ਅਮਰੀਕੀ ਹਵਾਈ ਹਮਲੇ ਵਿੱਚ ਬਗ਼ਦਾਦੀ ਹਲਾਕ

ਰੋਮ, 14 ਜੂਨ
ਇਸਲਾਮਿਕ ਸਟੇਟ ਆਗੂ ਅਬੂ ਬਾਕਰ ਅਲ-ਬਗ਼ਦਾਦੀ ਦੇ ਅਮਰੀਕੀ ਹਵਾਈ ਹਮਲੇ ’ਚ ਮਾਰੇ ਜਾਣ ਦੀ ਖ਼ਬਰ ਹੈ। ਪਰ ਇਨ੍ਹਾਂ ਰਿਪੋਰਟਾਂ ਦੀ ਅਮਰੀਕੀ ਅਧਿਕਾਰੀਆਂ ਨੇ ਤਸਦੀਕ ਨਹੀਂ ਕੀਤੀ ਹੈ। ਬਗ਼ਦਾਦੀ ਦੇ ਸਿਰ ’ਤੇ ਢਾਈ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਇਟਲੀ ਦੀ ਖ਼ਬਰ ਏਜੰਸੀ ਏਕੇਆਈ ਨੇ ਇਸਲਾਮਿਕ ਸਟੇਟ ਦੀ ਅਲ ਅਮਕ ਏਜੰਸੀ ਦੇ ਹਵਾਲੇ ਨਾਲ ਸੀਰੀਆ ’ਚ ਹਵਾਈ ਹਮਲੇ ਦੌਰਾਨ ਬਗ਼ਦਾਦੀ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਅਲ ਅਮਕ ਏਜੰਸੀ ਮੁਤਾਬਕ ਬਗ਼ਦਾਦੀ ਉੱਤਰੀ ਸੀਰੀਆ ’ਚ ਰਾਕਾ ਸ਼ਹਿਰ ’ਚ ਸ਼ੁੱਕਰਵਾਰ ਨੂੰ ਹਵਾਈ ਹਮਲੇ ਦੌਰਾਨ ਮਾਰਿਆ ਗਿਆ।

ਓਰਲੈਂਡੋ ਫਾਇਰਿੰਗ: ਬੰਦੂਕਾਂ ’ਤੇ ਕੰਟਰੋਲ ਦੀ ਬਹਿਸ ਫਿਰ ਛਿੜੀ

ਓਰਲੈਂਡੋ ਫਾਇਰਿੰਗ: ਬੰਦੂਕਾਂ ’ਤੇ ਕੰਟਰੋਲ ਦੀ ਬਹਿਸ ਫਿਰ ਛਿੜੀਓਰਲੈਂਡੋ ’ਚ ਹਮਜਿਨਸੀ ਨਾਈਟ ਕਲੱਬ ’ਚ ਅੰਨ੍ਹੇਵਾਹ ਫਾਇਰਿੰਗ ਤੋਂ ਬਾਅਦ ਬੰਦੂਕ ਹਿੰਸਾ ਬਾਰੇ ਫਿਰ ਤੋਂ ਬਹਿਸ ਛਿੜ ਪਈ ਹੈ। ਕਾਨੂੰਨਸਾਜ਼ਾਂ ਨੇ ਬੰਦੂਕਾਂ ’ਤੇ ਕੰਟਰੋਲ ਲਈ ਸਖ਼ਤ ਕਾਨੂੰਨ ਬਣਾਉਣ ਦੀ ਦੁਬਾਰਾ ਮੰਗ ਕੀਤੀ ਹੈ। ਉਧਰ ਜਹਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਕਬੂਲਦਿਆਂ ਕਿਹਾ ਹੈ ਕਿ ਉਮਰ ਮਤੀਨ ਉਨ੍ਹਾਂ ਦਾ ਇਕ ਸਿਪਾਹੀ ਸੀ ਜਿਸ ਨੂੰ ਖੁਦਾ ਨੇ ਨਾਈਟ ਕਲੱਬ ’ਤੇ ਹਮਲਾ ਕਰਨ ਲਈ ਭੇਜਿਆ ਸੀ। ਇਸ ਹਮਲੇ ’ਚ 50 ਵਿਅਕਤੀ ਹਲਾਕ ਅਤੇ 55 ਤੋਂ ਵੱਧ ਜ਼ਖ਼ਮੀ ਹੋਏ ਹਨ। ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਮਤੀਨ ਨੇ ਮਿਆਮੀ ’ਚ ਦੋ ਬੰਦਿਆਂ ਨੂੰ ਚੁੰਮਣ ਲੈਂਦਿਆਂ ਦੇਖਿਆ ਜਿਸ ਤੋਂ ਉਹ ਖਫ਼ਾ ਸੀ ਅਤੇ ਖੁਫ਼ੀਆ ਏਜੰਸੀਆਂ ਨੇ ਇਸ ਕਾਰੇ ਨੂੰ ਘਰੇਲੂ ਦਹਿਸ਼ਤਗਰਦੀ ਦਾ ਨਾਮ ਦਿੱਤਾ ਹੈ। Continue reading “ਓਰਲੈਂਡੋ ਫਾਇਰਿੰਗ: ਬੰਦੂਕਾਂ ’ਤੇ ਕੰਟਰੋਲ ਦੀ ਬਹਿਸ ਫਿਰ ਛਿੜੀ”

ਫ਼ਲੋਰੀਡਾ ਦੇ ਸਮਲਿੰਗੀ ਨਾਈਟ ਕਲੱਬ ‘ਤੇ ਹਮਲਾ – ਮੌਤਾਂ ਦੀ ਗਿਣਤੀ 50

ਅਮਰੀਕਾ ‘ਚ ਫਲੋਰੀਡਾ ਦੇ ਨਾਈਟ ਕਲੱਬ ‘ਚ ਗੋਲਾਬਾਰੀ ਨਾਲ ਮੌਤਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ, ਜਦਕਿ ਜ਼ਖ਼ਮੀਆਂ ਦੀ ਗਿਣਤੀ 53 ਹੋ ਗਈ ਹੈ

victims of shootingਓਰਲੈਂਡ (ਅਮਰੀਕਾ), 12 ਜੂਨ: ਅਮਰੀਕਾ ‘ਚ ਫ਼ਲੋਰੀਡਾ ਦੇ ਇਕ ਭੀੜ ਭਰੇ ਸਮਲਿੰਗੀ ਨਾਈਟ ਕਲੱਬ ‘ਚ ਹਥਿਆਰਾਂ ਨਾਲ ਲੈਸ ਇਕ ਹਮਲਾਵਰ ਨੇ ਕੁੱਝ ਲੋਕਾਂ ਨੂੰ ਬੰਧਕ ਬਣਾ ਲਿਆ ਅਤੇ ਕਈਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ ‘ਚ ਲਗਭਗ 50 ਜਣਿਆਂ ਦੇ ਮਾਰੇ ਜਾਣ ਅਤੇ 53 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਤਿੰਨ ਘੰਟਿਆਂ ਤਕ ਪੁਲੀਸ ਨਾਲ ਚੱਲੇ ਮੁਕਾਬਲੇ ‘ਚ ਹਮਲਾਵਰ ਵੀ ਮਾਰਿਆ ਗਿਆ। ਅਮਰੀਕਾ ਦੇ ਇਤਿਹਾਸ ‘ਚ ਇਹ ਹੁਣ ਤਕ ਦਾ ਸੱਭ ਤੋਂ ਵੱਡਾ ਗੋਲੀਕਾਂਡ ਸਾਬਤ ਹੋਇਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਸ਼ੱਕ ਹੈ।

Continue reading “ਫ਼ਲੋਰੀਡਾ ਦੇ ਸਮਲਿੰਗੀ ਨਾਈਟ ਕਲੱਬ ‘ਤੇ ਹਮਲਾ – ਮੌਤਾਂ ਦੀ ਗਿਣਤੀ 50”

ਅਤਿਵਾਦ ਦੇ ਟਾਕਰੇ ਲਈ ਭਾਰਤ-ਪਾਕਿ ਸਾਂਝ ਜ਼ਰੂਰੀ: ਅਮਰੀਕਾ

modi-obamaਵਾਸ਼ਿੰਗਟਨ, 11 ਜੂਨ
ਅਤਿਵਾਦ ਲਈ ਕੋਈ ‘ਬਹਾਨਾ’ ਨਾ ਹੋਣ ਉਤੇ ਜ਼ੋਰ ਦਿੰਦਿਆਂ ਅਮਰੀਕਾ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਸੁਰੱਖਿਆ ਦੇ ਮੁਹਾਜ਼ ਉਤੇ ਇਕ ਦੂਜੇ ਨਾਲ ਨਿੱਘੇ ਸਬੰਧ ਕਾਇਮ ਕਰਨੇ ਚਾਹੀਦੇ ਹਨ।
ਇੱਥੇ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕ ਟੋਨਰ ਨੇ ਕਿਹਾ ਕਿ ਸਾਨੂੰ ਭਾਰਤ ਤੇ ਪਾਕਿਸਤਾਨ ਨਾਲ ਗੂੜ੍ਹੇ ਸਬੰਧ ਕਾਇਮ ਰੱਖਣ ਦੀ ਲੋੜ ਹੈ।
ਦੋਵਾਂ ਮੁਲਕਾਂ ਨੂੰ ਵੀ ਸੁਰੱਖਿਆ ਮੁਹਾਜ਼ ਉਤੇ ਚੰਗੇ ਰਿਸ਼ਤੇ ਬਣਾਉਣੇ ਚਾਹੀਦੇ ਹਨ। ਇਸ ਹਫ਼ਤੇ ਕਾਂਗਰਸ ਦੇ ਸਾਂਝੇ ਸਦਨ ਨੂੰ ਸੰਬੋਧਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਸੁਧਰਨ ਨਾਲ ਅਫ਼ਗਾਨਿਸਤਾਨ ਸਣੇ ਸਭ ਨੂੰ ਫਾਇਦਾ ਹੈ ਕਿਉਂਕਿ ਅਤਿਵਾਦ ਦਾ ਖ਼ਤਰਾ ਲਗਾਤਾਰ ਜਾਰੀ ਹੈ। Continue reading “ਅਤਿਵਾਦ ਦੇ ਟਾਕਰੇ ਲਈ ਭਾਰਤ-ਪਾਕਿ ਸਾਂਝ ਜ਼ਰੂਰੀ: ਅਮਰੀਕਾ”

ਸੀਰੀਆ ’ਚ ਸ਼ੀਆ ਦਰਗਾਹ ਦੇ ਬਾਹਰ ਧਮਾਕਾ, 20 ਹਲਾਕ

ਮਸ਼ਹੂਰ ਸਈਦਾ ਜ਼ੈਨਬ ਦਰਗਾਹ ’ਤੇ ਦੋਹਰਾ ਫਿਦਾਈਨ ਹਮਲਾ; ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ

ਦਮੱਸ਼ਕ, 11 ਜੂਨ
ਸੀਰੀਆ ਦੀ ਰਾਜਧਾਨੀ ਦਮੱਸ਼ਕ ਨੇੜੇ ਸ਼ੀਆ ਦਰਗਾਹ ਦੇ ਬਾਹਰ ਹੋਏ ਦੋਹਰੇ ਬੰਬ ਹਮਲੇ ’ਚ 20 ਵਿਅਕਤੀ ਹਲਾਕ ਹੋ ਗਏ। ਸਈਦਾ ਜ਼ੈਨਬ ਦਰਗਾਹ ’ਤੇ ਪਹਿਲਾਂ ਵੀ ਫਿਦਾਈਨ ਹਮਲੇ ਹੋਏ ਹਨ।  ਦਰਗਾਹ ’ਤੇ ਪਿਛਲਾ ਹਮਲਾ 25 ਅਪਰੈਲ ਨੂੰ ਹੋਇਆ ਸੀ ਜਦੋਂ ਸੱਤ ਵਿਅਕਤੀ ਮਾਰੇ ਗਏ ਸਨ ਅਤੇ ਦਰਜਨਾਂ ਜ਼ਖ਼ਮੀ ਹੋ ਗਏ ਸਨ। ਦਰਗਾਹ ’ਚ ਸਿਜਦਾ ਕਰਨ ਲਈ ਦੁਨੀਆਂ ਭਰ ਦੇ ਲੋਕ ਇਥੇ ਆਉਂਦੇ ਹਨ। ਸਰਕਾਰੀ ਖ਼ਬਰ ਏਜੰਸੀ ਸਨਾ ਨੇ ਕਿਹਾ ਕਿ ਇਕ ਫਿਦਾਈਨ ਅਤੇ ਬਾਰੂਦ ਨਾਲ ਭਰੀ ਕਾਰ ਨੇ ਦਰਗਾਹ ਦੇ ਗੇਟ ’ਤੇ ਧਮਾਕੇ ਕੀਤੇ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਗਿਆ ਹੈ। Continue reading “ਸੀਰੀਆ ’ਚ ਸ਼ੀਆ ਦਰਗਾਹ ਦੇ ਬਾਹਰ ਧਮਾਕਾ, 20 ਹਲਾਕ”

ਓਬਾਮਾ ਦੀ ਤਾਈਦ ਨਾਲ ਹਿਲੇਰੀ ਦੀ ਮੁਹਿੰਮ ਨੂੰ ਹੁਲਾਰਾ

ਵਾਸ਼ਿੰਗਟਨ, 10 ਜੂਨ
AP6_10_2016_000016Bਅਮਰੀਕੀ ਸਦਰ ਬਰਾਕ ਓਬਾਮਾ ਸਣੇ ਚੋਟੀ ਦੇ ਕਈ ਡੈਮੋਕਰੈਟ ਆਗੂਆਂ ਵੱਲੋਂ ਤਾਈਦ ਕੀਤੇ ਜਾਣ ਸਦਕਾ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਦੀ ਦੌੜ ਇਕ ਤਰ੍ਹਾਂ ਜਿੱਤ ਚੁੱਕੀ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਵਾਈਟ ਹਾਊਸ ਫਤਹਿ ਕਰਨ ਦੀ ਮੁਹਿੰਮ ਨੂੰ ਜ਼ੋਰਦਾਰ ਹੁਲਾਰਾ ਮਿਲਿਆ ਹੈ। ਇਸੇ ਦੌਰਾਨ ਹਾਲੀਆ ਚੋਣ ਸਰਵੇਖਣਾਂ ਵਿੱਚ ਵੀ ਮੋਹਰੀ ਰਿਪਬਲਿਕਨ ਆਗੂ ਡੌਨਲਡ ਟਰੰਪ ਦੇ ਮੁਕਾਬਲੇ ਅਮਰੀਕੀ ਰਾਸ਼ਟਰਪਤੀ ਲਈ ਪਹਿਲੀ ਮਹਿਲਾ ਉਮੀਦਵਾਰ ਬੀਬੀ ਹਿਲੇਰੀ ਦਾ ਹੱਥ ਉੱਚਾ ਦੱਸਿਆ ਜਾ ਰਿਹਾ ਹੈ। Continue reading “ਓਬਾਮਾ ਦੀ ਤਾਈਦ ਨਾਲ ਹਿਲੇਰੀ ਦੀ ਮੁਹਿੰਮ ਨੂੰ ਹੁਲਾਰਾ”

ਆਸਟਰੇਲਿਆਈ ਚੋਣਾਂ ਵਿੱਚ ਉੱਤਰੇ ਪੰਜ ਭਾਰਤੀ

australia-electionsਮੈਲਬਰਨ, 8 ਜੂਨ
ਆਸਟਰੇਲੀਆ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਵਿੱਚ 200 ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ ਜਿਨ੍ਹਾਂ ’ਚੋਂ ਦੋ ਔਰਤਾਂ ਸਮੇਤ ਪੰਜ ਭਾਰਤੀ ਮੂਲ ਦੇ ਹਨ। 1987 ਤੋੋਂ ਬਾਅਦ ਪਹਿਲੀ ਵਾਰ ਸਮੇਂ ਤੋਂ ਪਹਿਲਾਂ ਹੋਣ ਜਾ ਰਹੀਆਂ ਚੋਣਾਂ ਵਿੱਚ ਪ੍ਰਤੀਨਿਧ ਸਦਨ ਦੀਆਂ 150 ਅਤੇ ਸੈਨੇਟ ਦੀਆਂ 76 ਸੀਟਾਂ ਲਈ ਵੋਟਾਂ ਪੈਣਗੀਆਂ। ਚੋਣ ਮੈਦਾਨ ਵਿੱਚ ਨਿੱਤਰੇ ਪੰਜ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚ 51 ਸਾਲਾਂ ਦੀ ਆਸਟਰੇਲੀਅਨ ਸਿੱਖ ਅਲੈਕਸ ਭੱਠਲ ਗਰੀਨ ਪਾਰਟੀ ਦੀ ਤਰਜਮਾਨੀ ਕਰ ਰਹੀ ਹੈ ਤੇ 43 ਸਾਲਾਂ ਦੀ ਫਿਜ਼ਿਆਈ ਭਾਰਤੀ ਲੀਜ਼ਾ ਸਿੰਘ ਲੇਬਰ ਪਾਰਟੀ ਨਾਲ ਜੁੜੀ ਹੋਈ ਹੈ। ਸ਼ਸ਼ੀ ਭੱਟੀ ਅਤੇ ਬੰਗਲੌਰ ਤੋਂ ਗਏ ਭਾਰਤੀ ਮਾਪਿਆਂ ਦੀ ਔਲਾਦ ਕ੍ਰਿਸ ਗੈਂਬੀਅਨ ਵੀ ਲੇਬਰ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਫਰੀਦਾਬਾਦ ਵਾਸੀ 39 ਸਾਲਾ ਮੋਹਿਤ ਕੁਮਾਰ ਲਿਬਰਲ ਪਾਰਟੀ ਦੀ ਤਰਫੋਂ ਮੈਦਾਨ ਵਿੱਚ ਉੱਤਰਿਆ ਹੈ।

ਅਮਰੀਕਾ ‘ਚ ਸਿੱਖ ਵਿਅਕਤੀ ਦਾ ਗੌਲੀ ਮਾਰ ਕੇ ਕਤਲ

Gas Stationਨਿਊਯਾਰਕ, 2 ਜੂਨ: ਅਮਰੀਕਾ ਦੇ ਨੇਵਾਰਕ ਸ਼ਹਿਰ ‘ਚ 47 ਸਾਲਾਂ ਦੇ ਇਕ ਸਿੱਖ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਵਿਅਕਤੀ ਦੇ ਪ੍ਰਵਾਰ ਨੂੰ ਸ਼ੱਕ ਹੈ ਕਿ ਇਹ ਨਫ਼ਰਤੀ ਹਿੰਸਾ ਕਰ ਕੇ ਕੀਤਾ ਗਿਆ ਅਪਰਾਧ ਹੈ। ਸਿੱਖ ਵਿਅਕਤੀ ਇਕ ਗੈਸ ਸਟੇਸ਼ਨ ਦਾ ਮਾਲਕ ਸੀ।
ਐਨ.ਬੀ.ਸੀ. ਨਿਊਯਾਰਕ ਨੇ ਖ਼ਬਰ ਦਿਤੀ ਹੈ ਕਿ ਦਵਿੰਦਰ ਸਿੰਘ ਨੂੰ ਕਲ ਗੈਸ ਸਟੇਸ਼ਨ ‘ਤੇ ਗੋਲੀ ਮਾਰ ਦਿਤੀ ਗਈ ਸੀ।
Davinder-Singh-killed-in-NJ-1-1ਦਵਿੰਦਰ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਤਾਜ਼ਾ ਹਵਾ ‘ਚ ਸੈਰ ਕਰਨ ਲਈ ਬਾਹਰ ਆਏ ਸਨ ਜਦੋਂ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਬੰਦੂਕ ਨਾਲ ਗੋਲੀ ਮਾਰ ਦਿਤੀ। Continue reading “ਅਮਰੀਕਾ ‘ਚ ਸਿੱਖ ਵਿਅਕਤੀ ਦਾ ਗੌਲੀ ਮਾਰ ਕੇ ਕਤਲ”

ਬਗਦਾਦ ਵਿੱਚ ਕਾਰ ਬੰਬ ਧਮਾਕਾ; 15 ਨਾਗਰਿਕਾਂ ਦੀ ਮੌਤ

ਬਗਦਾਦ ਨੇੜਲੇ ਸ਼ੀਆ ਬਹੁਗਿਣਤੀ ਵਾਲੇ ਇਕ ਸਨਅਤੀ ਇਲਾਕੇ ਵਿੱਚ ਆਤਮਘਾਤੀ ਕਾਰ ਬੰਬ ਧਮਾਕੇ ਕਾਰਨ ਘੱਟੋ ਘੱਟ 15 ਜਣੇ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਏ। ਇਕ ਪੁਲੀਸ ਅਫ਼ਸਰ ਨੇ ਕਿਹਾ ਕਿ ਰਾਜਧਾਨੀ ਦੇ ਨਿਊ ਬਗਦਾਦ ਇਲਾਕੇ ਵਿੱਚ ਹੋਏ ਇਸ ਧਮਾਕੇ ਕਾਰਨ 35 ਨਾਗਰਿਕ ਜ਼ਖ਼ਮੀ ਹੋਏ। ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਹ ਕਾਰ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਖੜੀ ਕੀਤੀ ਗਈ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।  Continue reading “ਬਗਦਾਦ ਵਿੱਚ ਕਾਰ ਬੰਬ ਧਮਾਕਾ; 15 ਨਾਗਰਿਕਾਂ ਦੀ ਮੌਤ”

ਸਦੀ ਦੇ 10 ਮਹਾਨ ਖੋਜੀਆਂ ਦੀ ਸੂਚੀ ਵਿੱਚ ਭਾਰਤੀ ਉੱਦਮੀ ਸ਼ਾਮਲ

469630-umesh-sachdevਨਿਊਯਾਰਕ, 9 ਜੂਨ
ਟਾਈਮ ਮੈਗਜ਼ੀਨ ਨੇ 30 ਸਾਲਾ ਭਾਰਤੀ ਉੱਦਮੀ ਨੂੰ ਆਪਣੀ 2016 ਦੀ ਸਦੀ ਦੇ ਮਹਾਨ 10 ਖੋਜੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜਿਹੜੇ ਵਿਸ਼ਵ ਨੂੰ ਬਦਲ ਰਹੇ ਹਨ। ਉਸ ਨੇ ਇਹ ਮਾਅਰਕਾ ਅਜਿਹਾ ਫੋਨ ਬਣਾਉਣ ਲਈ ਮਾਰਿਆ, ਜਿਸ ਦੀ ਮਦਦ ਨਾਲ ਲੋਕ ਆਪਣੀ ਮਾਂ ਬੋਲੀ ਵਿੱਚ ਹੀ ਅਹਿਮ ਸੇਵਾਵਾਂ ਤੇ ਦੂਜਿਆਂ ਨਾਲ ਤਾਲਮੇਲ ਕਰਨ ਦੇ ਯੋਗ ਹੋ ਸਕਦੇ ਹਨ। Continue reading “ਸਦੀ ਦੇ 10 ਮਹਾਨ ਖੋਜੀਆਂ ਦੀ ਸੂਚੀ ਵਿੱਚ ਭਾਰਤੀ ਉੱਦਮੀ ਸ਼ਾਮਲ”

rbanner1

Share