂ, ਰੌੜਾਂ ਤੇ ਵਾਹਣਾਂ ਦੀ ਦੇਸੀ ਖੇਡ ਕਬੱਡੀ ਇਨਡੋਰ ਖੇਡ ਭਵਨਾਂ ਤਕ ਪੁੱਜ ਗਈ ਹੈ। ਟੋਰਾਂਟੋ ਦੇ ਸਕਾਈਡੋਮ ਤਕ। ਕੌਡੀ ਦੀ ਖੇਡ ਹੁਣ ਕਰੋੜਾਂ ਦੀ ਹੋ ਗਈ ਹੈ। ਕੌਡੀ ਦੇ ਮੈਚ ਮੈਟਾਂ ਉੱਤੇ ਖੇਡੇ ਜਾਣ ਲੱਗੇ ਹਨ। ਅਗਸਤ-ਸਤੰਬਰ ਵਿੱਚ ਕੈਨੇਡਾ ’ਚ ਚੈਂਪੀਅਨਜ਼ ਕਬੱਡੀ ਲੀਗ ਚੱਲੀ ਤੇ ਅਕਤੂਬਰ ਵਿੱਚ ਪੰਜਾਬ ’ਚ ਵਰਲਡ ਕਬੱਡੀ ਲੀਗ ਚੱਲੇਗੀ। ਨਵੰਬਰ ਵਿੱਚ ਪੰਜਾਬ ਸਰਕਾਰ 6ਵਾਂ ਕਬੱਡੀ ਵਰਲਡ ਕੱਪ ਕਰਵਾ ਰਹੀ ਹੈ। ਅਗਸਤ ਵਿੱਚ ਕੈਨੇਡਾ ਦਾ ਕਬੱਡੀ ਵਰਲਡ ਕੱਪ ਹੋਇਆ ਸੀ। ਇਨ੍ਹੀਂ ਦਿਨੀਂ ਕੈਲੇਫੋਰਨੀਆ ’ਚ ਕਬੱਡੀ ਵਰਲਡ ਕੱਪ ਹੋ ਰਹੇ ਨੇ। ਕਬੱਡੀ ਦੇ ਦਰਜਨਾਂ ਟੂਰਨਾਮੈਂਟ ਹਨ ਜਿਨ੍ਹਾਂ ਨੂੰ ‘ਵਰਲਡ ਕੱਪਾਂ’ ਦਾ ਨਾਂ ਦਿੱਤਾ ਗਿਐ। Continue reading “ਖੇਡੋ ਮੁੰਡਿਓ ਖੇਡ ਕਬੱਡੀ, ਕੌਡੀ ਹੁਣ ਕਰੋੜਾਂ ਦੀ”

ਸਿੰਧੂ ਨੇ ਕੀਤਾ 50 ਕਰੋੜ ਦਾ ਕਰਾਰ

ਹੈਦਰਾਬਾਦ (ਏਜੰਸੀ)-ਰੀਓ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਦੀ ਕਾਮਯਾਬੀ ਨੇ ਉਸ ਨੂੰ ਸਵਦੇਸ਼ ਪਰਤਦੇ ਹੀ ਨਗਦ ਇਨਾਮਾਂ ਨਾਲ ਮਾਲਮਾਲ ਕਰ ਦਿੱਤਾ। ਪਰ ਇਹ ਸਫ਼ਰ ਇਹੀ ਨਹੀਂ ਰੁਕਿਆ ਅਤੇ ਹੁਣ ਸਿੰਧੂ ਨੇ 50 ਕਰੋੜ ਰੁਪਏ ਦੀ ਵਿਸ਼ਾਲ ਰਾਸ਼ੀ ਦਾ ਕਰਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 21 ਸਾਲਾ ਸਿੰਧੂ ਨੇ ਤਿੰਨ ਸਾਲ ਲਈ ਇਕ ਸਪੋਰਟਸ ਮੈਨੇਜਮੈਂਟ ਕੰਪਨੀ ਨਾਲ ਕਰਾਰ ਕੀਤਾ ਹੈ ਜੋ ਕਿਸੇ ਗੈਰ ਕ੍ਰਿਕਟ ਖਿਡਾਰੀ ਦਾ ਸਭ ਤੋਂ ਵੱਡਾ ਕਰਾਰ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿੰਧੂ ਨੇ ਬੇਸਲਾਈਨ ਕੰਪਨੀ ਨਾਲ ਇਹ ਕਰਾਰ ਕੀਤਾ ਹੈ ਜੋ ਕਰੀਬ 50 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਬੇਸਲਾਈਨ ਕੰਪਨੀ ਦੀ ਸਹਿ ਸੰਸਥਾਪਕ ਅਤੇ ਪ੍ਰਬੰਧਕ ਨਿਰਦੇਸ਼ਕ ਤੁਹੀਨ ਮਿਸ਼ਰਾ ਨੇ ਕਿਹਾ ਕਿ ਸਿੰਧੂ ਦੀ ਲੋਕਪ੍ਰਿਯਤਾ ਦੇ ਕਾਰਨ ਹੀ ਬਹੁਤ ਸਾਰੀਆਂ ਕੰਪਨੀਆਂ ਉਸ ਨਾਲ ਕਰਾਰ ਕਰਨਾ ਚਾਹੁੰਦੀਆਂ ਹਨ। ਅਗਲੇ ਤਿੰਨ ਸਾਲਾਂ ਤੱਕ ਅਸੀਂ ਉਸ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਇਕ ਰਿਪੋਰਟ ਅਨੁਸਾਰ ਕੰਪਨੀ ਹੁਣ ਸਿੰਧੂ ਦੀ ਬ੍ਰਾਂਡ ਵੈਅਯੂ, ਲਾਈਸੈਂਸਿੰਗ ਅਤੇ ਮੁਕਾਬਲਿਆਂ ਦੇ ਪ੍ਰਬੰਧ ਨੂੰ ਦੇਖੇਗੀ। ਮਿਸ਼ਰਾ ਨੇ ਦੱਸਿਆ ਕਿ ਸਿੰਧੂ ਆਪਣੇ ਕਰਾਰ ਦੇ ਆਖਰੀ ਗੇੜ ਵਿਚ ਹੈ।

ਦੀਪਾ ਕਰਮਾਕਰ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ

ਨਵੀਂ ਦਿੱਲੀ: ਰੀਉ ਉਲੰਪਿਕ ਵਿਚ ਚੌਥੇ ਸਥਾਨ ‘ਤੇ ਰਹਿਣ ਵਾਲੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਦਾ ਅੱਜ ਵਤਨ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਅਗਲੇ ਉਲੰਪਿਕ ਖੇਡਾਂ ਵਿਚ ਉਹ ਜ਼ਰੂਰ ਤਮਗ਼ਾ ਲੈ ਕੇ ਪਰਤੇਗੀ। ਰੀਉ ਉਲੰਪਿਕ ਦੇ ਵਿਅਕਤੀਗਤ ਵਾਲਟ ਵਿਚ ਦੀਪਾ ਚੌਥੇ ਸਥਾਨ ‘ਤੇ ਰਹੀ ਸੀ ਜੋ ਕਿਸੇ ਵੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿਚ ਭਾਰਤ ਵਲੋਂ ਸਰਵੋਤਮ ਪ੍ਰਦਰਸ਼ਨ ਸੀ। ਤ੍ਰਿਪੁਰਾ ਦੀ ਇਹ 23 ਸਾਲਾ ਖਿਡਾਰੀ 0.150 ਅੰਕਾਂ ਨਾਲ ਉਲੰਪਿਕ ਤਮਗ਼ੇ ਤੋਂ ਖੁੰਝ ਗਈ ਸੀ ਜਦਕਿ ਉਨ੍ਹਾਂ ਨੇ ਖ਼ਤਰਨਾਕ ਪ੍ਰੋਡੁਨੋਵਾ ਵਿਚ ਚੰਗਾ ਪ੍ਰਦਰਸ਼ਨ  ਕੀਤਾ ਸੀ।  Continue reading “ਦੀਪਾ ਕਰਮਾਕਰ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ”

ਅਰਜਨਟੀਨਾ ਨੂੰ ਹਰਾ ਕੇ ਚਿਲੀ ਬਣਿਆ ਚੈਂਪੀਅਨ

ਈਸਟ ਰਦਰਫੋਰਡ (ਨਿਊ ਜਰਸੀ)- ਚਿਲੀ ਨੇ ਐਤਵਾਰ ਰਾਤ ਨੂੰ ਮੈਟਲਾਈਫ ਸਟੇਡੀਅਮ ‘ਚ ਕੋਪਾ ਅਮਰੀਕਾ ਦੇ 100ਵੇਂ ਸੀਜ਼ਨ ਦੇ ਖਿਤਾਬੀ ਮੁਕਾਬਲੇ ‘ਚ ਅਰਜਨਟੀਨਾ ਨੂੰ ਇਕ ਵਾਰ ਫਿਰ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ | ਰੁਮਾਂਚਕ ਗੱਲ ਇਹ ਰਹੀ ਕਿ ਚਿਲੀ ਨੇ ਅਰਜਨਟੀਨਾ ਨੂੰ ਲਗਾਤਾਰ ਦੂਸਰੀ ਵਾਰ ਪੈਨਾਲਟੀ ਸ਼ੂਟ-ਆਊਟ ‘ਚ ਹਰਾਉਂਦੇ ਹੋਏ ਖਿਤਾਬ ਹਾਸਲ ਕੀਤਾ | ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਦੋਵਾਂ ਟੀਮਾਂ ‘ਚ ਕਾਫੀ ਰੁਮਾਂਚਕ ਰਿਹਾ | ਪਹਿਲੇ ਹਾਫ ‘ਚ ਦੋਵਾਂ ਟੀਮਾਂ ਵੱਲੋਂ ਇਕ ਵੀ ਗੋਲ ਨਾ ਕੀਤਾ ਗਿਆ | ਇਸ ਦੌਰਾਨ ਅਰਜਨਟੀਨਾ ਦੇ ਖਿਡਾਰੀ ਮਾਰਕੋਸ ਰੋਜੋ ਤੇ ਚਿਲੀ ਦੇ ਖਿਡਾਰੀ ਮਾਰਸੇਲੋ ਡਿਆਜ ਨੂੰ ਲਾਲ ਕਾਰਡ ਵੀ ਮਿਲਿਆ | ਦੂਸਰੇ ਹਾਫ ‘ਚ ਵੀ ਚਿਲੀ ਤੇ ਅਰਜਨਟੀਨਾ ਵਿਚਾਲੇ ਗੋਲ ਕਰਨ ਲਈ ਸੰਘਰਸ਼ ਚੱਲਦਾ ਰਿਹਾ, ਫਿਰ ਵੀ ਕੋਈ ਪਰਿਣਾਮ ਨਾ ਨਿਕਲਿਆ | Continue reading “ਅਰਜਨਟੀਨਾ ਨੂੰ ਹਰਾ ਕੇ ਚਿਲੀ ਬਣਿਆ ਚੈਂਪੀਅਨ”

rbanner1

Share