ਸਭ ਲਈ ਸੁੰਦਰ ਸੰਸਾਰ ਦੀ ਕਾਮਨਾ – ਇਪਟਾ ਦੀ ਤਿੰਨ ਰੋਜ਼ਾ 14 ਵੀਂ ਰਾਸ਼ਟਰੀ ਸਭਿਆਚਾਰਕ ਕਾਨਫਰੰਸ

ipta-2016ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ- ਡਾ.ਰਣਬੀਰ ਸਿੰਘ
ਇਪਟਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ-ਰਾਕੇਸ਼

ਇਨਸਾਨੀ ਤੰਦਰੁਸਤੀ ਲਈ ਸ਼ੁੱਧ ਖਾਦ-ਖੁਰਾਕ, ਆਬੋ-ਹਵਾ ਤੇ ਜ਼ਹਿਨੀ ਤੰਦਰੁਸਤੀ ਲਈ ਨਿਰੋਏ ਸਭਿਆਚਾਰ ਦੀ ਲੋੜ-ਸੰਜੀਵਨ
ਇੰਦੋਰ (ਵਤਨ ਬਿਉਰੋ) ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕਰਦਾ ਅਤੇ ਕਲਾ ਲੋਕਾਂ ਲਈ ਦਾ ਆਪਣਾ ਪ੍ਰਣ ਦੁਹਰਾਉਂਦਾ ਇਪਟਾ ਦਾ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ 14 ਵੀਂ ਰਾਸ਼ਟਰੀ ਕਾਨਫਰੰਸ ਜੋ ਇੰਦੋਰ (ਮੱਧ-ਪ੍ਰਦੇਸ) ਵਿਖੇ ਭਾਰਤ ਦੇ ਹਰ ਖਿਤੇ ਦੇ ਸਭਿਆਚਾਰਕ ਰੰਗ ਬਿਖੇਰਦੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜੀ।ਭਾਰਤੀ ਸਭਿਆਚਾਰ ਦੇ ਇਸ ਮਹਾਂ ਕੁੰਭ ਦਾ ਆਗ਼ਾਜ਼ ਫਿਲਮਕਾਰ ਅਤੇ ਰਾਸ਼ਟਰੀ ਇਪਟਾ ਦੇ ਅਹਿਮ ਕਾਰਕੁਨ ਐਮ.ਐਸ. ਸੈਥਊ ਤੇ ਪੇਰਿਨ ਦਾਜੀ ਨੇ ਸਾਂਝੇ ਤੌਰ ‘ਤੇ ਝੰਡਾ ਲਹਿਰਾ ਕੇ ਕੀਤਾ ਅਤੇ ਇਪਟਾ ਦਾ ਝੰਡਾ ਗੀਤ ਇਪਟਾ, ਅਸ਼ੋਕ ਨਗਰ (ਮੱਧ-ਪ੍ਰਦੇਸ) ਇਪਟਾ, ਬਿਹਾਰ ਨੇ ਪੇਸ਼ ਕੀਤਾ।ਵੱਖ-ਵੱਖ ਰਾਜਾਂ ਦੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਫਿਲਮ ਅਭੀਨੇਤਾ, ਨਾਟਕਰਮੀ ਅਤੇ ਰਾਸ਼ਟਰੀ ਇਪਟਾ ਦੇ ਮੀਤ-ਪ੍ਰਧਾਨ ਅੰਜਨ ਸ਼੍ਰੀ ਵਾਸਤਵ ਨੇ ਕੀਤਾ। Continue reading “ਸਭ ਲਈ ਸੁੰਦਰ ਸੰਸਾਰ ਦੀ ਕਾਮਨਾ – ਇਪਟਾ ਦੀ ਤਿੰਨ ਰੋਜ਼ਾ 14 ਵੀਂ ਰਾਸ਼ਟਰੀ ਸਭਿਆਚਾਰਕ ਕਾਨਫਰੰਸ”

ਸਿਆਸਤ ਤੇ ਖੇਡਾਂ ਵਿੱਚ ਧੂੜ੍ਹਾਂ ਪੁੱਟਣ ਵਾਲੀ ਬੇਤੀਆ

ਰੀਓ ਓਲੰਪਿਕ ’ਚ ਸਪੇਨ ਦੀ ਬੇਤੀਆ ਰੁੱਥ ਨੇ 37 ਸਾਲ ਦੀ ਉਮਰ ’ਚ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਖੇਡ ਹਲਕਿਆਂ ’ਚ ਨਵੀਂ ਮਿਸਾਲ ਪੈਦਾ ਕੀਤੀ ਹੈ। ਸਪੈਨਿਸ਼ ਅਥਲੀਟ ਬੇਤੀਆ ’ਤੇ ਰੀਓ ਵਿੱਚ ਓਲੰਪਿਕ ਚੈਂਪੀਅਨ ਦੀ ਮੋਹਰ ਲਗਾਤਾਰ ਤਿੰਨ ਓਲੰਪਿਕ ਟੂਰਨਾਮੈਂਟਾਂ ’ਚ ਕੋਈ ਵੀ ਤਗ਼ਮਾ ਜਿੱਤਣ ਤੋਂ ਨਾਕਾਮ ਰਹਿਣ ਤੋਂ ਬਾਅਦ ਲੱਗੀ ਹੈ। ਜ਼ਿਕਰਯੋਗ ਹੈ ਕਿ ਬੇਤੀਆ ਨੂੰ ਰੀਓ ਤੋਂ ਪਹਿਲਾਂ ਤਿੰਨ ਓਲੰਪਿਕ ਖੇਡਾਂ ਏਥਨਜ਼-2004 ’ਚ 1.89 ਮੀਟਰ ਛਾਲ ਨਾਲ 16ਵਾਂ, ਪੇਈਚਿੰਗ-2008 ’ਚ 1.96 ਮੀਟਰ ਨਾਲ 7ਵਾਂ ਅਤੇ ਲੰਡਨ-2012 ਓਲੰਪਿਕ ’ਚ 2.00 ਮੀਟਰ ਛਾਲ ਲਾਉਣ ’ਤੇ ਚੌਥਾ ਸਥਾਨ ਮਿਲਿਆ ਸੀ।
ਬੇਤੀਆ ਨੂੰ ਲੰਡਨ ਓਲੰਪਿਕ ’ਚ ਤਗ਼ਮਾ ਜਿੱਤਣ ਦੀ ਪੂਰੀ ਉਮੀਦ ਸੀ ਪਰ ਚੌਥੇ ਸਥਾਨ ’ਤੇ ਰਹਿਣ ਕਰਕੇ ਇੱਕ ਵਾਰ ਉਸ ਨੇ ਮੈਦਾਨ ਤੋਂ ਸਦਾ ਲਈ ਕਿਨਾਰਾ ਕਰਨ ਦਾ ਫ਼ੈਸਲਾ ਕਰ ਲਿਆ ਸੀ। ਵਧਦੀ ਉਮਰ ਵੀ ਉਸ ਨੂੰ ਮੈਦਾਨ ਤੋਂ ਪਾਸੇ ਹੋਣ ਵੱਲ ਇਸ਼ਾਰਾ ਕਰ ਰਹੀ ਸੀ। ਪਰ ਬੇਤੀਆ ਦੇ ਪ੍ਰਸ਼ੰਸਕਾਂ ਨੇ ਉਸ ’ਤੇ ਇਹ ਕਹਿ ਕੇ ਫ਼ੈਸਲਾ ਬਦਲਣ ਲਈ ਦਬਾਅ ਪਾਇਆ ਕਿ ਹਰ ਓਲੰਪਿਕ ’ਚ ਉਸ ਦੀ ਰੈਂਕਿੰਗ ਸੁਧਰ ਰਹੀ ਹੈ, ਜਿਸ ਕਰਕੇ ਇਕ ਨਾ ਇਕ ਦਿਨ ਉਸ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਅਖੀਰ ਬੇਤੀਆ ਰੀਓ ’ਚ 1.97 ਮੀਟਰ ਉੱਚੀ ਛਾਲ ਨਾਲ ਚੈਂਪੀਅਨ ਬਣ ਕੇ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ। ਬੇਤੀਆ ਦੀ ਰੀਓ ਵਿਚਲੀ ਬਿਹਤਰ ਕਾਰਗੁਜ਼ਾਰੀ ਬਾਰੇ ਖੇਡ ਹਲਕੇ ਇਸ ਕਰਕੇ ਹੈਰਾਨ ਹਨ ਕਿ ਵੱਧਦੀ ਉਮਰ ਤਗ਼ਮਾ ਜਿੱਤਣ ਦੇ ਉਸ ਦੇ ਰਾਹ ’ਚ ਰੋੜਾ ਨਹੀਂ ਬਣ ਸਕੀ। ਉਹ ਇਸ ਕਰਕੇ ਵੀ ਕਿਸਮਤ ਦੀ ਧਨੀ ਰਹੀ ਕਿਉਂਕਿ ਉਸ ਨੇ ਰੀਓ ਤੋਂ ਪਹਿਲਾਂ ਖੇਡੇ ਗਏ ਅੱਠ ਓਲੰਪਿਕ ਮੁਕਾਬਲਿਆਂ ਤੋਂ ਘੱਟ ਉਚਾਈ ਪਾਰ ਕਰ ਕੇ ਸੋਨ ਤਗ਼ਮਾ ਜਿੱਤਣ ਲਈ ਰਾਹ ਪੱਧਰਾ ਕੀਤਾ। Continue reading “ਸਿਆਸਤ ਤੇ ਖੇਡਾਂ ਵਿੱਚ ਧੂੜ੍ਹਾਂ ਪੁੱਟਣ ਵਾਲੀ ਬੇਤੀਆ”

ਬੈਂਸ ਭਰਾ, ਪਰਗਟ ਸਿੰਘ ਤੇ ਸਿੱਧੂ ਜੋੜੀ ਅਪਣਾ ਸਕਦੇ ਨੇ ਵੱਖੋ-ਵੱਖਰੇ ਰਾਹ

ਚੰਡੀਗੜ੍ਹ: ਪੰਜਾਬ ਵਿੱਚ ਬਣੇ ਚੌਥੇ ਫਰੰਟ ‘ਆਵਾਜ਼-ਏ-ਪੰਜਾਬ’ ਵਿੱਚ ਵੰਡੀਆਂ ਪੈਣ ਦੇ ਆਸਾਰ ਬਣ ਗਏ ਹਨ। ਇਸ ਫਰੰਟ ਵਿਚਲੀਆਂ ਤਿੰਨੇ ਧਿਰਾਂ ਬੈਂਸ ਭਰਾ, ਸਿੱਧੂ ਜੋੜੀ ਤੇ ਪਰਗਟ ਸਿੰਘ ਅਗਲੇ ਦਿਨੀਂ ਵੱਖੋ-ਵੱਖਰੇ ‘ਸਿਆਸੀ ਰਾਹ’ ਅਪਣਾ ਸਕਦੇ ਹਨ।
ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਆਵਾਜ਼-ਏ-ਪੰਜਾਬ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਨਾ ਕਰਨ ਦੇ ਲਏ ਫ਼ੈਸਲੇ ਤੋਂ ਬਾਅਦ ਹੁਣ ਬੈਂਸ ਭਰਾ, ਪਰਗਟ ਸਿੰਘ ਤੇ ਸਿੱਧੂ ਜੋੜੀ ਆਪੋ-ਆਪਣੇ ਸਿਆਸੀ ਭਵਿੱਖ ਬਾਰੇ ਸੋਚਣ ਲਈ ਮਜਬੂਰ ਹਨ। ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਆਗੂਆਂ ਦੀਆਂ ਅੱਜ ਵੀ ਕੁਝ ਸਿਆਸੀ ਪਾਰਟੀਆਂ ਨਾਲ  ਮੀਟਿੰਗਾਂ ਹੋਈਆਂ ਹਨ ਅਤੇ ਕਿਸੇ ਵੇਲੇ ਵੀ ‘ਆਵਾਜ਼-ਏ-ਪੰਜਾਬ’ ਦੀ ਆਵਾਜ਼ ਫਟ ਸਕਦੀ ਹੈ। ਸੂਤਰਾਂ ਅਨੁਸਾਰ ਆਵਾਜ਼-ਏ-ਪੰਜਾਬ ਦੀ ਲੀਡਰਸ਼ਿਪ ਸੁੱਚਾ ਸਿੰਘ ਛੋਟੇਪੁਰ ਦੀ ‘ਆਪਣਾ ਪੰਜਾਬ’ ਪਾਰਟੀ ਅਤੇ ‘ਆਪ’ ਵਿੱਚੋਂ ਮੁਅੱਤਲ ਧਰਮਵੀਰ ਗਾਂਧੀ ਦੇ ਧੜੇ ਨਾਲ ਸਾਂਝ ਪਾਉਣ ਦੇ ਰੌਂਅ ਵਿੱਚ ਨਹੀਂ ਹੈ। ਸੂਤਰਾਂ ਅਨੁਸਾਰ ਕਾਂਗਰਸ ਅਤੇ ‘ਆਪ’ ਭਾਰਤੀ ਜਨਤਾ ਪਾਰਟੀ ਅਤੇ ਰਾਜ ਸਭਾ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਜੋੜਨ ਲਈ ਦਿਲਚਸਪ ਨਹੀਂ ਜਾਪਦੇ ਅਤੇ ਪਿਛਲੇ ਦਿਨੀਂ ਭਾਜਪਾ ਨੂੰ ਅਲਵਿਦਾ ਕਹਿ ਚੁੱਕੀ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਚੁੱਕਿਆ ਜਾ ਰਿਹਾ ਅਗਲਾ ਸਿਆਸੀ ਕਦਮ ਵੀ ਫਿਲਹਾਲ ਭੇਤ ਬਣਿਆ ਹੋਇਆ ਹੈ। Continue reading “ਬੈਂਸ ਭਰਾ, ਪਰਗਟ ਸਿੰਘ ਤੇ ਸਿੱਧੂ ਜੋੜੀ ਅਪਣਾ ਸਕਦੇ ਨੇ ਵੱਖੋ-ਵੱਖਰੇ ਰਾਹ”

ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ

tarasingh20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ‘ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਮਾਸਟਰ ਜੀ ਨੇ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਉਨ੍ਹਾਂ ਲਾਹੌਰ ਤੋਂ ਬੀ. ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਲਈ ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ। ਗੁਰਦੁਆਰਾ ਸੁਧਾਰ ਲਹਿਰ ਲਈ ਚਲੇ ਸੰਘਰਸ਼ ਵਿਚ ਅੰਗਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। Continue reading “ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ”

rbanner1

Share