ਪੈਗੀ ਵਿਟਸਨ ਨੇ ਸਾਢੇ 6 ਘੰਟੇ ਤਕ ਪੁਲਾੜ ਦੀ ਸੈਰ ਕਰਨ ਦਾ ਰੀਕਾਰਡ ਬਣਾਇਆ

ਵਾਸ਼ਿੰਗਟਨ : ਪੈਗੀ ਵਿਟਸਨ ਨੇ ਸਨਿਚਰਵਾਰ ਨੂੰ ਸਾਢੇ 6 ਘੰਟੇ ਤਕ ਸਪੇਸ ਵਾਕ (ਪੁਲਾੜ ਦੀ ਸੈਰ) ਕਰ ਕੇ ਰੀਕਾਰਡ ਕਾਇਮ ਕੀਤਾ। ਅਜਿਹਾ ਕਰਨ ਵਾਲੀ ਉਹ ਸਭ ਤੋਂ ਬਜ਼ੁਰਗ ਮਹਿਲਾ ਪੁਲਾੜ ਯਾਤਰੀ ਬਣ ਗਈ।
ਜ਼ਿਕਰਯੋਗ ਹੈ ਕਿ 56 ਸਾਲਾ ਪੈਗੀ ਵਿਟਸਨ ਇਸ ਤੋਂ ਪਹਿਲਾਂ ਨਵੰਬਰ 2016 ਵਿਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਗਈ ਸੀ। ਉਨ੍ਹਾਂ ਦੇ ਇਸ ਮੌਜੂਦਾ ਮਿਸ਼ਨ ਦਾ ਨਾਂ ਹੈ ’50/51’। ਇਸ ਨੂੰ ਖਤਮ ਕਰਦੇ ਹੀ ਉਨ੍ਹਾਂ ਨੇ ਕਿਸੇ ਅਮਰੀਕਨ ਪੁਲਾੜ ਯਾਤਰੀ ਵਲੋਂ ਪੁਲਾੜ ਵਿਚ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰਨ ਦਾ ਰੀਕਾਰਡ ਬਣਾਇਆ। ਉਨ੍ਹਾਂ ਨੇ ਕੁੱਲ 377 ਦਿਨ ਪੁਲਾੜ ਵਿਚ ਗੁਜ਼ਾਰੇ। ਇਹ ਉਨ੍ਹਾਂ ਦੀ 7ਵੀਂ ਪੁਲਾੜ ਦੀ ਸੈਰ ਸੀ। ਇਸ ਦੇ ਨਾਲ ਹੀ ਉਹ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਰੀਕਾਰਡ ਦੀ ਬਰਾਬਰੀ ਕਰ ਚੁਕੀ ਹੈ। ਮਹਿਲਾ ਪੁਲਾੜ ਯਾਤਰੀ ਦੇ ਤੌਰ ‘ਤੇ ਸਨੀਤਾ ਦੇ ਨਾਂ ਸਭ ਤੋਂ ਵੱਧ ਵਾਰ ਪੁਲਾੜ ਵਿਚ ਸਪੇਸ ਵਾਕ ਕਰਨ ਦਾ ਰੀਕਾਰਡ ਦਰਜ ਹੈ।
ਮੁਹਿੰਮ ’50/51’ ਦੇ ਕਮਾਂਡਰ ਸ਼ੇਨ ਕਿਮਬਰੌਘ ਅਤੇ ਫਲਾਈਟ ਇੰਜੀਨੀਅਰ ਪੈਗੀ ਨੇ ਪੁਲਾੜ ਸਟੇਸ਼ਨ ਦੇ ਸੱਜੇ ਪਾਸੇ ਕੰਮ ਕਰਨ ਦੌਰਾਨ ਐਡਾਪਟਰ ਪਲੇਟਸ ਲਾਈਆਂ ਅਤੇ 6 ਨਵੀਂਆਂ ਲਿਥੀਅਮ ਆਇਨ ਬੈਟਰੀਆਂ ਲਈ ਬਿਜਲੀ ਕੁਨੈਕਸ਼ਨ ਦਿਤੇ। ਇਹ ਕੰਮ 13 ਜਨਵਰੀ ਨੂੰ ਦੂਜੀ ਵਾਰ ਪੁਲਾੜ ਦੀ ਸੈਰ ਦੌਰਾਨ ਵੀ ਜਾਰੀ ਰਹੇਗਾ।
ਮੌਜੂਦਾ ਮਿਸ਼ਨ ਵਿਚ ਪੈਗੀ 6 ਮਹੀਨੇ ਤਕ ਪੁਲਾੜ ਵਿਚ ਰਹੇਗੀ। ਇਸ ਮਿਸ਼ਨ ਦਾ ਉਦੇਸ਼ ਨੈਸ਼ਨਲ ਸਪੇਸ ਸਟੇਸ਼ਨ ਵਿਚ ਪਾਵਰ ਅਪਗਰੇਡ ਕਰਨਾ ਹੈ। ਸਨਿਚਰਵਾਰ ਨੂੰ ਕੀਤਾ ਗਿਆ ਸਪੇਸ ਵਾਕ ਵੀ ਇਸੇ ਮੁਹਿੰਮ ਦਾ ਹਿੱਸਾ ਸੀ।

ਟਰੰਪ ਨੇ ਅਪਣੇ ਜਵਾਈ ਨੂੰ ਬਣਾਇਆ ਰਾਸ਼ਟਰਪਤੀ ਦਾ ਉੱਚ ਸਲਾਹਕਾਰ

ਟਰੰਪ ਨੇ ਅਪਣੇ ਜਵਾਈ ਨੂੰ ਬਣਾਇਆ ਰਾਸ਼ਟਰਪਤੀ ਦਾ ਉੱਚ ਸਲਾਹਕਾਰ

ਨਿਊਯਾਰਕ : ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਚੁਣੇ ਡੋਨਾਲਡ ਟਰੰਪ ਦੇ ਜਵਾਈ ਵ੍ਹਾਈਟ ਹਾਊਸ ਦੇ ਉੱਚ ਸਲਾਹਕਾਰ ਹੋਣਗੇ। ਉਨ੍ਹਾਂ ਨੂੰ ਟਰੰਪ ਦੀ ਚੋਣ ਰਣਨੀਤੀ ਅਤੇ ਇਸ ‘ਚ ਅਹਿਮ ਭਾਗੀਦਾਰੀ ਦਾ ਇਨਾਮ ਦਿਤਾ ਗਿਆ ਹੈ। ਇਸ ਦੇ ਨਾਲ ਹੀ 36 ਸਾਲਾ ਕਾਰੋਬਾਰੀ ਜੈਯਰਡ ਕੁਸ਼ਨਰ ਟਰੰਪ ਪ੍ਰਸ਼ਾਸਨ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਹੋਣਗੇ।
ਉਹ ਚੀਫ਼ ਆਫ਼ ਸਟਾਫ਼ ਰੇਂਸ ਪ੍ਰਿਬਸ ਅਤੇ ਮੁੱਖ ਰਣਨੀਤੀਕਾਰ ਸਟੀਵ ਬੇਨਨ ਨਾਲ ਮਿਲ ਕੇ ਕੰਮ ਕਰਨਗੇ। ਕੁਸ਼ਨਰ ਨੇ ਕਿਹਾ ਹੈ ਕਿ ਉਹ ਇਸ ਕੰਮ ਨੂੰ ਕਰਨ ਦੀ ਤਨਖਾਹ ਨਹੀਂ ਲੈਣਗੇ। ਇਹ ਅਪਣੇ-ਆਪ ‘ਚ ਵੱਡੀ ਗੱਲ ਹੈ। ਕੁਸ਼ਨਰ ਟਰੰਪ ਦੀ ਵੱਡੀ ਧੀ ਇਵਾਂਕਾ ਟਰੰਪ ਦੇ ਪਤੀ ਹਨ। ਦੋਹਾਂ ਨੇ 2009 ਵਿਚ ਵਿਆਹ ਕਰਵਾਇਆ ਸੀ। ਅਜਿਹਾ ਬਹੁਤ ਘੱਟ ਮਾਮਲਿਆਂ ‘ਚ ਹੁੰਦਾ ਹੈ ਕਿ ਰਾਸ਼ਟਰਪਤੀ ਦਾ ਕੋਈ ਨੇੜਲਾ ਵਿਅਕਤੀ ਖਾਸ ਅਹੁਦੇ ‘ਤੇ ਬੈਠੇ। Continue reading “ਟਰੰਪ ਨੇ ਅਪਣੇ ਜਵਾਈ ਨੂੰ ਬਣਾਇਆ ਰਾਸ਼ਟਰਪਤੀ ਦਾ ਉੱਚ ਸਲਾਹਕਾਰ”

ਤੁਰਕੀ ਹਮਲਾ: ਆਈਐਸ ਨੇ ਲਈ ਕਤਲੇਆਮ ਦੀ ਜ਼ਿੰਮੇਵਾਰੀ

ਤੁਰਕੀ ਹਮਲਾ: ਆਈਐਸ ਨੇ ਲਈ ਕਤਲੇਆਮ ਦੀ ਜ਼ਿੰਮੇਵਾਰੀ

ਇਸਤਾਂਬੁਲ – ਇਥੇ ਇਕ ਨਾਈਟ ਕਲੱਬ ਵਿੱਚ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੀ ਪਾਰਟੀ ਮੌਕੇ ਹੋਏ ਭਿਆਨਕ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਇਸਲਾਮੀ ਸਟੇਟ ਨੇ ਲਈ ਹੈ। ਹਮਲੇ ਵਿੱਚ 39 ਜਾਨਾਂ ਜਾਂਦੀਆਂ ਰਹੀਆਂ ਸਨ। ਤੁਰਕੀ ਦੀ ਦਹਿਸ਼ਤਗਰਦੀ-ਰੋਕੂ ਪੁਲੀਸ ਨੇ ਇਸ ਸਬੰਧੀ ਅੱਜ ਅੱਠ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹਮਲੇ ਵਿੱਚ ਮਾਰੇ ਗਏ ਕਰੀਬ ਦੋ ਦਰਜਨ ਲੋਕਾਂ ਦੀਆਂ ਲਾਸ਼ਾਂ ਲੈਣ ਲਈ ਵੀ ਹਾਲੇ ਤੱਕ ਉਨ੍ਹਾਂ ਦੇ ਵਾਰਸ ਨਹੀਂ ਪੁੱਜੇ, ਜਿਨ੍ਹਾਂ ਵਿੱਚ ਬਹੁਤੇ ਗ਼ੈਰ ਤੁਰਕ ਅਰਬ ਵਾਸ਼ਿੰਦੇ ਹਨ। ਇਹ ਕਤਲੇਆਮ ਨਵਾਂ ਸਾਲ ਚੜ੍ਹਨ ਤੋਂ ਕਰੀਬ 75 ਮਿੰਟ ਪਹਿਲਾਂ ਵਾਪਰਿਆ, ਜਿਸ ਨਾਲ ਸਾਲ 2016 ਦੌਰਾਨ ਮੁਲਕ ਵਿੱਚ ਹੋਏ ਖ਼ਤਰਨਾਕ ਅਤਿਵਾਦੀ ਹਮਲਿਆਂ ਵਿੱਚ ਹੋਰ ਵਾਧਾ ਹੋ ਗਿਆ। ਸਾਲ ਦੌਰਾਨ ਮੁਲਕ ਵਿੱਚ ਆਈਐਸ ਤੇ ਕੁਰਦ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਸੈਂਕੜੇ ਜਾਨਾਂ ਜਾਂਦੀਆਂ ਰਹੀਆਂ ਹਨ। Continue reading “ਤੁਰਕੀ ਹਮਲਾ: ਆਈਐਸ ਨੇ ਲਈ ਕਤਲੇਆਮ ਦੀ ਜ਼ਿੰਮੇਵਾਰੀ”

ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ

ਨਿਊਯਾਰਕ (ਵਤਨ ਬਿਊਰੋ) – ਨਿਊਯਾਰਕਪੁਲਿਸ ਵਿੱਚ ਤੈਨਾਤ ਸਿੱਖ ਧਰਮ ਦੇ ਲੋਕਾਂ ਨੂੰ ਪੁਲਿਸ ਹੈਟ ਪਹਿਨਣ ਦੀ ਜਗ੍ਹਾ ਪਗੜੀ ਪਹਿਨਣ ਦੀ ਛੋਟ ਦਿੱਤੀ ਗਈ ਹੈ ।
ਪਰ ਨਿਊਯਾਰਕ ਪੁਲਿਸ ਵਿਭਾਗ ਨੇ ਦੱਸਿਆ ਕਿ ਪਗੜੀ ਨੀਲੇ ਰੰਗ ਦੀ ਹੋਣੀ ਚਾਹੀਦੀ ਹੈ ਅਤੇ ਉਸ ਉੱਤੇ ਨਿਊਯਾਰਕ ਪੁਲਿਸ ਵਿਭਾਗ ਦਾ ਬਿੱਲਾ ਲੱਗਿਆ ਹੋਣਾ ਚਾਹੀਦਾ ਹੈ ।
ਨਵੇਂ ਕਨੂੰਨ ਦੇ ਮੁਤਾਬਿਕ ਪੁਲਸ ਬਲ ਵਿੱਚ ਸ਼ਾਮਿਲ ਸਿੱਖ ਡੇਢ ਇੰਚ ਤੱਕ ਦਾੜ੍ਹੀ ਰੱਖ ਸਕਦੇ ਹਨ ।
ਹੁਣ ਤੱਕ ਸਿੱਖ ਧਰਮ ਸਬੰਧ ਰੱਖਣ ਵਾਲੇ ਲੋਕ ਪੁਲਿਸ ਹੈਟ ਦੇ ਹੇਠਾਂ ਪਗੜੀ ਬੰਨ੍ਹ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਸੀ। Continue reading “ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ”

ਨਿਊਟਨ ਦੀ ਕਿਤਾਬ 37 ਲੱਖ ਡਾਲਰ ’ਚ ਨਿਲਾਮ

ਨਿਊ ਯਾਰਕ- ਉੱਘੇ ਵਿਗਿਆਨੀ ਸਰ ਇਸਾਕ ਨਿਊਟਨ ਦੀ ਜਿਲਦ ਵਾਲੀ ਕਿਤਾਬ ‘ਪ੍ਰਿੰਸੀਪੀਆ ਮੈਥੇਮੈਟਿਕਾ’ 37 ਲੱਖ ਡਾਲਰ ’ਚ ਨਿਲਾਮ ਹੋਈ ਹੈ। ਨਿਊਟਨ ਦੇ ਗਤੀ ਸਬੰਧੀ ਮਸ਼ਹੂਰ ਤਿੰਨ ਸਿਧਾਂਤਾਂ ’ਤੇ ਕੀਤੇ ਗਏ ਕੰਮਾਂ ਦਾ ਇਸ ਕਿਤਾਬ ’ਚ ਜ਼ਿਕਰ ਹੈ। ਨਿਲਾਮੀ ’ਚ ਸਭ ਤੋਂ ਮਹਿੰਗੀ ਵਿਕਣ ਵਾਲੀ ਸਾਇੰਸ ਦੀ ਇਹ ਪਹਿਲੀ ਕਿਤਾਬ ਬਣ ਗਈ ਹੈ। ਇਹ ਕਿਤਾਬ 1687 ’ਚ ਲਿਖੀ ਗਈ ਸੀ ਅਤੇ ਅਲਬਰਟ ਆਇਨਸਟਾਈਨ ਨੇ ਇਸ ਨੂੰ ਬੌਧਿਕ ਪੱਖੋਂ ਅਹਿਮ ਉਪਲੱਬਧੀ ਮੰਨਿਆ ਸੀ। ਨਿਲਾਮ ਘਰ ਕ੍ਰਿਸਟੀਜ਼ ਨੂੰ ਬੱਕਰੇ ਦੀ ਖੱਲ੍ਹ ਦੇ ਕਵਰ ਵਾਲੀ ਕਿਤਾਬ ਦੀ ਵਿਕਰੀ ਤੋਂ 10 ਲੱਖ ਤੋਂ 15 ਲੱਖ ਡਾਲਰ ਤਕ ਮਿਲਣ ਦੀ ਉਮੀਦ ਸੀ। ਅਣਪਛਾਤੇ ਬੋਲੀਕਾਰ ਨੇ ਕਿਤਾਬ ਨੂੰ 37 ਲੱਖ 19 ਹਜ਼ਾਰ 500 ਡਾਲਰ ’ਚ ਖ਼ਰੀਦਿਆ। ਇਸ ਕਿਤਾਬ ਦੇ 252 ਪੰਨੇ ਹਨ ਅਤੇ ਕਈ ਚਿੱਤਰ ਵੀ ਬਣੇ ਹੋਏ ਹਨ। ਕਿਤਾਬ ਬਾਦਸ਼ਾਹ ਜੇਮਸ ਦੂਜੇ (1633-1701) ਨੂੰ ਭੇਟ ਕੀਤੀ ਗਈ ਸੀ ਅਤੇ ਕ੍ਰਿਸਟੀਜ਼ ਨਿਊਯਾਰਕ ਨੇ ਦਸੰਬਰ 2013 ’ਚ 25 ਲੱਖ ਡਾਲਰ ’ਚ ਖ਼ਰੀਦੀ ਸੀ

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

 

ਭਾਰਤ ਨੇ ਜੂਨੀਅਰ ਵਰਲਡ ਕੱਪ ਹਾਕੀ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਬੈਲਜੀਅਮ ਨੂੰ 2 – 1 ਤੋਂ ਹਰਾ ਦਿੱਤਾ ਹੈ। ਭਾਰਤ ਨੇ ਦੋਨਾਂ ਗੋਲ ਪਹਿਲਾਂ ਹਾਫ਼ ਵਿੱਚ ਕੀਤੇ ਅਤੇ ਆਖ਼ਰੀ ਸਮਾਂ ਤੱਕ ਭਾਰਤ 2 – 0 ਅਤੇ ਅੱਗੇ ਸੀ। ਪਰ ਬੈਲਜੀਅਮ ਨੇ ਬਿਲਕੁਲ ਆਖ਼ਰੀ ਸੈਕੰਡ ਵਿੱਚ ਗੋਲ ਕਰਕੇ ਜਿੱਤ ਦਾ ਅੰਤਰ 2 – 1 ਕਰ ਦਿੱਤਾ। ਭਾਰਤ ਵੱਲੋਂ ਪਹਿਲਾ ਗੋਲ ਅੱਠਵੇਂ ਮਿੰਟ ਵਿੱਚ ਗੁਰਜੰਟ ਸਿੰਘ ਨੇ ਕੀਤਾ। ਦੂਜਾ ਗੋਲ 22ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਕੀਤਾ। ਭਾਰਤ ਨੇ 15 ਸਾਲ ਬਾਅਦ ਇਹ ਖ਼ਿਤਾਬ ਜਿੱਤਿਆ। ਲਖਨਊ ਦੇ ਮੇਜਰ ਧਿਆਨ ਚੰਦ ਏਸਟਰੋਟਰਫ ਸਟੇਡੀਅਮ ਵਿੱਚ ਇਹ ਮੈਚ ਖੇਡਿਆ ਗਿਆ। ਭਾਰਤ ਦੇ ਕਪਤਾਨ ਹਰਜੀਤ ਸਿੰਘ ਹਨ। Continue reading “ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ”

ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ

ਚੰਡੀਗੜ੍ਹ (ਵਤਨ ਬਿਉਰੋ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਅਤੇ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਵਿੱਚ ਧਾਰਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਨੀ-ਲਿਖਣੀ ਵੀ ਸਿਖਾਈ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਵਰਣਮਾਲਾ ਦੀ ਮਾਰਫ਼ਤ ਸਿੱਖੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸਕੂਲ ਬੋਰਡ ਲਾਹੌਰ ਵੱਲੋਂ ਚੌਥੀ ਅਤੇ ਸੱਤਵੀਂ ਜਮਾਤ ਦੀ ਉਰਦੂ ਦੀ ਪੁਸਤਕ ਵਿੱਚ ‘ਸਿੱਖ ਧਰਮ’ ਸਿਰਲੇਖ ਹੇਠ ਦਰਜ ਚੈਪਟਰ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਚੈਪਟਰ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਸਿੱਖ ਰਾਜ ਦੀ ਸਮਾਪਤੀ ਤਕ ਸੰਖੇਪ ਜਾਣਕਾਰੀ ਦਰਜ ਹੈ। Continue reading “ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ”

ਟਵਿੱਟਰ ਤੋਂ ਬਾਅਦ ਫੇਸਬੁੱਕ ਵੱਲੋਂ ਵੀ ਟਰੰਪ ਨੂੰ ਕੋਰੀ ਨਾਂਹ

ਨਿਊ ਯਾਰਕ (ਵਤਨ ਬਿਉਰੋ)-ਟਵਿੱਟਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਜਾਇੰਟ ਫੇਸਬੁੱਕ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁਸਲਿਮ ਬਹੁ-ਆਬਾਦੀ ਵਾਲੇ ਮੁਲਕਾਂ ਤੋਂ ਅਮਰੀਕਾ ਆ ਕੇ ਵਸੇ ਪਰਵਾਸੀਆਂ ਸਬੰਧੀ ਡੇਟਾਬੇਸ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੱਕਰਬਰਗ ਨੇ ਕਿਹਾ ਕਿ ਉਹ ਇਸ ਕੰਮ ਵਿੱਚ ਸਰਕਾਰ ਦੀ ਕੋਈ ਮਦਦ ਨਹੀਂ ਕਰਨਗੇ। ਫੇਸਬੁੱਕ, ਐਪਲ ਤੇ ਗੂਗਲ ਸਮੇਤ ਵਿਸ਼ਵ ਦੀਆਂ ਨੌਂ ਪ੍ਰਮੁੱਖ ਕੰਪਨੀਆਂ ’ਚੋਂ ਟਵਿੱਟਰ ਨੇ ਸਭ ਤੋਂ ਪਹਿਲਾਂ ਟਰੰਪ ਨੂੰ ਇਨਕਾਰ ਕੀਤਾ ਸੀ। ਸੀਐਨਐਨਮਨੀ ਦੀ ਰਿਪੋਰਟ ਮੁਤਾਬਕ ਸਰਕਾਰੀ ਤੌਰ ’ਤੇ ਅਜੇ ਤਕ ਕਿਸੇ ਨੇ ਫੇਸਬੁੱਕ ਨਾਲ ਰਾਬਤਾ ਨਹੀਂ ਕੀਤਾ, ਪਰ ਕੰਪਨੀ ਨੇ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਹੈ। Continue reading “ਟਵਿੱਟਰ ਤੋਂ ਬਾਅਦ ਫੇਸਬੁੱਕ ਵੱਲੋਂ ਵੀ ਟਰੰਪ ਨੂੰ ਕੋਰੀ ਨਾਂਹ”

ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ

ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ

brazil-airplane

ਕੋਲੰਬੀਆ : ਬ੍ਰਾਜ਼ੀਲ ਦੇ ਫ਼ੁਟਬਾਲ ਖਿਡਾਰੀਆਂ ਨੂੰ ਲਿਜਾ ਰਿਹਾ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਜਾਂਚ ਟੀਮ ਹਾਦਸੇ ਦਾ ਪਤਾ ਲਾਉਣ ਵਿਚ ਲੱਗੀ ਹੋਈ ਹੈ। ਜਹਾਜ਼ ਵਿਚ 77 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਕੇਵਲ 6 ਹੀ ਜਿਊਂਦਾ ਬਚ ਸਕੇ ਹਨ। ਇਕ ਲੀਕ ਹੋਏ ਆਡਿਉ ਰਿਕਾਡਿੰਗ ਤੋਂ ਪਤਾ ਲੱਗਾ ਹੈ ਕਿ ਕੋਲੰਬੀਆ ਵਿਚ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਬਾਲਣ ਖ਼ਤਮ ਹੋ ਗਿਆ ਸੀ।
ਏਅਰ ਟ੍ਰੈਫ਼ਿਕ ਟਾਵਰ ਦੇ ਟੇਪ ਵਿਚ ਇਕ ਪਾਈਲਟ ਨੂੰ ਵਾਰ ਵਾਰ ਇਹ ਸਵਾਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਲੈਕ੍ਰਟਿਕ ਸਿਸਟਮ ਵਿਚ ਖ਼ਰਾਬੀ ਆਉਣ ਅਤੇ ਬਾਲਣ ਦੀ ਕਮੀ ਕਾਰਨ ਜਹਾਜ਼ ਉਤਰਨ ਦੀ ਇਜਾਜ਼ਤ ਚਾਹੁੰਦਾ ਹੈ। ਟੇਪ ਖ਼ਤਮ ਹੋਣ ਤੋਂ ਠੀਕ ਪਹਿਲਾਂ ਪਾਈਲਟ ਇਹ ਕਹਿੰਦਾ ਹੈ ਕਿ ਉਹ 9,000 ਫ਼ੁਟ (2,743 ਮੀਟਰ) ਦੀ ਉਚਾਈ ‘ਤੇ ਉਡ ਰਿਹਾ ਹੈ। ਦੁਰਘਟਨਾ ਦਾ ਸ਼ਿਕਾਰ ਹੋਏ ਜਹਾਜ਼ ਵਿਚ ਜ਼ਿਆਦਾਤਰ ਬ੍ਰਾਜ਼ੀਲ ਦੇ ਸ਼ਾਪੇਕੋ ਐਨਸੀ ਫ਼ੁਟਬਾਲ ਟੀਮ ਦੇ ਖਿਡਾਰੀ ਅਤੇ 20 ਪੱਤਰਕਾਰ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਗਈ।  Continue reading “ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ”

‘ਆਪ’ ਵਿੱਚ ਵਧੀ ‘ਤੂੰ ਤੂੰ-ਮੈਂ ਮੈਂ’; ਬਾਗ਼ੀਆਂ ਨੇ ਵੀ ਸੱਦੀ ਕਨਵੈਨਸ਼ਨ

khalsa-gandhiਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਬਾਗੀਆਂ ਨੇ 3 ਦਸੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਖੁੱਲ੍ਹੀ ਕਨਵੈਨਸ਼ਨ ਕਰ ਕੇ ‘ਦਿੱਲੀ ਟੀਮ’ ਨੂੰ ਬੇਨਕਾਬ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 59 ਟਿਕਟਾਂ ਦੀ ਕੀਤੀ ‘ਵਿਕਰੀ’ ਦੇ ਖੁਲਾਸੇ ਕੀਤੇ ਜਾਣਗੇ।
ਬਾਗੀਆਂ ਨੇ ਪੁਰਾਣੀ ਲੀਡਰਸ਼ਿਪ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ ਅੰਮ੍ਰਿਤਸਰ, ਪ੍ਰੋਫੈਸਰ ਮਨਜੀਤ ਸਿੰਘ ਅਤੇ ਜੱਸੀ ਜਸਰਾਜ ਨੂੰ ਇਕੱਠਾ ਕਰ ਕੇ ਕੋਈ ਨਵਾਂ ਬਦਲ ਬਣਾਉਣ ਦੀ ਰਣਨੀਤੀ ਬਣਾਈ ਹੈ। ਕੱਲ੍ਹ ‘ਆਪ’ ਦੇ ਬਾਗੀ ਵਲੰਟੀਅਰਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦੇ ਕੇ 59 ‘ਦਾਗੀ’ ਉਮੀਦਵਾਰਾਂ ਨੂੰ ਬਦਲਣ ਅਤੇ ‘ਦਿੱਲੀ ਦੀ ਟੀਮ’ ਦੀ ਵਾਪਸੀ ਕਰਨ ਸਮੇਤ ਫੰਡਾਂ ਨੂੰ ਜਨਤਕ ਕਰਨ ਲਈ ਕਿਹਾ ਸੀ। ਇੰਜਨੀਅਰ ਕਾਬਲ ਸਿੰਘ ਅਤੇ ਡਾ. ਹਰਿੰਦਰ ਸਿੰਘ ਜ਼ੀਰਾ ਨੇ 48 ਘੰਟਿਆਂ ਦਾ ਅਲਟੀਮੇਟਮ ਖ਼ਤਮ ਹੁੰਦਿਆਂ 3 ਦਸੰਬਰ ਨੂੰ ਕਨਵੈਨਸ਼ਨ ਸੱਦ ਕੇ ਬਾਗੀ ਵਲੰਟੀਅਰਾਂ ਨੂੰ ਦਿੱਲੀ ਦੀ ਟੀਮ ਵੱਲੋਂ ਕੀਤੀਆਂ ਵਧੀਕੀਆਂ, ਭ੍ਰਿਸ਼ਟਾਚਾਰ ਅਤੇ ਹੋਰ ਮਨਮਾਨੀਆਂ ਦੇ ਚਿੱਠੇ ਖੋਲ੍ਹਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਕਨਵੈਨਸ਼ਨ ਵਿੱਚ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਉਪਰ ਵੀ ਚਰਚਾ ਕੀਤੀ ਜਾਵੇਗੀ। Continue reading “‘ਆਪ’ ਵਿੱਚ ਵਧੀ ‘ਤੂੰ ਤੂੰ-ਮੈਂ ਮੈਂ’; ਬਾਗ਼ੀਆਂ ਨੇ ਵੀ ਸੱਦੀ ਕਨਵੈਨਸ਼ਨ”

rbanner1

Share