ਮੈਸੀ ਵੱਲੋਂ ਅੰਤਰਾਸ਼ਟਰੀ ਫੁਟਬਾਲ ਤੋਂ ਵਿਦਾਈ

ਈਸਟ ਰਦਰਫੋਰਡ (ਅਮਰੀਕਾ)- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਚਿਲੀ ਹੱਥੋਂ ਕੋਪਾ ਅਮਰੀਕਾ ਕੱਪ ਦੇ 100ਵੇਂ ਸੀਜ਼ਨ ਦਾ ਖਿਤਾਬੀ ਮੁਕਾਬਲਾ ਹਾਰਨ ਤੋਂ ਬਾਅਦ ਨਿਰਾਸ਼ ਹੋ ਕੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫੁੱਟਬਾਲ ਟੂਰਨਾਮੈਂਟ ‘ਚ ਐਤਵਾਰ ਦੇਰ ਰਾਤ ਹੋਏ ਖਿਤਾਬੀ ਮੁਕਾਬਲੇ ‘ਚ ਅਰਜਨਟੀਨਾ ਨੂੰ ਚਿਲੀ ਹੱਥੋਂ ਪੈਨਾਲਟੀ ਸ਼ੂਟ-ਆਊਟ ‘ਚ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਤੋਂ ਬਾਅਦ 29 ਸਾਲਾਂ ਦੇ ਮੈਸੀ ਨੇ ਕਿਹਾ ਕਿ ‘ਮੇਰੇ ਲਈ ਰਾਸ਼ਟਰੀ ਟੀਮ ਦਾ ਸਾਥ ਇਥੇ ਹੀ ਖਤਮ ਹੁੰਦਾ ਹੈ। ਮੈਂ ਜੋ ਕਰ ਸਕਦਾ ਸੀ ਕੀਤਾ। ਚੈਂਪੀਅਨ ਨਾ ਬਣਨ ਦਾ ਖਿਆਲ ਤਕਲੀਫ ਦਿੰਦਾ ਹੈ’। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਬਾਰਸੀਲੋਨਾ ਨਾਲ ਮੈਸੀ 8 ਲਾ ਲੀਗਾ ਖਿਤਾਬ ਤੇ 4 ਚੈਂਪੀਅਨਜ਼ ਲੀਗ ਖਿਤਾਬ ਜਿੱਤ ਚੁੱਕਾ ਹੈ। ਹਾਲਾਂਕਿ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਵੱਡਾ ਸਨਮਾਨ ਉਨ੍ਹਾਂ ਨੂੰ 2008 ‘ਚ ਉਲੰਪਿਕ ਖੇਡਾਂ ‘ਚ ਸੋਨੇ ਦਾ ਤਗਮਾ ਜਿੱਤਣ ‘ਤੇ ਮਿਲਿਆ ਸੀ। Continue reading “ਮੈਸੀ ਵੱਲੋਂ ਅੰਤਰਾਸ਼ਟਰੀ ਫੁਟਬਾਲ ਤੋਂ ਵਿਦਾਈ”

ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਸਲਮਾਨ ਨੂੰ ਚਿਤਾਵਨੀ


salman-khan-story_647_100415103500ਨਵੀਂ ਦਿੱਲੀ-
ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸਲਮਾਨ ਖਾਨ ਨੂੰ ਕਿਹਾ ਹੈ ਕਿ ਬਲਾਤਕਾਰ ਬਾਰੇ ਟਿੱਪਣੀ ਲਈ ਜਾਂ ਤਾਂ ਉਹ ਮੁਆਫੀ ਮੰਗੇ, ਨਹੀਂ ਤਾਂ ਉਸ ਦੀ ਰੀਓ ਓਲੰਪਿਕ ਦੇ ਪ੍ਰਚਾਰ-ਦੂਤ ਵਾਲੀ ਨਿਯੁਕਤੀ ਰੱਦ ਕਰ ਦਿੱਤੀ ਜਾਵੇਗੀ। ਇਸੇ ਦੌਰਾਨ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਇਸ ਮਾਮਲੇ ‘ਤੇ ਸਲਮਾਨ ਨੂੰ 29 ਜੂਨ ਨੂੰ ਤਲਬ ਕਰ ਲਿਆ ਹੈ। ਐਸੋਸੀਏਸ਼ਨ ਦੇ ਸਕੱਤਰ ਰਾਕੇਸ਼ ਗੁਪਤਾ ਨੇ ਕਿਹਾ ਕਿ ਉਹ ਸਲਮਾਨ ਖਾਨ ਦੀ ਟੀਮ ਨਾਲ ਰਾਬਤਾ ਬਣਾ ਰਹੇ ਹਨ ਤਾਂ ਕਿ ਐਸੋਸੀਏਸ਼ਨ ਦੇ ਵਿਚਾਰ ਉਸ ਤੱਕ ਅੱਪੜਦੇ ਕਰ ਦਿੱਤੇ ਜਾਣ। ਉਨ੍ਹਾਂ ਕਿਹਾ, “ਸਲਮਾਨ ਖਾਨ ਨੇ ਇਹ ਟਿੱਪਣੀ ਕਰਕੇ ਖੇਡਾਂ ਨਾਲ ਜੁੜੇ ਲੋਕਾਂ ਦਾ ਦਿਲ ਦੁਖਾਇਆ ਹੈ ਅਤੇ ਖਿਡਾਰੀਆਂ ਦਾ ਅਕਸ ਵੀ ਖਰਾਬ ਕੀਤਾ ਹੈ।“ ਐਸੋਸੀਏਸ਼ਨ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇ ਸਲਮਾਨ ਨੇ ਮੁਆਫੀ ਨਾ ਮੰਗੀ ਤਾਂ ਉਸ ਨੂੰ ਜੁਲਾਈ ਵਿਚ ਭੇਜੇ ਜਾ ਰਹੇ ਪਹਿਲੇ ਜਥੇ ਵਾਲੇ ਸਮਾਗਮ ਲਈ ਸੱਦਿਆ ਨਹੀਂ ਜਾਵੇਗਾ। ਸੰਸਥਾ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਨੇ ਵੀ ਸਲਮਾਨ ਦੀ ਨੁਕਤਾਚੀਨੀ ਕੀਤੀ ਹੈ।

ਨੋਵਾਕ ਜੋਕੋਵਿਚ ਮਹਾਨ ਬਣਨ ਦੀ ਰਾਹ ‘ਤੇ

ਪੁਰਸ਼ ਟੈਨਿਸ ਇਤਿਹਾਸ ਵਿਚ ਇਸ ਤਰ੍ਹਾਂ ਸਿਰਫ਼ ਤਿੰਨ ਵਾਰ ਹੋਇਆ ਹੈ ਜਦੋਂ ਕਿਸੇ ਖਿਡਾਰੀ ਨੇ ਚਾਰੇ ਗ੍ਰੈਂਡਸਲੇਮ ਖਿਤਾਬ ਇਕੋ ਵੇਲੇ ਆਪਣੇ ਕੋਲ ਰੱਖੇ ਹੋਣ। ਪੈਰਿਸ ਵਿਚ ਨੋਵਾਕ ਜੋਕੋਵਿਚ ਵੱਲੋਂ ਇਹ ਕਾਰਨਾਮਾ ਕਰਨ ਤੋਂ ਪਹਿਲਾਂ ਡੋਨ ਬਜ (1938) ਅਤੇ ਰੋਡ ਲੇਵਰ (1962 ਤੇ 1969) ਇਕੋ ਵੇਲੇ ਫ੍ਰੈਂਚ ਓਪਨ, ਆਸਟ੍ਰੇਲੀਅਨ ਓਪਨ, ਯੂ. ਐਸ. ਓਪਨ ਤੇ ਵਿੰਬਲਡਨ ਟ੍ਰਾਫੀ ਆਪਣੇ ਕੋਲ ਰੱਖ ਚੁੱਕੇ ਸਨ। Continue reading “ਨੋਵਾਕ ਜੋਕੋਵਿਚ ਮਹਾਨ ਬਣਨ ਦੀ ਰਾਹ ‘ਤੇ”

ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੀ ਅਲਵਿਦਾ!

Ali-2ਮੁੱਕੇਬਾਜ਼ ਮੁਹੰਮਦ ਅਲੀ ਦਾ 3 ਜੂਨ ਨੂੰ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹਦੇ 70ਵੇਂ ਜਨਮ ਦਿਨ ‘ਤੇ ਲਾਸ ਵੇਗਾਸ ਵਿਚ ਮਹਾਂਭੋਜ ਦਿੱਤਾ ਗਿਆ ਸੀ, ਜਿਸ ਵਿਚ ਦੋ ਹਜ਼ਾਰ ਹਸਤੀਆਂ ਸ਼ਾਮਿਲ ਹੋਈਆਂ ਸਨ। ਅਮਰੀਕਾ ਦਾ ਪ੍ਰਧਾਨ ਬਰਾਕ ਓਬਾਮਾ ਭਾਵੇਂ ਖ਼ੁਦ ਨਹੀਂ ਸੀ ਪੁੱਜ ਸਕਿਆ ਪਰ ਉਸ ਨੇ ਮੁਹੰਮਦ ਅਲੀ ਨੂੰ ਆਪਣੇ ਵਿਸ਼ੇਸ਼ ਸੰਦੇਸ਼ ਵਿਚ ‘ਹੈਪੀ ਬਰਥਡੇ ਚੈਂਪ’ ਕਹਿ ਕੇ ਮੁਬਾਰਕਾਂ ਦਿੱਤੀਆਂ ਸਨ। ਉਸ ਸਮੇਂ ਲੱਖਾਂ ਡਾਲਰ ‘ਕੱਠੇ ਹੋਏ ਸਨ, ਜੋ ਦਿਮਾਗੀ ਬਿਮਾਰੀਆਂ ਦੀ ਖੋਜ ਲਈ ਦਿੱਤੇ ਗਏ। ਮੁਹੰਮਦ ਅਲੀ 30 ਸਾਲਾਂ ਤੋਂ ਪਾਰਕਿਨਸਨ ਦੀ ਬਿਮਾਰੀ ਦਾ ਮਰੀਜ਼ ਸੀ, ਜਿਸ ਨਾਲ ਉਸ ਦਾ ਜੁੱਸਾ ਕੰਬਦਾ ਰਹਿੰਦਾ ਸੀ। ਉਸ ਨੇ ਕੰਬਦੇ ਹੱਥਾਂ ਨਾਲ ਹੀ ਐਟਲਾਂਟਾ ਦੀਆਂ ਉਲੰਪਿਕ ਖੇਡਾਂ-1996 ਦੀ ਜੋਤ ਜਗਾਈ ਸੀ। ਕਈ ਕਹਿੰਦੇ ਸਨ ਕਿ ਉਸ ਦੀ ਇਹ ਬਿਮਾਰੀ ਕੁਦਰਤੀ ਸੀ ਪਰ ਕੁਝ ਸਮਝਦੇ ਸਨ ਕਿ ਸਿਰ ‘ਚ ਹਜ਼ਾਰਾਂ ਮੁੱਕੇ ਖਾਣ ਕਾਰਨ ਹੋਈ ਸੀ। ਮੁਹੰਮਦ ਅਲੀ ਅਲੋਕਾਰ ਵਿਅਕਤੀ ਸੀ। Continue reading “ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੀ ਅਲਵਿਦਾ!”

ਆਸਟਰੇਲੀਅਨ ਓਪਨ: ਸਾਇਨਾ ਦੂਜੀ ਵਾਰ ਬਣੀ ਚੈਂਪੀਅਨ

ਖ਼ਿਤਾਬੀ ਮੁਕਾਬਲੇ ’ਚ ਚੀਨ ਦੀ ਸੁਨ ਯੂ ਨੂੰ ਦਿੱਤੀ ਮਾਤ; ਇਨਾਮੀ ਰਾਸ਼ੀ ਵਜੋਂ 56,250 ਡਾਲਰ ਮਿਲੇ

ਸਾਇਨਾ ਨੇਹਵਾਲ ਆਸਟਰੇਲੀਅਨ ਓਪਨ ਦੀ ਜੇਤੂ ਟਰਾਫ਼ੀ ਤੇ ਤਗ਼ਮੇ ਨਾਲ।

ਸਾਇਨਾ ਨੇਹਵਾਲ ਆਸਟਰੇਲੀਅਨ ਓਪਨ ਦੀ ਜੇਤੂ ਟਰਾਫ਼ੀ ਤੇ ਤਗ਼ਮੇ ਨਾਲ।

ਸਿਡਨੀ, 12 ਜੂਨ
ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਅੱਜ ਇਥੇ ਚੀਨ ਦੀ ਸੁਨ ਯੂ ਨੂੰ ਤਿੰਨ ਗੇਮ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਹਰਾ ਕੇ ਦੂਜੀ ਵਾਰ ਆਸਟਰੇਲਿਆਈ ਓਪਨ ਸੁਪਰ ਸੀਰੀਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਸਾਇਨਾ ਨੇ ਵਿਸ਼ਵ ਦੀ 12ਵੇਂ ਨੰਬਰ ਦੀ ਖਿਡਾਰਨ ਸੁਨ ਨੂੰ ਇਕ ਘੰਟਾ 11 ਮਿੰਟ ਤੱਕ ਚੱਲੇ ਫਾਈਨਲ ਵਿੱਚ 11-21, 21-14, 21-19 ਨਾਲ ਹਰਾਇਆ। ਲੰਡਨ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਾਇਨਾ ਨੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਰੇਚਾਨੋਕ ਇੰਤਾਨੋਨ ਤੇ ਸੈਮੀ ਫਾਈਨਲ ਵਿੱਚ ਚੀਨ ਦੀ ਯਿਹਾਨ ਵਾਂਗ ਨੂੰ ਮਾਤ ਦਿੱਤੀ ਸੀ, ਜੋ ਕ੍ਰਮਵਾਰ 2013 ਤੇ 2011 ਵਿੱਚ ਵਿਸ਼ਵ ਚੈਂਪੀਅਨ ਰਹਿ ਚੁੱਕੀਆਂ ਹਨ। ਸਾਇਨਾ ਦਾ ਇਸ ਸੀਜ਼ਨ ਦਾ ਇਹ ਪਹਿਲਾ ਖ਼ਿਤਾਬ ਹੈ ਤੇ ਇਨਾਮੀ ਰਾਸ਼ੀ ਵਜੋਂ ਉਸ ਨੂੰ 56,250 ਡਾਲਰ ਮਿਲਣਗੇ। ਆਸਟਰੇਲੀਅਨ ਓਪਨ ਵਿੱਚ ਸਾਇਨਾ ਦੀ ਇਹ ਦੂਜੀ ਖ਼ਿਤਾਬੀ ਜਿੱਤ ਹੈ। ਭਾਰਤੀ ਸ਼ਟਲਰ ਨੇ 2014 ਵਿੱਚ ਵੀ ਇਥੇ ਖ਼ਿਤਾਬੀ ਜਿੱਤ ਦਰਜ ਕੀਤੀ ਸੀ।

Continue reading “ਆਸਟਰੇਲੀਅਨ ਓਪਨ: ਸਾਇਨਾ ਦੂਜੀ ਵਾਰ ਬਣੀ ਚੈਂਪੀਅਨ”

rbanner1

Share